ਸਰਕਾਰੀ ਸਕੂਲ ਬਾਕਰਪੁਰ ਵਿੱਚ ਗਿਆਨ ਅੰਜਨ ਤਹਿਤ ਵਿਦਿਆਰਥੀਆਂ ਦੇ ਮੁਕਾਬਲੇ ਕਰਵਾਏ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 6 ਅਕਤੂਬਰ:
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ਼ ਬਾਕਰਪੁਰ ਵਿਖੇ ਡਿਪਟੀ ਕਮਿਸਨਰ ਸ੍ਰੀਮਤੀ ਗੁਰਪਰੀਤ ਸਪਰਾ ਵਲੋਂ ਚਲਾਏ ਗਏ ਪ੍ਰਜੈਕਟ ਗਿਆਨ ਅੰਜਨ ਤਹਿਤ ਵਿਦਿਆਰਥੀਆਂ ਵਿੱਚ ਆਮ ਜਾਨਕਾਰੀ ਅਤੇ ਆਪਨੇ ਦੇਸ ਨਾਲ ਜੁੜੀਆਂ ਘਟਨਾਂਵਾਂ ਪ੍ਰਤੀ ਜਾਨਕਾਰੀ ਅਤੇ ਵੇਰਵੇ ਯਾਦ ਰੱਖਣ ਲਈ ਸ਼ਬੰਧੀ ਪਹਿਲੇ 50 ਪ੍ਰਸਨਾਂ ਦਾ ਟੈਸਟ ਲਿਆ ਗਿਆ। ਇਸ ਵਿਚ ਅਮਨਦੀਪ ਕੌਰ ਅਤੇ ਗਗਨਦੀਪ ਸਿੰਘ 6ਵੀ ਕਲਾਸ, ਪ੍ਰਿਤਪਾਲ ਸਿੰਘ 7ਵੀਂ, ਲਖਵੀਰ ਅਤੇ ਜਸਨਪ੍ਰੀਤ ਕੌਰ 8ਵੀਂ, ਅਮਨਦੀਪ ਅਤੇ ਸੁਖਬੀਰ 9ਵੀਂ, ਸੰਜਨਾ ਅਤੇ ਇਮਰਾਨ ਖਾਨ 10ਵੀਂ, ਯਾਸ਼ੀਨ ਅਤੇ ਬਲਵਿੰਦਰ 11ਵੀਂ, ਹਰਮਨਜੋਤ ਕੌਰ ਅਤੇ ਜਗਜੀਤ ਸਿੰਘ 12ਵੀਂ ਦੇ ਵਿਦਿਆਂਰਥੀਆਂ ਨੇ ਪਹਿਲਾ ਸਥਾਂਨ ਪ੍ਰਾਪਤ ਕਰਕੇ ਹਫ਼ਤੇ ਦੇ ਸਿਤਾਰੇ ਚੁਣੇ ਗਏ।
ਪ੍ਰਿੰਸੀਪਲ ਪਰਵੀਨ ਵਾਲੀਆ ਨੇ ਵਿਦਿਆਥੀਆਂ ਨੂੰ ਦੋਸਿਆਂ ਕਿ ਇਸ ਤਰਾਂ ਦੇ ੳਪਰਾਲਿਆਂ ਨਾਲ ਚੇਤਨਾ ਪੈਦਾ ਹੁੰਦੀ ਹੈ। ਸ੍ਰੀਮਤੀ ਮੋਨਿਕਾ ਅਤੇ ਅਨੂੰ ਰੌਲੀ ਦੀ ਅਗਵਾਈ ਵਿੱਚ ਹਰ ਰੋਜ਼ ਪ੍ਰਾਥਨਾਂ ਵਿੱਚ ਵਿਦਿਆਰਥੀਆ ਨੂੰ ਇਨਾਂ ਪ੍ਰਸਨਾ ਦੇ ਉਤਰ ਵਿਸਥਾਰ ਨਾਲ ਸਮਝਾਏ ਜਾਦੇ ਹਨ। ਇਸ ਸਬੰਧੀ ਜਾਣਕਾਰੀ ਵਾਇਸ ਪ੍ਰਿਸੀਪਲ ਮਧੂ ਸੂਦ ਅਤੇ ਜਸਵੀਰ ਸਿੰਘ ਨੇ ਦਿੱਤੀ ਅਤੇ ਕਿਹਾ ਕਿ ਵਿਦਿਆਰਥੀਆਂ ਵਿੱਚ ਗਿਆਨ ਦੇ ਪਸਾਰ ਲਈ ਵਧੀਆ ੳਪੁਰਾਲਾ ਹੈ। ਇਸ ਮੌਕੇ ਸਾਰੇ ਸਟਾਫ ਮੈਂਬਰ ਸੁਰਜੀਤ ਸਿੰਘ, ਅਜੀਤਪਾਲ ਕੌਰ, ਸੁਖਵਿੰਦਰ ਕੌਰ, ਸਤਪਿੰਦਰ ਕੌਰ, ਕਮਲਜੀਤ ਸਿੰਘ ਅਤੇ ਸਿਲਪਾ ਹਾਜ਼ਰ ਸਨ।

Load More Related Articles
Load More By Nabaz-e-Punjab
Load More In School & College

Check Also

ਝੰਜੇੜੀ ਕੈਂਪਸ ਵਿੱਚ ਬੋਸ਼ ਇੰਡੀਆ ਦੇ ਸਹਿਯੋਗ ਨਾਲ ਕੇਂਦਰ ਦੀ ਸ਼ੁਰੂਆਤ

ਝੰਜੇੜੀ ਕੈਂਪਸ ਵਿੱਚ ਬੋਸ਼ ਇੰਡੀਆ ਦੇ ਸਹਿਯੋਗ ਨਾਲ ਕੇਂਦਰ ਦੀ ਸ਼ੁਰੂਆਤ ਨਬਜ਼-ਏ-ਪੰਜਾਬ, ਮੁਹਾਲੀ, 31 ਅਗਸਤ: ਚੰ…