ਖਰੜ ਨੇੜੇ ਸਕੂਲ ਬੱਸ ਤੇ ਪੰਜਾਬ ਰੋਡਵੇਜ਼ ਬੱਸ ਦੀ ਟੱਕਰ, 1 ਬੱਚੇ ਦੀ ਮੌਤ, ਕਈ ਜ਼ਖ਼ਮੀ

ਮਲਕੀਤ ਸਿੰਘ ਸੈਣੀ
ਨਬਜ਼-ਏ-ਪੰਜਾਬ ਬਿਊਰੋ, ਖਰੜ, 12 ਫਰਵਰੀ:
ਖਰੜ-ਮੋਰਿੰਡਾ ਸੜਕ ’ਤੇ ਅੱਜ ਸਵੇਰੇ ਪਿੰਡ ਭਾਗੋਮਾਜਰਾ ਨੇੜੇ ਇੱਕ ਸਕੂਲ ਬੱਸ ਅਤੇ ਪੰਜਾਬ ਰੋਡਵੇਜ਼ ਦੀ ਇੱਕ ਬੱਸ ਦਰਮਿਆਨ ਵਾਪਰੇ ਇੱਕ ਖਤਰਨਾਕ ਹਾਦਸੇ ਦੌਰਾਨ ਸਕੂਲ ਬੱਸ ਵਿੱਚ ਸਵਾਰ ਇੱਕ 10 ਸਾਲ ਦੇ ਬੱਚੇ ਦੀ ਮੌਤ ਹੋ ਗਈ ਜਦੋਂ ਕਿ ਉਸ ਦੀ ਭੈਣ ਸਮੇਤ ਅੱਧੀ ਦਰਜਨ ਵਿਦਿਆਰਥੀ ਜ਼ਖ਼ਮੀ ਹੋ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਹਾਦਸਾ ਸਵੇਰੇ ਸਾਢੇ ਸੱਤ ਵਜੇ ਦੇ ਆਸਪਾਸ ਹੋਇਆ ਜਦੋਂ ਸੇਂਟ ਜੋਸਫ਼ ਸੀਨੀਅਰ ਸੈਕੰਡਰੀ ਸਕੂਲ, ਸੈਕਟਰ-44 ਚੰਡੀਗੜ੍ਹ ਦੀ ਬੱਸ ਨੰਬਰ ਪੀਬੀ-65 ਏਏ ਦੀ ਟੱਕਰ ਪੰਜਾਬ ਰੋਡਵੇਜ ਦੀ ਬਸ ਨੰਬਰ ਪੀਬੀ-10ਬੀਐਮ-9821 ਨਾਲ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਰੋਡਵੇਜ ਦੀ ਬੱਸ ਲੁਧਿਆਣਾ ਤੋਂ ਚੰਡੀਗੜ੍ਹ ਆ ਰਹੀ ਸੀ ਅਤੇ ਸਕੂਲ ਬੱਸ ਵੀ ਘਟਨਾ ਵਾਲੀ ਥਾਂ ਨੇੜੇ ਚੰਡੀਗੜ੍ਹ ਜਾਣ ਵਾਸਤੇ ਮੁੜ ਰਹੀ ਸੀ ਜਦੋਂ ਇਹ ਹਾਦਸਾ ਵਾਪਰ ਗਿਆ। ਹਾਦਸੇ ਵੇਲੇ ਬਸ ਬੱਚਿਆਂ ਨਾਲ ਭਰੀ ਹੋਈ ਸੀ।
ਹਾਦਸੇ ਤੋਂ ਬਾਅਦ ਬਸ ਸੜਕ ਕਿਨਾਰੇ ਕੱਚੀ ਥਾਂ ਵਿੱਚ ਪਹੁੰਚ ਗਈ ਅਤੇ ਮਿੱਟੀ ਗਿੱਲੀ ਹੋਣ ਕਾਰਨ ਉਸ ਵਿੱਚ ਧਸ ਗਈ। ਜੇਕਰ ਬਸ ਉਲਟ ਜਾਂਦੀ ਤਾਂ ਇਸ ਹਾਦਸੇ ਦੌਰਾਨ ਹੋਰ ਵੀ ਜਿਆਦਾ ਨੁਕਸਾਨ ਹੋਣਾ ਸੀ। ਹਾਦਸੇ ਕਾਰਨ ਬਸ ਵਿੱਚ ਸਵਾਰ 10 ਸਾਲ ਦੇ ਇੱਕ ਬੱਚੇ ਦੀ ਮੌਤ ਹੋ ਗਈ ਜਦੋਂ ਕਿ ਕੁੱਝ ਹੋਰ ਬੱਚੇ ਵੀ ਜਖਮੀ ਹੋਏ। ਮੌਕੇ ’ਤੇ ਇਕੱਤਰ ਹੋਏ ਲੋਕਾਂ ਨੇ ਜ਼ਖ਼ਮੀ ਬੱਚਿਆਂ ਨੂੰ ਖਰੜ ਦੇ ਹਸਪਤਾਲ ਪਹੁੰਚਾਇਆ ਜਿੱਥੇ ਗੰਭੀਰ ਜ਼ਖ਼ਮੀ ਇੱਕ ਬੱਚੇ ਨੂੰ ਪੀਜੀਆਈ ਰੈਫਰ ਕਰ ਦਿੱਤਾ ਗਿਆ। ਇਸ ਮੌਕੇ ਸਕੂਲ ਬੱਸ ਵਿੱਚ ਬੱਚਿਆਂ ਦੇ ਸਕੂਲ ਬੈਗ ਅਤੇ ਹੋਰ ਸਾਮਾਨ ਡਿੱਗਿਆ ਹੋਇਆ ਸੀ। ਹਾਦਸੇ ਤੋਂ ਬਾਅਦ ਦੋਵਾਂ ਬਸਾਂ ਦੇ ਡਰਾਈਵਰ ਮੌਕੇ ਤੋਂ ਫਰਾਰ ਹੋ ਗਏ। ਘਟਨਾ ਤੋਂ ਬਾਅਦ ਪੁਲੀਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਸੀ।

Load More Related Articles
Load More By Nabaz-e-Punjab
Load More In Accident

Check Also

ਸਿਲਵੀ ਪਾਰਕ ਨੇੜੇ ਵਾਪਰੇ ਭਿਆਨਕ ਹਾਦਸੇ ਵਿੱਚ ਚਾਲਕ ਦੀ ਮੌਤ

ਸਿਲਵੀ ਪਾਰਕ ਨੇੜੇ ਵਾਪਰੇ ਭਿਆਨਕ ਹਾਦਸੇ ਵਿੱਚ ਚਾਲਕ ਦੀ ਮੌਤ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 15 ਦਸੰਬਰ: ਇੱ…