ਸ਼ਹਿਰ ਦੇ ਵੱਖ ਵੱਖ ਫੇਜ਼ਾਂ ਵਿਚਲੀ ਵਪਾਰਕ, ਉਦਯੋਗਿਕ ਤੇ ਰਿਹਾਇਸ਼ੀ ਜਾਇਦਾਦਾਂ ਦੇ ਕੁਲੈਕਟਰ ਰੇਟਾਂ 10 ਫੀਸਦੀ ਤੱਕ ਘਟੇ

ਜਾਇਦਾਦ ਦੀ ਖਰੀਦ ਵੇਚ ਵਿੱਚ ਆਏਗੀ ਤੇਜੀ, ਪ੍ਰਾਪਰਟੀ ਡੀਲਰਾਂ ਵੱਲੋਂ ਸਰਕਾਰੀ ਫੈਸਲੇ ਦਾ ਸਵਾਗਤ

ਅਮਨਦੀਪ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 6 ਅਪਰੈਲ:
ਮੁਹਾਲੀ ਦੇ ਪ੍ਰਾਪਰਟੀ ਡੀਲਰਾਂ ਦੀ ਲੰਬੇ ਸਮੇਂ ਤੋਂ ਕੀਤੀ ਜਾ ਰਹੀ ਮੰਗ ’ਤੇ ਗੌਰ ਕਰਦਿਆਂ ਸਰਕਾਰ ਵੱਲੋਂ ਐਸਏਐਸ ਨਗਰ ਵਿੱਚ ਪ੍ਰਾਪਰਟੀ ਦੇ ਕਲੈਕਟਰ ਰੇਟਾਂ ਵਿੱਚ ਕਮੀ ਕਰ ਦਿੱਤੀ ਹੈ। ਨਵੇਂ ਰੇਟ ਤੁਰੰਤ ਪ੍ਰਭਾਵ ਨਾਲ ਅਮਲ ਵਿੱਚ ਆ ਗਏ ਹਨ। ਜਿਸ ਨਾਲ ਹੁਣ ਜ਼ਮੀਨ ਜਾਇਦਾਦ ਦੀ ਰਜਿਸਟ੍ਰੀ ਕਰਵਾਉਣ ਵਾਲਿਆਂ ਨੂੰ ਰਾਹਤ ਮਿਲ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸ਼ਹਿਰ ਦੇ ਰਿਹਾਇਸ਼ੀ ਖੇਤਰਾਂ ਵਿਚਲੇ ਪਲਾਟਾਂ ਦੇ ਕਲੈਕਟਰ ਰੇਟਾਂ ਵਿੱਚ 2 ਹਜ਼ਾਰ ਰੁਪਏ ਪ੍ਰਤੀ ਵਰਗ ਗਜ ਤਕ ਦੀ ਕਟੌਤੀ ਕੀਤੀ ਗਈ ਹੈ ਜਦੋੱ ਵਪਾਰਕ ਪਲਾਟਾਂ ਵਿੱਚ 10 ਹਜ਼ਾਰ ਰੁਪਏ ਪ੍ਰਤੀ ਵਰਗ ਗਜ ਤਕ ਦੀ ਕਟੌਤੀ ਹੋਈ ਹੈ। ਉਦਯੋਗਿਕ ਖੇਤਰ ਦੇ ਪਲਾਟਾਂ ਦੇ ਕਲੈਕਟਰ ਰੇਟ ਵੀ 2000 ਰੁਪਏ ਪ੍ਰਤੀ ਵਰਗ ਗਜ ਤਕ ਘਟਾਏ ਗਏ ਹਨ। ਹਾਲਾਂਕਿ ਸਰਕਾਰ ਵਲੋੱ ਪਲਾਟਾਂ ਤੇ ਹੋਈ ਉਸਾਰੀ ਅਤੇ ਅਪਾਰਟਮੈਟਾਂ (ਫਲੈਟਾਂ ਦੇ ਕਲੈਕਟਰ ਰੇਟਾਂ ਵਿੱਚ ਕੋਈ ਤਬਦੀਲੀ ਨਹੀਂ ਕੀਤੀ ਗਈ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਸੈਕਟਰ 48, 48 ਸੀ ਦਾ ਰੇਟ 19000 ਰੁਪਏ ਪ੍ਰਤੀ ਵਰਗ ਗਜ ਤੋੱ ਘਟਾ ਕੇ 17000 ਰੁਪਏ ਪ੍ਰਤੀ ਵਰਗ ਗਜ, ਸੈਕਟਰ 53 ਤੋੱ 57 ਸੈਕਟਰ 59, ਫੇਜ਼ 4 ਅਤੇ 5 ਦਾ 18000 ਰੁਪਏ ਪ੍ਰਤੀ ਵਰਗ ਗਜ, ਸੈਕਟਰ 60, ਫੇਜ਼ 3 ਬੀ-1 , ਫੇਜ਼ 3 ਬੀ-2 , ਸੈਕਟਰ 61 ਫੇਜ਼-7 ਦੇ ਰੇਟ 20 ਹਜ਼ਾਰ ਰੁਪਏ ਪ੍ਰਤੀਵਰਗ ਗਜ ਤੋੱ ਘਟਾ ਕੇ 18000 ਰੁਪਏ ਪ੍ਰਤੀ ਵਰਗ ਗਜ, ਫੇਜ਼-9 ( ਸੈਕਟਰ 63) ਫੇਜ਼- 10 ( ਸੈਕਟਰ- 64) ਅਤੇ ਫੇਜ਼ 11 ( ਸੈਕਟਰ 65) ਦੇ ਰੇਟ 19 ਹਜ਼ਾਰ ਰੁਪਏ ਪ੍ਰਤੀ ਵਰਗ ਗਜ ਤੋੱ ਘਟਾ ਕੇ 17 ਹਜ਼ਾਰ ਰੁਪਏ ਪ੍ਰਤੀ ਵਰਗ ਗਜ, ਸੈਕਟਰ 66 ਤੋਂ 68 ਦੇ ਰੇਟ 18000 ਰੁਪਏ ਪ੍ਰਤੀ ਵਰਗ ਗਜ ਤੋਂ ਘਟਾ ਕੇ 16000 ਰੁਪਏ ਪ੍ਰਤੀ ਵਰਗ ਗਜ, ਸੈਕਟਰ 69 ਤੋੱ 71 ਦੇ ਰੇਟ 20 ਹਜ਼ਾਰ ਤੋੱ ਘਟਾ ਕੇ 18000 ਰੁਪਏ ਪ੍ਰਤੀ ਵਰਗ ਗਜ ਕੀਤੇ ਗਏ। ਸੈਕਟਰ 74 ਏ ਦਾ ਰੇਟ 15 ਹਜ਼ਾਰ ਰੁਪਏ ਪ੍ਰਤੀ ਵਰਗ ਤੋਂ ਘਟਾ ਕੇ 14 ਹਜਾਰ ਰੁਪਏ ਪ੍ਰਤੀ ਵਰਗ ਗਜ, ਸੈਕਟਰ 76 ਤੋੱ 80 ਦਾ ਰੇਟ 18 ਹਜ਼ਾਰ ਰੁਪਏ ਪ੍ਰਤੀ ਵਰਗ ਗਜ ਤੋਂ ਘਟਾ ਕੇ 16 ਹਜ਼ਾਰ ਰੁਪਏ ਪ੍ਰਤੀ ਵਰਗ ਗਜ ਕੀਤਾ ਗਿਆ ਹੈ। ਸਰਕਾਰ ਵਲੋੱ ਸੈਕਟਰ 85 ਤੋੱ 89, ਸੈਕਟਰ 90 ਅਤੇ 91 ਸੈਕਟਰ 92 ਤੋੱ 104, ਸੈਕਟਰ 104 ਤੋੱ ਉਪਰਲੇ ਸੈਕਟਰ ਅਤੇ ਸੈਕਟਰ 122 (39 ਵੈਸਟ) ਦੇ ਕਲੈਕਟਰ ਰੇਟਾਂ ਵਿੱਚ ਕੋਈ ਤਬਦੀਲੀ ਨਹੀਂ ਕੀਤੀ ਗਈ ਹੈ।
ਵਪਾਰਕ ਜਾਇਦਾਦਾਂ ਵਿੱਚ ਸੈਕਟਰ 53 ਤੋਂ 56 ਅਤੇ ਸਕੈਟਰ 57 ਤੋੱ 59 ਵਿੱਚ ਕਲੈਕਟਰ ਰੇਟ 90000 ਰੁਪਏ ਪ੍ਰਤੀ ਵਰਗ ਗਜ ਤੋਂ ਘਟਾ ਕੇ 80000 ਰੁਪਏ ਪ੍ਰਤੀ ਵਰਗ ਗਜ ਕੀਤਾ ਗਿਆ ਹੈ। ਸੈਕਟਰ 60, 61 ਅਤੇ 70 ਵਿੱਚ ਇੱਕ ਲੱਖ ਰੁਪਏ ਪ੍ਰਤੀ ਵਰਗ ਗਜ ਤੋੱ ਘਟਾ ਕੇ 90 ਹਜ਼ਾਰ ਰੁਪਏ ਪ੍ਰਤੀ ਵਰਗ ਗਜ, ਸੈਕਟਰ 63 ਤੋਂ 69 ਵਿੱਚ 90 ਹਜ਼ਾਰ ਰੁਪਏ ਪ੍ਰਤੀ ਵਰਗ ਗਜ ਤੋਂ ਘਟਾ ਕੇ 80 ਹਜ਼ਾਰ ਰੁਪਏ ਪ੍ਰਤੀ ਵਰਗ ਗਜ, ਸੈਕਟਰ 