ਸਰਵਹਿੱਤਕਾਰੀ ਮਾਡਲ ਸਕੂਲ ਵਿਖੇ ਹਰਬਲ ਹੌਲੀ ਰੰਗ ਬਣਾਉਣ ਬਾਰੇ ਵਰਕਸ਼ਾਪ ਲਗਾਈ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 17 ਮਾਰਚ:
ਇੱਥੋਂ ਦੇ ਜਤਿੰਦਰਵੀਰ ਸਰਵਹਿੱਤਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਸੈਕਟਰ-71 ਵਿਖੇ ਅੱਜ ਸਕੂਲੀ ਬੱਚਿਆਂ ਦੇ ਮਾਪਿਆਂ, ਮੈਨੇਜਮੈਂਟ ਕਮੇਟੀ ਅਤੇ ਅਧਿਆਪਕਾਂ ਨੇ ਮਿਲ ਕੇ ਸਕੂਲ ਕੈਂਪਸ ਵਿਖੇ ਹਰਬਲ ਰੰਗਾਂ ਨਾਲ ਹੌਲੀ ਖੇਡੀ ਅਤੇ ਹਰਬਲ ਹੌਲੀ ਰੰਗ ਬਣਾਉਣ ਸਬੰਧੀ ਵਿੱਦਿਆ ਭਾਰਤੀ (ਉੱਤਰੀ ਜ਼ੋਨ) ਦੇ ਖੇਤਰੀ ਵਾਤਾਵਰਨ ਕੋਆਰਡੀਨੇਟਰ ਓਮ ਪ੍ਰਕਾਸ਼ ਮਨੌਲੀ ਦੀ ਅਗਵਾਈ ਹੇਠ ਵਿਸ਼ੇਸ਼ ਵਰਕਸ਼ਾਪ ਲਗਾਈ ਗਈ। ਇਸ ਵਰਕਸ਼ਾਪ ਵਿੱਚ ਵੇਲ ਬੂਟਿਆਂ ਦੇ ਫਲਾਂ, ਫੁੱਲਾਂ, ਛਾਲ ਅਤੇ ਜੜ੍ਹਾਂ ਤੋਂ ਰੰਗਾਂ ਦਾ ਸਿਰਜਣ ਕੀਤਾ ਗਿਆ।
ਓਮ ਪ੍ਰਕਾਸ਼ ਮਨੌਲੀ ਨੇ ਦੱਸਿਆ ਕਿ ਅੱਜ ਦੇ ਹੌਲੀ ਸਮਾਗਮ ਦੀ ਵਿਸ਼ੇਸ਼ਤਾ ਇਹ ਰਹੀ ਕਿ ਇਸ ਨੂੰ ਇੱਕਾ ਹੌਲੀ ਤੀਕ ਸੀਮਤ ਰੱਖਿਆ ਗਿਆ। ਇਸ ਤਰ੍ਹਾਂ ਕਰਨ ਨਾਲ ਵੱਡੇ ਪੱਧਰ ’ਤੇ ਪਾਣੀ ਦੀ ਬਰਬਾਦੀ ਨੂੰ ਰੋਕਿਆ ਗਿਆ। ਉਨ੍ਹਾਂ ਕਿਹਾ ਕਿ ਜੇਕਰ ਹਰ ਨਾਗਰਿਕ ਆਪਸ ਵਿੱਚ ਮਿਲ ਕੇ ਟਿਕਾ ਹੌਲੀ ਵੱਲ ਵਧਦੇ ਹਨ ਤਾਂ ਨਿਸ਼ਚਿਤ ਰੂਪ ਵਿੱਚ ਪਾਣੀ ਦੀ ਬੱਚਤ ਹੋਵੇਗੀ।

ਇਸ ਤੋਂ ਬਿਨਾਂ ਹਰਬਲ ਹੋਲੀ ਰੰਗ ਮਨੁੱਖੀ ਸਿਹਤ ਨੂੰ ਵੀ ਨੁਕਸਾਨ ਹੋਣ ਤੋਂ ਬਚਾਉਂਦੇ ਹਨ। ਲਿਹਾਜ਼ਾ ਆਮ ਲੋਕਾਂ, ਨੌਜਵਾਨਾਂ ਅਤੇ ਬੱਚਿਆਂ ਨੂੰ ਰਸਾਣਿਕ ਰੰਗਾਂ ਦੀ ਬਜਾਏ ਆਪਣੇ ਪੱਧਰ ’ਤੇ ਹੌਲੀ ਦੇ ਹਰਬਲ ਰੰਗ ਤਿਆਰ ਕਰਨੇ ਚਾਹੀਦੇ ਹਨ। ਅੱਜ ਦੇ ਇਸ ਸਮਾਗਮ ਵਿੱਚ ਸਰਵਹਿੱਕਤਾਰੀ ਸਿੱਖਿਆ ਸਮਿਤੀ ਪੰਜਾਬ ਦੇ ਪ੍ਰਧਾਨ ਜੈਦੇਵ ਬਾਤਿਸ਼, ਸਕੂਲ ਮੈਨੇਜਮੈਂਟ ਕਮੇਟੀ ਦੇ ਮੈਨੇਜਰ ਅਸ਼ੋਕ ਜੈਨ, ਸਕੂਲ ਪ੍ਰਿੰਸੀਪਲ ਸ੍ਰੀਮਤੀ ਕਵਿਤਾ ਅੱਤਰੀ ਅਤੇ ਬੱਚਿਆਂ ਤੇ ਮਾਪੇ ਤੇ ਅਧਿਆਪਕ ਮੌਜੂਦ ਸਨ।

Load More Related Articles
Load More By Nabaz-e-Punjab
Load More In School & College

Check Also

ਝੰਜੇੜੀ ਕੈਂਪਸ ਵਿੱਚ ਬੋਸ਼ ਇੰਡੀਆ ਦੇ ਸਹਿਯੋਗ ਨਾਲ ਕੇਂਦਰ ਦੀ ਸ਼ੁਰੂਆਤ

ਝੰਜੇੜੀ ਕੈਂਪਸ ਵਿੱਚ ਬੋਸ਼ ਇੰਡੀਆ ਦੇ ਸਹਿਯੋਗ ਨਾਲ ਕੇਂਦਰ ਦੀ ਸ਼ੁਰੂਆਤ ਨਬਜ਼-ਏ-ਪੰਜਾਬ, ਮੁਹਾਲੀ, 31 ਅਗਸਤ: ਚੰ…