nabaz-e-punjab.com

ਸੇਂਟ ਸੋਲਜਰ ਸਕੂਲ ਜੰਡਿਆਲਾ ਗੁਰੂ ਵਿੱਚ ਕਰਵਾਇਆ ਇਕਾਂਗੀ ਮੁਕਾਬਲਾ

ਕੁਲਜੀਤ ਸਿੰਘ
ਨਬਜ਼-ਏ-ਪੰਜਾਬ ਬਿਊਰੋ, ਜੰਡਿਆਲਾ ਗੁਰੂ 12 ਅਗਸਤ:
ਅੱਜ ਸੇਂਟ ਸੋਲਜਰ ਏਲੀਟ ਕਾਨਵੈਂਟ ਸਕੂਲ ਜੰਡਿਆਲਾ ਗੁਰੂ ਵਿੱਖੇ ਇਕਾਂਗੀ ਮੁਕਾਬਲਾ ਕਰਵਾਇਆ ਗਿਆ।ਇਸ ਵਿੱਚ ਸਕੂਲ ਦੇ 5 ਹਾਊਸ ,ਰੋਜ਼ ,ਪੈਂਸੀ ,ਲੋਟਸ ,ਡੇਜ਼ੀ ਅਤੇ ਲਿੱਲੀ ਨੇ ਭਾਗ ਲਿਆ ।ਸਾਰੇ ਹਾਊਸਾਂ ਦੇ ਬੱਚਿਆਂ ਨੇ ਆਪਣੀ ਅਦਾਕਾਰੀ ਨਾਲ ਸੱਭ ਦਾ ਮਨ ਮੋਹ ਲਿਆ ।ਇਸ ਮੁਕਾਬਲੇ ਵਿੱਚ ਮੁੱਖ ਮਹਿਮਾਨ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਪਿੰਦਰਜੀਤ ਸਿੰਘ ਸਰਲੀ ਵਿਸ਼ੇਸ ਤੌਰ ਤੇ ਪਹੁੰਚੇ ।ਉਨ੍ਹਾਂ ਨੇ ਬੱਚਿਆਂ ਦੀ ਕਾਰਗੁਜ਼ਾਰੀ ਨੂੰ ਖੂਬ ਸਲਾਹਿਆ ।ਇਕਾਂਗੀ ਕੰਮਪੀਟੀਸ਼ਨ ਦੀ ਜੱਜਮੈਂਟ ਵਾਸਤੇ ,ਰਵਿੰਦਰ ਜੀਤ ਸਿੰਘ ,ਸੰਜੀਵ ਕੁਮਾਰ ਵੋਕੇਸ਼ਨਲ ਮਾਸਟਰ ,ਪ੍ਰਿੰਸੀਪਲ ਹਰਦੇਵ ਸਿੰਘ ਉਚੇਚੇ ਤੌਰ ਤੇ ਪਹੁੰਚੇ ।ਜਿਨ੍ਹਾਂ ਨੇ ਬੜੀ ਮਿਹਨਤ ਨਾਲ ਅਤੇ ਆਪਣੀ ਪਰਖੀ ਨਜ਼ਰ ਨਾਲ ਬੱਚਿਆਂ ਦੀ ਪਰਫੋਰਮੇਨਸ ਦੀ ਜੱਜਮੈਂਟ ਕੀਤੀ ।ਇਕਾਂਗੀ ਕੰਮਪੀਟੀਸ਼ਨ ਦਾ ਰਿਜ਼ਲਟ ਇਸ ਤਰਾਂ ਰਿਹਾ ਲਿੱਲੀ ਹਾਊਸ ਫਸਟ ,ਲੋਟਸ ਸੈਕੰਡ ,ਪੈਂਸੀ ਥਰਡ ਰਿਹਾ ।ਸਕੂਲ ਦੇ ਡਾਇਰੈਕਟਰ ਮੰਗਲ ਸਿੰਘ ਨੇ ਬੱਚਿਆਂ ਦੀ ਕਾਰ ਗੁਜ਼ਾਰੀ ਅਤੇ ਅਦਾਕਾਰੀ ਦੀ ਖੂਬ ਪ੍ਰਸ਼ੰਸਾ ਕੀਤੀ ।ਇਸ ਮੌਕੇ ਪ੍ਰਿੰਸੀਪਲ ਅਮਰਪ੍ਰੀਤ ਕੌਰ ,ਕੋਆਰਡੀਨੇਟਰ ਵ੍ਰਿਤੀ ਧੁੱਗਾ ,ਸ਼ਿਲਪਾ ਸ਼ਰਮਾ ਕੋਆਰਡੀਨੇਟਰ ,ਜੱਜਮੈਂਟ ਮੇਂਬਰ ਸੰਜੀਵ ਕੁਮਾਰ ਨੇ ਜੇਤੂ ਬਚਿਆ ਨੂੰ ਇਨਾਮ ਤਕਸੀਮ ਕੀਤੇ।

Load More Related Articles
Load More By Nabaz-e-Punjab
Load More In School & College

Check Also

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ ਨਬਜ਼-ਏ-ਪੰਜਾਬ, ਮੁਹ…