nabaz-e-punjab.com

ਜਿਲ੍ਹਾ ਪੱਧਰੀ ਉਲੰਪਿਕ ਖੇਡਾਂ ਵਿੱਚ ਪ੍ਰਭ ਆਸਰਾ ਦੇ ਬੱਚਿਆਂ ਨੇ ਸੋਨੇ, ਚਾਂਦੀ ਤੇ ਤਾਂਬੇ ਤਿੰਨ ਤਿੰਨ ਦੇ ਮੈਡਲ ਜਿੱਤੇ

ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 26 ਜੁਲਾਈ:
ਇੱਥੋਂ ਦੀ ‘ਪ੍ਰਭ ਆਸਰਾ’ ਸੰਸਥਾ ਦੇ ਵਿਕਲਾਂਗ ਬੱਚਿਆਂ ਨੇ ਜ਼ਿਲ੍ਹਾ ਮੁਹਾਲੀ ਦੀਆਂ ਜ਼ਿਲ੍ਹਾ ਪੱਧਰੀ ਸਪੈਸ਼ਲ ਉਲੰਪਿਕ ਖੇਡਾਂ ਵਿਚ ਹਿੱਸਾ ਲੈਂਦੇ ਹੋਏ ਨੌ ਮੈਡਲ ਜਿੱਤਣ ਵਿਚ ਸਫਲਤਾ ਹਾਸਲ ਕੀਤੀ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੰਸਥਾ ਦੇ ਮੁਖ ਪ੍ਰਬੰਧਕ ਬੀਬੀ ਰਜਿੰਦਰ ਕੌਰ ਪਡਿਆਲਾ ਨੇ ਦੱਸਿਆ ਕਿ ਸੰਸਥਾ ਦੇ ਵਿਦਿਆਰਥੀਆਂ ਨੇ ‘ਦਸੋਆ’ ਮੁਹਾਲੀ ਦੀ ਰਹਿਨੁਮਾਈ ਵਿਚ ਕਰਵਾਈਆਂ ਜਿਲ੍ਹਾ ਪੱਧਰੀ ਉਲੰਪਿਕ ਖੇਡਾਂ ਵਿਚ ਸੰਸਥਾ ਦੇ 18 ਵਿਕਲਾਂਗ ਬੱਚਿਆਂ ਨੇ ਹਿੱਸਾ ਲਿਆ ਜਿਨ੍ਹਾਂ ਵਿੱਚੋਂ ਅਮਨਦੀਪ ਕੌਰ ਨੇ ਖਾਣਾ ਬਣਾਉਣ ਵਿਚ ਸੋਨੇ ਦਾ, ਸਿਮਰਨ ਨੇ ਰੰਗੋਲੀ ਵਿਚ ਸੋਨੇ ਦਾ, ਅੰਜਲੀ ਨੇ ਰੱਖੜੀ ਬਣਾਉਣ ਵਿਚ ਸੋਨੇ ਦਾ ਮੈਡਲ ਜਿੱਤਿਆ।
ਇਸੇ ਤਰ੍ਹਾਂ ਸੁਰਿੰਦਰ ਪਾਲ ਨੇ ਖਾਣਾ ਬਣਾਉਣ ਵਿਚ ਚਾਂਦੀ, ਸਿਮਰਨ ਨੇ ਰੰਗੋਲੀ ਵਿਚ ਚਾਂਦੀ, ਜਤਿਨ ਨੇ ਰੱਖੜੀ ਬਣਾਉਣ ਵਿਚ ਚਾਂਦੀ ਦਾ ਮੈਡਲ ਜਿੱਤਿਆ ਅਤੇ ਕਮਲ ਨੇ ਰੰਗੋਲੀ ਵਿਚ ਚਾਂਦੀ ਦਾ ਮੈਡਲ, ਰਾਮ ਤੇ ਅਰਬਾਜ਼ ਨੇ ਸਾਂਝੇ ਰੂਪ ਵਿਚ ਤਾਂਬੇ ਦਾ ਮੈਡਲ ਜਿੱਤਣ ਵਿਚ ਸਫਲਤਾ ਹਾਸਲ ਕੀਤੀ। ਇਸ ਮੌਕੇ ਸੰਸਥਾ ਦੇ ਪ੍ਰਬੰਧਕਾਂ ਨੇ ਜੇਤੂ ਬੱਚਿਆਂ ਦਾ ਸਨਮਾਨ ਕਰਦਿਆਂ ਉਨ੍ਹਾਂ ਦੇ ਉਜਵਲ ਭਵਿੱਖ ਦੀ ਕਾਮਨਾ ਕੀਤੀ। ਬੀਬੀ ਰਜਿੰਦਰ ਕੌਰ ਪਡਿਆਲਾ ਨੇ ਕਿਹਾ ਕਿ ਸੰਸਥਾ ਦੇ ਵਿਕਲਾਂਗ ਬੱਚਿਆਂ ਸਮੇਤ ਵੱਖ ਵੱਖ ਕੈਟਾਗਿਰੀ ਦੇ ਨਾਗਰਿਕਾਂ ਵੱਲੋਂ ਸਮੇਂ ਸਮੇਂ ਤੇ ਸੂਬਾ ਪੱਧਰੀ ਅਤੇ ਜਿਲ੍ਹਾ ਪੱਧਰੀ ਖੇਡਾਂ ਵਿੱਚ ਹਿੱਸਾ ਲੈਕੇ ਮੈਡਲ ਜਿੱਤੇ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਖੇਡਾਂ ਦੌਰਾਨ ਤਿੰਨ ਬੱਚਿਆਂ ਨੂੰ ‘ਨੈਸ਼ਨਲ ਪੱਧਰੀ ਸ਼ਪੈਸਲ ਉਲੰਪਿਕ’ ਲਈ ਚੁਣਿਆ ਗਿਆ ਹੈ ਜੋ ਕਿ ਆਉਣ ਵਾਲੇ ਸਮੇਂ ਵਿਚ ਖੇਡਾਂ ਵਿਚ ਭਾਗ ਲੈਣਗੇ। ਉਨ੍ਹਾਂ ਕਿਹਾ ਕਿ ਖੇਡਾਂ ਦੇ ਨਾਲ ਇਨ੍ਹਾਂ ਨਾਗਰਿਕਾਂ ਅਤੇ ਬੱਚਿਆਂ ਦੀ ਸਖਸੀਅਤ, ਸਰੀਰਕ ਤੇ ਮਾਨਸਿਕ ਤੌਰ ਤੇ ਹੋਰ ਮਜਬੂਤ ਹੋ ਸਕਣ ਤਾਂ ਜੋ ਇਹ ਵੀ ਵਧੀਆ ਜਿੰਦਗੀ ਜਿਊਣ ਦਾ ਆਨੰਦ ਮਾਣ ਸਕਣ। ਇਸ ਮੌਕੇ ਜਸਪਾਲ ਸਿੰਘ ਖਰੜ, ਪਰਮਜੀਤ ਕੌਰ ਸਪੈਸ਼ਲ ਐਜੂਕੇਟਰ, ਅੰਮ੍ਰਿਤ ਸਿੰਘ, ਮਨਦੀਪ ਕੌਰ ਆਦਿ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਮੁਹਾਲੀ: ਫੇਜ਼-3ਏ ਵਿੱਚ ਬਣਾਏ ਗਏ ਆਰਐਮਸੀ ਪੁਆਇੰਟ ਨੂੰ ਖ਼ਤਮ ਕਰਨ ਦੀ ਗੁਹਾਰ

ਮੁਹਾਲੀ: ਫੇਜ਼-3ਏ ਵਿੱਚ ਬਣਾਏ ਗਏ ਆਰਐਮਸੀ ਪੁਆਇੰਟ ਨੂੰ ਖ਼ਤਮ ਕਰਨ ਦੀ ਗੁਹਾਰ ਫੇਜ਼-2 ਅਤੇ ਫੇਜ਼-3ਏ ਦੇ ਵਸਨੀਕਾਂ…