ਸਾਲਾਨਾ ਪ੍ਰੀਖਿਆਵਾਂ: ਅਬਜ਼ਰਵਰ ਡਿਊਟੀ ਜ਼ਿਲ੍ਹੇ ’ਚੋਂ ਬਾਹਰ ਲਗਾਉਣ ਦੀ ਨਿਖੇਧੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 28 ਦਸੰਬਰ:
ਗੌਰਮਿੰਟ ਸਕੂਲ ਲੈਕਚਰਾਰ ਯੂਨੀਅਨ ਪੰਜਾਬ ਹਗਾਮੀ ਮੀਟਿੰਗ ਸਰਪ੍ਰਸਤ ਸੁਖਦੇਵ ਸਿੰਘ ਰਾਣਾ ਅਤੇ ਸੂਬਾ ਪ੍ਰਧਾਨ ਹਾਕਮ ਸਿੰਘ ਦੀ ਅਗਵਾਈ ਵਿੱਚ ਹੋਈ। ਜਿਸ ਵਿੱਚ ਹਾਕਮ ਸਿੰਘ ਨੇ ਕਿਹਾ ਕਿ ਲੈਕਚਰਾਰ ਯੂਨੀਅਨ ਸਿੱਖਿਆਂ ਵਿਭਾਗ ਸੁਧਾਰ ਕਰਣ ਲਈ ਸਮੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਪੇਸ ਆੳਣ ਵਾਲੀਆਂ ਮੁਸਕਿਲ਼ਾਂ ਨੂੰ ਉਚ ਅਧਿਕਾਰੀਆਂ ਦੇ ਧਿਆਨ ਲਿਆਉਣ ਉਪਰੰਤ ਹੱਲ ਕਰਣਾਉਣ ਲਈ ਸਹਿਯੋਗ ਦੇਣ ਨੂੰ ਆਪਣੀ ਡਿਉਟੀ ਸਮਝਦੀ ਹੈ। ਜਥੇਬਂੰਦੀ ਬੋਰਡ ਆਫ ਡਾਇਰੈਕਟਰ ਪੰਜਾਬ ਸਕੂਲ਼ ਸਿੱਖਿਆ ਬੋਰਡ ਦੁਆਰਾ ਦੱਸਵੀ ਅਤੇ ਬਾਰਵੀਂ ਦੀਆਂ ਸਾਲਾਨਾ ਪ੍ਰੀਖਿਆਵਾਂ ਦੇ ਪ੍ਰੀਖਿਆ ਕੇਂਦਰ ਆਪਣੇ ਸਕੂਲ ਵਿੱਚ ਬਣਾਉਣ ਦੀ ਬਜਾਏ ਹੋਰ ਸਕੂਲ ਵਿੱਚ ਬਣਾਉਣ ਦੇ ਫੈਸਲੇ ਦੀ ਨਿਖੇਧੀ ਕਰਦੀ ਹੈ ਕਿ ਇਸ ਤਰਾਂ ਕਰਣ ਨਾਲ ਵਿਦਿਆਰਥੀਆਂ ਨੂੰ 5.15 ਵਜੇ ਸਾਮ ਨੁੰ ਪੇਪਰ ਖਤਮ ਘਰ ਤੇ ਪੁਜਾਉਣ ਦੀ ਲਈ ਜ਼ਿੰਮੇਵਾਰ ਕੌਣ ਹੋਵੇਗਾ। ਨਾ ਹੀ ਪ੍ਰੀਖਿਆ ਦੇ ਸਮੇ ਕੋਈ ਸਪੈਸਲ ਬੱਸਾ ਦਾ ਪ੍ਰਬੰਧ ਹੈ ਅਤੇ ਗਰੀਬ ਮਾਪੇ ਮਜਦੂਰੀ ਛੱਡ ਕੇ ਆਪਣੇ ਬੱਚਿਆਂ ਨੂੰ ਕਿਵੇ ਪ੍ਰੀਖਿਆਂ ਕੇਂਦਰ ਭੇਜਣਗੇ।
ਸਕੂਲ ਮਨੇਜਮੈਟ ਕਮੇਟੀਆਂ ਦੂਆਰਾਂ ਆਪਣੇ ਸਕੂਲ ਦੇ ਵਿਦਿਆਂਰਥੀਆਂ ਨੂੰ ਤਿਆਰ ਕੀਤਾ ਫਰਨੀਚਰ ਤੇ ਆਪਣੇ ਬੱਚੇ ਪੇਪਰ ਨਹੀਂ ਦੇਣਗੇ ਅੱਗੇ ਤੌ ਫਰਨੀਚਰ ਲਈ ਕੋਈ ਸਹਾਇਤਾ ਨਹੀ ਮਿਲੇਗੀ। ਦੂਜਾ ਫੈਸਲਾ ਪ੍ਰੀਖਿਆ ਕੇਦਰ ਵਿੱਚ ਲੈਕਚਰਾਰਾਂ ਨੂੰ ਬਤੌਰ ਅਬਜਰਵਰ ਡਿਉਟੀ ਦੁਜੇ ਜਿਲੇ ਭੇਜਣ ਦਾ ਜਥੇਬੰਦੀ ਵਿਰੋਧ ਕਰਦੀ ਹੈ। ਪ੍ਰੀਖਿਆ ਕੇਦਰ ਦੀ ਨਕਲ ਰਾਹਿਤ ਪ੍ਰੀਖਿਆ ਕਰਾਉਣ ਦੀ ਜਿਮੇਵਾਰੀ ਸਕੂਲ ਮੁਖੀ, ਕੇਦਰ ਸੁਪਰਡੈਂਟ, ਜ਼ਿਲ੍ਹਾ ਸਿਖਿਆ ਅਫਸਰ,ਅਤੇ ਬੋਰਡ ਵਲੌਂ ਲਗਾਏ ਗਏ ਉਡਣ ਦਸਤੇ ਦੀ ਸਾਝੀ ਹੈ ਜੇਕਰ ਫੇਰ ਵੀ ਕੋਈ ਕੇਦਰ ਦੀ ਸਕਾਇਤ ਹੁਦੀ ਹੈ ਤਾਂ ਸਪੇਸਲ ਟੀਮ ਭੇਜੀ ਜਾ ਸਕਦੀ ਹੈ।ਪੰਜਾਬ ਸਰਕਾਰ ਵਲੋ ਜਾਰੀ ਸਰਕਾਰੀ ਛੁਟੀਆਂ ਦੀ ਸੂਚੀ ਵਿੱਚ ਕਰਮਚਾਰੀਆਂ ਲਈ ਦੋ ਦੀ ਥਾਂ ਤੇ ਪੰਜ ਰਾਖਵੀਆਂ ਛੁਟੀਆ ਦੇਣ ਕਰਕੇ ਸਰਕਾਰੀ ਸਕੂਲ਼ਾਂ ਵਿੱਚ ਵੀ ਦੋ ਦੀ ਥਾਂ ਪੰਜ ਲੋਕਲ ਛੁਟੀਆਂ ਕਰਣ ਦਾ ਪੱਤਰ ਜਾਰੀ ਕੀਤਾ ਜਾਵੇ।
ਜਥੇਬੰਦੀ ਸਿਖਿਆ ਮੰਤਰੀ,ਸਿਖਿਆ ਸਕੱਤਰ ਸ੍ਰੀ ਕਿਸਨ ਕੁਮਾਰ ਜੀ ਦਾ ਸਿਖਿਆ ਵਿਭਾਗ ਵਿੱਚ ਕੀਤੀਆਂ ਪੱਦਉਨਤੀਆਂ ਦਾ ਧੰਨਵਾਦ ਕਰਦੇ ਹੋਏ ਉਪਰੋਕਤ ਸਮਸਿਆਵਾਂ ਨੂੰ ਮੁੜ ਤੋ ਵਿਚਾਰਣ ਅਤੇ ਦੱਸਵੀ ਅਤੇ ਬਾਰਵੀ ਧੀ ਪ੍ਰੀਖਿਆ ਵਿਤਚ ਪਹਿਲਾ ਪੇਪਰ ਪਹਿਲੀ ਭਾਸ਼ਾ ਪੰਜਾਬੀ ਦਾ ਲੈਣ ਮੰਗ ਕਰਦੀ ਹੈ। ਇਸ ਜਾਣਕਾਰੀ ਸੂਬਾ ਜਨਰਲ ਸਕੱਤਰ ਸੁਖਦੇਵ ਲਾਲ ਬੱਬਰ ਅਤੇ ਜ਼ਿਲ੍ਹਾ ਮੁਹਾਲੀ ਪ੍ਰਧਾਨ ਜਸਵੀਰ ਸਿੰਘ ਗੋਸਲ ਨੇ ਪ੍ਰੈਸ ਨੂੰ ਦਿੱਤੀ। ਇਸ ਮੌਕੇ ਅਮਰੀਕ ਸ਼ਿੰਘ ਨਵਾਂ ਸ਼ਹਿਰ, ਅਮਰੀਕ ਸਿੰਘ ਕਪੂਰਥਲਾ, ਮੇਜਰ ਸਿੰਘ, ਸੰਜੀਵ ਵਰਮਾ ਫਤਹਿਗੜ੍ਹ ਸਾਹਿਬ, ਇਕਬਾਲ ਸਿੰਘ ਬਠਿੰਡਾ, ਹਰਜੀਤ ਸਿੰਘ ਬਲਾੜੀ ਪ੍ਰਧਾਨ ਲੁਧਿਆਨਾ, ਅਮਰਜੀਤ ਵਾਲੀਆ ਪਟਿਆਲਾ, ਕਰਮਜੀਤ ਸਿੰਘ ਬਰਨਾਲਾ, ਅਜੀਤ ਪਾਲ ਸਿੰਘ ਮੋਗਾ, ਰਣਬੀਰ ਸਿੰਘ ਹੁਸਿਆਰਪੁਰ, ਅਤੇ ਗੁਰਚਰਨ ਸਿੰਘ ਚਾਹਿਲ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਪੰਜਾਬ ਦੀਆਂ ਮੰਡੀ ਬੋਰਡ ਦੀ ਆਮਦਨ ਵਧਾਉਣ ਤੇ ਹੋਰ ਕਾਰਜਾਂ ਦੀ ਸਮੀਖਿਆ, ਜ਼ਰੂਰੀ ਹਦਾਇਤਾਂ ਜਾਰੀ

ਪੰਜਾਬ ਦੀਆਂ ਮੰਡੀ ਬੋਰਡ ਦੀ ਆਮਦਨ ਵਧਾਉਣ ਤੇ ਹੋਰ ਕਾਰਜਾਂ ਦੀ ਸਮੀਖਿਆ, ਜ਼ਰੂਰੀ ਹਦਾਇਤਾਂ ਜਾਰੀ ਮੀਟਿੰਗ ਵਿੱਚ…