Nabaz-e-punjab.com

ਸ਼ੈਮਰਾਕ ਸਕੂਲ ਵਿੱਚ ਇੰਟਰ ਸਕੂਲ ਹੈਰੀ ਪੋਰਟਰ ਪ੍ਰਤੀਯੋਗਤਾ ਕਰਵਾਈ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 29 ਅਪਰੈਲ:
ਇੱਥੋਂ ਦੇ ਸ਼ੈਮਰਾਕ ਸੀਨੀਅਰ ਸੈਕੰਡਰੀ ਸਕੂਲ ਸੈਕਟਰ-69 ਵੱਲੋਂ ਹੈਰੀ ਪੋਰਟਰ ਅਲਾਈਵ ਪ੍ਰਤੀਯੋਗਤਾ ਕਰਵਾਈ ਗਈ। ਸਕੂਲੀ ਬੱਚਿਆਂ ਨੂੰ ਕਿਤਾਬਾਂ ਨਾਲ ਜੋੜਨ ਅਤੇ ਕਿਤਾਬਾਂ ਦੀ ਮਹੱਤਤਾ ਸਮਝਾਉਣ ਦੇ ਮੰਤਵ ਨਾਲ ਕਰਵਾਏ ਇਸ ਮੁਕਾਬਲੇ ਵਿੱਚ ਟਰਾਈਸਿਟੀ ਦੇ ਕਈ ਸਕੂਲਾਂ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ। ਇਸ ਦੌਰਾਨ ਬੱਚਿਆਂ ਵੱਲੋਂ ਮੰਚ ’ਤੇ ਕੀਤੀਆਂ ਬਿਹਤਰੀਨ ਪੇਸ਼ਕਾਰੀਆਂ ਦਾ ਸਰੋਤਿਆਂ ਨੇ ਆਨੰਦ ਮਾਣਿਆ।
ਇਸ ਦੌਰਾਨ ਹੈਰੀ ਪੋਸਟਰ ਦੇ ਵੱਖ ਵੱਖ ਕਰੈਕਟਰ ਦੇ ਡਰੈੱਸ ਅਪ ਵਿੱਚ ਬੱਚਿਆਂ ਨੇ ਆਪਣੇ ਹੁਨਰ ਦੀ ਖ਼ੂਬਸੂਰਤ ਤਰੀਕੇ ਨਾਲ ਪੇਸ਼ਕਾਰੀ ਕਰਦੇ ਹੋਏ ਇਕ ਦੂਜੇ ਨੂੰ ਕਰਾਰੀ ਟੱਕਰ ਦਿੱਤੀ। ਸੈਕਰਡ ਸੋਲਜ਼ ਸਕੂਲ ਘੜੂੰਆਂ ਦੇ ਗੋਵਿਨ ਸਿੰਘ ਭੰਗੂ ਅਤੇ ਗੁਰਨੂਰ ਸਿੰਘ ਨੇ ਪਹਿਲਾ ਸਥਾਨ ਅਤੇ ਸ਼ੈਮਰਾਕ ਸਕੂਲ ਮੁਹਾਲੀ ਦੀ ਪ੍ਰੱਗਿਆ ਦੂਲੀਆ ਅਤੇ ਭਵਨ ਵਿਦਿਆਲਿਆ ਚੰਡੀਗੜ੍ਹ ਦੀ ਅਰੂਸ਼ੀ ਪਟੇਲ ਨੇ ਤੀਜਾ ਸਥਾਨ ਹਾਸਲ ਕੀਤਾ। ਇਸ ਦੇ ਇਲਾਵਾ ਲਾਰੈਂਸ ਪਬਲਿਕ ਸਕੂਲ ਅਤੇ ਲਰਨਿੰਗ ਪਾਥ ਸਕੂਲ ਮੁਹਾਲੀ ਨੂੰ ਵਿਸ਼ੇਸ਼ ਇਨਾਮ ਨਾਲ ਨਿਵਾਜਿਆ ਗਿਆ।
ਸਕੂਲ ਦੇ ਪ੍ਰਿੰਸੀਪਲ ਪ੍ਰਨੀਤ ਸੋਹਲ ਨੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਅਜਿਹੀਆਂ ਪ੍ਰਤੀਯੋਗਤਾਵਾਂ ਵਿੱਚ ਹਿੱਸਾ ਲੈਣ ਵਾਲੇ ਵਿਦਿਆਰਥੀਆਂ ਵਿੱਚ ਮੁਕਾਬਲੇ ਦੀ ਭਾਵਨਾ ਪੈਦਾ ਹੁੰਦੀ ਹੈ ਅਤੇ ਬੱਚਿਆਂ ਵਿੱਚ ਨਾ ਸਿਰਫ਼ ਆਤਮ ਵਿਸ਼ਵਾਸ ਪੈਦਾ ਹੁੰਦਾ ਹੈ, ਸਗੋਂ ਉਨ੍ਹਾਂ ਅੰਦਰ ਲਗਾਤਾਰ ਸੰਘਰਸ਼ ਕਰਨ ਦੀ ਪ੍ਰੇਰਨਾ ਵੀ ਪੈਦਾ ਹੁੰਦੀ ਹੈ। ਪ੍ਰਿੰਸੀਪਲ ਸੋਹਲ ਨੇ ਕਿਹਾ ਕਿ ਕੋਈ ਵੀ ਮੁਕਾਬਲਾ ਸਿਰਫ਼ ਜਿੱਤਣ ਲਈ ਹੀ ਨਹੀਂ ਹੁੰਦਾ ਬਲਕਿ ਕੁੱਝ ਨਵਾਂ ਸਿੱਖਣ, ਸੰਘਰਸ਼ ਕਰਨ ਅਤੇ ਆਪਣੀ ਹਾਰ ਤੋਂ ਸਬਕ ਲੈਦੇ ਹੋਏ ਭਵਿੱਖ ਵਿੱਚ ਚੁਣੌਤੀਆਂ ਦਾ ਟਾਕਰਾ ਕਰਨ ਲਈ ਪ੍ਰੇਰਨਾ ਮਿਲਦੀ ਹੈ। ਅਖੀਰ ਵਿੱਚ ਸਕੂਲ ਮੈਨੇਜਮੈਂਟ ਨੇ ਜੇਤੂ ਵਿਦਿਆਰਥੀਆਂ ਨੂੰ ਇਨਾਮ ਤਕਸੀਮ ਕੀਤੇ।

Load More Related Articles
Load More By Nabaz-e-Punjab
Load More In School & College

Check Also

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ ਨਬਜ਼-ਏ-ਪੰਜਾਬ, ਮੁਹ…