ਸੱਤਿਆਗ੍ਰਹਿ ਐਕਸਪ੍ਰੈਸ ਤੇ ਮਾਲ ਗੱਡੀ ਦੀ ਟੱਕਰ, ਪੰਜ ਗੰਭੀਰ ਜ਼ਖ਼ਮੀ
ਨਬਜ਼-ਏ-ਪੰਜਾਬ ਬਿਊਰੋ, ਸੀਤਾਪੁਰ, 19 ਮਾਰਚ:
ਉੱਤਰ ਪ੍ਰਦੇਸ਼ ਵਿੱਚ ਸੀਤਾਪੁਰ ਸਿਟੀ ਰੇਲਵੇ ਸਟੇਸ਼ਨ ਤੇ ਰਕਸੌਲ ਤੋਂ ਦਿੱਲੀ ਜਾ ਰਹੇ ਸੱਤਿਆਗ੍ਰਹਿ ਐਕਸਪ੍ਰੈਸ ਅਤੇ ਖੜੀ ਮਾਲਗੱਡੀ ਦੀ ਬੀਤੇ ਦਿਨੀਂ ਟੱਕਰ ਹੋ ਗਈ। ਜਿਸ ਹਾਦਸੇ ਵਿੱਚ ਪੰਜ ਯਾਤਰੀ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਏ। ਰੇਲਵੇ ਪੁਲੀਸ (ਜੀਆਰਪੀ) ਸੂਤਰਾਂ ਨੇ ਦੱਸਿਆ ਕਿ ਰਕਸੌਲ ਤੋਂ ਦਿੱਲੀ ਜਾ ਰਹੀ ਸੱਤਿਆਗ੍ਰਹਿ ਐਕਸਪ੍ਰੈਸ ਬੀਤੀ ਰਾਤ ਸੀਤਾਪੁਰ ਸਿਟੀ ਸਟੇਸ਼ਨ ਤੋੱ ਸਿਗਨਲ ਮਿਲਣ ਤੇ ਰਵਾਨਾ ਹੋਈ। ਰੇਲਗੱਡੀ ਆਊਟਰ ਸਿਗਨਲ ਦੇ ਕੋਲ ਪਹੁੰਚੀ ਤਾਂ ਮਾਲਗੱਡੀ ਨਾਲ ਟਕੱਰਾ ਗਈ। ਹਾਦਸੇ ਵਿੱਚ ਸੀਤਾਪੁਰ ਨਿਵਾਸੀ ਹਰਨਾਮ ਅਤੇ ਅਮਰੇਸ਼ ਕੁਮਾਰ, ਬਲਰਾਮਪੁਰ ਦੇ ਤੇਜਰਾਮ, ਬਾਰਾਬੰਕੀ ਦੇ ਵਿਜੇ ਕੁਮਾਰ ਤਿਵਾੜੀ ਅਤੇ ਬਿਹਾਰ ਦੇ ਇਦਸ਼ਾਹ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ। ਹਰਨਾਮ ਅਤੇ ਅਮਰੇਸ਼ ਕੁਮਾਰ ਦੇ ਪੈਰ ਵੱਢੇ ਗਏ।
ਉਧਰ, ਸੂਚਨਾ ਮਿਲਦੇ ਹੀ ਪੁਲੀਸ ਨੇ ਜ਼ਖ਼ਮੀਆਂ ਨੂੰ ਜ਼ਿਲਾ ਹਸਪਤਾਲ ਪਹੁੰਚਾਇਆ ਜਿੱਥੇ ਉਨ੍ਹਾਂ ਨੂੰ ਲਖਨਊ ਟ੍ਰਾਮਾ ਸੇੱਟਰ ਭੇਜ ਦਿੱਤਾ ਗਿਆ ਹੈ। ਪੁਲੀਸ ਦੇ ਅਨੁਸਾਰ ਮਾਲਗੱਡੀ ਦੇ ਗਾਰਡ ਦਾ ਡੱਬਾ ਆਊਟਰ ਸਿੰਗਨਲ ਤੋੱ ਰੇਲਵੇ ਪਟਰੀ ਦੀ ਕੈਂਚੀ ਤੋੱ ਥੋੜਾ ਅੱਗੇ ਸੀ। ਉਸੇ ਸਮੇੱ ਸੱਤਿਆਗ੍ਰਹਿ ਐਕਸਪ੍ਰੈਸ ਨੂੰ ਗਰੀਨ ਸਿੰਗਨਲ ਮਿਲ ਗਿਆ। ਰੇਲ ਆਊਟਰ ਸਿਗਨਲ ਕੋਲ ਪਹੁੰਚੀ ਤਾਂ ਮਾਲਗੱਡੀ ਦੇ ਗਾਰਡ ਦੇ ਡੱਬੇ ਨਾਲ ਰਗੜ ਹੋ ਗਈ। ਦੁਰਘਟਨਾ ਦੇ ਕਾਰਨ ਦੀ ਜਾਂਚ ਕੀਤੀ ਜਾ ਰਹੀ ਹੈ।