Share on Facebook Share on Twitter Share on Google+ Share on Pinterest Share on Linkedin ਨਹਿਰੂ ਯੁਵਾ ਕੇਂਦਰ ਮੁਹਾਲੀ ਵਿੱਚ ਸਕੂਲਾਂ ਵਿੱਚ ਹਿੰਦੀ ਦਿਵਸ ਨੂੰ ਸਮਰਪਿਤ ਬੱਚਿਆਂ ਦੇ ਮੁਕਾਬਲੇ ਕਰਵਾਏ ਮਲਕੀਤ ਸਿੰਘ ਸੈਣੀ ਨਬਜ਼-ਏ-ਪੰਜਾਬ ਬਿਊਰੋ, ਖਰੜ, 24 ਸਤੰਬਰ: ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਵੱਖ ਵੱਖ ਸਕੂਲਾਂ, ਕਲੱਬਾਂ ਵਿੱਚ ਹਿੰਦੀ ਦਿਵਸ ਨੂੰ ਸਮਰਪਿਤ ਨਹਿਰੂ ਯੂਵਾ ਕੇਂਦਰ ਮੁਹਾਲੀ ਵੱਲੋਂ ਮੁਕਾਬਲੇ ਕਰਵਾਏ ਗਏ। ਨਹਿਰੂ ਯੂਵਾ ਕੇਂਦਰ ਵਲੰਟੀਅਰ ਅਰਚਨਾ ਮਿਸ਼ਰਾ, ਰਜ਼ਨੀ ਨੇ ਦੱਸਿਆ ਕਿ ਨਹਿਰੂ ਯੂਵਾ ਕੇਂਦਰ ਵਲੋਂ ਪਿੰਡ ਸਹੌੜਾਂ ਦੇ ਕਲੱਬਾਂ, ਪਿੰਡ ਬੜਮਾਜਰਾ ਸਿਲਾਈ ਸੈਂਟਰ, ਯੂਥ ਕਲੱਬ ਬੜਮਾਜਰਾ, ਵਿੱਚ ਇਹ ਮੁਕਾਬਲੇ ਕਰਵਾਏ ਗਏ। ਗਿਆਨਪੁੰਜ ਸਕੂਲ ਬਲੌਂਗੀ ਵਿਖੇ 9ਵੀਂ ਤੇ 10ਵੀਂ ਕਲਾਸ ਦੇ ਬੱਚਿਆਂ ਨੇ ਸਲੋਗਨ ਲੇਖ ਮੁਕਾਬਲੇ ਵਿਚ ਭਾਗ ਲਿਆ। ਜਿਸ ਵਿਚ ਸੁਧਮ ਨੇ ਪਹਿਲਾਂ ਸਥਾਨ, ਅਕਾਸ਼ ਨੇ ਦੂਸਰਾ ਸਥਾਨ, ਸਨਮਪ੍ਰੀਤ ਸਿੰਘ ਨੇ ਤੀਸਰਾ ਸਥਾਨਪ੍ਰਾਪਤ ਕੀਤਾ। ਇਨ੍ਹਾਂ ਬੱਚਿਆਂ ਨੂੰ ਨਹਿਰੂ ਯੂਵਾ ਕੇਦਰ ਵਲੋਂ ਸਰਟੀਫਿਕੇਟ ਤੇ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਕੂਲ ਦੀ ਅਧਿਆਪਕ ਸੁਨੀਤਾ, ਪਿੰ੍ਰਸੀਪਲ ਅਨੀਤਾ ਜਿੰਦਲ ਸਮੇਤ ਸਕੂਲ ਦੇ ਸਟਾਫ ਮੈਂਬਰ ਅਤੇ ਵਿਦਿਆਰਥੀ ਹਾਜ਼ਰ ਸਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