nabaz-e-punjab.com

ਚਿੱਟੇ ਦੇ ਖ਼ਿਲਾਫ਼ ਕਾਲਾ ਹਫ਼ਤਾ ਸਬੰਧੀ ਲੋਕ ਲਹਿਰ ਬਣਨਾ ਸ਼ਲਾਘਾਯੋਗ: ਸੰਜੀਵਨ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 3 ਜੁਲਾਈ:
ਪੰਜਾਬ ਵਿੱਚ ਸ਼ਾਇਦ ਇਹ ਪਹਿਲੀ ਵਾਰ ਹੈ ਕਿ ਚਿੱਟੇ ਦੇ ਵਿਰੋਧ ਵਿੱਚ ਕਾਲਾ ਹਫ਼ਤੇ ਵਰਗੇ ਕਿਸੇ ਅਹਿਮ ਅਤੇ ਭੱਖਵੇਂ ਸਮਾਜਿਕ ਮੁੱਦੇ ਉਪਰ ਲੋਕਾਂ ਅਤੇ ਅਵਾਮੀ ਜਥੇਬੰਦੀਆਂ ਦੁਆਰਾ ਤਕੜੀ ਅਤੇ ਭੱਖਵੀਂ ਲੋਕ-ਲਹਿਰ ਬਣੀ ਹੋਵੇ। ਜਿਸ ਕਰਕੇ ਸਰਕਾਰ ਅਤੇ ਤਮਾਮ ਰਾਜਨੀਤੀਕ ਧਿਰਾਂ ਨੂੰ ਵੀ ਹਰਕਤ ਵਿੱਚ ਅਉਣਾ ਪਿਆ ਹੋਵੇ। ਇਸ ਲੋਕ ਲਹਿਰ ਦੀ ਜਿੰਨੀ ਤਾਰੀਫ ਕੀਤੀ ਜਾਵੇ ਘੱਟ ਹੈ। ਪਰ ਸਿਰਫ਼ ਚਿੱਟੇ ਵਿਰੱੁਧ ਹੀ ਕਾਲਾ ਹਫਤਾ ਨਾ ਮਨਾ ਕੇ ਹੋਰ ਮਾਰੂ ਨਸ਼ਿਆਂ ਦੇ ਨਾਲ ਲੱਚਰਤਾ, ਅਸ਼ਲੀਲਤਾ, ਹਿੰਸਾ ਅਤੇ ਨਸ਼ਿਆਂ ਨੂੰ ਉਤਸ਼ਾਹਿਤ ਕਰਦੀ ਗਾਇਕੀ ਵਿਰੁੱਧ ਵੀ ਇਸੇ ਕਿਸਮ ਦੀ ਲੋਕ ਲਹਿਰ ਖੜੀ ਸਖ਼ਤ ਜ਼ਰੂਰਤ ਹੈ। ਇਹ ਰਾਏ ਦਿੰਦੇ ਨਾਟਕਕਾਰ, ਨਾਟਕਕਾਰ ਸੰਜੀਵਨ ਸਿੰਘ ਨੇ ਕਿਹਾ ਕਿ ਪਹਿਲਾਂ ਇਹ ਖਦਸ਼ਾ ਸੀ ਕਿ ਸਭਿਆਚਾਰਕ ਪ੍ਰਦੂਸ਼ਣ ਸਮਾਜ ਦਾ ਜ਼ਹਿਨੀ ਨੁਕਸਾਨ ਕਰਗੇਗਾ ਪਰ ਹੁਣ ਤਾਂ ਜ਼ਹਿਨੀ ਦੇ ਨਾਲ ਨਾਲ ਸਰੀਰਕ ਨੁਕਸਾਨ ਵੀ ਕਰ ਰਿਹਾ ਹੈ।
ਉਨ੍ਹਾਂ ਅੱਗੇ ਕਿਹਾ ਕਿ ਬੇਸ਼ਕ ਨੌਜੁਆਨੀ ਦਾ ਨਸ਼ਿਆਂ ਵਿੱਚ ਫਸ ਕੇ ਜਾਨਾਂ ਗਵਾਉਣਾ ਅਤੀ ਮੰਦਭਾਗਾ ਹੈ ਪਰ ਸਮਾਜ ਵਿਚ ਨਿੱਤ-ਦਿਨ ਵਾਪਰ ਰਹੀਆਂ ਲੜਕੀਆਂ ਅਤੇ ਬੱਚੀਆਂ ਰੇਪ ਤੇ ਗੈਂਗਰੇਪ ਵਰਗੀਆਂ ਅਤੀ ਸ਼ਰਮਨਾਕ ਘਟਨਾਵਾਂ ਅਤੇ ਬੇਰੋਕ ਅਤੇ ਬੇਖ਼ਫ਼ ਵਾਪਰ ਰਹੀਆਂ ਹਿੰਸਕ ਅਤੇ ਅਪਰਾਧਿਕ ਘਟਾਨਾਵਾਂ ਘੱਟ ਮਾੜੀਆਂ ਨਹੀਂ ਹਨ। ਜ਼ਿਕਰਯੋਗ ਹੈ ਕਿ ਇਪਟਾ, ਪੰਜਾਬ ਵੱਲੋਂ ਤਕਰੀਬਨ ਢਾਈ ਦਹਾਕੇ ਤੋਂ ਭਰਾਤਰੀ ਅਵਾਮੀ ਜਥੇਬੰਦੀਆਂ ਦੇ ਸਾਥ ਨਾਲ ਸਭਿਆਚਾਰਕ ਪ੍ਰਦੂਸ਼ਣ ਨਾਲ ਹੋਣ ਵਾਲੇ ਘਾਤਕ ਨੁਕਸਾਨਾਂ ਬਾਰੇ ਸੁਚੇਤ ਕਰਨ ਦੇ ਨਾਲ ਨਾਲ ਪੰਜਾਬ ਵੱਖ-ਵੱਖ ਜ਼ਿਲਿਆਂ ਵਿਚ ਪੁਤਲਾ-ਫੂਕ ਧਰਨੇ ਵੀ ਮਾਰੇ ਹਨ। ਦੇਸ਼ ਦੇ ਰਾਸ਼ਟਰਪਤੀਆਂ, ਸੂਬਾ, ਕੇਂਦਰ ਸਰਕਾਰਾਂ ਦੇ ਮੁੱਖੀਆਂ ਅਤੇ ਸਾਰੀਆਂ ਰਾਜਨੀਤੀਕ ਧਿਰਾਂ ਨੂੰ ਵੀ ਅਨੇਕਾਂ ਪੱਤਰ ਲਿਖਕੇ ਸਭਿਆਚਾਰਕ ਪ੍ਰਦੂਸ਼ਣ ਵਰਗੇ ਖੌਫਨਾਕ ਅਤੇ ਭੈਅਭੀਤ ਕਰਨ ਵਰਤਾਰੇ ਨੂੰ ਸਖਤੀ ਨਾਲ ਰੋਕਣ ਲਈ ਇਪਟਾ, ਪੰਜਾਬ ਬੇਨਤੀਆਂ ਅਰਜ਼ੋਈਆਂ ਕਰਦੀ ਆ ਰਹੀ ਹੈ।

Load More Related Articles
Load More By Nabaz-e-Punjab
Load More In General News

Check Also

ਟੀਡੀਆਈ ਸਿਟੀ ਵਿੱਚ ਸ਼ੋਅਰੂਮ ਦਾ ਲੈਂਟਰ ਡਿੱਗਣ ਕਾਰਨ ਮਜ਼ਦੂਰ ਦੀ ਮੌਤ, ਤਿੰਨ ਜ਼ਖ਼ਮੀ

ਟੀਡੀਆਈ ਸਿਟੀ ਵਿੱਚ ਸ਼ੋਅਰੂਮ ਦਾ ਲੈਂਟਰ ਡਿੱਗਣ ਕਾਰਨ ਮਜ਼ਦੂਰ ਦੀ ਮੌਤ, ਤਿੰਨ ਜ਼ਖ਼ਮੀ ਜ਼ਿਲ੍ਹਾ ਪ੍ਰਸ਼ਾਸਨ ਤੇ ਪੁਲੀ…