ਕੌਂਸਲਰ ਜਸਬੀਰ ਮਣਕੂ ਦੀ ਅਗਵਾਈ ਹੇਠ ਫੇਜ਼-11 ਵਿੱਚ ਬੱਚਿਆਂ ਦੇ ਵੱਖ-ਵੱਖ ਮੁਕਾਬਲੇ ਕਰਵਾਏ

ਬੱਚਿਆਂ ਦੀ ਪ੍ਰਤਿਭਾ ਨਿਖਾਰਨ ਦੇ ਨਾਲ-ਨਾਲ ਸਮਾਜਿਕ ਸਦਭਾਵਨਾ ਵਧਾਉਂਦੇ ਹਨ ਅਜਿਹੇ ਪ੍ਰੋਗਰਾਮ: ਸਿੱਧੂ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 31 ਅਕਤੂਬਰ:
ਮੁਹਾਲੀ ਦੇ ਫੇਜ਼-11 ਵਿਚ ਕੌਂਸਲਰ ਜਸਬੀਰ ਸਿੰਘ ਮਣਕੂ ਦੀ ਅਗਵਾਈ ਹੇਠ ਵਾਰਡ ਨੰਬਰ-22 ਵਿੱਚ ਦੀਵਾਲੀ ਦੇ ਤਿਉਹਾਰ ਨੂੰ ਮਨਾਉਣ ਲਈ ਛੋਟੇ ਬੱਚਿਆਂ ਦਾ ਸਾਂਝਾ ਦੀਵਾਲੀ ਵਧਾਈ ਕਾਰਡ, ਦੀਵਾ ਰੰਗਾਂ ਨਾਲ ਸਜਾਉਣਾ ਅਤੇ ਰੰਗੋਲੀ ਮੁਕਾਬਲੇ ਕਰਵਾਏ ਗਏ ਗਿਆ, ਜਿਸ ਵਿੱਚ ਵੱਖੋ-ਵੱਖ ਤਰੀਕਿਆਂ ਨਾਲ ਬੱਚਿਆਂ ਨੇ ਦੀਵੇ, ਗਰੀਟਿੰਗ ਕਾਰਡ ਅਤੇ ਰੰਗੋਲੀ ਬਣਾ ਕੇ ਆਪਣੇ ਹੁਨਰ ਦਾ ਪ੍ਰਗਟਾਵਾ ਕੀਤਾ।
ਇਸ ਮੌਕੇ ਮੁੱਖ ਮਹਿਮਾਨ ਵਜੋਂ ਪੁੱਜੇ ਸਾਬਕਾ ਸਿਹਤ ਮੰਤਰੀ ਅਤੇ ਹਲਕਾ ਵਿਧਾਇਕ ਮੁਹਾਲੀ ਬਲਬੀਰ ਸਿੰਘ ਸਿੱਧੂ ਨੇ ਜੇਤੂ ਬੱਚਿਆਂ ਨੂੰ ਇਨਾਮਾਂ ਦੀ ਵੰਡ ਕੀਤੀ। ਇਸ ਮੌਕੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ, ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ, ਮਾਰਕੀਟ ਕਮੇਟੀ ਖਰੜ ਦੇ ਚੇਅਰਮੈਨ ਹਰਕੇਸ਼ ਚੰਦ ਸ਼ਰਮਾ, ਰਿਸ਼ਵ ਜ਼ੈਨ ਸਾਬਕਾ ਸੀਨੀਅਰ ਡਿਪਟੀ ਮੇਅਰ ਵਿਸ਼ੇਸ਼ ਤੌਰ ਤੇ ਹਾਜ਼ਰ ਰਹੇ।
ਇਸ ਮੌਕੇ ਸਾਬਕਾ ਮੰਤਰੀ ਬਲਬੀਰ ਸਿੱਧੂ ਨੇ ਕੌਂਸਲਰ ਜਸਬੀਰ ਸਿੰਘ ਮਣਕੂ ਦੀ ਅਗਵਾਈ ਹੇਠ ਕਰਵਾਏ ਇਨ੍ਹਾਂ ਮੁਕਾਬਲਿਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਮੁਕਾਬਲਿਆਂ ਨਾਲ ਬੱਚਿਆਂ ਵਿੱਚ ਲੁਕਿਆ ਹੁਨਰ ਨਿਖਰ ਕੇ ਬਾਹਰ ਆਉਂਦਾ ਹੈ ਅਤੇ ਇਸ ਨਾਲ ਸਮਾਜਿਕ ਭਾਈਚਾਰਾ ਵੀ ਵੱਧਦਾ ਹੈ। ਉਨ੍ਹਾਂ ਕਿਹਾ ਕਿ ਹੋਰਨਾਂ ਸੰਸਥਾਵਾਂ ਨੂੰ ਵੀ ਅਜਿਹੇ ਮੁਕਾਬਲੇ ਕਰਵਾਉਣ ਲਈ ਅੱਗੇ ਆਉਣਾ ਚਾਹੀਦਾ ਹੈ।
ਇਸ ਮੌਕੇ ਕੌਂਸਲਰ ਜਸਬੀਰ ਸਿੰਘ ਮਣਕੂ ਨੇ ਕਿਹਾ ਕਿ ਇਸ ਮੁਕਾਬਲੇ ਵਿੱਚ ਦੀਵਾ ਸਜਾਵਟ ਵਿੱਚ ਵੰਸ਼ਰਾਜ ਨੇ ਪਹਿਲਾ ਸਥਾਨ, ਦੀਵਾਲੀ ਵਧਾਈ ਕਾਰਡ ਵਿਚ ਇਰਸ਼ੀਨ ਨੇ ਪਹਿਲਾ ਸਥਾਨ, ਰੰਗੋਲੀ ਸਜਾਵਟ ਮੁਕਾਬਲੇ ਵਿਚ ਕੋਮਲਪ੍ਰੀਤ ਅਤੇ ਕਸ਼ਿਸ਼ ਨੇ ਪਹਿਲਾਂ ਸਥਾਨ ਜਦਕਿ ਨਮਨ, ਬਿਸ਼ਨ ਕੋਰ, ਸੁਮਨ ਭਾਰਤੀ ਨੇ ਦੂਜਾ ਸਥਾਨ ਤੇ ਗਾਉਰੀਸ਼, ਹਰਸ਼ ਅਤੇ ਹੁਸਨਮੀਤ ਕੌਰ ਨੇ ਤੀਜਾ ਸਥਾਨ ਹਾਸਿਲ ਕੀਤਾ। ਇਸ ਮੁਕਾਬਲੇ ਦੇ ਜੱਜ ਜਸਪ੍ਰੀਤ ਕੌਰ, ਜੈਪ੍ਰੀਤ ਕੌਰ, ਸੁਪ੍ਰੀਤ ਕੌਰ, ਰਿਮਪ੍ਰੀਤ ਕੌਰ, ਮਨਸਿਮਰਨ ਕੌਰ ਦੁਆਰਾ ਇਨ੍ਹਾਂ ਜੇਤੂ ਬੱਚਿਆਂ ਦੀ ਚੋਣ ਕੀਤੀ ਗਈ।
ਇਸ ਮੌਕੇ ਗੁਰਮੇਲ ਸਿੰਘ ਸਿੱਧੂ, ਪਾਲ ਸਿੰਘ, ਪੀਐਸ ਨਰੂਲਾ, ਅਰੁਨ ਕੁਮਾਰ ਵੈਦ, ਪਰਵੀਨ ਪੁਰੀ, ਰਾਜ ਕੁਮਾਰ, ਕਸ਼ਮੀਰਾ ਸਿੰਘ, ਅਮਰੀਕ ਸਿੰਘ, ਕੁਲਵੰਤ ਸਿੰਘ, ਹਰਜੀਤ ਸਿੰਘ ਭਾਟੀਆ, ਕਰਨਬੀਰ ਸਿੰਘ ਢੀਂਡਸਾ, ਕੁਲਵਿੰਦਰ ਸਿੰਘ ਬਾਵਾ, ਜਸਵਿੰਦਰ ਸਿੰਘ ਆਦਿ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਬਾਬਾ ਮੋਤੀ ਰਾਮ ਮਹਿਰਾ ਤੇ ਦੀਵਾਨ ਟੋਡਰ ਮੱਲ ਦੀ ਯਾਦ ਵਿੱਚ ਵਿਸ਼ਾਲ ਗੁਰਮਤਿ ਸਮਾਗਮ

ਬਾਬਾ ਮੋਤੀ ਰਾਮ ਮਹਿਰਾ ਤੇ ਦੀਵਾਨ ਟੋਡਰ ਮੱਲ ਦੀ ਯਾਦ ਵਿੱਚ ਵਿਸ਼ਾਲ ਗੁਰਮਤਿ ਸਮਾਗਮ ਨਬਜ਼-ਏ-ਪੰਜਾਬ, ਮੁਹਾਲੀ, …