ਆਖ਼ਰਕਾਰ ਕਰਨਲ ਐਸ.ਐਸ. ਸੋਹੀ ਨੂੰ ਮਿਲਿਆ ਆਪਣੇ ਬੂਥ ਦਾ ਕਬਜ਼ਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 28 ਨਵੰਬਰ:
ਐਕਸ ਸਰਵਿਸਮੈਨ ਗ੍ਰੀਵੈਂਸਿਸ ਸੈਲ ਦੇ ਪ੍ਰਧਾਨ ਲੈਫਟੀਨੈਂਟ ਕਰਨਲ ਐਸ ਐਸ ਸੋਹੀ ਨੂੰ ਉਹਨਾਂ ਦੇ ਆਪਣੇ ਬੂਥ ਦਾ ਕਬਜਾ ਮਿਲ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕਰਨਲ ਸੋਹੀ ਨੇ ਦੱਸਿਆ ਕਿ ਉਹਨਾਂ ਨੇ ਫੇਜ਼ 5 ਵਿੱਚ ਆਪਣਾ ਬੂਥ ਇਕ ਵਿਅਕਤੀ ਨੂੰ ਕਿਰਾਏ ਉਪਰ ਦਿੱਤਾ ਸੀ। ਇਸ ਬੂਥ ਨੂੰ ਕਿਰਾਏ ਉੱਪਰ ਲੈਣ ਵਾਲੇ ਵਿਅਕਤੀ ਨੇ ਪੰਜ ਸਾਲ ਇਸਦਾ ਕਿਰਾਇਆ ਹੀ ਨਹੀਂ ਸੀ ਵਧਾਇਆ। ਫੇਰ ਉਸ ਨੇ ਇਸ ਬੂਥ ਨੂੰ ਖਾਲੀ ਕਰਨ ਤੋਂ ਹੀ ਇਨਕਾਰ ਕਰ ਦਿੱਤਾ ਸੀ। ਉਹਨਾਂ ਕਿਹਾ ਕਿ ਸਾਲ 2015 ਵਿੱਚ ਇਸ ਸਬੰਧੀ ਅਦਾਲਤ ਵਿੱਚ ਕੇਸ ਕੀਤਾ ਸੀ ਤੇ 10 ਅਪ੍ਰੈਲ 2017 ਨੂੰ ਅਦਾਲਤ ਨੇ ਉਹਨਾਂ ਨੇ ਹੱਕ ਵਿੱਚ ਫੈਸਲਾ ਦੇ ਦਿੱਤਾ ਸੀ। ਅੱਜ ਉਹਨਾਂ ਨੂੰ ਕਿਰਾਏਦਾਰ ਵੱਲੋਂ ਬੂਥ ਦੀ ਚਾਬੀ ਦੇ ਦਿੱਤੇ ਜਾਣ ਕਾਰਨ ਅੱਜ ਉਹਨਾਂ ਨੇ ਢੋਲ ਢਮੱਕੇ ਨਾਲ ਲੱਡੂ ਵੰਡ ਕੇ ਬੂਥ ਦਾ ਕਬਜਾ ਹਾਸਿਲ ਕੀਤਾ।

Load More Related Articles
Load More By Nabaz-e-Punjab
Load More In General News

Check Also

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ ਨਬਜ਼-ਏ-ਪੰਜਾਬ, ਮੁਹਾਲੀ, 9 ਜਨਵਰੀ: ਇ…