ਮੁਹਾਲੀ ’ਚ ਕਾਂਗਰਸ ਮੋਹਰੀ, ਅਕਾਲੀ ਦਲ ਤੇ ਆਪ ਮੁਹਾਲੀ ਤੋਂ ਆਪਣੇ ਉਮੀਦਵਾਰਾਂ ਬਾਰੇ ਨਹੀਂ ਲੈ ਸਕੇ ਅੰਤਿਮ ਫੈਸਲਾ

ਆਮ ਆਦਮੀ ਪਾਰਟੀ ਵੱਲੋਂ ਆਪਣੇ ਉਮੀਦਵਾਰ ਬਾਰੇ ਅੱਜ ਲਿਆ ਸਕਦਾ ਹੈ, ਅੰਤਿਮ ਫੈਸਲਾ, ਅਕਾਲੀ ਦਲ ਹਾਲੇ ਵੀ ਚੁੱਪ

ਨਿਊਜ਼ ਡੈਸਕ, ਮੁਹਾਲੀ, 16 ਦਸੰਬਰ
ਆਮ ਆਦਮੀ ਪਾਰਟੀ (ਆਪ) ਦੇ ਮੁਹਾਲੀ ਤੋਂ ਉਮੀਦਵਾਰ ਹਿੰਮਤ ਸਿੰਘ ਸ਼ੇਰਗਿੱਲ ਨੂੰ ਮਾਲ ਮੰਤਰੀ ਬਿਕਰਮ ਸਿੰਘ ਮਜੀਠੀਆ ਦੇ ਹਲਕੇ ਮਜੀਠਾ ’ਚੋਂ ਚੋਣ ਲੜਾਉਣ ਦੇ ਫੈਸਲੇ ਤੋਂ ਬਾਅਦ ਮੁਹਾਲੀ ਦੀ ਖਾਲੀ ਹੋਈ ਸੀਟ ਬਾਰੇ ਪਾਰਟੀ ਨੇ ਅਜੇ ਤਾਈਂ ਕੋਈ ਫੈਸਲਾ ਨਹੀਂ ਲਿਆ ਹੈ। ਇਹੀ ਨਹੀਂ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਨੇ ਵੀ ਹਾਲੇ ਤੱਕ ਆਪਣੇ ਉਮੀਦਵਾਰ ਮੈਦਾਨ ਵਿੱਚ ਨਹੀਂ ਉਤਾਰਿਆ ਹੈ। ਜਦੋਂ ਕਿ ਕਾਂਗਰਸ ਨੇ ਮੌਜੂਦਾ ਵਿਧਾਇਕ ਬਲਬੀਰ ਸਿੰਘ ਸਿੱਧੂ ’ਤੇ ਮੁੜ ਭਰੋਸਾ ਪ੍ਰਗਟ ਕਰਦਿਆਂ ਮੁਹਾਲੀ ਤੋਂ ਉਮੀਦਵਾਰ ਘੋਸ਼ਿਤ ਕੀਤਾ ਗਿਆ ਹੈ। ਇਸ ਤਰ੍ਹਾਂ ਅਕਾਲੀ ਦਲ ਤੇ ਆਪ ਲਗਾਤਾਰ ਪਛੜਦੇ ਜਾ ਰਹੇ ਹਨ।
ਉਂਜ ਆਪ ਦੇ ਲੋਕ ਸਭਾ ਹਲਕਾ ਸ੍ਰੀ ਆਨੰਦਪੁਰ ਸਾਹਿਬ ਦੇ ਜ਼ੋਨਲ ਇੰਚਾਰਜ ਤੇ ਸੀਨੀਅਰ ਵਕੀਲ ਦਰਸ਼ਨ ਸਿੰਘ ਧਾਲੀਵਾਲ, ਸੀਨੀਅਰ ਯੂਥ ਆਗੂ ਰਣਦੀਪ ਸਿੰਘ ਬੈਦਵਾਨ, ਲੀਗਲ ਸੈੱਲ ਮਹਿਲਾ ਵਿੰਗ ਦੀ ਆਗੂ ਵਕੀਲ ਅਮਰਦੀਪ ਕੌਰ ਤੇ ਨਿਰਮਲ ਸਿੰਘ ਨੇ ਟਿਕਟ ਹਾਸਲ ਕਰਨ ਲਈ ਭੱਜ ਨੱਠ ਸ਼ੁਰੂ ਕਰ ਦਿੱਤੀ ਹੈ। ਪਹਿਲਾਂ ਵੀ ਇਹ ਆਗੂ ਟਿਕਟ ਲਈ ਪ੍ਰਮੁੱਖ ਦਾਅਵੇਦਾਰ ਦੱਸੇ ਜਾ ਰਹੇ ਸੀ ਲੇਕਿਨ ਹਾਈ ਕਮਾਂਡ ਨੇ ਲੋਕ ਸਭਾ ਚੋਣ ਹਾਰੇ ਉਮੀਦਵਾਰ ਹਿੰਮਤ ਸਿੰਘ ਸ਼ੇਰਗਿੱਲ ਨੂੰ ਮੁਹਾਲੀ ਤੋਂ ਉਮੀਦਵਾਰ ਘੋਸ਼ਿਤ ਕੀਤਾ ਗਿਆ। ਜਿਸ ਦੇ ਵਿਰੋਧ ਵਿੱਚ ਕਈ ਸਰਗਰਮ ਵਾਲੰਟੀਅਰ ਪਾਰਟੀ ਛੱਡ ਚੁੱਕੇ ਹਨ। ਸ੍ਰੀ ਬੈਦਵਾਨ ਆਪ ਦੇ ਫਾਉਂਡਰ ਮੈਂਬਰ ਹਨ ਅਤੇ ਉਨ੍ਹਾਂ ਨੇ ਬੜੀ ਸਰਗਰਮੀ ਨਾਲ ਕੰਮ ਕੀਤਾ ਹੈ। ਜਦੋਂ ਕਿ ਵਕੀਲ ਦਰਸ਼ਨ ਧਾਲੀਵਾਲ ਹੁਣ ਤੱਕ ਲੋਕ ਸਭਾ ਹਲਕੇ ਅੰਦਰ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਦੀਆਂ ਕਈ ਭਰਵੀਂ ਚੋਣ ਰੈਲੀਆਂ ਕਰਵਾ ਕੇ ਆਪਣੀ ਕਾਬਲੀਅਤ ਦਾ ਸਬੂਤ ਦੇ ਚੁੱਕੇ ਹਨ।
ਉਧਰ, ਆਪ ਦੀ ਕੌਮੀ ਲੀਡਰਸ਼ਿਪ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕੀ ਕਮੇਟੀ ਦੇ ਸੀਨੀਅਰ ਮੈਂਬਰ ਤੇ ਪੰਥਕ ਆਗੂ ਭਾਈ ਹਰਦੀਪ ਸਿੰਘ ਨੂੰ ਵੀ ਚੋਣ ਮੈਦਾਨ ਵਿੱਚ ਉਤਾਰੇ ਜਾਣ ਵਾਲੇ ਸੋਚਿਆ ਜਾ ਰਿਹਾ ਹੈ। ਹਰਦੀਪ ਸਿੰਘ ਸ਼ੁਰੂ ਤੋਂ ਹੀ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਦੇ ਸੰਪਰਕ ਵਿੱਚ ਹਨ ਅਤੇ ਪਿਛੇ ਜਿਹੇ ਉਨ੍ਹਾਂ ਦੇ ਬੇਟੇ ਦੇ ਵਿਆਹ ਸਮਾਗਮ ਵਿੱਚ ਸ੍ਰੀ ਕੇਜਰੀਵਾਲ ਦੇ ਸਾਲਾ ਸਾਹਿਬ ਅਤੇ ਕਈ ਸੀਨੀਅਰ ਆਗੂਆਂ ਨੇ ਸ਼ਿਰਕਤ ਕੀਤੀ ਸੀ। ਇਹੀ ਨਹੀਂ ਹਰਦੀਪ ਸਿੰਘ ਦੇ ਘਰ ਅਤੇ ਦਫ਼ਤਰ ਵਿੱਚ ਵੀ ਆਪ ਆਗੂ ਕਈ ਮੀਟਿੰਗਾਂ ਕਰ ਚੁੱਕੇ ਹਨ। ਸਿਆਸੀ ਹਲਕਿਆਂ ਵਿੱਚ ਬੜੇ ਜ਼ੋਰਾਂ ’ਤੇ ਇਹ ਚਰਚਾ ਹੈ ਕਿ ਹਰਦੀਪ ਸਿੰਘ ਅਕਾਲੀ ਦਲ ਤੇ ਕਾਂਗਰਸ ਨੂੰ ਸਖ਼ਤ ਟੱਕਰ ਦੇ ਸਕਦੇ ਹਨ।
ਇਹ ਵੀ ਜਾਣਕਾਰੀ ਮਿਲੀ ਹੈ ਕਿ ਬੀਤੀ ਸ਼ਾਮ ਨਵੀਂ ਦਿੱਲੀ ਵਿੱਚ ਆਪ ਦੇ ਕੌਮੀ ਆਗੂਆਂ ਦੀ ਮੀਟਿੰਗ ਹੋਈ, ਜੋ ਦੇਰ ਰਾਤ ਤੱਕ ਚਲੀ। ਜਿਸ ਵਿੱਚ ਮੁਹਾਲੀ ਤੋਂ ਪਾਰਟੀ ਉਮੀਦਵਾਰ ਬਾਰੇ ਕੋਈ ਫੈਸਲਾ ਨਹੀਂ ਲਿਆ ਜਾ ਸਕਿਆ। ਇਸ ਸਬੰਧੀ ਭਲਕੇ ਹੋਣ ਵਾਲੀ ਮੀਟਿੰਗ ਵਿੱਚ ਉਮੀਦਵਾਰ ਵਾਰੇ ਫੈਸਲਾ ਲਏ ਜਾਣ ਦੀ ਸੰਭਾਵਨਾ ਹੈ। ਇਸ ਸਬੰਧੀ ਆਪ ਪੰਜਾਬ ਦੇ ਕਨਵੀਨਰ ਗੁਰਪ੍ਰੀਤ ਸਿੰਘ ਵੜੈਚ ਦਾ ਕਹਿਣਾ ਹੈ ਕਿ ਬੀਤੀ ਸ਼ਾਮ ਦਿੱਲੀ ਵਿੱਚ ਹੋਈ ਮੀਟਿੰਗ ਵਿੱਚ ਮੁਹਾਲੀ ਵਿਧਾਨ ਸਭਾ ਹਲਕੇ ਤੋਂ ਚੋਣ ਲੜਣ ਵਾਲੇ ਉਮੀਦਵਾਰ ਬਾਰੇ ਕੋਈ ਫੈਸਲਾ ਨਾ ਹੋਣ ਕਾਰਨ ਹੁਣ ਇਸ ਸਬੰਧੀ ਵਿਚਾਰ ਕਰਨ ਲਈ ਪਾਰਟੀ ਆਗੂਆਂ ਦੀ ਭਲਕੇ 17 ਦਸੰਬਰ ਨੂੰ ਚੰਡੀਗੜ੍ਹ ਵਿੱਚ ਮੀਟਿੰਗ ਰੱਖੀ ਗਈ ਹੈ। ਇਸ ਮੀਟਿੰਗ ਵਿੱਚ ਕਈ ਨਾਵਾਂ ’ਤੇ ਚਰਚਾ ਕਰਨ ਤੋਂ ਬਾਅਦ ਉਮੀਦਵਾਰ ਬਾਰੇ ਅੰਤਿ ਫੈਸਲਾ ਲਿਆ ਜਾ ਸਕਦਾ ਹੈ।

Load More Related Articles
Load More By Nabaz-e-Punjab
Load More In Politics

Check Also

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਮ…