nabaz-e-punjab.com

ਪੰਜਾਬੀਆਂ ਤੇ ਸਿੱਖਾਂ ਦੇ ਇਤਿਹਾਸ ’ਤੇ ਡਾਕੂਮੈਂਟਰੀਆਂ ਦੀ ਲੜੀ ਬਣਾਉਣ ਦਾ ਉਪਰਾਲਾ ਸ਼ਲਾਘਾਯੋਗ: ਦਾਊਂ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 28 ਜੂਨ:
ਪੰਜਾਬ, ਸਮੁੱਚੇ ਪੰਜਾਬੀ ਲੋਕਾਂ, ਸੰਨ 1849 ਤੋਂ ਲੈ ਕੇ ਹੁਣ ਤੱਕ ਦੇ ਹਾਲਾਤਾਂ ਅਤੇ ਸਿੱਖਾਂ ਨਾਲ ਦੇਸ਼ਾਂ-ਵਿਦੇਸ਼ਾਂ ਵਿੱਚ ਹੋਏ ਵਿਤਕਰੇ ਸੱਚੀਆਂ ਘਟਨਾਵਾਂ ਉੱਤੇ ਆਧਾਰਿਤ ‘ਬੀਇੰਗ ਏ ਸਿੱਖ ਵੈੱਬ ਸੀਰੀਜ਼’ ਸਿਰਲੇਖ ਅਧੀਨ ਲੜੀਵਾਰ ਫ਼ਿਲਮਾਂ ਬਣਾਈਆਂ ਜਾ ਰਹੀਆਂ ਹਨ। ਇਸ ਵਿੱਚ ਇਸ ਦੇ ਨਾਲ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਉਪਦੇਸ਼ ਅਤੇ ਸਿੱਖਿਆਵਾਂ ਤੇ ਅਧਾਰਤ ਡਾਕੂਮੈਂਟਰੀ ਫਿਲਮਾਂ ਵੀ ਸ਼ਾਮਲ ਹੋਣਗੀਆਂ। ਇਨ੍ਹਾਂ ਡਾਕੂਮੈਂਟਰੀ ਫਿਲਮਾਂ ਦੇ ਲੇਖਕ ਅਤੇ ਡਾਇਰੈਕਟਰ ਖ਼ੁਦ ਨੀਰ ਢਿੱਲੋਂ ਹਨ। ਡਾਕੂਮੈਂਟਰੀ ਤੇ ਹੋਰ ਫਿਲਮਾਂ ਦੇ ਲਗਭੱਗ 250 ਹਿੱਸੇ ਬਣਾਏ ਜਾਣਗੇ। ਜਿਹਨਾਂ ਦੀ ਸ਼ੂਟਿੰਗ ਇਸ ਸਮੇਂ ਪੰਜਾਬ ਅਗੇਸਟ ਕੁਰੱਪਸ਼ਨ ਦੀ ਮਦਦ ਨਾਲ ਪੰਜਾਬ ਅਤੇ ਹੋਰ ਇਲਾਕਿਆਂ ਵਿੱਚ ਕੀਤੀ ਜਾ ਰਹੀ ਹੈ। ਇਹ ਜਾਣਕਾਰੀ ਬੰਬਈ ਦੀ ਵਾਟਰ ਵੇਵਜ ਮੂਵੀਜ਼ ਐਂਡ ਮਿਊਜ਼ਿਕ ਕੰਪਨੀ ਦੇ ਮੁੱਖੀ ਨੀਰ ਢਿੱਲੋਂ ਨੇ ਦਿੱਤੀ । ਉਨ੍ਹਾਂ ਦੱਸਿਆ ਕਿ ਬਲਵੀਰ ਸਿੰਘ ਹੀਰ ਅਤੇ ਉਹਨਾਂ ਵਲੋਂ ਇਹ ਲੜੀਵਾਰ ਫ਼ਿਲਮਾਂ ਬਣਾਈਆਂ ਜਾ ਰਹੀਆਂ ਹਨ। ਜੁਲਾਈ ਮਹੀਨੇ ਵਿੱਚ ਹੀ ਮੁਹਾਲੀ ਦੇ ਇੱਕ ਸਿੱਖ ਵਿਅਕਤੀ ਨਾਲ ਸਬੰਧਤ ਸੱਚੀ ਘਟਨਾ ਦੇ ਅਧਾਰ ਤੇ ਰੋਮਾਨੀਆ ਦੇਸ ਵਿੱਚ ਸ਼ੂਟਿੰਗ ਕੀਤੀ ਜਾਵੇਗੀ। ਇਸੇ ਤਰ੍ਹਾਂ ਹੋਰ ਘਟਨਾਵਾਂ ਤੇ ਆਧਾਰਿਤ ਫਿਲਮਾਂ ਵੀ ਇਨ੍ਹਾਂ ਡਾਕੂਮੈਂਟਰੀਆਂ ਵਿੱਚ ਸ਼ਾਮਲ ਹੋਣਗੀਆਂ।
