
ਪ੍ਰਾਇਮਰੀ ਸਕੂਲਾਂ ਦੇ ਵਿਦਿਆਰਥੀਆਂ ਦੇ ਜ਼ਿਲ੍ਹਾ ਪੱਧਰੀ ਵਿੱਦਿਅਕ ਮੁਕਾਬਲੇ ਕਰਵਾਏ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 4 ਅਗਸਤ:
ਆਜ਼ਾਦੀ ਕਾ ਅੰਮ੍ਰਿਤ ਮਹਾਂਉਤਸਵ ਤਹਿਤ 75ਵੇਂ ਆਜ਼ਾਦੀ ਦਿਵਸ ਨੂੰ ਸਮਰਪਿਤ ਭਾਰਤ ਸਰਕਾਰ ਦੇ ਪ੍ਰੋਗਰਾਮ ਅਤੇ ਸਿੱਖਿਆ ਵਿਭਾਗ ਪੰਜਾਬ ਦੀਆਂ ਹਦਾਇਤਾਂ ’ਤੇ ਮੁਹਾਲੀ ਜ਼ਿਲ੍ਹੇ ਦੇ ਸਰਕਾਰੀ ਪ੍ਰਾਇਮਰੀ ਸਕੂਲਾਂ ਦੇ ਜ਼ਿਲ੍ਹਾ ਪੱਧਰੀ ਵਿੱਦਿਅਕ ਮੁਕਾਬਲੇ ਕਰਵਾਏ ਗਏ। ਇਹ ਮੁਕਾਬਲੇ ਇੱਥੇ ਅਮੇਟੀ ਇੰਟਰਨੈਸ਼ਨਲ ਸਕੂਲ ਦੇ ਮਲਟੀਪਰਪਜ਼ ਹਾਲ ਵਿੱਚ ਕਰਵਾਏ ਗਏ। ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਮੁਹਾਲੀ (ਐਲੀਮੈਂਟਰੀ) ਸ੍ਰੀਮਤੀ ਸੁਰਜੀਤ ਕੌਰ ਨੇ ਦੱਸਿਆ ਕਿ ਜ਼ਿਲ੍ਹੇ ਦੇ ਸਰਕਾਰੀ ਪ੍ਰਾਇਮਰੀ ਸਕੂਲਾਂ ਦੇ ਜ਼ਿਲ੍ਹਾ ਪੱਧਰੀ ਵਿੱਦਿਅਕ ਮੁਕਾਬਲਿਆਂ ਵਿੱਚ ਅੱਠ ਬਲਾਕਾਂ ਦੀਆਂ ਟੀਮਾਂ ਨੇ ਭਾਗ ਲਿਆ। ਇਨ੍ਹਾਂ ਮੁਕਾਬਲਿਆਂ ਵਿੱਚ ਸਕੂਲੀ ਬੱਚਿਆਂ ਨੇ 11 ਵੰਨਗੀਆਂ ਪੇਸ਼ ਕੀਤੀਆਂ ਗਈਆਂ।
ਜ਼ਿਲ੍ਹਾ ਮੀਡੀਆ ਕੋਆਰਡੀਨੇਟਰ ਦੇਵ ਕਰਨ ਸਿੰਘ ਨੇ ਦੱਸਿਆ ਕਿ ਭਾਸ਼ਣ ਮੁਕਾਬਲੇ ਵਿੱਚ ਵਿਦਿਆਰਥੀ ਈਸ਼ੂ ਬਲਾਕ ਡੇਰਾਬੱਸੀ-1 ਨੇ ਪਹਿਲਾ ਅਤੇ ਖੁਸੀਕਾ ਬਨੂੜ ਨੇ ਦੂਜਾ, ਲੇਖ ਰਚਨਾ ਵਿੱਚ ਆਕਾਸ਼ ਗੌਤਮ ਬਨੂੜ ਨੇ ਪਹਿਲਾ, ਸੁੰਦਰ ਲਿਖਾਈ ਵਿੱਚ ਸਾਬੀਆ ਖਾਤੂਨ ਡੇਰਾਬੱਸੀ-1 ਨੇ ਪਹਿਲਾ ਅਤੇ ਆਰਿਸ਼ ਡੇਰਾਬੱਸੀ-2 ਨੇ ਦੂਜਾ, ਗੀਤ ਗਾਇਨ ਵਿੱਚ ਤਰਨਜੀਤ ਡੇਰਾਬੱਸੀ-1 ਨੇ ਪਹਿਲਾ ਅਤੇ ਪ੍ਰਭਜੋਤ ਕੌਰ ਬਨੂੜ ਨੇ ਦੂਜਾ, ਕਵਿਤਾ ਉਚਾਰਨ ਵਿੱਚ ਅਰਜੁਨ ਬਨੂੜ ਨੇ ਪਹਿਲਾ ਅਤੇ ਕਿਰਨਪ੍ਰੀਤ ਕੌਰ ਡੇਰਾਬੱਸੀ-1 ਨੇ ਦੂਜਾ, ਪੇਂਟਿੰਗ ਮੁਕਾਬਲੇ ਵਿੱਚ ਕਾਰਤਿਕਾ ਮਾਜਰੀ ਬਲਾਕ ਨੇ ਪਹਿਲਾ ਅਤੇ ਤਾਨੀਆ ਬਨੂੜ ਨੇ ਦੂਜਾ, ਪੋਸਟਰ ਮੇਕਿੰਗ ਵਿੱਚ ਖਰੜ-1 ਅਤੇ ਮਾਜਰੀ ਬਲਾਕ ਨੇ ਦੂਜਾ, ਸਲੋਗਨ ਰਚਨਾ ਵਿੱਚ ਲਾਇਬਾ ਨੂਰ ਬਨੂੜ ਨੇ ਪਹਿਲਾ ਅਤੇ ਬਾਦਲ ਡੇਰਾਬੱਸੀ-1 ਨੇ ਦੂਜਾ, ਕੋਲਾਜ ਮੇਕਿੰਗ ਵਿੱਚ ਆਰੀਅਨ ਪਾਂਡੇ ਮਾਜਰੀ ਨੇ ਪਹਿਲਾ ਅਤੇ ਦੀਪਾਂਸੂ ਡੇਰਾਬੱਸੀ-2 ਨੇ ਦੂਜਾ, ਕੋਰੀਓਗਰਾਫੀ ਵਿੱਚ ਬਲਾਕ ਮਾਜਰੀ ਦੀ ਟੀਮ ਨੇ ਪਹਿਲਾ ਅਤੇ ਬਲਾਕ ਖਰੜ-3 ਨੇ ਦੂਜਾ ਅਤੇ ਆਖ਼ਰੀ ਮੁਕਾਬਲਾ ਸਕਿੱਟ ਪੇਸ਼ਕਾਰੀ ਵਿੱਚ ਨੇ ਨਿੰਬੂਆਂ ਬਲਾਕ ਡੇਰਾਬੱਸੀ-1 ਨੇ ਪਹਿਲਾ ਅਤੇ ਗੋਸਲਾ ਕੁਰਾਲੀ ਅਤੇ ਸੰਤੇਮਾਜਰਾ ਖਰੜ-1 ਨੇ ਸਾਂਝੇ ਤੌਰ ’ਤੇ ਦੂਜਾ ਸਥਾਨ ਪ੍ਰਾਪਤ ਕੀਤਾ।
ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ (ਅ/ਸ) ਸੁਸ਼ੀਲ ਨਾਥ ਨੇ ਜੇਤੂ ਬੱਚਿਆਂ ਨੂੰ ਮੈਡਲ ਅਤੇ ਸਨਮਾਨ ਪੱਤਰ ਤਕਸੀਮ ਕੀਤੇ। ਉਨ੍ਹਾਂ ਜੇਤੂ ਟੀਮਾਂ ਅਤੇ ਇਨ੍ਹਾਂ ਨੂੰ ਤਿਆਰੀ ਕਰਵਾਉਣ ਵਾਲੇ ਅਧਿਆਪਕਾਂ ਨੂੰ ਵਧਾਈ ਦਿੰਦਿਆਂ ਉਨ੍ਹਾਂ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਜੇਤੂ ਟੀਮਾਂ ਨੂੰ ਰਾਜ ਪੱਧਰੀ ਮੁਕਾਬਲੇ ਵਿੱਚ ਵਧੀਆ ਕਾਰਗੁਜ਼ਾਰੀ ਲਈ ਹੱਲਾਸ਼ੇਰੀ ਦਿੱਤੀ। ਰਾਜਿੰਦਰ ਸਿੰਘ, ਸੁਭਾਸ਼ ਚੰਦਰ ਅਤੇ ਸੁਖਵੰਤ ਕੌਰ ਨੇ ਸਟੇਜ ਸਾਂਭੀ।
ਇਸ ਮੌਕੇ ਬੀਪੀਈਓ ਨੀਨਾ ਰਾਣੀ, ਕਮਲਜੀਤ ਸਿੰਘ, ਗੁਰਮੀਤ ਕੌਰ, ਸਤਿੰਦਰ ਸਿੰਘ, ਜਸਵੀਰ ਕੌਰ ਅਤੇ ਜਤਿਨ ਮਿਗਲਾਨੀ, ਜ਼ਿਲ੍ਹਾ ਕੋਆਰਡੀਨੇਟਰ ਖੁਸ਼ਪ੍ਰੀਤ ਸਿੰਘ, ਕਮਲਜੀਤ ਕੌਰ, ਦੀਪਿਕਾ, ਅਰਵਿੰਦਰ ਕੌਰ, ਗੁਰਪ੍ਰੀਤ ਸਿੰਘ, ਮਨਵੀਰ ਸਿੰਘ, ਮਨਦੀਪ ਸਿੰਘ, ਗੁਰਦੀਪ ਸਿੰਘ, ਜਸਵਿੰਦਰ ਸਿੰਘ, ਮੰਗਤ ਰਾਮ, ਰਾਜੇਸ਼ ਕੁਮਾਰ ਅਤੇ ਗੌਰਵ ਮੌਂਗਾ ਟੀਮ ਮੈਂਬਰ ਅੰਮ੍ਰਿਤਪਾਲ ਸਿੰਘ, ਲਖਵਿੰਦਰ ਸਿੰਘ, ਗੁਰਪ੍ਰੀਤ ਪਾਲ ਸਿੰਘ, ਹਰਪ੍ਰੀਤ ਸਿੰਘ ਮੌਜੂਦ ਸਨ।