Nabaz-e-punjab.com

ਗਿਆਨ ਜਯੋਤੀ ਗਲੋਬਲ ਸਕੂਲ ਵਿੱਚ ਸੀਬੀਐਸਈ ਸਕੂਲਾਂ ਦੀ ਵਰਕਸ਼ਾਪ ਦਾ ਆਯੋਜਨ

ਟਰਾਈ ਸਿਟੀ ਦੇ ਵੱਖ ਵੱਖ ਸਕੂਲਾਂ ਦੇ 67 ਅਧਿਆਪਕਾਂ ਨੇ ਲਿਆ ਹਿੱਸਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 30 ਦਸੰਬਰ:
ਗਿਆਨ ਜਯੋਤੀ ਗਲੋਬਲ ਸਕੂਲ ਫੇਜ਼-2 ਮੁਹਾਲੀ ਦੇ ਕੈਂਪਸ ਵਿੱਚ ਸੀਬੀਐੱਸਈ ਵਰਕਸ਼ਾਪ ਦਾ ਆਯੋਜਨ ਕੀਤਾ। ਇਸ ਵਰਕਸ਼ਾਪ ਵਿਚ ਟ੍ਰਾਈ ਸਿਟੀ ਦੇ ਵੱਖ-ਵੱਖ ਸਕੂਲਾਂ ਦੇ 67 ਅਧਿਆਪਕਾਂ ਨੇ ਹਿੱਸਾ ਲਿਆ। ਜਦੋਂਕਿ ਇਸ ਪ੍ਰੋਗਰਾਮ ਦੇ ਮੁੱਖ ਬੁਲਾਰੇ ਸੀਬੀਐਸਈ ਦੇ ਸਪੈਸ਼ਲ ਟਰੇਨਰ ਪੰਕਜ ਮੁਝਾਂਲ ਨੇ ਹਾਜ਼ਰ ਅਧਿਆਪਕਾਂ ਨੂੰ ਟੀਮ ਵਰਕ ਵਿਚ ਆਪਣੇ ਹੁਨਰ ਨੂੰ ਬਿਹਤਰ ਬਣਾਉਣ ਦੇ ਤਰੀਕੇ ਸਮਝਾਏ ਗਏ। ਇਸ ਦੇ ਨਾਲ ਹੀ ਮੁਸ਼ਕਲਾਂ ਨੂੰ ਹੱਲ ਕਰਨ, ਹਮਦਰਦੀ, ਰਚਨਾਤਮਿਕਤਾ, ਸਵੈ-ਪ੍ਰਗਟਾਵਾ, ਗੱਲਬਾਤ, ਸੰਚਾਰ, ਟੀਚਾ ਨਿਰਧਾਰਨ, ਸਵੈ-ਵਿਸ਼ਵਾਸ, ਸਵੈ-ਭਰੋਸਾ, ਨਿਯਮਾਂ ਦੀ ਪਾਲਣਾ ਅਤੇ ਸਮਾਜਿਕ ਆਪਸੀ ਵਿਚਾਰ-ਵਟਾਂਦਰੇ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ। ਸਕੂਲ ਦੀ ਪ੍ਰਿੰਸੀਪਲ ਗਿਆਨ ਜੋਤ ਕੌਰ ਨੇ ਇਸ ਵਰਕਸ਼ਾਪ ਸਬੰਧੀ ਜਾਣਕਾਰੀ ਸਾਂਝੀ ਕਰਦੇ ਹੋਏ ਕਿਹਾ ਕਿ ਇਸ ਵਰਕਸ਼ਾਪ ਦੌਰਾਨ ਜ਼ਿੰਦਗੀ ਦੀਆਂ ਸੋਚਣ ਦੀਆਂ ਕੁਸ਼ਲਤਾਵਾਂ, ਸਮਾਜਿਕ ਕੁਸ਼ਲਤਾਵਾਂ ਅਤੇ ਭਾਵਨਾਤਮਕ ਕੁਸ਼ਲਤਾਵਾਂ ਨਾਲ ਜੁੜੇ ਵੱਖ-ਵੱਖ ਪਹਿਲੂਆਂ ਬਾਰੇ ਜਾਣਕਾਰੀ ਦਿੱਤੀ ਗਈ।
ਸਕੂਲ ਦੇ ਪ੍ਰਿੰਸੀਪਲ ਡਾਇਰੈਕਟਰ ਰਣਜੀਤ ਕੌਰ ਬੇਦੀ ਨੇ ਆਏ ਸਭ ਅਧਿਆਪਕਾਂ ਦਾ ਧੰਨਵਾਦ ਕਰਦੇ ਹੋਏ ਆਪਣੇ ਸੰਬੋਧਨ ਵਿੱਚ ਕਿਹਾ ਕਿ ਇਸ ਵਰਕਸ਼ਾਪ ਦਾ ਮੁੱਖ ਉਦੇਸ਼ ਸਿੱਖਿਅਕਾਂ ਦੀ ਅਧਿਆਪਨ ਅਤੇ ਖੋਜ ਯੋਗਤਾਵਾਂ ਨੂੰ ਵਧਾਉਣਾ ਹੈ। ਅਜਿਹੇ ਪ੍ਰੋਗਰਾਮ ਅਧਿਆਪਕਾਂ ਨੂੰ ਆਮ ਪ੍ਰਬੰਧਨ ਵਿਚ ਸਮਰੱਥਾ ਪੈਦਾ ਕਰਨ, ਪ੍ਰਬੰਧਨ ਖੋਜ ਵਿਚ ਤਾਜਾਂ ਉੱਨਤੀ ਨੂੰ ਸਮਝਣ, ਅਤੇ ਪੈਡੋਗਜੀਜ, ਪ੍ਰਭਾਵਸ਼ਾਲੀ ਪੇਸ਼ਕਾਰੀ ਦੀਆਂ ਤਕਨੀਕਾਂ ਅਤੇ ਵਿਵਹਾਰਿਕ ਹੁਨਰਾਂ ਵਿਚ ਵਾਧਾ ਕਰਦੇ ਹੋਏ ਉਨ੍ਹਾਂ ਨੂੰ ਇਕ ਬਿਹਤਰੀਨ ਸਿੱਖਿਆ ਸ਼ਾਸਤਰੀ ਬਣਨ ਦੇ ਯੋਗ ਬਣਾਉਦੇਂ ਹਨ। ਇਸ ਦੇ ਨਾਲ ਹੀ ਵਿਦਿਆਰਥੀਆਂ ਦੇ ਮਨੋਬਲ ਨੂੰ ਉੱਚਾ ਰੱਖਣ ਅਤੇ ਪੜਾਈ ਦੌਰਾਨ ਬੱਚਿਆਂ ਨੂੰ ਪੇਸ਼ ਆਉਣ ਵਾਲੀਆਂ ਮੁਸ਼ਕਲਾਤ ਦੇ ਸਕਾਰਾਤਮਿਕ ਹੱਲ ਤੇ ਵੀ ਚਰਚਾ ਕੀਤੀ ਗਈ।

Load More Related Articles
Load More By Nabaz-e-Punjab
Load More In School & College

Check Also

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ ਨਬਜ਼-ਏ-ਪੰਜਾਬ, ਮੁਹ…