ਮੈਗਾ ਪ੍ਰੋਜੈਕਟ ਪ੍ਰੀਤ ਲੈਂਡ ਦੇ ਕਲੋਨਾਈਜ਼ਰ ਵੱਲੋਂ ਕਿਸਾਨ ’ਤੇ ਅਣਅਧਿਕਾਰਤ ਉਸਾਰੀ ਕਰਨ ਦਾ ਦੋਸ਼

ਕਲੋਨਾਈਜ਼ਰ ਨੇ ਗਮਾਡਾ ਦੇ ਅਸਟੇਟ ਅਫ਼ਸਰ ਅਤੇ ਜ਼ਿਲ੍ਹਾ ਪੁਲੀਸ ਮੁਖੀ ਨੂੰ ਪੱਤਰ ਲਿਖਕੇ ਕੀਤੀ ਕਾਰਵਾਈ ਦੀ ਮੰਗ

ਸੋਹਾਣਾ ਦੇ ਕਿਸਾਨ ਗੁਰਮੀਤ ਸਿੰਘ ਨੇ ਸਾਰੇ ਦੋਸ਼ਾਂ ਨੂੰ ਦੱਸਿਆ ਬੇਬੁਨਿਆਦ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 5 ਦਸੰਬਰ:
ਗਮਾਡਾ ਵੱਲੋਂ ਪ੍ਰਵਾਨਿਤ ਮੈਗਾ ਪ੍ਰੋਜੈਕਟ ਪ੍ਰੀਤ ਲੈਂਡ ਡਿਵੈਲਪਮੈਂਟ ਸੈਕਟਰ 86 ਦੇ ਡਾਇਰੈਕਟਰ ਚਰਨ ਸਿੰਘ ਸੈਣੀ ਨੇ ਗਮਾਡਾ ਦੇ ਅਸਟੇਟ ਅਫਸਰ ਅਤੇ ਐਸ.ਐਸ.ਪੀ ਮੋਹਾਲੀ ਨੂੰ ਇਕ ਪੱਤਰ ਲਿਖਕੇ ਦੋਸ਼ ਲਗਾਇਆ ਹੈ ਕਿ ਸੈਕਟਰ 86 ਵਿੱਚ ਮੈਗਾ ਪ੍ਰੋਜੈਕਟ ਉਸਾਰੀ ਅਧੀਨ ਹੈ ਅਤੇ 80ਫੀਸਦੀ ਲੋਕਾਂ ਵੱਲੋਂ ਅਪਣੀ ਰਿਹਾਇਸ ਦੀ ਉਸਾਰੀ ਕਰ ਲਈ ਹੈ,ਪਰ ਇਸ ਦੇ ਬਾਵਜੂਦ ਸੋਹਾਣਾ ਦੇ ਇਕ ਕਿਸਾਨ ਵੱਲੋਂ ਅਪਣੀ 4 ਕਨਾਲ ਜਮੀਨ ’ਚ ਗੈਰ ਕਾਨੂੰਨੀ ਉੋਸਾਰੀ ਕਰਕੇ ਡੰਗਰਾਂ ਦਾ ਬਾੜਾ ਬਣਾਇਆ ਹੈ, ਜੋ ਕਿ ਉਥੇ ਰਹਿਣ ਵਾਲੇ ਲੋਕਾਂ ਲਈ ਮਸੀਬਤ ਬਣ ਗਿਆ ਹੈ।
ਇਸ ਸਬੰਧੀ ਵਿੱਚ ਮੁਹਾਲੀ ਪ੍ਰੈਸ ਕਲੱਬ ਵਿੱਚ ਪ੍ਰੈਸ ਕਾਨਫਰੰਸ਼ ਦੇ ਦੋਰਾਨ ਚਰਨ ਸਿੰਘ ਸੈਣੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਵੱਲੋਂ ਸਾਲ 2006 ਵਿੱਚ 112 ਏਕੜ ਜਮੀਨ ’ਚ ਮੈਗਾ ਪ੍ਰੋਜੈਕਟ ਦੀ ਉਸਾਰੀ ਕੀਤੀ ਜਾ ਰਹੀ ਹੈ। ਇਸ ਜਮੀਨ ਦੇ ਇਕ ਪਾਸ ਸੋਹਾਣਾ ਦੇ ਕਿਸਾਨ ਗੁਰਮੀਤ ਸਿੰਘ 4 ਕਨਾਲ ਜ਼ਮੀਨ ਦਾ ਟੁਕੜਾ ਹੈ ਜੋ ਕਿ ਗਮਾਡਾ ਵੱਲੋਂ ਅਕਵਾਇਰ ਨਹੀਂ ਕੀਤਾ ਗਿਆ। ਉਨ੍ਹਾਂ ਦੋਸ ਲਗਾਇਆ ਕਿ ਸਿਆਸੀ ਸਰਪ੍ਰਸਤੀ ਹੇਠ ਗਰਮੀਤ ਸਿੰਘ ਵੱਲੋਂ ਗੈਰਕਾਨੂੰਨੀ ਤਰੀਕੇ ਨਾਲ ਡੰਗਰਾਂ ਦਾ ਵਾੜਾ ਉਸਰਾਇਆ ਜਾ ਰਿਹਾ। ਉਨ੍ਹਾਂ ਇਸ ਦੀ ਸ਼ਿਕਾਇਤ ਗਮਾਡਾ ਦੇ ਅਸਟੇਟ ਅਫਸਰ ਨੂੰ ਕੀਤੀ ਗਈ ਜਿਸ ਤੇ ਕਾਰਵਾਈ ਕਰਦੇ ਹੋਏ ਗਮਾਡਾ ਦੀ ਟੀਮ ਨੇ ਗੈਰ ਕਾਨੂੰਨੀ ਉਸਾਰੀ ਢਾਹ ਦਿਤੀ ਸੀ। ਪਰ ਸਿਆਸੀ ਸਰਪ੍ਰਸਤੀ ਮਿਲਣ ਦੇ ਕਾਰਨ ਗੁਰਮੀਤ ਸਿੰਘ ਨੇ ਫਿਰ ਵਾੜੇ ’ਚ ਦੁਬਾਰਾ ਉਸਾਰੀ ਕਰ ਕਰ ਦਿੱਤੀ। ਜਿਸ ਕਾਰਨ ਉਥੇ ਵਸੇ ਲੋਕਾਂ ਨੂੰ ਕਈ ਤਰਾਂ ਦੀਆਂ ਮੁਸੀਬਤਾਂ ਅਤੇ ਬਿਮਾਰੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਸ੍ਰੀ ਸੈਣੀ ਨੇ ਕਿਹਾ ਕਿ ਇਸ ਸਾਰਾ ਕੁਝ ਸਿਆਸੀ ਸਰਪ੍ਰਸਤੀ ਹੇਠ ਹੋ ਰਿਹਾ ਉਨ੍ਹਾਂ ਵੱਲੋਂ ਇਹ ਸਾਰਾ ਮਾਮਲਾ ਗਮਾਡਾ ਦੇ ਅਸਟੇਟ ਅਫਸਰ ਮਹੇਸ਼ ਬਾਂਸਲ, ਐਸ.ਐਸ.ਪੀ ਅਤੇ ਐਸ.ਐਚ.ਓ ਸੋਹਾਣਾ ਨੂੰ ਵੀ ਸ਼ਿਕਾਇਤ ਦੀ ਕਾਪੀ ਭੇਜਕੇ ਮੰਗ ਕੀਤੀ ਹੈ ਕਿ ਗੈਰ ਕਾਨੂੰਨੀ ਉਸਾਰੀ ਬੰਦ ਗਰਵਾਈ ਜਾਵੇ।
ਇਸ ਸਬੰਧੀ ਸੰਪਰਕ ਕਰਨ ’ਤੇ ਅਸਟੇਟ ਅਫਸਰ ਮਹੇਸ਼ ਬਾਂਸਲ ਨੇ ਕਿਹਾ ਕਿ ਉਨ੍ਹਾਂ ਪਾਸ ਇਸ ਸਬੰਧੀ ਪਹਿਲਾਂ ਸ਼ਿਕਾਇਤ ਪ੍ਰਾਪਤ ਹੋਈ ਸੀ ਜਿਸ ਤੇ ਤੁਰੰਤ ਕਾਰਵਾਈ ਵੀ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ ਪੈਰਾਫੇਰੀ ਐਕਟ ਅਧੀਨ ਖੇਤੀ ਬਾੜੀ ਵਾਲੀ ਜਮੀਨ ’ਚ ਕੋਈ ਵੀ ਪੱਕੀ ਉਸਾਰੀ ਨਹੀਂ ਕਰ ਸਕਦਾ। ਇਸ ਸਬੰਧੀ ਉਨ੍ਹਾਂ ਦੁਬਾਰਾ ਸ਼ਿਕਾਇਤ ਪ੍ਰਾਪਤ ਹੋਈ ਹੈ ਤੇ ਜੇਈ ਤੋਂ ਇਸ ਸਬੰਧੀ ਰੀਪੋਰਟ ਮੰਗੀ ਹੈ ਤੇ ਰੀਪੋਰਟ ਮਿਲਣ ਤੇ ਕਾਨੂੰਨ ਦੇ ਅਨੁਸਾਰ ਕਾਰਵਾਈ ਕੀਤੀ ਜਾਵੇਗੀ।
ਦੂਜੇ ਪਾਸੇ ਕਿਸਾਨ ਗੁਰਮੀਤ ਸਿੰਘ ਨੇ ਸਾਰੇ ਦੋਸ਼ਾਂ ਨੂੰ ਰੱਦ ਕਰਦਿਆਂ ਕਿਹਾ ਕਿ ਕਲੋਨਾਈਜਰ ਦੀਆਂ ਗੱਲਾਂ ਵਿੱਚ ਕੋਈ ਸੱਚਾਈ ਨਹੀਂ ਹੈ। ਉਨ੍ਹਾਂ ਦੱਸਿਆ ਕਿ ਉਹ ਅਪਣੀ ਜਮੀਨ ਉਹ ਕੱਚੀ ਉਸਾਰੀ ਕਰ ਰਿਹਾ ਹੈ ਜਿਸ ਦੀ ਕਿਸ ਨੂੰ ਕੋਈ ਤਕਲੀਫ ਨਹੀਂ ਕੇਵਲ ਇਕ ਵਿਆਕਤੀ ਨੂੰ ਹੀ ਨਿਜੀ ਰੰਜ਼ਿਸ਼ ਕਾਰਨ ਤਕਲੀਫ਼ ਹੈ। ਉਹ ਹੀ ਝੁਠੀਆਂ ਸ਼ਿਕਾਇਤਾਂ ਕਰਕੇ ਰੁਕਵਾਟਾ ਪਾ ਰਿਹਾ ਇਸ ਸਬੰਧੀ ਉਨ੍ਹਾਂ ਵੱਲੋਂ ਪੁਲੀਸ ਨੂੰ ਸ਼ਿਕਾਇਤ ਵੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਸਾਰੇ ਦੋਸ਼ ਬਿਲਕੁਲ ਬੇਬੁਨਿਆਦ ਅਤੇ ਮਨਘੜਤ ਹਨ। ਜਿਨ੍ਹਾਂ ਵਿੱਚ ਕੋਈ ਸੱਚਾਈ ਨਹੀਂ ਹੈ।

Load More Related Articles

Check Also

ਵਿਜੀਲੈਂਸ ਬਿਊਰੋ ਵੱਲੋਂ ਚੌਂਕੀ ਇੰਚਾਰਜ 80 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਰੰਗੇ ਹੱਥੀਂ ਗ੍ਰਿਫ਼ਤਾਰ

ਵਿਜੀਲੈਂਸ ਬਿਊਰੋ ਵੱਲੋਂ ਚੌਂਕੀ ਇੰਚਾਰਜ 80 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਰੰਗੇ ਹੱਥੀਂ ਗ੍ਰਿਫ਼ਤਾਰ ਨਬਜ਼-ਏ-ਪੰਜਾਬ…