Share on Facebook Share on Twitter Share on Google+ Share on Pinterest Share on Linkedin ਕਮਰਸ਼ੀਅਲ ਨਕਸ਼ਾ ਫੀਸ: ਖਰੜ ਕੌਂਸਲ ਦੇ ਮੀਤ ਪ੍ਰਧਾਨ ਕਮਲ ਸ਼ਰਮਾ ਵੱਲੋਂ ਭੁੱਖ ਹੜਤਾਲ ’ਤੇ ਬੈਠਣ ਦਾ ਐਲਾਨ ਕਈ ਥਾਵਾਂ ’ਤੇ ਸਟਰੀਟ ਲਾਈਟਾਂ ਵੀ ਬੰਦ, ਗੁਰੂ ਅੰਗਦ ਦੇਵ ਨਗਰ ਵਿੱਚ ਮਹੀਨੇ ਤੋਂ ਸਟਰੀਟ ਲਾਈਟ ਬੰਦ, ਅਧਿਕਾਰੀ ਬੇਖ਼ਬਰ ਮਲਕੀਤ ਸਿੰਘ ਸੈਣੀ ਨਬਜ਼-ਏ-ਪੰਜਾਬ ਬਿਊਰੋ, ਖਰੜ, 2 ਮਈ: ਖਰੜ ਨਗਰ ਕੌਸਲ ਦੇ ਜੂਨੀਅਰ ਮੀਤ ਪ੍ਰਧਾਨ ਨੇ ਐਲਾਨ ਕੀਤਾ ਕਿ ਉਹ ਨਗਰ ਕੌਸਲ ਖਰੜ ਵੱਲੋਂ ਕਮਰਸ਼ਿਅਲ ਨਕਸ਼ਿਆਂ ਦੀ ਫੀਸ ਵਿਚ ਵਾਧਾ ਵਾਪਸ ਨਾ ਲੈਣ ਦੇ ਰੋਸ ਵਜੋਂ ਨਗਰ ਕੌਸਲ ਖਰੜ ਦੇ ਦਫਤਰ ਅੱਗੇ ਭੁੱਖ ਹੜਤਾਲ ’ਤੇ ਬੈਠਣਗੇ। ਜੂਨੀਅਰ ਮੀਤ ਪ੍ਰਧਾਨ ਕਮਲ ਕਿਸੋਰ ਸ਼ਰਮਾ ਨੇ ਕਿਹਾ ਕਿ ਨਗਰ ਕੌਸਲ ਖਰੜ ਵੱਲੋਂ ਕਮਰਸ਼ੀਅਲ ਨਕਸਾ ਪਾਸ ਕਰਵਾਉਣ ਲਈ 800 ਰੁਪਏ ਪ੍ਰਤੀ ਗਜ਼ ਦੇ ਮੁਤਾਬਿਕ ਫੀਸ ਵਸੂਲ ਕੀਤੀ ਜਾਂਦੀ ਸੀ ਪਰ ਪਿਛਲੇ ਸਮੇਂ ਤੋਂ ਕੌਸਲ ਵਲੋਂ ਇਸ ਫੀਸ ਵਿਚ ਵਾਧਾ ਕਰਕੇ ਇਹ 4690 ਰੁਪਏ ਪ੍ਰਤੀ ਗਜ਼ ਕਰ ਦਿੱਤੀ ਗਈ ਹੈ। ਜਿਸ ਕਾਰਨ ਨਗਰ ਕੌਸਲ ਖਰੜ ਦੀ ਹਦੂਦ ਅੰਦਰ ਪੈਦੇ ਕਰਮਸਿਅਲ ਏਰੀਆ ਦੇ ਨਕਸੇ ਪਾਸ ਕਰਨ ਲਈ ਵਿੱਚ ਕਮੀ ਆਈ ਹੈ ਅਤੇ ਸ਼ਹਿਰ ਨਿਵਾਸੀਆਂ ਤੇ ਵਾਧੂ ਬੋਝ ਪਿਆ ਹੈ। ਉਹ ਫੀਸ ਕਰਨ ਲਈ ਪਿਛਲੇ ਕਾਫੀ ਸਮੇਂ ਤੋਂ ਸਰਕਾਰ ਅਤੇ ਕੌਸਲ ਤੋਂ ਮੰਗ ਕਰਦਾ ਆ ਰਿਹਾ ਹੈ ਕਿ ਕਮਰਸ਼ੀਅਲ ਨਕਸੇ ਦੀ ਫੀਸ ਪਹਿਲਾਂ ਵਾਲੀ ਰੱਖੀ ਜਾਵੇ ਜੇਕਰ ਕੌਸਲ ਵਲੋਂ ਅਜਿਹਾ ਕੀਤਾ ਜਾਂਦਾ ਹੈ ਤਾਂ ਕਮਰਿਸਅਲ ਜਿਆਦਾ ਨਕਸੇ ਪਾਸ ਹੋਣਗੇ ਅਤੇ ਕੌਸਲ ਦੀ ਆਮਦਨ ਵਿਚ ਵਾਧਾ ਹੋਵੇਗਾ। ਉਨ੍ਹਾਂ ਕਿਹਾ ਕਿ ਕੌਂਸਲ ਅਤੇ ਸਰਕਾਰ ਵਲੋਂ ਇਸ ਮਸਲੇ ਵੱਲ ਕੋਈ ਧਿਆਨ ਨਹੀਂ ਦਿੱਤਾ। ਜਿਸ ਕਾਰਨ ਉਸ ਨੇ ਰੋਸ ਵਜੋ ਅਤੇ ਸ਼ਹਿਰ ਨਿਵਾਸੀਆਂ ਦੀਆਂ ਸਮੱਸਿਆ ਨੂੰ ਲੈ ਕੇ ਫੈਸਲਾ ਕੀਤਾ ਕਿ ਉਹ ਇੱਕ ਹਫਤੇ ਤੋਂ ਬਾਅਦ ਸ਼ਹਿਰ ਨਿਵਾਸੀਆਂ ਦੇ ਸਹਿਯੋਗ ਨਾਲ ਕੌਸਲ ਦਫਤਰ ਅੱਗੇ ਭੁੱਖ ਹੜਤਾਲ ਤੇ ਬੈਠਗੇ। ਉਨ੍ਹਾਂ ਸਰਕਾਰ ਤੋਂ ਵੀ ਮੰਗ ਕੀਤੀ ਕਿ ਉਹ ਮੰਗ ਵੱਲ ਤੁਰੰਤ ਧਿਆਨ ਦੇਵੇ। ਉਧਰ, ਸ਼ਹਿਰ ਵਾਸੀਆਂ ਦੇ ਦੱਸਣ ਅਨੁਸਾਰ ਖਰੜ ਦੇ ਕਈ ਹਿੱਸਿਆਂ ਵਿੱਚ ਸਟਰੀਟ ਲਾਈਟਾਂ ਖਰਾਬ ਹੋਣ ਕਾਰਨ ਲੋਕ ਡਾਢੇ ਦੁੱਖੀ ਹਨ ਪ੍ਰੰਤੂ ਇਸ ਸਬੰਧੀ ਨਗਰ ਕੌਂਸਲ ਦੇ ਅਧਿਕਾਰੀ ਲੰਮੀਆਂ ਤਾਣ ’ਤੇ ਸੁੱਤੇ ਹੋਏ ਹਨ। ਗੁਰੂ ਅੰਗਦ ਦੇਵ ਨਗਰ, ਰੰਧਾਵਾ ਰੋਡ ਦੀ ਇੱਕ ਪੂਰੀ ਗਲੀ ਵਿੱਚ ਪਿਛਲੇ 1 ਮਹੀਨੇ ਤੋਂ ਸਟਰੀਟ ਲਾਈਟਾਂ ਖ਼ਰਾਬ ਪਈਆਂ ਹਨ। ਸਫ਼ਾਈ ਵਿਵਸਥਾ ਦਾ ਵੀ ਬਹੁਤ ਮਾੜਾ ਹਾਲ ਹੈ। ਇਸ ਸਬੰਧੀ ਨਗਰ ਕੌਂਸਲ ਦੀ ਪ੍ਰਧਾਨ ਬੀਬੀ ਅੰਜੂ ਚੰਦਰ ਦੇ ਪਤੀ ਅਤੇ ਏਪੀਜੇ ਸਕੂਲ ਦੇ ਮਾਲਕ ਜਸਵੀਰ ਚੰਦਰ ਅਤੇ ਜੇਈ ਨਾਲ ਕਈ ਵਾਰ ਸ਼ਿਕਾਇਤ ਕੀਤੀ ਜਾ ਚੁੱਕੀ ਹੈ ਅਤੇ ਦਫ਼ਤਰੀ ਮਾਹੌਲ ਬਾਰੇ ਵੀ ਵਿਸਥਾਰ ਨਾਲ ਦੱਸਿਆ ਜਾ ਚੁੱਕਾ ਹੈ। ਲੇਕਿਨ ਹੁਣ ਤੱਕ ਮੁਹੱਲੇ ਦੀਆਂ ਸਟਰੀਟ ਲਾਈਟਾਂ ਠੀਕ ਨਹੀਂ ਕੀਤੀਆਂ ਗਈਆਂ। ਲੋਕਾਂ ਦਾ ਕਹਿਣਾ ਹੈ ਕਿ ਕੌਂਸਲ ਅਧਿਕਾਰੀ ਵਿਕਾਸ ਕੰਮਾਂ ਵੱਲ ਘੱਟ ਧਿਆਨ ਦਿੰਦੇ ਹਨ ਜਦੋਂਕਿ ਜ਼ਿਆਦਾ ਸਮਾਂ ਉਹ ਆਪਣੇ ਸਕੂਲਾਂ ਦੇ ਵਿਕਾਸ ਲਈ ਦਿੰਦੇ ਹਨ। ਜਿਸ ਕਾਰਨ ਸ਼ਹਿਰ ਵਿੱਚ ਵਿਕਾਸ ਕੰਮਾਂ ਵਿੱਚ ਖੜੌਤ ਆ ਗਈ ਹੈ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