66 ਏ ਤੋੱ ਸੈਕਟਰ 92 ਤਕ ( ਸੈਕਟਰ 82 ਏ, 83 ਏ, 88, 89 ਤੋੱ ਇਲਾਵਾ ਵਿੱਚ 45 ਹਜ਼ਾਰ ਰੁਪਏ ਪ੍ਰਤੀ ਵਰਗ ਗਜ ਤੋੱ ਘਟਾ ਕੇ 40 ਹਜ਼ਾਰ ਰੁਪਏ ਪ੍ਰਤੀ ਵਰਗ ਗਜ, ਸੈਕਟਰ 82 ਏ, 83 ਏ, 88 , 89, ਸੈਕਟਰ 92 ਤੋੱ 104 ਅਤੇ 104 ਤੋੱ ਉਪਰਲੇ ਸੈਕਟਰਾਂ ਵਿੱਚ 40 ਹਜ਼ਾਰ ਰੁਪਏ ਪ੍ਰਤੀ ਵਰਗ ਗਜ ਤੋੱ ਘਟਾ ਕੇ 35 ਹਜ਼ਾਰ ਰੁਪਏ ਪ੍ਰਤੀ ਵਰਗ ਗਜ, ਸੈਕਟਰ 122 (39 ਵੈਸਟ) ਵਿੱਚ 23 ਹਜ਼ਾਰ ਰੁਪਏ ਪ੍ਰਤੀ ਵਰਗ ਗਜ ਤੋੱ ਘਟਾ ਕੇ 20 ਹਜ਼ਾਰ ਰੁਪਏ ਪ੍ਰਤੀ ਵਰਗ ਗਜ ਅਤੇ ਬਲਕ ਮਟੀਰਿਅਲ ਮਾਰਕੀਟ ਵਿੱਚ 25 ਹਜ਼ਾਰ ਰੁਪਏ ਪ੍ਰਤੀ ਵਰਗ ਗਜ ਤੋੱ ਘਟਾ ਕੇ 20 ਹਜਾਰ ਰੁਪਏ ਪ੍ਰਤੀ ਵਰਗ ਗਜ ਕਰ ਦਿੱਤਾ ਗਿਆ ਹੈ।
ਉਦਯੋਗਿਕ ਖੇਤਰ ਦੇ ਪਲਾਟਾਂ ਵਿੱਚ ਫੇਜ਼ 1 ਤੋਂ ਫੇਜ਼-9 ਤਕ 1000 ਵਰਗ ਗਜ ਤਕ ਦੇ ਪਲਾਟ ਦਾ ਕੈਲਕਟਰ ਰੇਟ 11000 ਰੁਪਏ ਗਜ ਤੋਂ ਘਟਾ ਕੇ 9000 ਰੁਪਏ ਪ੍ਰਤੀ ਵਰਗ ਗਜ ਕਰ ਦਿੱਤਾ ਗਿਆ ਹੈ। 1000 ਗਜ ਤੋੱ ਵੱਲੇ ਪਲਾਟ ਦਾ ਰੇਟ 67500 ਰੁਪਏ ਪ੍ਰਤੀ ਵਰਗ ਗਜ ਤੋੱ ਤੋੱ ਘਟਾ ਕੇ 6000 ਰੁਪਏ ਕਰ ਦਿੱਤਾ ਗਿਆ ਹੈ । ਸੈਕਟਰ 66 ਏ, ਸੈਕਟਰ 52 ਅਤੇ 83 ਵਿੱਚ ਇਹ ਰੇਟ 6500 ਰੁਪਏ ਪ੍ਰਤੀ ਵਰਗ ਗਜ ਤੋੱ ਘਟਾ ਕੇ 5000 ਰੁਪਏ ਪ੍ਰਤੀ ਵਰਗ ਗਜ ਕਰ ਦਿੱਤਾ ਗਿਆ ਹੈ। ਉਦਯੋਗਿਕ ਖੇਤਰ ਵਿੱਚ ਸਥਿਤ ਰਿਹਾਇਸ਼ੀ ਅਤੇ ਵਪਾਰਕ ਪਲਾਟਾਂ ਅਤੇ ਫਲੈਟਾਂ ਦਾ ਕਲੈਕਟਰ ਰੇਟ ਵੀ ਘੱਟ ਕੀਤਾ ਗਿਆ ਹੈ।
ਉਧਰ, ਸੰਪਰਕ ਕਰਨ ’ਤੇ ਜ਼ਿਲ੍ਹਾ ਐਸਏਐਸ ਨਗਰ ਦੇ ਡਿਪਟੀ ਕਮਿਸ਼ਨਰ ਗੁਰਪ੍ਰੀਤ ਕੌਰ ਸਪਰਾ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਸਰਕਾਰ ਵੱਲੋਂ ਪ੍ਰਾਪਰਟੀ ਦੇ ਕਲੈਕਟਰ ਰੇਟਾਂ ਵਿੱਚ ਤਬਦੀਲੀ ਕੀਤੀ ਗਈ ਹੈ ਅਤੇ ਇਹ ਤਬਦੀਲੀ ਪੂਰੇ ਜ਼ਿਲ੍ਹੇ ਵਿੱਚ ਵਿੱਚ ਹੋਈ ਹੈ। ਐਸਡੀਐਸ ਮੁਹਾਲੀ ਸ੍ਰੀਮਤੀ ਅਨੁਪ੍ਰੀਤਾ ਜੌਹਲ ਨੇ ਦੱਸਿਆ ਕਿ ਨਵੇਂ ਕਲੈਕਟਰ ਰੇਟ ਲਾਗੂ ਕਰ ਦਿੱਤੇ ਗਏ ਹਨ।
ਮੁਹਾਲੀ ਪ੍ਰਾਪਰਟੀ ਕੰਸਲਟੈਂਟ ਐਸੋਸੀਏਸ਼ਨ ਦੇ ਪ੍ਰਧਾਨ ਤੇਜਿੰਦਰ ਸਿੰਘ ਪੂਨੀਆਂ ਅਤੇ ਹੋਰਨਾਂ ਅਹੁਦੇਦਾਰਾਂ ਹਰਪ੍ਰੀਤ ਸਿੰਘ ਡਡਵਾਲ, ਹਰਜਿੰਦਰ ਸਿੰਘ ਧਵਨ, ਸੁਰਿੰਦਰ ਸਿੰਘ ਮਹੰਤ ਅਤੇ ਗੁਰਪ੍ਰੀਤ ਸਿੰਘ ਨੇ ਸਰਕਾਰ ਵੱਲੋਂ ਕਲੈਕਟਰ ਰੇਟ ਵਿੱਚ ਕਟੌਤੀ ਦੀ ਕਾਰਵਾਈ ਦਾ ਸੁਆਗਤ ਕਰਦਿਆਂ ਕਿਹਾ ਹੈ ਕਿ ਸਰਕਾਰ ਵੱਲੋਂ ਪ੍ਰਾਪਰਟੀ ਡੀਲਰਾਂ ਦੀ ਲੰਬੇ ਸਮੇਂ ਤੋਂ ਕੀਤੀ ਜਾ ਰਹੀ ਮੰਗ ਪੂਰੀ ਹੋ ਗਈ ਹੈ ਅਤੇ ਇਸ ਨਾਲ ਲੰਮੇ ਸਮੇਂ ਤੋਂ ਮੰਦੀ ਦੀ ਮਾਰ ਝੱਲ ਰਹੇ ਪ੍ਰਾਪਰਟੀ ਬਾਜ਼ਾਰ ਨੂੰ ਰਾਹਤ ਮਿਲੇਗੀ। ਉਹਨਾਂ ਮੰਗ ਕੀਤੀ ਕਿ ਇਸ ਦੇ ਨਾਲ ਨਾਲ ਸਰਕਾਰ ਵੱਲੋਂ ਰਜਿਸਟਰੀ ਫੀਸ ਦੇ ਵਸੂਲੀ ਜਾਣ ਵਾਲੀ ਸਟਾਂਪ ਡਿਊਟੀ ਨੂੰ ਵੀ ਘਟਾ ਕੇ ਚੰਡੀਗੜ੍ਹ ਦੇ ਬਰਾਬਰ (5 ਫੀਸਦੀ) ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਖਰੀਦਦਾਰਾਂ ਨੂੰ ਰਾਹਤ ਮਿਲੇ ਅਤੇ ਪ੍ਰਾਪਰਟੀ ਦੀ ਖਰੀਦ ਵੇਚ ਦੇ ਕੰਮ ਵਿੱਚ ਤੇਜੀ ਆਉਣ ਨਾਲ ਸਰਕਾਰ ਨੂੰ ਵੀ ਫਾਇਦਾ ਹੋਵੇ।

Load More Related Articles
Load More By Nabaz-e-Punjab
Load More In Important Stories

Check Also

ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਹਮਲਾਵਰਾਂ ਨੇ ਕਿੱਥੇ ਛੁਪਾਏ ਹਥਿਆਰ?

ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਹਮਲਾਵਰਾਂ ਨੇ ਕਿੱਥੇ ਛੁਪਾਏ ਹਥਿਆਰ? ਗੈਂਗਸਟਰ ਗੋਲਡੀ ਬਰਾੜ ਦੇ ਜੀਜਾ ਗ…