Share on Facebook Share on Twitter Share on Google+ Share on Pinterest Share on Linkedin ਬੀਪੀਈਓ ਦਫ਼ਤਰ ਖਰੜ ਵਿੱਚ ਕਰਵਾਏ ਬੱਚਿਆਂ ਦੇ ਪਹਾੜੇ ਤੇ ਸੁਲੇਖ ਦੇ ਮੁਕਾਬਲੇ ਮਲਕੀਤ ਸਿੰਘ ਸੈਣੀ ਨਬਜ਼-ਏ-ਪੰਜਾਬ ਬਿਊਰੋ, ਖਰੜ, 19 ਫਰਵਰੀ: ਤਹਿਸੀਲ ਕੰਪਲੈਕਸ ਖਰੜ ਸਥਿਤ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਖਰੜ-2 ਦੇ ਦਫਤਰ ਖਰੜ ਵਿਖੇ ਇਸ ਬਲਾਕ ਤਹਿਤ ਪੈਦੇ ਸਰਕਾਰੀ ਪ੍ਰਾਇਮਰੀ ਸਕੂਲਾਂ ਦੇ ਬੱਚਿਆਂ ਦੇੇ ਸੁਲੇਖ ਤੇ ਪਹਾੜੇ ਦੇ ਮੁਕਾਬਲੇ ਕਰਵਾਏ ਗਏ। ਸੁਲੇਖ ਮੁਕਾਬਲੇ ਵਿਚ ਝੰਜੇੜੀ ਸਕੂਲ ਦੀ ਲਵਪ੍ਰੀਤ ਕੌਰ ਨੇ ਪਹਿਲਾਂ, ਮਨਜੋਤ ਕੌਰ ਘੜੂੰਆਂ ਕੰਨਿਆਂ ਨੇ ਪਹਿਲਾਂ, ਸ਼ਹੀਨ ਝੰਜੇੜੀ ਸਕੂਲ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਪਹਾੜਿਆਂ ਮੁਕਾਬਲਿਆਂ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਮਜਾਤ ਦੇ ਨਰਿੰਦਰ ਸਿੰਘ ਨੇ ਪਹਿਲਾ ਸਥਾਨ, ਸਰਕਾਰੀ ਪ੍ਰਾਇਮਰੀ ਸਕੂਲ ਰੁੜਕੀ ਪੁਖਤਾ ਦੇ ਰੋਸ਼ਨਦੀਪ ਸਿੰਘ ਨੇ ਪਹਿਲਾ,ਝੰਜੇੜੀ ਸਕੂਲ ਦੀ ਪਿੰਕੀ ਨੇ ਪਹਿਲਾਂ, ਬਰੌਲੀ ਸਕੂਲ ਦੀ ਨਵਨਿੰਦਰ ਕੌਰ ਨੇ ਪਹਿਲਾਂ, ਭਾਗੂਮਾਜਰਾ ਸਕੂਲ ਦੀ ਮੁਸਕਾਨ ਨੇ ਪਹਿਲਾਂ ਸਥਾਨ ਪ੍ਰਾਪਤ ਕੀਤਾ। ਸੁਲੇਖ ਅਧਿਆਪਕ ਮੁਕਾਬਲੇ ਵਿਚ ਗੁਲਜੀਤ ਸਿੰਘ ਸੋਤਲ ਨੇ ਪੰਜਾਬੀ ਵਿਚ ਪਹਿਲਾਂ, ਅੰਗਰੇਜੀ ਵਿਚ ਅਮਨਦੀਪ ਕੌਰ ਦਾਊਮਾਜਰਾ ਨੇ ਦੂਸਰਾ, ਪੜ੍ਹਨ ਵਿਚ ਅਮਨਦੀਪ ਸਿੰਘ ਖੇੜੀ ਘੋਗਾ ਨੇ ਪੰਜਾਬੀ ਵਿਚ ਪਹਿਲਾਂ, ਨਸਰੀਨ ਨਬੀਪੁਰ ਨੇ ਹਿੰਦੀ ਵਿਚ ਪਹਿਲਾਂ, ਅਮਨਦੀਪ ਸਿੰਘ ਖੇੜੀ ਘੋਗਾ ਨੇ ਅੰਗਰੇਜੀ ਵਿਚ ਪਹਿਲਾਂ ਸਥਾਨ ਪ੍ਰਾਪਤ ਕੀਤਾ। ਬੱਚਿਆਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਬੀ.ਐਮ.ਟੀ.ਮਨਬੀਰ ਸਿੰਘ, ਸੀ.ਐਮ.ਟੀ.ਜਸਵਿੰਦਰ ਸਿੰਘ, ਸੈਟਰ ਹੈਡ ਬਲਵਿੰਦਰ ਕੌਰ ਰਡਿਆਲਾ, ਹਰਭਜਨ ਕੌਰ ਸ਼ਕਰੂਲਾਂਪੁਰ, ਰਜਨੀ ਬਾਲਾ ਚੋਲਟਾ ਕਲਾਂ, ਜਸਪਾਲ ਕੌਰ ਝੰਜੇੜੀ, ਬਲਵਿੰਦਰ ਕੌਰ ਘੜੂੰਆਂ, ਚਰਨਪਾਲ ਸਿੰਘ ਗੜਾਗਾਂ, ਰਾਕੇਸ਼ ਕੁਮਾਰ, ਜਗਦੇਵ ਸਿੰਘ ਹੈਡ ਟੀਚਰ ਭਾਗੂਮਾਜਰਾ,
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