ਕਾਂਗਰਸ ਨੂੰ ਨੀਂਹ ਪੱਥਰਾਂ ਅਤੇ ਪੈਚ ਵਰਕ ਵਾਲੀ ਸਰਕਾਰ ਦੱਸਿਆ

ਕੇਜਰੀਵਾਲ ਦੇ ਦਿੱਲੀ ਮਾਡਲ ਨੂੰ ਦੱਸਿਆ ਫੇਲ੍ਹ: ਕਿਹਾ ਵੱਡੀ ਗਿਣਤੀ ਮੁਹੱਲਾ ਕਲੀਨਿਕਾਂ ਪਈਆਂ ਬੰਦ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 10 ਫਰਵਰੀ:
ਮੁਹਾਲੀ ਵਿਧਾਨ ਸਭਾ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦੇ ਸਾਂਝੇ ਉਮੀਦਵਾਰ ਪਰਵਿੰਦਰ ਸਿੰਘ ਸੋਹਾਣਾ ਨੇ ਪਿੰਡ ਬਾਕਰਪੁਰ, ਸੈਕਟਰ-104, ਮੌਲੀ ਬੈਦਵਾਨ, ਮਾਰਕੀਟ ਫੇਜ਼-5, ਸੈਕਟਰ-67, ਫੇਜ਼-5 ਇੰਡਸਟਰੀ ਏਰੀਆ ਤੇ ਹੋਰ ਖੇਤਰਾਂ ਵਿੱਚ ਚੋਣ ਪ੍ਰਚਾਰ ਤਹਿਤ ਪਿੰਡ ਤੇ ਸ਼ਹਿਰ ਵਾਸੀਆਂ ਨਾਲ ਮੀਟਿੰਗ ਕੀਤੀ। ਇਨ੍ਹਾਂ ਮੀਟਿੰਗਾਂ ਦੌਰਾਨ ਲੋਕਾਂ ਨਾਲ ਆਗਾਮੀ ਸਭਾ ਚੋਣਾਂ ਤੇ ਉਸਾਰੂ ਵਿਚਾਰ ਚਰਚਾ ਕਰਦਿਆਂ ਪਰਵਿੰਦਰ ਸਿੰਘ ਬੈਦਵਾਨ ਨੇ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਸਮੇਂ ਪੂਰੇ ਪੰਜਾਬ ਵਿੱਚ ਵੱਡੇ ਪੱਧਰ ਤੇ ਪ੍ਰਾਜੈਕਟ ਕੀਤੇ ਗਏ ਜਦੋਂ ਕਿ ਕਾਂਗਰਸ ਪਾਰਟੀ ਤਾਂ ਨੀਂਹ ਪੱਥਰਾਂ ਅਤੇ ਸੜਕਾਂ ਉਤੇ ਪੈਚ ਵਰਕ ਲਗਾਉਣ ਵਾਲੀ ਸਰਕਾਰ ਬਣਕੇ ਰਹਿ ਗਈ।
ਉਨ੍ਹਾਂ ਕਿਹਾ ਕਿ ਦਿੱਲੀ ਮਾਡਲ ਦੀ ਦੁਹਾਈ ਪਾ ਕੇ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰਨ ਵਾਲੇ ਅਰਵਿੰਦ ਕੇਜਰੀਵਾਲ ਦੇ ਸਮੇਂ ਕਰੋਨਾ ਮਹਾਮਾਰੀ ਦੌਰਾਨ ਦਿੱਲੀ ਸਰਕਾਰ ਨੇ ਆਪਣੇ ਹੱਥ ਖੜ੍ਹੇ ਕਰ ਦਿੱਤੇ। ਉਨ੍ਹਾਂ ਕਿਹਾ ਕਿ ਦਿੱਲੀ ਦੇ 450 ਮੁਹੱਲਾ ਕਲੀਨਿਕਾਂ ਵਿੱਚੋ 250 ਬੰਦ ਪਈਆਂ ਹਨ ਤੇ ਦਿੱਲੀ ਮਾਡਲ ਬੁਰੀ ਤਰ੍ਹਾਂ ਫੇਲ ਹੋਇਆ ਹੈ। ਉਨ੍ਹਾਂ ਕਿਹਾ ਕਿ ਭਾਵੇਂ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਨੂੰ ਜਾਣ ਵਾਲੀ ਸੜਕ ਦੀ ਗੱਲ ਹੋਵੇ, ਭਾਵੇਂ ਯਾਦਗਾਰਾਂ ਦੀ ਗੱਲ ਹੋਵੇ, ਭਾਵੇਂ ਬਿਜਲੀ ਸਰਪਲੱਸ ਦੀ ਗੱਲ ਹੋਵੇ ਅਤੇ ਕਿਸਾਨਾਂ ਨੂੰ ਬਿਜਲੀ ਮੁਫ਼ਤ ਦੇਣ ਦੀ ਗੱਲ ਹੋਵੇ ਇਹ ਸਾਰੀਆਂ ਹੀ ਅਕਾਲੀ ਸਰਕਾਰ ਅਤੇ ਪ੍ਰਕਾਸ਼ ਸਿੰਘ ਬਾਦਲ ਦੀ ਦੇਣ ਹਨ। ਉਨ੍ਹਾਂ ਕਿਹਾ ਕਿ ਨੀਲੇ ਕਾਰਡ ਬਣਾ ਕੇ ਗ਼ਰੀਬਾਂ ਨੂੰ ਰਾਸ਼ਨ ਵੰਡਣ ਦਾ ਕੰਮ ਅਕਾਲੀ ਸਰਕਾਰ ਵੇਲੇ ਸ਼ੁਰੂ ਹੋਇਆ ਜਿਸ ਨੂੰ ਪੂਰੇ ਦੇਸ਼ ਨੇ ਅਡਾਪਟ ਕੀਤਾ। ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਸ਼ਗਨ ਸਕੀਮ ਵੀ ਅਕਾਲੀ ਦਲ ਦੀ ਹੀ ਦੇਣ ਹੈ ਜੋ ਵੱਖ-ਵੱਖ ਸੂਬਿਆਂ ਵਿੱਚ ਚਲਾਈ ਗਈ।
