Share on Facebook Share on Twitter Share on Google+ Share on Pinterest Share on Linkedin ਮੁਕਾਬਲੇ ਦੇ ਬ੍ਰਾਂਡਾਂ ਵੱਲੋਂ ਵੇਰਕਾ ਨੂੰ ਬਦਨਾਮ ਕਰਨ ਦੀ ਰਚੀ ਜਾ ਰਹੈ ਡੂੰਘੀ ਸਾਜ਼ਿਸ਼: ਡੂਮੇਵਾਲ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 23 ਜੂਨ: ਵੇਰਕਾ ਮਿਲਕ ਪਲਾਂਟ ਮੁਹਾਲੀ ਦੇ ਚੇਅਰਮੈਨ ਮੋਹਨ ਸਿੰਘ ਡੂਮੇਵਾਲ ਨੇ ਮੁਹਾਲੀ ਵਿੱਚ ਵੇਰਕਾ ਡੇਅਰੀ ਖੇਤਰ ਵਿੱਚ ਹੋਣ ਵਾਲੀਆਂ ਮੰਦਭਾਗੀ ਘਟਨਾਵਾਂ ਦੀ ਸਖ਼ਤੀ ਨਾਲ ਨਿੰਦਿਆਂ ਕਰਦੇ ਹਏ ਕਿਹਾ ਕਿ ਇਨ੍ਹਾਂ ਘਟਨਾਵਾਂ ਨੂੰ ਦੇਖਦੇ ਹੋਏ ਵੇਰਕਾ ਇਹ ਦੱਸਣਾ ਚਾਹੁੰਦਾ ਹੈ ਕਿ ਇਹ ਮੁਕਾਬਲੇ ਦੇ ਬ੍ਰਾਂਡਾਂ ਦੀ ਡੂੰਘੀ ਸਾਜ਼ਿਸ਼ ਹੈ, ਜੋ ਵੇਰਕਾ ਦੀ ਸਖ਼ਤ ਮਿਹਨਤ ਨਾਲ ਬਣਾਈ ਗਈ ਛਵੀ ਅਤੇ ਬ੍ਰਾਂਡ ਨੂੰ ਖਰਾਬ ਕਰਨਾ ਚਾਹੁੰਦੇ ਹਨ।’ ਅੱਜ ਪੱਤਰਕਾਰ ਸੰਮੇਲਨ ਦੌਰਾਨ ਸ੍ਰੀ ਮੋਹਨ ਸਿੰਘ ਡੂਮੇਵਾਲ ਨੇ ਕਿਹਾ ਕਿ ਇਹ ਧਿਆਨ ਦਿੱਤਾ ਜਾਣਾ ਚਾਹੀਦਾ ਹੈ ਕਿ ਇਸ ਖੇਤਰ ਵਿੱਚ ਵੇਰਕਾ ਦੀ ਬਾਜ਼ਾਰ ਮੌਜੂਦਗੀ ਕਾਫੀ ਮਜ਼ਬੂਤ ਹੈ ਜੋ ਕਿ ਲਾਭਕਾਰੀ ਕੀਮਤਾਂ ’ਤੇ ਸਰਵਉੱਤਮ ਕਵਾਲਿਟੀ ਵਾਲੇ ਉਤਾਪਦਾਂ ਨੂੰ ਪ੍ਰਦਾਨ ਕਰਦੀ ਹੈ ਅਤੇ ਪਿਛਲੇ 60 ਸਾਲਾਂ ਤੋਂ ਡੇਅਰੀ ਫਾਰਮਿੰਗ ਦੇ ਵਿਕਾਸ ਵਿੱਚ ਯੋਗਦਾਨ ਦਿੰਦੀ ਆ ਰਹੀ ਹੈ। ਵੇਰਕਾ ਡੇਅਰੀ, ਮੁਹਾਲੀ ਕਿਸਾਨਾਂ ਨੂੰ ਸਭ ਤੋਂ ਵਧੀਆ ਖਰੀਦ ਦਰਾਂ ਪ੍ਰਦਾਨ ਕਰਦੀ ਹੈ ਅਤੇ ਉਨ੍ਹਾਂ ਦੇ ਹਿੱਤਾਂ ਦੀ ਰੱਖਿਆ ਕਰਨਾ ਬੇਹੱਦ ਮਹੱਤਵਪੂਰਨ ਹੈ। ਉਨ੍ਹਾਂ ਕਿਹਾ ਕਿ 80 ਤੋਂ 85 ਫੀਸਦੀ ਕਿਸਾਨਾਂ ਨੂੰ ਦੁੱਧ ਖਰੀਦ ਮੁੱਲ ਅਤੇ ਸਾਲਾਨਾ ਬੋਨਸ ਆਦਿ ਦੇ ਰੂਪ ਵਿੱਚ ਵਾਪਸ ਭੁਗਤਾਨ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਦੇ ਨਾਲ ਸਾਡਾ ਸਹਿਯੋਗ ਦੁੱਧ ਅਤੇ ਦੁੱਧ ਉਤਪਾਦਾਂ ਦੀ ਖਰੀਦ, ਵਪਾਰ ਤੱਕ ਹੀ ਸੀਮਿਤ ਨਹੀਂ ਹੈ ਸਗੋਂ ਮਵੇਸ਼ੀ ਨਸਲ, ਵਿਕਾਸ ਵਿੱਚ ਸੁਧਾਰ ਲਈ ਪ੍ਰੋਗਰਾਮ ਵੀ ਚਲਾਏ ਜਾ ਰਹੇ ਹਨ। ਇਸ ਦੇ ਨਾਲ ਹੀ ਚਾਰਾ ਬੀਜ ਅਤੇ ਤਕਨੀਕੀ ਇਨਪੁਟ ਅਤੇ ਸਮਰਥਨ ਦਾ ਵਿਸਥਾਰ ਵੀ ਕੀਤਾ ਜਾ ਰਿਹਾ ਹੈ। ਸ੍ਰੀ ਡੂਮੇਵਾਲ ਨੇ ਕਿਹਾ ਕਿ ਵੇਰਕਾ ਦੁੱਧ ਦੀ ਫੀਡਿੰਗ ਤੋਂ ਲੈ ਕੇ ਫਾਈਨਲ ਪੈਕੇਜਿੰਗ ਤਕ ਕਵਾਲਿਟੀ ਅਤੇ ਸੁਰੱਖਿਆ ਉਪਰਾਲਿਆਂ ਦੇ ਉੱਚੇ ਮਾਪਦੰਡਾਂ ਨੂੰ ਬਣਾਏ ਰੱਖਦਾ ਹੈ ਅਤੇ ਇਸ ਪੂਰੀ ਪ੍ਰਕਿਰਿਆ ਵਿੱਚ ਮਨੁੱਖੀ ਛੂਹਣ ਤੱਕ ਨਹੀਂ ਹੈ। ਇਹ ਸਵੈਚਾਲਿਤ ਸਿਫਰ ਮਿਲਾਵਟ ਅਤੇ ਕਵਾਲਿਟੀ ਮਾਪਦੰਡ ਯਕੀਨੀ ਕਰਦਾ ਹੈ। ਵੇਰਕਾ ਨੇ ਇੱਕ ਨਿਰਦੋਸ਼ ਗੁਣਵੱਤਾ ਯਕੀਨੀ ਕਰਨ ਲਈ ਪਲਾਂਟ ਦੇ ਪੱਧਰ ’ਤੇ ਪ੍ਰਯੋਗਸ਼ਾਲਾਵਾਂ ਵੀ ਸਥਾਪਿਤ ਕੀਤੀਆਂ ਹਨ। ਘਟਨਾਵਾਂ ਦੀ ਲੜੀ ਨੇ ਕਰਮਚਾਰੀਆਂ ਅਤੇ ਅਧਿਕਾਰੀਆਂ ਨੂੰ ਨਿਰਾਸ਼ ਕਰ ਦਿੱਤਾ ਹੈ ਅਤੇ ਆਪਣੇ ਮਨੋਬਲ ਵਿੱਚ ਮਜ਼ਬੂਤੀ ਨਾਲ ਵਿਘਨ ਪਾਇਆ ਹੈ। ਅਸੀਂ ਆਪਣੇ ਮੁਕਾਬਲੇਬਾਜ਼ਾਂ ਨੂੰ ਹਰ ਤਰ੍ਹਾਂ ਦੇ ਸੰਕਟ ਅਤੇ ਡਿਗਦੀ ਵਿਕਰੀ ਲਈ ਜ਼ਿੰਮੇਵਾਰ ਮੰਨਦੇ ਹਾਂ। ਇਹ ਸਭ ਇੱਕ ਪ੍ਰਤਿਸ਼ਠਤ ਬ੍ਰਾਂਡ ਦੀ ਛਵੀ ਨੂੰ ਖਰਾਬ ਕਰਨ ਲਈ ਕੀਤਾ ਗਿਆ ਹੈ। ਇਸ ਮੌਕੇ ਮੀਤ ਪ੍ਰਧਾਨ ਪਰਮਜੀਤ ਕੌਰ ਚੱਕਲ, ਮਲਕੀਤ ਸਿੰਘ ਖੱਟੜਾ, ਜਗਤਾਰ ਸਿੰਘ, ਹਰਕੇਤ ਸਿੰਘ ਅਤੇ ਸਾਬਕਾ ਡਾਇਰੈਕਟਰ ਬਲਦੇਵ ਸਿੰਘ ਚੱਕਲ ਵੀ ਮੌਜੂਦ ਸਨ । ਇਸ ਮੌਕੇ ਵੇਰਕਾ ਮਿਲਕ ਪਲਾਂਟ ਮੁਹਾਲੀ ਦੇ ਡਾਇਰੈਕਟਰ ਮਲਕੀਤ ਸਿੰਘ ਖੱਟੜਾ ਨੇ ਉਨ੍ਹਾਂ ਦੀ ਵਿਜੀਲੈਂਸ ਦੀ ਕਾਰਵਾਈ ਕੋਈ ਸ਼ੱਕ ਨਹੀਂ ਹੈ, ਬਸ਼ਰਤੇ ਨਿਰਪੱਖ ਜਾਂਚ ਹੋਵੇ ਅਤੇ ਜੇਕਰ ਕਿਸੇ ਤਰ੍ਹਾਂ ਦੀ ਗੜਬੜੀ ਲਈ ਕੋਈ ਅਧਿਕਾਰੀ ਜ਼ਿੰਮੇਵਾਰ ਪਾਇਆ ਜਾਂਦਾ ਹੈ ਤਾਂ ਉਸ ਨੂੰ ਜ਼ਰੂਰ ਸਜ਼ਾ ਮਿਲਣੀ ਚਾਹੀਦੀ ਹੈ ਪ੍ਰੰਤੂ ਵੇਰਕਾ ਦੇ ਬ੍ਰਾਂਡ ਨੂੰ ਬਦਨਾਮ ਨਾ ਕੀਤਾ ਜਾਵੇ ਅਤੇ ਖਪਤਕਾਰਾਂ ਵਿੱਚ ਬਿਨਾਂ ਵਜ੍ਹਾ ਦਹਿਸ਼ਤ ਨਾ ਪਾਈ ਜਾਵੇ। ਉਨ੍ਹਾਂ ਕਿਹਾ ਕਿ ਵੇਰਕਾ ਪਲਾਂਟ ਮੁਨਾਫ਼ੇ ਵਾਲਾ ਅਦਾਰਾ ਹੈ ਅਤੇ ਆਪਣੀ ਕਮਾਈ ਨਾਲ ਕੰਮ ਚਲਾ ਰਿਹਾ ਹੈ। ਜਦੋਂਕਿ ਸਰਕਾਰ ਦੇ ਬਾਕੀ ਜ਼ਿਆਦਾਤਰ ਅਦਾਰੇ ਘਾਟੇ ਵਿੱਚ ਹਨ। ਸ੍ਰੀ ਖੱਟੜਾ ਨੇ ਕਿਹਾ ਕਿ ਵੇਰਕਾ ਸਿੱਧੇ ਤੌਰ ’ਤੇ ਕਿਸਾਨਾਂ ਨਾਲ ਜੁੜਿਆ ਹੋਇਆ ਹੈ ਅਤੇ ਸਹਾਇਕ ਧੰਦਿਆਂ ਨੂੰ ਪ੍ਰਫੁਲਤ ਕਰ ਰਿਹਾ ਹੈ। ਜਿਸ ਕਰਕੇ ਵੱਡੀ ਗਿਣਤੀ ਵਿੱਚ ਨੌਜਵਾਨਾਂ ਨੂੰ ਰੁਜ਼ਗਾਰ ਮਿਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਸਾਲ ਵੇਰਕਾ ਨੇ ਸੁਸਾਇਟੀਆਂ ਨੂੰ 7 ਕਰੋੜ 90 ਲੱਖ ਦਾ ਬੋਨਸ ਵੰਡਿਆ ਹੈ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