nabaz-e-punjab.com

ਪਿੰਡ ਝਿੰਗੜਾਂ ਕਲਾਂ ਦੇ ਕਿਸਾਨ ਨੂੰ 5 ਸਾਲ ਬਾਅਦ ਮਿਲਿਆ ਸੜੀ ਹੋਈ ਕਣਕ ਦਾ ਮੁਆਵਜ਼ਾ

ਮਲਕੀਤ ਸਿੰਘ ਸੈਣੀ
ਨਬਜ਼-ਏ-ਪੰਜਾਬ ਬਿਊਰੋ, ਖਰੜ, 11 ਨਵੰਬਰ:
ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੀ ਪਰਮਾਨੈਂਟ ਲੋਕ ਅਦਾਲਤ ਵਲੋਂ ਪਿੰਡ ਝਿੰਗੜਾਂ ਕਲਾਂ ਦੇ ਕਿਸਾਨ ਮਾਨ ਸਿੰਘ ਦੀ ਸਾਲ 2013 ਵਿੱਚ ਸੜੀ ਹੋਈ ਫਸਲ ਕਣਕ ਦਾ ਮੁਆਵਜ਼ਾ ਦੇਣ ਦੇ ਕੇਸ ਦੀ ਸੁਣਵਾਈ ਕਰਦੇ ਹੋਏ ਪਾਵਰਕਾਮ ਨੂੰ ਬਣਦਾ ਮੁਆਵਜਾ ਦੇਣ ਦੇ ਆਦੇਸ਼ ਸੁਣਾਏ ਗਏ। ਜਿਸ ਕਾਰਨ ਕਿਸਾਨ ਨੂੰ ਮੁਆਵਜਾ ਪ੍ਰਾਪਤ ਕਰਨ ਲਈ ਪਰਮਾਨੈਟ ਲੋਕ ਅਦਾਲਤ ਮੁਹਾਲੀ ਵਿਚ ਇਨਸਾਫ਼/ਮੁਆਵਜ਼ਾ ਪ੍ਰਾਪਤ ਕਰਨ ਲਈ ਕੇਸ ਦਾਇਰ ਕਰਨਾ ਪਿਆ ਸੀ। ਜ਼ਿਲ੍ਹਾ ਸਾਹਿਬਜਾਦਾ ਅਜੀਤ ਸਿੰਘ ਨਗਰ ਦੀ ਖਰੜ ਤਹਿਸੀਲ ਤਹਿਤ ਆਉਂਦੇ ਪਿੰਡ ਝਿੰਗੜਾ ਕਲਾਂ ਦੇ ਕਿਸਾਨ ਮਾਨ ਸਿੰਘ ਨੇ ਦਸਿਆ ਕਿ ਸਾਲ 2013 ਵਿਚ ਬਿਜਲੀ ਦੇ ਸ਼ਾਟ ਸਰਕਟ ਨਾਲ ਉਸਦੇ ਖੇਤਾਂ ਵਿਚ ਖੜ੍ਹੀ ਦੋ ਵਿੱਘੇ ਕਣਕ ਦੀ ਬਿਜਲੀ ਦੇ ਸ਼ਾਟ ਸਰਕਟ ਨਾਲ ਸੜ ਗਈ ਸੀ। ਜਿਸ ਸਬੰਧੀ ਉਨ੍ਹਾਂ ਮਿਤੀ 4-5-2013 ਨੂੰ ਹੀ ਥਾਣਾ ਕੁਰਾਲੀ ਵਿੱਚ ਡੀਡੀਆਰ ਦਰਜ ਕਰਵਾਈ ਅਤੇ ਉਪ ਮੰਡਲ ਮੈਜਿਸਟੇ੍ਰਟ ਖਰੜ ਨੂੰ ਵੀ ਮੁਆਵਜ਼ਾ ਪ੍ਰਾਪਤ ਕਰਨ ਲਈ ਲਿਖਤੀ ਤੌਰ ਤੇ ਦਰਖਾਸਤ ਦਿੱਤੀ।
