ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਘੋਸ਼ਿਤ 12ਵੀਂ ਜਮਾਤ ਦੇ ਨਤੀਜੇ ਨੂੰ ਲੈ ਕੇ ਭੰਬਲਭੂਸਾ ਬਰਕਰਾਰ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 23 ਅਪਰੈਲ:
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 12ਵੀਂ ਸ਼੍ਰੇਣੀ ਦਾ ਅੱਜ ਨਤੀਜਾ ਘੋਸ਼ਿਤ ਕੀਤਾ ਗਿਆ। ਦੇਸ਼ ਦੇ ਹੋਰਨਾਂ ਸੂਬਿਆਂ ਨਾਲੋਂ ਅੱਗੇ ਨਿਕਲਣ ਦੇ ਚੱਕਰ ਵਿੱਚ ਪੰਜਾਬ ਬੋਰਡ ਨੇ ਵੋਕੇਸ਼ਨਲ ਗਰੁੱਪ 14314 ਵਿਦਿਆਰਥੀ ਅਤੇ ਮੁੜ ਕਰਵਾਈਆਂ ਗਈਆਂ ਪ੍ਰੀਖਿਆਵਾਂ ਦੇ 3852 ਵਿਦਿਆਰਥੀਆਂ ਦੇ ਨਤੀਜੇ ਤੋਂ ਬਿਨਾਂ ਹੀ ਘੋਸ਼ਿਤ ਕਰ ਦਿੱਤਾ ਗਿਆ। ਜਿਸ ਕਾਰਨ ਕਾਫੀ ਭੰਬਲਭੂਸਾ ਪੈਦਾ ਹੋ ਗਿਆ ਹੈ। ਉਂਜ ਬੋਰਡ ਨੇ ਪਹਿਲਾਂ ਵਾਂਗ ਅਕਾਦਮਿਕ ਅਤੇ ਖੇਡ ਕੋਟੇ ਦੇ ਵਿਦਿਆਰਥੀਆਂ ਦੀ ਵੱਖੋ ਵੱਖਰੀ ਪੁਜ਼ੀਸ਼ਨਾਂ ਘੋਸ਼ਿਤ ਕੀਤੀਆਂ ਗਈਆਂ ਹਨ।
ਸਿੱਖਿਆ ਬੋਰਡ ਦੇ ਚੇਅਰਮੈਨ ਮਨੋਹਰ ਕਾਂਤ ਕਲੋਹੀਆ ਨੇ ਕਿਹਾ ਕਿ ਸਿੱਖਿਆ ਬੋਰਡ ਵੱਲੋਂ ਉਤਰ ਪੱਤਰੀਆਂ ਦੀ ਮਾਰਕਿੰਗ ਲਈ ਨਵੀਂ ਤਕਨੋਲਜੀ ਦਾ ਇਸਤੇਮਾਲ ਕੀਤਾ ਗਿਆ। ਉਨ੍ਹਾ ਕਿਹਾ ਕਿ ਸਿੱਖਿਆ ਮੰਤਰੀ ਓ.ਪੀ.ਸੋਨੀ ਅਤੇ ਸਾਬਕਾ ਸਿੱਖਿਆ ਮੰਤਰੀ ਮੈਡਮ ਅਰੂਣਾ ਚੌਧਰੀ ਦੇ ਦਿਸ਼ਾ ਨਿਰਦੇਸ਼ਾਂ ਹੇਠ, ਮੁਲੰਕਣ ਕਰਨ ਵਾਲੇ ਅਧਿਆਪਕਾਂ ਦੇ ਭਰਪੂਰ ਸਹਿਯੋਗ ਅਤੇ ਸਿੱਖਿਆ ਬੋਰਡ ਦੇ ਮੀਤ ਪ੍ਰਧਾਨ ਪ੍ਰਸਾਂਤ ਗੋਇਲ ਅਤੇ ਸਕੱਤਰ ਮੈਡਮ ਹਰਗੁਣਜੀਤ ਕੌਰ ਦੀ ਮਿਹਨਤ ਸਦਕਾ ਸਿੱਖਿਆ ਬੋਰਡ ਪਿਛਲੇ ਸਾਲ ਨਾਲੋ 25 ਦਿਨ ਪਹਿਲਾਂ ਅਤੇ ਭਾਰਤ ’ਚ ਸਭ ਤੋਂ ਪਹਿਲਾਂ 12ਵੀਂ ਸ਼੍ਰੇਣੀ ਦਾ ਨਤੀਜ਼ਾ ਘੋਸ਼ਿਤ ਕੀਤਾ ਗਿਆ। ਇਸ ਮੌਕੇ ਉਨ੍ਹਾਂ ਦੇ ਨਾਲ ਵਾਈਸ ਚੇਅਰਮੈਨ ਪ੍ਰਸਾਤ ਗੋਇਲ, ਸਕੱਤਰ ਹਰਗੁਣਜੀਤ ਕੌਰ ਅਤੇ ਡਾਇਰੈਕਟਰ ਕੰਪਿਊਟਰ ਨਵਨੀਤ ਕੌਰ ਅਤੇ ਕੰਟਰੋਲਰ ਪ੍ਰੀਖਿਆਵਾਂ ਕਰਨ ਜਗਦੀਸ ਕੌਰ ਅਤੇ ਮੀਡੀਆ ਤਾਲਮੇਲ ਅਫ਼ਸਰ ਕੋਮਲ ਸਿੰਘ ਵੀ ਹਾਜ਼ਰ ਸਨ।
ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਮਨੋਹਰ ਕਾਂਤ ਕਲੋਹੀਆ ਨੇ ਦੱਸਿਆ ਕਿ ਅਕਾਦਮਿਕ ਕੈਟਾਗਰੀ ਅਨੁਸਾਰ ੇ12ਵੀਂ ਸ਼ੇ੍ਰਣੀ ਦੇ ਨਤੀਜੇ ’ਚ ਤੇਜਾ ਸਿੰਘ ਸੁੰਤਤਰ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਸ਼ਿਮਲਾਪੁਰੀ ਲੁਧਿਆਣਾ ਦੀ ਪ੍ਰੀਖਿਆਰਥਣ ਪੂਜਾ ਜੋਸ਼ੀ ਨੇ 450 ਅੰਕਾਂ ’ਚੋਂ 441 ਅੰਕ (98 ਫੀਸਦੀ) ਅੰਕ ਹਾਸਿਲ ਕਰਕੇ ਪੰਜਾਬ ਰਾਜ ਵਿਚੋਂ ਪਹਿਲਾ ਸਥਾਨ ਹਾਸਿਲ ਕੀਤਾ। ਤੇਜਾ ਸਿੰਘ ਸੁੰਤਤਰ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਸ਼ਿਮਲਾਪੁਰੀ ਲੁਧਿਆਣਾ ਦੇ ਪ੍ਰੀਖਿਆਰਥੀ ਵਿਵੇਕ ਰਾਜਪੂਤ ਨੇ 439 ਅੰਕ (97.55 ਫੀਸਦੀ) ਅੰਕ ਹਾਸਿਲ ਕਰਕੇ ਦੂਜਾ ਸਥਾਨ ,ਦਸਮੇਸ ਪਬਲਿਕ ਗਰਲਜ ਸੀਨੀਅਰ ਸੈਕੰਡਰੀ ਸਕੂਲ ਬਾਦਲ ਦੀ ਪ੍ਰੀਖਿਆਰਥਣ ਜਸਨੂਰ ਕੌਰ ਨੇ 438 (97.33 ਫੀਸਦੀ) ਅੰਕ ਹਾਸਿਲ ਕਰਕੇ ਤੀਜਾ ਸਥਾਨ ਹਾਸਿਲ ਕੀਤਾ ਹੈ। ਚੇਅਰਮੈਨ ਮਨੋਹਰ ਕਾਂਤ ਕਲੋਹੀਆ ਨੇ ਦੱਸਿਆ ਕਿ ਖਿਡਾਰੀਆਂ ਨੂੰ ਮਿਲੇ ਸਪੋਰਟਸ ਅੰਕਾਂ ਦੇ ਅੰਕ ਵਾਲੇ ਪ੍ਰੀਖਿਆਰਥੀਆਂ ਚ 12ਵੀਂ ਸ਼ੇ੍ਰਣੀ ਦੀ ਮਾਰਚ-2018 ਦੀ ਸਾਲਾਨਾ ਪ੍ਰੀਖਿਆ ’ਚ ਬੀ. ਸੀ. ਐਮ. ਸੀਨੀਅਰ ਸੈਕੰਡਰੀ ਸਕੂਲ ਐਚ. ਐਮ 150, ਜਮਾਲਪੁਰ ਕਾਲੋਨੀ ਫੋਕਲ ਪੁਆਇੰਟ, ਲੁਧਿਆਣਾ ਦੀ ਪ੍ਰੀਖਿਆਰਥਣ ਪ੍ਰਾਚੀ ਗੌੜ ਨੇ 450 ਵਿਚੋਂ 450 ਭਾਵ 100 ਫੀਸਦੀ ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ ,ਇਸੇ ਸਕੂਲ ਦੀ ਪ੍ਰੀਖਿਆਰਥਣ ਪੁਸ਼ਪਿੰਦਰ ਕੌਰ ਵਲੋਂ 100 ਫੀਸਦੀ ਅੰਕ ਲੈ ਕੇ ਦੂਜਾ, ਸੰਤ ਮੋਹਨ ਦਾਸ ਮੈਮੋਰੀਅਲ ਸੀਨੀਅਰ ਸੈਂਕਡਰੀ ਸਕੂਲ ਕੋਟ ਸੁਖੀਆ (ਫਰੀਦਕੋਟ) ਦੇ ਮਨਦੀਪ ਕੌਰ ਨੇ 448 ਅੰਕ (99.56 ਫੀਸਦੀ) ਅੰਕ ਲੈ ਕੇ ਰਾਜ ਵਿੱਚੋਂ ਤੀਜਾ ਸਥਾਨ ਹਾਸਿਲ ਕੀਤਾ ਹੈ। ਇਸ ਪ੍ਰੀਖਿਆ 3,00,417 ਪ੍ਰੀਖਿਆਰਥੀਆਂ ’ਚੋਂ 1,98,199 ਪ੍ਰੀਖਿਆਰਥੀਆਂ ਪਾਸ ਹੋਏ। ਰੈਗੂਲਰ ਸਕੂਲ ਦੇ ਕੱੁਲ 2,74,532 ਪ੍ਰੀਖਿਆਰਥੀਆਂ ’ਚੋਂ 1,87,828 ਪ੍ਰੀਖਿਆਰਥੀਆਂ ਪਾਸ ਹੋਏ, ਓਪਨ ਸਕੂਲ ਦੇ 25,885 ਪ੍ਰੀਖਿਆਰਥੀਆਂ ’ਚੋਂ 10,371 ਪ੍ਰੀਖਿਆਰਥੀਆਂ ਪਾਸ ਹੋਏ।
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਨਤੀਜੇ ਦੇ ਅਨੁਸਾਰ ਸਾਲ 2016 ਦਾ ਨਤੀਜਾ 76.77 ਫੀਸਦੀ ਰਿਹਾ ਸੀ, ਸਾਲ 2017 ਦਾ ਨਤੀਜਾ 62.36 ਫੀਸਦੀ ਰਿਹਾ, ਸਾਲ 2018 ਦਾ ਨੀਤਜਾ 65.97 ਫੀਸਦੀ ਰਿਹਾ। ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਮਨੋਹਰ ਕਾਂਤ ਕਲੋਹੀਆ ਨੇ ਦੱਸਿਆ ਕਿ ਇਸ ਵਾਰ ਵੀ 12ਵੀਂ ਸ਼੍ਰੇਣੀ ਦੇ ਅਕਾਦਮਿਕ ਕੈਟਾਗਿਰੀ (ਬਿਨਾਂ ਖੇਡ ਅੰਕ ਤੋਂ) ਵਾਲੇ ਵਿਦਿਆਰਥੀਆਂ ਦੀ ਮੈਰਿਟ ਸੂਚੀ ਅਤੇ ਖਿਡਾਰੀਆਂ ਨੂੰ ਮਿਲੇ ਵਿਸ਼ੇਸ਼ ਅੰਕ ਵਾਲੀ ਜਾਰੀ ਮੈਰਿਟ ਸੂਚੀ ਅਨੁਸਾਰ ਪਹਿਲਾ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ 1 ਲੱਖ ਰੁਪਏ, ਦੂਜਾ ਸਥਾਨ ਪ੍ਰਾਪਤ ਕਰਨ ਵਾਲਿਆਂ ਨੂੰ 75 ਹਜ਼ਾਰ ਰੁਪਏ ਅਤੇ ਤੀਜਾ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ 50 ਹਜ਼ਾਰ ਰੁਪਏ ਨਕਦ ਇਨਾਮ ਦਿੱਤਾ ਜਾਵੇਗਾ। ਉਨਾਂ ਦੱਸਿਆ ਕਿ ਮੁੜ ਮੁਲੰਅਣ/ਰੀ-ਚੈਕਿੰਗ ਅਤੇ ਕੰਮਪਾਰਟਮੈਟ ਦਾ ਫਾਰਮ ਅਤੇ ਫੀਸ ਜਮਾਂ ਕਰਵਾਉਣ ਲਈ ਸਡਿਊਲ ਬਾਅਦ ਵਿੱਚ ਜਾਰੀ ਕੀਤਾ ਜਾਵੇਗਾ।

Load More Related Articles
Load More By Nabaz-e-Punjab
Load More In Education and Board

Check Also

ਬਾਰ੍ਹਵੀਂ ਦਾ ਨਤੀਜਾ: ਵੀਆਈਪੀ ਸਿਟੀ ਦੀਆਂ ਕੁੜੀਆਂ ਨੇ ਬਾਜੀ ਮਾਰੀ, 13 ਬੱਚੇ ਮੈਰਿਟ ’ਚ ਆਏ

ਬਾਰ੍ਹਵੀਂ ਦਾ ਨਤੀਜਾ: ਵੀਆਈਪੀ ਸਿਟੀ ਦੀਆਂ ਕੁੜੀਆਂ ਨੇ ਬਾਜੀ ਮਾਰੀ, 13 ਬੱਚੇ ਮੈਰਿਟ ’ਚ ਆਏ ਸਰਕਾਰੀ ਮੈਰੀਟੋ…