ਉਨ੍ਹਾਂ ਕਿਹਾ ਕਿ ਮੁਹਾਲੀ ਹਲਕੇ ਦੇ ਲੋਕ ਬਹੁਤ ਸਿਆਣੇ ਹਨ ਅਤੇ ਉਨ੍ਹਾਂ ਨੂੰ ਪਤਾ ਹੈ ਕਿ ਮੁਹਾਲੀ ਹਲਕੇ ਵਿੱਚ ਜੇਕਰ ਵਿਕਾਸ ਹੋਇਆ ਤਾਂ ਅਕਾਲੀ ਦਲ ਦੀ 10 ਸਾਲ ਦੀ ਸਰਕਾਰ ਸਮੇਂ ਹੋਇਆ। ਉਨ੍ਹਾਂ ਕਿਹਾ ਕਿ ਹਲਕੇ ਦੇ ਪਿੰਡਾਂ ਦੀ ਗੱਲ ਹੋਵੇ ਭਾਵੇਂ ਸ਼ਹਿਰ ਦੀ ਗੱਲ ਹੋਏ ਅਕਾਲੀ ਦਲ ਨੇ ਆਪਣੇ ਸਮੇਂ ਦੌਰਾਨ ਇੱਥੇ 2500 ਕਰੋੜ ਰੁਪਏ ਖਰਚ ਕੀਤਾ ਜੋ ਕਿ ਨਾ ਤਾਂ ਪਹਿਲਾਂ ਅਤੇ ਨਾ ਬਾਅਦ ਦੀ ਕਿਸੇ ਸਰਕਾਰ ਨੇ ਕੀਤਾ।
ਇਸ ਮੌਕੇ ਅਕਾਲੀ ਦਲ ਤੋਂ ਪਰਮਜੀਤ ਕੌਰ ਲਾਂਡਰਾ, ਐਸਜੀਪੀਸੀ ਮੈਂਬਰ, ਕਮਲਜੀਤ ਕੰਮਾ ਬੜੀ, ਪਰਮਿੰਦਰ ਤਸਿੰਬਲੀ, ਹਰਿਮੰਦਰ ਪੱਤੋ, ਬਲਜਿੰਦਰ ਬਿੰਦਰ ਲਖਨੌਰ, ਜਸਬੀਰ ਸਿੰਘ ਕੁਰੜਾ, ਨਿਰਮਲ ਸਿੰਘ ਮਾਣਕਮਾਜਰਾ, ਨਿਰਮਲ ਸਿੰਘ ਸਾਬਕਾ ਸਰਪੰਚ, ਬਲਬੀਰ ਸਿੰਘ, ਬਲਵਿੰਦਰ ਗੋਬਿੰਦਗੜ੍ਹ, ਬਸਪਾ ਤੋਂ ਹਰਨੇਕ ਸਿੰਘ ਸਾਬਕਾ ਐੱਸ ਡੀ ਓ ਸਵਰਨ ਸਿੰਘ ਲਾਂਡਰਾਂ ਪ੍ਰਿੰਸੀਪਲ ਜਗਦੀਪ ਸਿੰਘ ਜਸਪਾਲ ਸਿੰਘ ਸੈਦਪੁਰ, ਕੁਲਦੀਪ ਕੌਰ ਕੰਗ, ਕਮਲਜੀਤ ਸਿੰਘ ਬੈਦਵਾਨ, ਨਛੱਤਰ ਸਿੰਘ, ਧਨਵੰਤ ਸਿੰਘ, ਗੁਰਵਿੰਦਰ ਸਿੰਘ, ਜਸਵੀਰ ਸਿੰਘ, ਰਛਪਾਲ ਸਿੰਘ (ਸਾਬਕਾ ਸਰਪੰਚ), ਸੇਵਾ ਸਿੰਘ, ਦਇਆ ਸਿੰਘ, ਅਜੀਤ ਸਿੰਘ, ਕੁਲਦੀਪ ਸਿੰਘ (ਐਡਵੋਕੇਟ), ਦਰਸ਼ਨ ਸਿੰਘ (ਸਾਬਕਾ ਬਲਾਕ ਸੰਮਤੀ), ਦੀਦਾਰ ਸਿੰਘ, ਜਸਵੀਰ ਸਿੰਘ, ਬਿੰਦਰ ਪ੍ਰੇਮਗੜ੍ਹ (ਐਡਵੋਕੇਟ), ਜਗਤਾਰ ਸਿੰਘ (ਸਾਬਕਾ ਸਰਪੰਚ), ਮਿੱਠੂ ਸੈਣੀ, ਹਰਮੇਸ਼ ਸਿੰਘ ਅਤੇ ਮੱਖਣ ਗੀਗੇਮਾਜਰਾ ਮੌਜੂਦ ਸਨ।

Load More Related Articles
Load More By Nabaz-e-Punjab
Load More In Agriculture & Forrest

Check Also

Punjab Police Averts Possible Target Killing With Arrest Of Six Members Of Kaushal Chaudhary Gang; Six Pistols Recovered

Punjab Police Averts Possible Target Killing With Arrest Of Six Members Of Kaushal Chaudha…