ਉਸਦਾ ਕਹਿਣਾ ਕਿ ਉਸ ਦੀ ਦਰਖਾਸਤ 20 ਮਹੀਨੇ ਤੱਕ ਤਹਿਸੀਲ ਦਫ਼ਤਰ ਖਰੜ ਦੇ ਕਾਨੂੰਗੋ ਦਫ਼ਤਰ ਵਿੱਚ ਰੁਲਦੀ ਰਹੀ। ਉਸ ਦੀ ਦਰਖਾਸਤ ਤੇ ਕੋਈ ਕਾਰਵਾਈ ਨਾ ਹੋਣ ਤੇ ਉਸ ਨੇ ਸਥਾਈ ਲੋਕ ਅਦਾਲਤ ਮੁਹਾਲੀ ਵਿੱਚ ਮੁਆਵਜ਼ਾ ਪ੍ਰਾਪਤ ਕਰਨ ਲਈ ਕੇਸ ਦਾਇਰ ਕਰ ਦਿੱਤਾ। ਉਸ ਨੇ ਦੱਸਿਆ ਕਿ ਸਥਾਈ ਲੋਕ ਅਦਾਲਤ ਮੁਹਾਲੀ ਵਲੋਂ ਉਸਨੂੰ ਬਣਦਾ ਮੁਆਵਜ਼ਾ 37301 ਰੁਪਏ ਦਾ ਮੁਆਵਜ਼ਾ ਦੇਣ ਲਈ ਆਦੇਸ਼ ਦਿੱਤੇ ਅਤੇ ਪਾਵਰਕਾਮ ਵੱਲੋਂ ਉਸ ਨੂੰ ਇਸ ਰਾਸ਼ੀ ਦਾ ਚੈਕ ਦਿੱਤਾ ਗਿਆ। ਕਿਸਾਨ ਨੇ ਦਸਿਆ ਕਿ ਹਰ ਸਾਲ ਕਿਸਾਨਾਂ ਦੀਆਂ ਫਸਲਾਂ ਬਿਜਲੀ ਦੇ ਸ਼ਾਟ ਸਰਕਟ ਕਾਰਨ ਸੜ ਜਾਂਦੀਆਂ ਹਨ ਅਤੇ ਉਨ੍ਹਾਂ ਨੂੰ ਬਣਦਾ ਮੁਆਵਜ਼ਾ ਨਹੀਂ ਮਿਲਦਾ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਹੌਸਲਾ ਨਹੀਂ ਹਾਰਨਾ ਚਾਹੀਦਾ ਬਲਕਿ ਆਪਣੀਆਂ ਦਿੱਤੀਆਂ ਹੋਈਆਂ ਦਰਖਾਸਤਾਂ ਤੇ ਪੈਰਵਾਈ ਕਰਨੀ ਚਾਹੀਦੀ ਹੈ। ਉਨ੍ਹਾਂ ਦਸਿਆ ਕਿ ਸਰਕਾਰਾਂ ਕੁਦਰਤੀ ਆਫਤਾਂ ਦਾ ਮੁਆਵਜ਼ਾ ਨਹੀਂ ਦਿੰਦੀਆਂ ਜਿਸ ਕਾਰਨ ਉਸਨੂੰ ਪਰਮਾਨੈਂਟ ਲੋਕ ਅਦਾਲਤ ਮੁਹਾਲੀ ਤੋਂ ਇਨਸਾਫ ਮਿਲਿਆ।

Load More Related Articles
Load More By Nabaz-e-Punjab
Load More In General News

Check Also

ਬੰਦੀ ਸਿੰਘਾਂ ਦੀ ਰਿਹਾਈ: ਮੁੱਖ ਮੰਤਰੀ ਦੀ ਕੋਠੀ ਵੱਲ ਕੂਚ ਕਰ ਰਹੇ ਸਿੱਖਾਂ ਦਾ ਰਾਹ ਰੋਕਿਆ, ਅੱਥਰੂ ਗੈੱਸ ਦੇ ਗੋਲੇ ਸੁੱਟੇ

ਬੰਦੀ ਸਿੰਘਾਂ ਦੀ ਰਿਹਾਈ: ਮੁੱਖ ਮੰਤਰੀ ਦੀ ਕੋਠੀ ਵੱਲ ਕੂਚ ਕਰ ਰਹੇ ਸਿੱਖਾਂ ਦਾ ਰਾਹ ਰੋਕਿਆ, ਅੱਥਰੂ ਗੈੱਸ ਦੇ…