nabaz-e-punjab.com

ਲੁਧਿਆਣਾ ਵਿੱਚ ਗਰੀਬ ਬੱਚਿਆਂ ਲਈ ਕੋਚਿੰਗ ਸੈਂਟਰ ਖੋਲ੍ਹਿਆਂ

ਨਬਜ਼-ਏ-ਪੰਜਾਬ ਬਿਊਰੋ, ਲੁਧਿਆਣਾ\ਮੁਹਾਲੀ, 10 ਜੂਨ:
ਸਤਿਗੁਰ ਰਵਿਦਾਸ ਵੈਲਫੇਅਰ ਮਿਸ਼ਨ ਆਰਗੇਨਾਈਜੇਸਨ ਇੰਟਰਨੈਸ਼ਨਲ ਵੱਲੋਂ ਲੁਧਿਆਣਾ ਵਿੱਚ ਗਰੀਬ ਬੱਚਿਆਂ ਲਈ 3 ਮਹੀਨੇ ਦੀ ਮੁਫ਼ਤ ਕੋਚਿੰਗ ਸੈਂਟਰ ਦਾ ਉਦਘਾਟਨ ਸੰਤ ਨਿਰੰਜਨ ਦਾਸ ਸੱਚਖੰਡ ਬੱਲਾਂ ਜਲੰਧਰ ਵਲੋੱ ਕੀਤਾ ਗਿਆ। ਇਸ ਮੌਕੇ ਸੰਸਥਾ ਦੇ ਪੰਜਾਬ ਪ੍ਰਧਾਨ ਗੁਰਦੇਵ ਸਿੰਘ ਨੇ ਸੰਸਥਾ ਵਲੋੱ ਕੀਤੇ ਜਾ ਰਹੇ ਸਮਾਜ ਭਲਾਈ ਦੇ ਕੰਮਾਂ ਬਾਰੇ ਜਾਣਕਾਰੀ ਦਿਤੀ। ਇਸ ਮੌਕੇ 65 ਦੇ ਕਰੀਬ ਬਚਿਆਂ ਨੇ ਟੈਸਟ ਪਾਸ ਕਰਕੇ ਟ੍ਰੈਨਿੰਗ ਸ਼ੁਰੂ ਕੀਤੀ। ਪਹਿਲੇ ਦਿਨ ਲੁਧਿਆਣਾ ਦੇ ਪੁਲੀਸ ਕਮਿਸ਼ਨਰ ਅ ਾਰ ਐਨ ਢੌਕੇ ਨੇ ਬਚਿਆਂ ਨੂੰ ਅਹਿਮ ਜਾਣਕਾਰੀ ਦਿਤੀ। ਇਸ ਮੌਕੇ ਪੰਚਾਇਤ ਯੂਨੀਅਨ ਜ਼ਿਲ੍ਹਾ ਮੁਹਾਲੀ ਦੇ ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸੰਤ ਸਤਵਿੰਦਰ ਸਿੰਘ ਹੀਰਾ, ਸੰਤ ਲੇਖ ਰਾਜ, ਐਸ ਸੀ ਕਮਿਸ਼ਨ ਪੰਜਾਬ ਦੇ ਚੇਅਰਮੈਨ ਰਾਜੇਸ਼ ਬਾਘਾ, ਮੈਂਬਰ ਐਸ ਸੀ ਕਮਿਸ਼ਨ ਪ੍ਰਭਦਿਆਲ, ਹਰਮੇਸ ਗਹਿਮੀ, ਪਰਮਜੀਤ ਗਹਿਮੀ, ਹੁਸਨ ਲਾਲ ਵੀ ਮੌਜੂਦ ਸਨ।

Load More Related Articles
Load More By Nabaz-e-Punjab
Load More In General News

Check Also

ਸੜਕਾਂ ’ਤੇ ਰੁਲ ਰਿਹੈ ਪੰਜਾਬ ਦਾ ਭਵਿੱਖ ਨੌਜਵਾਨ ਵਰਗ, PSSSB ਬੋਰਡ ਦੇ ਬਾਹਰ ਰੋਸ ਮੁਜ਼ਾਹਰਾ

ਸੜਕਾਂ ’ਤੇ ਰੁਲ ਰਿਹੈ ਪੰਜਾਬ ਦਾ ਭਵਿੱਖ ਨੌਜਵਾਨ ਵਰਗ, PSSSB ਬੋਰਡ ਦੇ ਬਾਹਰ ਰੋਸ ਮੁਜ਼ਾਹਰਾ ਸੀਨੀਅਰ ਸਹਾਇਕ-…