nabaz-e-punjab.com

ਜਬਰ ਜਨਾਹ ਦੀ ਪੀੜਤ ਵੱਲੋਂ ਸੱਸ, ਨਣਦ ਤੇ ਜੇਠਾਣੀ ਨੂੰ ਕੇਸ ’ਚੋਂ ਬਾਹਰ ਕੱਢਣ ਵਿਰੁੱਧ ਪੁਲੀਸ ਮੁਖੀ ਨੂੰ ਸ਼ਿਕਾਇਤ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 27 ਅਪਰੈਲ:
ਜਬਰ ਜਨਾਹ ਦੀ ਪੀੜਤ ਅੌਰਤ ਨੇ ਮੁਹਾਲੀ ਵਿੱਚ ਐਸਐਸਪੀ ਨਾਲ ਮੁਲਾਕਾਤ ਕਰ ਕੇ ਕੁਰਾਲੀ ਪੁਲੀਸ ਦੇ ਖ਼ਿਲਾਫ਼ ਸ਼ਿਕਾਇਤ ਦਿੱਤੀ। ਉਨ੍ਹਾਂ ਕਿਹਾ ਕਿ ਭਾਵੇਂ ਪੁਲੀਸ ਨੇ ਉਸ ਦੇ ਪਤੀ, ਜੇਠ, ਸਹੁਰਾ ਅਤੇ ਚਾਚਾ ਸਹੁਰਾ ਖ਼ਿਲਾਫ਼ ਜਬਰ ਜਨਾਹ ਅਤੇ ਛੇੜਛਾੜ ਸਮੇਤ ਹੋਰਨਾਂ ਧਰਾਵਾਂ ਦੇ ਤਹਿਤ ਕੇਸ ਦਰਜ ਕੀਤਾ ਗਿਆ ਹੈ, ਪ੍ਰੰਤੂ ਪੁਲੀਸ ਨੇ ਉਸ ਨਾਲ ਵਧੀਕੀਆਂ ਕਰਨ ਵਾਲੀ ਉਸ ਦੀ ਸੱਸ, ਨਣਦ ਅਤੇ ਜੇਠਾਣੀ ਨੂੰ ਕੇਸ ’ਚੋਂ ਬਾਹਰ ਕੱਢ ਦਿੱਤਾ ਹੈ। ਪੀੜਤ ਦਾ ਕਹਿਣਾ ਹੈ ਕਿ ਪੁਲੀਸ ਨੇ ਦਬਾਅ ਵਿੱਚ ਆ ਕੇ ਉਕਤ ਅੌਰਤਾਂ ਵਿਰੁੱਧ ਕਾਰਵਾਈ ਨਹੀਂ ਕੀਤੀ ਜਾ ਰਹੀ ਹੈ, ਉਲਟਾ ਪੁਲੀਸ ਉਸ ’ਤੇ ਸਹੁਰੇ ਪਰਿਵਾਰ ਨਾਲ ਰਾਜੀਨਾਮਾ ਕਰਨ ਲਈ ਦਬਾਅ ਪਾ ਰਹੀ ਹੈ।
ਅੱਜ ਇੱਥੇ ਪੀੜਤ ਨੇ ਦੱਸਿਆ ਕਿ ਉਸ ਵੱਲੋਂ 19 ਅਪਰੈਲ ਨੂੰ ਕੁਰਾਲੀ ਪੁਲੀਸ ਨੂੰ ਸ਼ਿਕਾਇਤ ਦਿੱਤੀ ਗਈ ਸੀ, ਪ੍ਰੰਤੂ ਜਦੋਂ ਪੁਲੀਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ। ਬਾਅਦ ਵਿੱਚ ਪੁਲੀਸ ਮੁਖੀ ਦੇ ਦਖ਼ਲ ਨਾਲ ਪੁਲੀਸ ਵੱਲੋਂ ਉਸ ਦੇ ਪਤੀ, ਸਹੁਰਾ, ਜੇਠ ਅਤੇ ਚਾਚਾ ਸਹੁਰਾ ਖ਼ਿਲਾਫ਼ ਧਾਰਾ 376, 328, 326ਬੀ, 354, 323, 506 ਅਤੇ 120ਬੀ ਦੇ ਤਹਿਤ ਕੇਸ ਦਰਜ ਕੀਤਾ ਗਿਆ ਹੈ। ਪੀੜਤਾ ਦਾ ਕਹਿਣਾ ਹੈ ਕਿ ਉਸ ਦਾ ਪਤੀ ਨਸ਼ੇੜੀ ਹੈ ਅਤੇ ਵਿਹਲਾ ਰਹਿੰਦਾ ਹੈ। ਬੀਤੀ 15 ਮਾਰਚ ਨੂੰ ਉਸ ਦੇ ਚਾਚੇ ਸਹੁਰੇ, ਸੱਸ, ਨਣਦ ਅਤੇ ਜਠਾਣੀ ਨੇ ਉਸ ਨੂੰ ਦੁੱਧ ਵਿੱਚ ਕੋਈ ਨਸ਼ੀਲੀ ਚੀਜ਼ ਪਾ ਕੇ ਪਿਲਾਉਣ ਉਪਰੰਤ ਉਸ ਦੇ ਚਾਚੇ ਸਹੁਰੇ ਨੇ ਉਸ ਨਾਲ ਕਥਿਤ ਤੌਰ ’ਤੇ ਜਬਰ ਜਨਾਹ ਕੀਤਾ ਅਤੇ ਜਾਨੋ ਮਾਰਨ ਦੀ ਧਮਕੀ ਦਿੱਤੀ। ਜਿਸ ਕਾਰਨ ਉਹ ਕਾਫੀ ਡਰ ਗਈ ਅਤੇ ਚੁੱਪ ਰਹੀ। ਇਸ ਮਗਰੋਂ ਸਹੁਰੇ ਨੇ ਉਸ ਨਾਲ ਕਥਿਤ ਛੇੜਛਾੜ ਕਰਨੀ ਸ਼ੁਰੂ ਕਰ ਦਿੱਤੀ। ਪੀੜਤ ਅੌਰਤ ਮੁਤਾਬਕ ਉਕਤ ਸਾਰਿਆਂ ਨੇ ਮਿਲ ਕੇ ਉਸ ਦਾ ਜਬਰਦਸਤੀ ਗਰਭਪਾਤ ਕਰਵਾਇਆ ਅਤੇ ਇਕ ਪ੍ਰੋਗਰਾਮ ਵਿੱਚ ਉਸ ’ਤੇ ਤੇਜਾਬ ਪਾਇਆ ਗਿਆ, ਜਿਸ ਕਾਰਨ ਉਹ ਕਈ ਦਿਨ ਹਸਪਤਾਲ ਵਿੱਚ ਦਾਖ਼ਲ ਰਹੀ ਹੈ।
ਉਧਰ, ਇਸ ਸਬੰਧੀ ਕੁਰਾਲੀ ਸਦਰ ਥਾਣਾ ਦੇ ਐਸਐਚਓ ਨੇ ਦੱਸਿਆ ਕਿ ਪੀੜਤ ਅੌਰਤ ਦੀ ਸ਼ਿਕਾਇਤ ’ਤੇ ਸਹੁਰੇ ਪਰਿਵਾਰ ਦੇ ਕਈ ਮੈਂਬਰਾਂ ਦੇ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ ਪ੍ਰੰਤੂ ਪੀੜਤ ਆਪਣਾ ਮੈਡੀਕਲ ਨਹੀਂ ਕਰਵਾ ਰਹੀ ਹੈ, ਮੈਡੀਕਲ ਕਰਵਾਉਣ ਅਤੇ ਉਸ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

Load More Related Articles
Load More By Nabaz-e-Punjab
Load More In General News

Check Also

Excise and Taxation Department, Punjab Initiates Comprehensive GST Registration Drive for Dealers

Excise and Taxation Department, Punjab Initiates Comprehensive GST Registration Drive for …