nabaz-e-punjab.com

ਕਾਂਗਰਸ ਤੇ ਸਹਿਯੋਗ ਪਾਰਟੀਆਂ ਨੇ ਬੇਭਰੋਸਗੀ ਮਤਾ ਲਿਆ ਕੇ ਸੰਸਦ ਦਾ ਸਮਾਂ ਖਰਾਬ ਕੀਤਾ: ਬੱਬੀ ਬਾਦਲ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 22 ਜੁਲਾਈ:
ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਅਤੇ ਸੀਨੀਅਰ ਮੀਤ ਪ੍ਰਧਾਨ ਹਰਸੁਖਇੰਦਰ ਸਿੰਘ ਬੱਬੀ ਬਾਦਲ ਨੇ ਮੁਹਾਲੀ ਵਿੱਚ ਘੱਟ ਗਿਣਤੀ ਵੱਲੋਂ ਕਰਵਾਏ ਗਏ ਪ੍ਰੋਗਰਾਮ ਦੇ ਮੌਕੇ ਕਾਂਗਰਸ ਪਾਰਟੀ ’ਤੇ ਦੋਸ਼ ਲਾਇਆ ਕਿ ਜਦੋਂ ਕਾਂਗਰਸ ਅਤੇ ਸਹਿਯੋਗੀ ਪਾਰਟੀਆਂ ਕੋਲ ਮੋਦੀ ਸਰਕਾਰ ਦੇ ਖ਼ਿਲਾਫ਼ ਕੋਈ ਲੋੜੀਂਦਾ ਮੁੱਦਾ ਅਤੇ ਲੋੜੀਂਦੇ ਨੰਬਰ ਨਹੀਂ ਸੀ ਤਾਂ ਸੰਸਦ ਦਾ ਸਮਾਂ ਕਿਉੱ ਖਰਾਬ ਕੀਤਾ ਗਿਆ। ਸ੍ਰੀ ਬੱਬੀ ਬਾਦਲ ਨੇ ਕਿਹਾ ਕਿ ਸੰਸਦ ਦੀ ਇੱਕ ਦਿਨ ਦੀ ਕਾਰਵਾਈ ਦੀ ਸਰਕਾਰੀ ਖਜਾਨੇ ਨੂੰ ਕਰੋੜਾ ਰੁਪਏ ਦੀ ਕੀਮਤ ਚੁਕਾਉਣੀ ਪੈਂਦੀ ਹੈ। ਇਸ ਸਮੇਂ ਦੌਰਾਨ ਜੇ ਆਮ ਲੋਕਾਂ ਦੇ ਮੁੱਦੇ ਵਿਚਾਰੇ ਜਾਂਦੇ ਕਿਸਾਨਾਂ, ਕਾਮਿਆਂ, ਮੁਲਾਜਮਾ ਘੱਟ ਸੰਖਿਆਵਾ, ਗਰੀਬ ਤੇ ਦਲਿਤ ਪਰਿਵਾਰਾਂ ਦੇ ਹੱਕ ਵਿੱਚ ਕੋਈ ਸਰਕਾਰੀ ਸਕੀਮਾਂ ਤਿਆਰ ਹੋ ਸਕਦੀਆਂ ਸਨ।
ਸ੍ਰੀ ਬੱਬੀ ਬਾਦਲ ਨੇ ਕਿਹਾ ਕਿ ਕਾਂਗਰਸ ਪਾਰਟੀ ਹੁਣ ਆਪਣੀ ਕਾਰ-ਗੁਜਾਰੀ ਦੇ ਨਾਲ-ਨਾਲ ਆਪਣੀ ਜ਼ਿੰਮੇਵਾਰ ਪਾਰਟੀ ਦੀ ਛਵੀ ਵੀ ਗੁਆ ਬੈਠੀ ਹੈ। ਬੱਬੀ ਬਾਦਲ ਨੇ ਰਾਜਨਾਥ ਸਿੰਘ ਗ੍ਰਹਿ ਮੰਤਰੀ ਦਾ ਧੰਨਵਾਦ ਕੀਤਾ ਜੋ ਉਹਨਾਂ ਨੇ 84 ਦੀ ਨਸਲਕੁਸੀ ਬਾਰੇ ਸੰਸਦ ਵਿੱਚ ਟਿੱਪਣੀ ਕੀਤੀ ਬੱਬੀ ਬਾਦਲ ਨੇ 84 ਦੇ ਅਰੋਪੀਆ ਨੂੰ ਸਜਾ ਨਾਂ ਦੇਣਾ ਦੇਸ਼ ਦੀ ਕਾਨੂੰਨ ਪ੍ਰਣਾਲੀ ਤੇ ਲੱਗਿਆ ਸਭ ਤੋਂ ਵੱਡਾ ਧੱਬਾ ਦੱਸਿਆ। ਇਸ ਮੌਕੇ ਹਰਮੇਲ ਸਿੰਘ ਮਾਦੋਪੁਰ, ਸੁਰਮੁੱਖ ਸਿੰਘ, ਤਰਲੋਚਨ ਸਿੰਘ, ਜਗਰੂਪ ਸਿੰਘ, ਮਨਪ੍ਰੀਤ ਸਿੰਘ ਮੱਖਣ, ਹਰਿੰਦਰ ਸਿੰਘ, ਰਣਜੀਤ ਸਿੰਘ ਬਰਾੜ, ਜਗਤਾਰ ਸਿੰਘ ਘੜੂੰਆਂ, ਇਕਬਾਲ ਸਿੰਘ, ਬੀਬੀ ਕੰਵਲਜੀਤ ਕੌਰ, ਰੁਪਿੰਦਰ ਕੌਰ, ਨਰਿੰਦਰ ਸਿੰਘ, ਸੁਖਮੰਤਰ ਸਿੰਘ ਆਦਿ ਹਾਜਰ ਸਨ।

Load More Related Articles
Load More By Nabaz-e-Punjab
Load More In Politics

Check Also

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਮ…