nabaz-e-punjab.com

‘ਮਿਸ਼ਨ ਤੰਦਰੁਸਤ ਪੰਜਾਬ’ ਤਹਿਤ ਨਸ਼ਿਆਂ ਦੇ ਖ਼ਿਲਾਫ਼ ਸੈਮੀਨਾਰ ਕਰਵਾਇਆ

ਮਲਕੀਤ ਸਿੰਘ ਸੈਣੀ
ਨਬਜ਼-ਏ-ਪੰਜਾਬ ਬਿਊਰੋ, ਖਰੜ, 12 ਜੁਲਾਈ:
ਉਪ ਮੰਡਲ ਪ੍ਰਸ਼ਾਸ਼ਨ ਖਰੜ ਅਤੇ ਲਾਇਨਜ਼ ਕਲੱਬ ਖਰੜ ਸਿਟੀ ਵਲੋਂ ਸਾਂਝੇ ਤੌਰ ਤੇ ਤੰਦਰੁਸਤ ਮਿਸ਼ਨ ਪੰਜਾਬ ਦੀ ਮੁਹਿੰਮ ਤਹਿਤ ਨਸ਼ਿਆਂ ਬਾਰੇ ਜਾਣਕਾਰੀ ਦੇਣ ਲਈ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਖਰੜ ਵਿੱਚ ਸੈਮੀਨਾਰ ਕਰਵਾਇਆ ਗਿਆ। ਸਿਵਲ ਹਸਪਤਾਲ ਖਰੜ ਦੇ ਕਾਰਜਕਾਰੀ ਐਸਐਮਓ ਡਾ. ਸੀ.ਪੀ. ਸਿੰਘ ਨੇ ਆਪਣੇ ਭਾਸ਼ਨ ਵਿਚ ਆਖਿਆ ਕਿ ਨਸ਼ਾ ਕਰਨ ਵਾਲਾ ਵਿਦਿਆਰਥੀ, ਨੌਜਵਾਨ ਜਾਂ ਹੋਰ ਕੋਈ ਵੀ ਜੋ ਨਸ਼ਾ ਕਰਨ ਦਾ ਆਦੀ ਹੈ ਉਹ ਸਿਵਲ ਹਸਪਤਾਲ ਖਰੜ ਵਿਚ ਆ ਕੇ ਮੁਫਤ ਸਲਾਹ ਲੈ ਕੇ ਆਪਣਾ ਇਲਾਜ਼ ਸੁਰੂ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਸਿਵਲ ਹਸਪਤਾਲ ਖਰੜ ਵਿੱਚ ਪੀਜੀਆਈ ਚੰਡੀਗੜ੍ਹ ਦੇ ਡਾਕਟਰਾਂ ਦੀ ਮਾਹਿਰ ਟੀਮ ਵੀਰਵਾਰ, ਸਨੀਚਰਵਾਰ ਨੂੰ ਸੇਵਾਵਾਂ ਦੇ ਰਹੀ ਹੈ ਅਤੇ ਨਸ਼ਾ ਕਰਨ ਵਾਲੇ ਨੂੰ ਨਸ਼ਾ ਛੱਡਣ ਬਾਰੇ ਸਲਾਹ ਦੇਣ ਤੋਂ ਇਲਾਵਾ ਉਸਦਾ ਇਲਾਜ਼ ਵੀ ਸ਼ੁਰੂ ਕਰਦੀ ਹੈ।
ਸਕੂਲ ਦੇ ਪਿੰ੍ਰਸੀਪਲ ਜਸਵੀਰ ਸਿੰਘ ਧਨੋਆ ਕਿਹਾ ਕਿ ਸੈਮੀਨਾਰ ਨਾਲ ਨੌਜਵਾਨਾਂ, ਵਿਦਿਆਰਥੀਆਂ ਨੂੰ ਜਾਣਕਾਰੀ ਮਿਲੀ ਹੈ ਅਤੇ ਕਿਹਾ ਕਿ ਇਸ ਤਰ੍ਹਾਂ ਦੇ ਸੈਮੀਨਾਰ ਲਗਾਤਾਰ ਸਕੂਲਾਂ ਵਿੱਚ ਹੋਣੇ ਚਾਹੀਦੇ ਹਨ। ਇਸ ਮੌਕੇ ਸਕੂਲ ਦੇ ਅਧਿਆਪਕ ਗੁਰਜੰਟ ਸਿੰਘ, ਗੁਰਬਿੰਦਰ ਸਿੰਘ ਕੌਰ, ਲਾਇਨਜ਼ ਕਲੱਬ ਖਰੜ ਸਿਟੀ ਦੇ ਪ੍ਰਧਾਨ ਪਰਮਪ੍ਰੀਤ ਸਿੰਘ, ਪ੍ਰਾਜੈਕਟ ਚੇਅਰਮੈਨ ਗੁਰਮੁੱਖ ਸਿੰਘ ਮਾਨ, ਯਸਪਾਲ ਬੰਸਲ, ਵਨੀਤ ਜੈਨ, ਸੰਜੀਵ ਕੁਮਾਰ, ਪਿੰ੍ਰਸ, ਲਲਿਤ ਸਮੇਤ ਹੋਰ ਅਧਿਆਪਕ ਅਤੇ ਵਿਦਿਆਰਥੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਭਾਈ ਘਨੱਈਆ ਜੀ ਮੱਲ੍ਹਮ ਪੱਟੀ ਦਿਵਸ ਨੂੰ ਸਮਰਪਿਤ ਵਿਸ਼ੇਸ਼ ਕੀਰਤਨ ਦਰਬਾਰ

ਭਾਈ ਘਨੱਈਆ ਜੀ ਮੱਲ੍ਹਮ ਪੱਟੀ ਦਿਵਸ ਨੂੰ ਸਮਰਪਿਤ ਵਿਸ਼ੇਸ਼ ਕੀਰਤਨ ਦਰਬਾਰ 1 ਨਵੰਬਰ ਨੂੰ ਸ਼ਰਧਾ ਭਾਵਨਾ ਤੇ ਉਤਸ਼ਾਹ…