ਚੋਣ ਜ਼ਾਬਤੇ ਦੀ ਉਲੰਘਣਾ ਕਰਨ ਵਾਲੇ ਉਮੀਦਵਾਰ ਦੇ ਖ਼ਿਲਾਫ਼ ਕਾਰਵਾਈ ਲਈ ਸੈਕਟਰ ਅਫ਼ਸਰਾਂ ਨੂੰ ਨਿਰਦੇਸ਼ ਜਾਰੀ

ਰਿਟਰਨਿੰਗ ਅਫ਼ਸਰ ਅਮਨਿੰਦਰ ਕੌਰ ਬਰਾੜ ਨੇ ਸੈਕਟਰ ਅਫ਼ਸਰਾਂ ਨੂੰ ਮੈਜਿਸਟਰੇਟ ਦੀਆਂ ਪਾਵਰਾਂ ਦਿੱਤੀਆਂ

ਨਬਜ਼-ਏ-ਪੰਜਾਬ ਬਿਊਰੋ, ਖਰੜ, 14 ਜਨਵਰੀ:
ਖਰੜ ਵਿਧਾਨ ਸਭਾ ਹਲਕੇ ਵਿੱਚ ਚੋਣ ਲੜ ਰਹੇ ਵੱਖ-ਵੱਖ ਉਮੀਦਵਾਰ ਕਿਸੇ ਵੀ ਤਰ੍ਹਾਂ ਚੋਣ ਜ਼ਾਬਤੇ ਦੀ ਉਲੰਘਣਾ ਕਰਦਾ ਹੈ ਤਾਂ ਸੈਕਟਰ ਅਫ਼ਸਰ ਤੁਰੰਤ ਬਣਦੀ ਕਾਰਵਾਈ ਨੂੰ ਅਮਲ ਵਿੱਚ ਲਿਆਉਣ ਅਤੇ ਮੁੱਖ ਚੋਣ ਕਮਿਸ਼ਨਰ ਦੀਆਂ ਹਦਾਇਤਾਂ ਨੂੰ ਅਮਲ ਵਿੱਚ ਲਿਆਉਂਦਿਆਂ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਕਿਸੇ ਨੂੰ ਬਖ਼ਸ਼ਿਆ ਨਾ ਜਾਵੇ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਵਿਧਾਨ ਸਭਾ ਹਲਕਾ ਖਰੜ-52 ਦੇ ਰਿਟਰਨਿੰਗ ਅਫ਼ਸਰ-ਕਮ-ਉਪ ਮੰਡਲ ਮੈਜਿਸਟਰੇਟ ਸ੍ਰੀਮਤੀ ਅਮਨਿੰਦਰ ਕੌਰ ਬਰਾੜ ਨੇ ਅੱਜ ਇੱਥੇ ਸੈਕਟਰਾਂ ਅਫ਼ਸਰਾਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆ ਕੀਤਾ।
ਸ੍ਰੀਮਤੀ ਬਰਾੜ ਨੇ ਕਿਹਾ ਕਿ ਚੋਣ ਕਮਿਸ਼ਨ ਦੀਆਂ ਹਦਾਇਤਾ ਮੁਤਾਬਕ ਸੈਕਟਰ ਅਫ਼ਸਰਾਂ ਨੂੰ ਮੈਜਿਸਟਰੇਟ ਦੀਆਂ ਪਾਵਰਾਂ ਦਿੱਤੀਆਂ ਜਾ ਚੁੱਕੀਆਂ ਹਨ ਅਤੇ ਚੋਣ ਜਾਬਤੇ ਦੀ ਉਲੰਘਣਾ ਹੋਣ ਤੇ ਤੁਰੰਤ ਕਾਰਵਾਈ ਕਰ ਸਕਦੇ ਹਨ ਜਿਸਦੀ ਰਿਪਰੋਟ ਤੁਰੰਤ ਉਨ੍ਹਾਂ ਨੂੰ ਰਿਟਰਨਿੰਗ ਅਫਸਰ ਨੂੰ ਵੀ ਭੇਜਣੀ ਹੋਵੇਗੀ। ਉਨ੍ਹਾਂ ਸੈਕਟਰ ਅਫਸਰਾਂ ਨੂੰ ਕਿਹਾ ਕਿ ਹਲਕੇ ਵਿਚ ਕੋਈ ਵੀ ਉਮੀਦਵਾਰ ਚੋਣ ਪ੍ਰਚਾਰ ਕਰਦਾ ਹੈ ਉਸਦੇ ਵਾਹਨ ਤੇ ਸਟਿੱਕਰ, ਝੰਡੀ, ਬੈਨਰ ਲੱਗਾ ਹੋਇਆ ਹੈ ਉਸਦੀ ਪਹਿਲਾਂ ਫੋਟੋ ਖਿੱਚੋ ਤੇ ਫਿਰ ਦੇਖੋ ਕਿ ਉਸਨੇ ਵਾਹਨ ਦੀ ਚੋਣ ਪ੍ਰਚਾਰ ਲਈ ਆਗਿਆ ਲਈ ਹੈ, ਅਗਰ ਨਹੀਂ ਲਈ ਤਾ ਸਾਰੀ ਕਾਰਵਾਈ ਮੁਕੰਮਲ ਕਰਨ ਤੇ ਨੇੜੇ ਦੇ ਥਾਣੇ ਵਿਚ ਵਾਹਨ ਨੂੰ ਬੰਦ ਕਰਵਾਇਆ ਜਾਵੇ। ਉਨ੍ਹਾਂ ਹਦਾਇਤ ਕੀਤੀ ਕਿ ਜਦੋ ਵੀ ਕੋਈ ਚੋਣ ਲੜ ਰਿਹਾ ਉਮੀਦਵਾਰ ਮੀਟਿੰਗ/ਰੈਲੀ ਕਰਦਾ ਹੈ ਤਾਂ ਉਸਦੀ ਸਾਰੀ ਵੀਡਿਓ ਗ੍ਰਾਫੀ ਟੀਮ ਦੁਆਰਾ ਕੀਤੀ ਜਾਣੀ ਅਤੇ ਸਾਰੇ ਵਾਹਨਾਂ ਦੀ ਗਿਣਤੀ, ਕਿੰਨੇ ਲੋਕ ਸ਼ਾਮਲ ਹੋਏ, ਕਿੰਨੀਆਂ ਕੁਰਸੀਆਂ ਲੱਗੀਆਂ,ਖਾਣ-ਪੀਣ ਦਾ ਕੀ ਪ੍ਰਬੰਧ ਕੀਤਾ ਗਿਆ ਹੈ, ਸਬੰਧੀ ਪੂਰੀ ਰਿਪੋਰਟ ਕਰਕੇ ਭੇਜੀ ਜਾਵੇ ਤਾਂ ਕਿ ਸਬੰਧਤ ਉਮੀਦਵਾਰ ਦਾ ਖਰਚਾ ਟੀਮ ਵਲੋਂ ਤਿਆਰ ਕਰਕੇ ਪਾਇਆ ਜਾਵੇ।
ਸ੍ਰੀਮਤੀ ਬਰਾੜ ਨੇ ਸੈਕਟਰ ਅਫ਼ਸਰਾਂ ਨੂੰ ਸਪੱਸ਼ਟ ਕਰਦਿਆ ਆਦੇਸ਼ ਦਿੱਤੇ ਕਿ ਹਲਕੇ ਵਿੱਚ ਕਿਸੇ ਵੀ ਉਮੀਦਵਾਰ ਦੀ ਧਾਰਮਿਕ ਸਥਾਨ ਤੇ ਮੀਟਿੰਗ, ਰੈਲੀ ਨਹੀਂ ਹੋਣ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਉਹ ਆਪੋ ਆਪਣੇ ਏਰੀਆ ਵਿੱਚ ਪੋਲਿੰਗ ਬੂਥਾਂ ਤੇ ਬੀਐਲਓ ਦਾ ਮੋਬਾਇਲ ਨੰਬਰ, ਨਾਲ ਲੱਗਦੇ ਕਿਸੇ ਗੁਆਂਢੀ ਦਾ ਮੋਬਾਇਲ ਨੰਬਰ ਦਰਜ ਹੋਵੇ ਅਤੇ ਪੋਲਿੰਗ ਬੂਥਾਂ ਵਿੱਚ ਹਰ ਤਰ੍ਹਾਂ ਦੀਆਂ ਮੁਕੰਮਲ ਸਹੂਲਤਾਂ ਤੁਰੰਤ ਯਕੀਨੀ ਬਣਾਈਆਂ ਜਾਣ। ਉਨ੍ਹਾਂ ਕਿਹਾ ਕਿ ਚੋਣਾਂ ਦੌਰਾਨ ਜਿਹੜੇ ਅਧਿਕਾਰੀਆਂ, ਕਰਮਚਾਰੀਆਂ ਦੀਆਂ ਡਿਊਟੀਆਂ ਲੱਗੀਆਂ ਹੋਈਆਂ ਹਨ, ਕੋਤਾਹੀ ਕਰਦੇ ਹਨ ਤਾਂ ਉਨ੍ਹਾਂ ਦੇ ਖ਼ਿਲਾਫ਼ ਤੁਰੰਤ ਪ੍ਰਭਾਵ ਨਾਲ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਮੀਟਿੰਗ ਵਿੱਚ ਸਹਾਇਕ ਰਿਟਰਨਿੰਗ ਅਫ਼ਸਰ ਗੁਰਮੰਦਰ ਸਿੰਘ, ਰਣਜੀਤ ਸਿੰਘ ਤਹਿਸੀਲਦਾਰ ਸਿਖਲਾਈ ਅਧੀਨ, ਨਾਇਬ ਤਹਿਸੀਲਦਾਰ ਹਰਿੰਦਰਜੀਤ ਸਿੰਘ, ਬੀਡੀਪੀਓ ਜਤਿੰਦਰ ਸਿੰਘ ਢਿੱਲੋਂ, ਕੁਰਾਲੀ ਨਗਰ ਕੌਂਸਲ ਦੇ ਕਾਰਜਸਧਾਕ ਅਫ਼ਸਰ ਜਗਜੀਤ ਸਿੰਘ ਸ਼ਾਹੀ, ਮਲਕੀਅਤ ਸਿੰਘ ਤੇ ਮਲਕੀਤ ਸਿੰਘ ਦੋਵੇਂ ਸਕੱਤਰ ਮਾਰਕੀਟ ਕਮੇਟੀ, ਕਲਭੂਸ਼ਨ ਗੋਇਲ, ਹਰਜੀਤ ਸਿੰਘ ਈ.ਓ, ਤਰਲੋਚਨ ਸਿੰਘ, ਦਿਲਾਵਰ ਕੌਰ ਦੋਵੇਂ ਬੀਡੀਪੀਓ, ਜਸਪ੍ਰੀਤ ਸਿੰਘ ਢੀਂਡਸਾ, ਰਣਜੀਤ ਸਿੰਘ, ਡਾ. ਯਸਵੰਤ ਸਿੰਘ, ਸੰਨੀ ਬਾਜਵਾ, ਅਵਤਾਰ ਸਿੰਘ ਚੋਣ ਕਾਨੂੰਗੋਈ ਸਮੇਤ ਵੱਖ-ਵੱਖ ਸੈਕਟਰ ਅਫ਼ਸਰ ਹਾਜ਼ਰ ਸਨ।

Load More Related Articles
Load More By Nabaz-e-Punjab
Load More In Politics

Check Also

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਮ…