Nabaz-e-punjab.com

ਉਮੰਗ-2019: ਸਰਕਾਰੀ ਕਾਲਜ ਵਿੱਚ ਵਿਰਾਸਤ-ਏ-ਪੰਜਾਬ ਫੈਸਟੀਵਲ ਵਿੱਚ ਲੱਗੀਆਂ ਰੌਣਕਾਂ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 30 ਅਗਸਤ:
ਸਥਾਨਕ ਸਰਕਾਰੀ ਕਾਲਜ ਫੇਜ਼-6 ਦੇ ਵਿਹੜੇ ਵਿੱਚ ਸਾਲਾਨਾ ਉਤਸਵ ਉਮੰਗ-2019 ਦੇ ਬੈਨਰ ਥੱਲੇ ਵਿਰਾਸਤ-ਏ-ਪੰਜਾਬ ਫੈਸਟੀਵਲ ਵਿੱਚ ਵਿਦਿਆਰਥੀਆਂ ਅਤੇ ਸਟਾਫ਼ ਦਾ ਉਤਸ਼ਾਹ ਦੇਖਣ ਵਾਲਾ ਸੀ। ਇਸ ਵਿਲੱਖਣ ਕਿਸਮ ਦੇ ਉਤਸਵ ਵਿੱਚ ਪੰਜਾਬੀ ਸੱਭਿਆਚਾਰ ਦੀਆਂ ਵੱਖ-ਵੱਖ ਵੰਨਗੀਆਂ ਪੇਸ਼ ਕੀਤੀਆਂ ਗਈਆਂ ਜਿਵੇਂ ਚਰਖਾ ਕੱਤਣਾ, ਫੁਲਕਾਰੀ ਕੱਢਣਾ, ਨਾਲੇ ਬੁਣਨਾ, ਖੂਹ ਤੇ ਮੁਟਿਆਰਾਂ ਦਾ ਪਾਣੀ ਭਰਨਾ, ਗੀਟੇ ਖੇਡਣਾ ਅਤੇ ਚੁੱਲ੍ਹੇ ਚੌਂਕੇ ਦੇ ਖੂਬਸੂਰਤ ਦ੍ਰਿਸ਼ ਪੇਸ਼ ਕੀਤੇ ਗਏ। ਚੂੜੀਆਂ ਅਤੇ ਫੁਲਕਾਰੀਆਂ ਦੇ ਸਟਾਲ ਲਗਾਏ ਗਏ ਅਤੇ ਫਾਈਨ ਆਰਟਸ ਵਿਭਾਗ ਦੁਆਰਾ ਪੰਜਾਬੀ ਸੱਭਿਆਚਾਰ ਦਰਸਾਉਂਦੀਆਂ ਪੇਂਟਿੰਗਾਂ ਦੀ ਪ੍ਰਦਰਸ਼ਨੀ ਕੀਤੀ ਗਈ। ਇਸ ਮੌਕੇ ਪੰਜਾਬੀ ਗਾਇਕੀ ਦੇ ਸਿਰਮੌਰ ਗਾਇਕਾ ਸ਼੍ਰੀਮਤੀ ਸਤਵਿੰਦਰ ਬਿੱਟੀ ਮੁੱਖ ਮਹਿਮਾਨ ਵਜੋੱ ਸ਼ਿਰਕਤ ਕੀਤੀ। ਉਨ੍ਹਾਂ ਨੇ ਆਪਣੇ ਫਨ ਦਾ ਮੁਜ਼ਾਹਰਾ ਕਰਦਿਆਂ ਵਿਦਿਆਰਥਣਾਂ ਨਾਲ ਗਿੱਧੇ ਵਿੱਚ ਧਮਾਲ ਪਾਈ। ਕਾਲਜ ਦੇ ਪ੍ਰਿੰਸੀਪਲ ਸ੍ਰੀਮਤੀ ਕੋਮਲ ਬਰੋਕਾ ਜੀ ਨੇ ਮੁੱਖ ਮਹਿਮਾਨ ਨੂੰ ਕਾਲਜ ਵਿੱਚ ਇਸ ਸ਼ੁਭ ਮੌਕੇ ਪਹੁੰਚਣ ਤੇ ਜੀ ਆਇਆ ਆਇਆ ਅਤੇ ਵਿਦਆਰਥੀਆਂ ਨੂੰ ਉਮੰਗ-2019 ਦੀ ਵਧਾਈ ਦਿੱਤੀ।
ਸਭਰੰਗ ਹਾਲ ਵਿਖੇ ਆਯੋਜਿਤ ਇਸ ਉਤਸਵ ਵਿੱਚ ਮੁਟਿਆਰਾਂ ਦਾ ਗਿੱਧਾ ਅਤੇ ਗੱਭਰੂਆਂ ਦੁਆਰਾ ਭੰਗੜਾ ਪੇਸ਼ ਕੀਤਾ ਗਿਆ। ਇਸ ਤੋਂ ਇਲਾਵਾ ਪੰਜਾਬੀ ਗੱਭਰੂ ਅਤੇ ਪੰਜਾਬੀ ਮੁਟਿਆਰ ਦੇ ਮੁਕਾਬਲੇ ਕਰਵਾਏ ਗਏ। ਇਹ ਉਤਸਵ ਹੋਮ ਸਾਇੰਸ, ਪੰਜਾਬੀ, ਫਾਈਨ ਆਰਟਸ ਅਤੇ ਇਤਿਹਾਸ ਵਿਭਾਗ ਦੁਆਰਾ ਆਯੋਜਿਤ ਕੀਤਾ ਗਿਆ। ਆਖਰ ਵਿੱਚ ਕਾਲਜ ਦੇ ਵਾਈਸ ਪ੍ਰਿੰਸੀਪਲ ਡਾ. ਜਸਵਿੰਦਰ ਕੌਰ ਨੇ ਮੁੱਖ ਮਹਿਮਾਨ, ਕਾਲਜ ਸਟਾਫ਼ ਅਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ।

Load More Related Articles
Load More By Nabaz-e-Punjab
Load More In School & College

Check Also

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ ਨਬਜ਼-ਏ-ਪੰਜਾਬ, ਮੁਹ…