nabaz-e-punjab.com

ਪੁਲੀਸ ਵਧੀਕੀਆਂ ਦੇ ਖ਼ਿਲਾਫ਼ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸ਼ਿਕਾਇਤ ਦੇਣ ਦਾ ਫੈਸਲਾ

ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 5 ਜੂਨ:
ਸਥਾਨਕ ਸ਼ਹਿਰ ਦੇ ਸਵਰਨਕਾਰ ਭਾਈਚਾਰੇ ਦੀ ਮੀਟਿੰਗ ਪੰਜਾਬ ਮੈੜ ਕਸ਼ੱਤਰੀਏ ਸਵਰਣਕਾਰ ਸਮਾਜ ਦੀ ਕੁਰਾਲੀ ਇਕਾਈ ਦੇ ਪ੍ਰਧਾਨ ਸ਼ਿਵ ਵਰਮਾ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਸੂਬਾ ਜਨਰਲ ਸਕੱਤਰ ਅੰਮ੍ਰਿਤ ਵਰਮਾ ਨੇ ਵਿਸ਼ੇਸ ਤੌਰ ਤੇ ਸ਼ਿਰਕਤ ਕੀਤੀ। ਇਸ ਦੌਰਾਨ ਸੰਬੋਧਨ ਕਰਦਿਆਂ ਪ੍ਰਧਾਨ ਸ਼ਿਵ ਵਰਮਾ ਨੇ ਕਿਹਾ ਕਿ ਸਵਰਣਕਾਰ ਭਾਈਚਾਰੇ ਦੀਆਂ ਸਮਸਿਆਵਾਂ ਦੇ ਹੱਲ ਲਈ ਮੈੜ ਕਛੱਤਰੀਏ ਸਵਰਨਕਾਰ ਸਮਾਜ ਵਚਨਬੱਧ ਹੈ ਜਿਸ ਲਈ ਸੂਬਾ ਪੱਧਰ ਤੇ ਰਣਨੀਤੀ ਤਿਆਰ ਕੀਤੀ ਜਾ ਰਹੀ ਹੈ। ਇਸ ਦੌਰਾਨ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਇੱਕ ਮੰਗ ਪੱਤਰ ਦੇਣ ਦਾ ਫੈਸਲਾ ਕੀਤਾ ਗਿਆ ਤਾਂ ਜੋ ਸਵਰਣਕਾਰ ਭਾਈਚਾਰੇ ਨੂੰ ਪੁਲੀਸ ਦੇ ਅੱਤਿਆਚਾਰਾਂ ਤੋਂ ਬਚਾਇਆ ਜਾ ਸਕੇ।
ਇਸ ਦੌਰਾਨ ਸ਼ਿਵ ਵਰਮਾ ਨੇ ਕਿਹਾ ਕਿ ਸਵਰਣਕਾਰਾਂ ਕੋਲ ਹਰ ਤਰ੍ਹਾਂ ਦਾ ਵਿਅਕਤੀ ਸੋਨਾ ਖਰੀਦਣ ਅਤੇ ਵੇਚਣ ਲਈ ਆਉਂਦਾ ਹੈ ਤੇ ਕਿਸੇ ਕੋਲੋਂ ਖਰੀਦਿਆ ਸੋਨਾ ਚੋਰੀ ਦਾ ਹੋਵੇਗਾ ਇਹ ਸਵਰਣਕਾਰ ਨੂੰ ਨਹੀਂ ਪਤਾ ਹੁੰਦਾ ਤੇ ਦੂਸਰੇ ਪਾਸੇ ਪੁਲਿਸ ਧਾਰਾ 411 ਅਧੀਨ ਸਵਰਨਕਾਰ ਨੂੰ ਦੋਸ਼ੀ ਮੰਨਦੀ ਹੋਈ ਬਗੈਰ ਕਾਰਨ ਤੋਂ ਤੰਗ ਕਰਦੀ ਹੈ। ਉਨ੍ਹਾਂ ਕਿਹਾ ਕਿ ਮੁਖ ਮੰਤਰੀ ਤੋਂ ਇਹ ਯਕੀਨੀ ਬਣਾਇਆ ਜਾਵੇਗਾ ਕਿ ਅਗਰ ਕਿਸੇ ਘਟਨਾ ਵਿਚ ਕਿਸੇ ਸਵਰਣਕਾਰ ਤੋਂ ਪੁਲਿਸ ਨੇ ਕਿਸੇ ਤਰ੍ਹਾਂ ਦੀ ਪੁੱਛਗਿੱਛ ਜਾਂ ਜਾਂਚ ਕਰਨੀ ਹੈ ਤਾਂ ਪੁਲਿਸ ਨੂੰ ਲੋਕਲ ਮੈੜ ਕਛੱਤਰੀਏ ਸਵਰਣਕਾਰ ਸਮਾਜ ਦੇ ਨੁਮਾਇੰਦਿਆਂ ਨਾਲ ਤਾਲਮੇਲ ਬਿਠਾਕੇ ਮਿਲਕੇ ਅਗਲੇਰੀ ਕਾਰਵਾਈ ਕਰਨੀ ਚਾਹੀਦੀ ਹੈ। ਇਸ ਮੌਕੇ ਉਨ੍ਹਾਂ ਵੱਖ ਵੱਖ ਸੂਬਿਆਂ ਤੋਂ ਸੋਨੇ ਦੀ ਖਰੀਦੋ ਫਰੋਖਤ ਦੌਰਾਨ ਬੈਰੀਅਰ ਉੱਤੇ ਸਵਰਣਕਾਰਾਂ ਨੂੰ ਦਿਤੀ ਜਾਂਦੀ ਪ੍ਰੇਸ਼ਾਨੀ ਨੂੰ ਤੁਰੰਤ ਰੋਕਣ ਦੀ ਮੰਗ ਕੀਤੀ। ਉਨ੍ਹਾਂ ਮੁਖ ਮੰਤਰੀ ਤੋਂ ਮੰਗ ਕੀਤੀ ਕਿ ਜਿਲ੍ਹਾ ਪੁਲਿਸ ਅਧਿਕਾਰੀਆਂ ਨੂੰ ਨਿਰਦੇਸ਼ ਜਾਰੀ ਕਰਕੇ ਯਕੀਨੀ ਬਣਾਇਆ ਜਾਵੇ ਕਿ ਸਵਰਣਕਾਰ ਭਾਈਚਾਰੇ ਨੂੰ ਤੰਗ ਪ੍ਰੇਸ਼ਾਨ ਨਾ ਕੀਤਾ ਜਾਵੇ। ਇਸ ਮੌਕੇ ਕੁਲਦੀਪ ਧੁੰਨਾ, ਪਵਨ ਵਰਮਾ, ਸੰਤੋਸ਼ ਵਰਮਾ, ਬਬੀਤਾ ਵਰਮਾ, ਰਾਜ ਵਰਮਾ, ਨੀਤੀਸ਼ ਵਰਮਾ, ਸਤੀਸ਼ ਵਰਮਾ, ਰਾਜਨ ਵਰਮਾ, ਦੀਪਕ ਵਰਮਾ, ਸੰਨੀ ਵਰਮਾ, ਨਵੀਨ ਵਰਮਾ, ਪ੍ਰਵੀਨ ਵਰਮਾ, ਨਿਤਿਨ, ਰਾਜੂ, ਭੀਮ ਸੈਨ ਵਰਮਾ, ਅਨਿਲ, ਸੁਨੀਲ, ਸਤਪਾਲ, ਬਦਨ ਲਾਲ, ਸੰਜੇ ਵਰਮਾ ਆਦਿ ਹਾਜ਼ਰ ਸਨ।

Load More Related Articles
Load More By Nabaz-e-Punjab
Load More In Government

Check Also

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ ਸਿੰ…