ਇਸ ਮੌਕੇ ਪੰਜਾਬ ਅਗੇਂਸਟ ਕੁਰੱਪਸ਼ਨ ਸੰਸਥਾ ਦੇ ਪ੍ਰਧਾਨ ਸਤਨਾਮ ਸਿੰਘ ਦਾਊਂ ਨੇ ਕਿਹਾ ਕਿ ਇਸ ਕੰਪਨੀ ਦੀ ਟੀਮ ਪਿਛਲੇ ਕੁਝ ਮਹੀਨਿਆਂ ਤੋਂ ਪੰਜਾਬ ਵਿੱਚ ਆਈ ਹੋਈ ਹੈ। ਸੰਸਥਾ ਦੇ ਮੈਂਬਰਾਂ ਵੱਲੋਂ ਅਲੱਗ ਅਲੱਗ ਸੰਸਥਾਵਾਂ, ਬੁੱਧੀਜੀਵੀਆਂ, ਸਮਾਜ ਸੇਵੀਆਂ ਤੇ ਪੀੜਿਤਾਂ ਨਾਲ ਮਿਲਾਇਆ ਜਾ ਰਿਹਾ ਹੈ ਤੇ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ। ਇਸ ਜਾਣਕਾਰੀ ਤੇ ਅਧਾਰਤ ਸਿੱਖ ਡਾਈਰੀਜ਼ ਲੜੀਵਾਰ ਫ਼ਿਲਮਾਂ ਵੀ ਬਣਾਈਆਂ ਜਾ ਰਹੀਆਂ ਹਨ।
ਅੱਜ ਮਨੁੱਖੀ ਅਧਿਕਾਰਾਂ ਦੇ ਵਕੀਲ ਸ.ਰਾਜਵਿੰਦਰ ਸਿੰਘ ਬੈਂਸ, ਪੰਜਾਬ ਅਗੇਸਟ ਸੰਸਥਾ ਦੇ ਪ੍ਰਧਾਨ ਸਤਨਾਮ ਦਾਊਂ, ਵਕੀਲ ਲਵਨੀਤ ਠਾਕੁਰ, ਸੁਖਮਿੰਦਰ ਸਿੰਘ ਆਦਿ ਅਤੇ ਨੀਰ ਢਿੱਲੋਂ ਵਲੋਂ ‘ਬੀਂਗ ਅ ਸਿੱਖ ਵੈੱਬ ਸੀਰੀਜ਼’ ਦਾ ਪੋਸਟਰ ਜਾਰੀ ਕੀਤਾ ਗਿਆ। ਉਹਨਾਂ ਨਾਲ ਹੀ ਅਪੀਲ ਕੀਤੀ ਕਿ ਹੋਰ ਘਟਨਾਵਾਂ ਦੀ ਜਾਣਕਾਰੀ ਦੇਣ ਲਈ ਸੰਸਥਾ ਰਾਹੀਂ ਉਨ੍ਹਾਂ ਨਾਲ ਫੋਨ ਨੰ: 85281-25021 ਤੇ ਸੰਪਰਕ ਕੀਤਾ ਜਾ ਸਕਦਾ ਹੈ।

Load More Related Articles
Load More By Nabaz-e-Punjab
Load More In General News

Check Also

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ ਨਬਜ਼-ਏ-ਪੰਜਾਬ, ਮੁਹਾਲੀ, 9 ਜਨਵਰੀ: ਇ…