Nabaz-e-punjab.com

ਪਿੰਡ ਦਾਊਂ ਵਿੱਚ ਕਾਂਗਰਸ ਪੱਖੀ ਸਰਪੰਚ ਅਜਮੇਰ ਸਿੰਘ ਜੇਤੂ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 30 ਦਸੰਬਰ:
ਇੱਥੋਂ ਦੇ ਨੇੜਲੇ ਇਤਿਹਾਸਕ ਨਗਰ ਗਰਾਮ ਪੰਚਾਇਤ ਦਾਊਂ ਦੀ ਪੰਚਾਇਤੀ ਦੀ ਚੋਣ ਵਿੱਚ ਕਾਂਗਰਸ ਪੱਖੀ ਉਮੀਦਵਾਰ ਅਜਮੇਰ ਸਿੰਘ ਨੇ 337 ਦੇ ਅੰਤਰ ਨਾਲ ਜਿੱਤ ਹਾਸਲ ਕੀਤੀ। ਇਸ ਮੌਕੇ ਸਰਬਸੰਮਤੀ ਵਿੱਚ ਅੜਿੱਕਾ ਪਾਉਣ ਵਾਲੇ ਮੌਜੂਦਾ ਸਰਪੰਚ ਪੱਖੀ ਦੇ ਉਮੀਦਵਾਰ ਗੁਰਦਾਸ ਸਿੰਘ ਨੂੰ ਕਰਾਰੀ ਹਾਰ ਦਾ ਮੂੰਹ ਦੇਖਣਾ ਪਿਆ। ਵੋਟਾਂ ਦੀ ਗਿਣਤੀ ਮੌਕੇ ਕੁਝ ਧੱਕਾ ਮੁੰਕੀ ਹੋਈ ਪ੍ਰੰਤੂ ਮੌਕੇ ’ਤੇ ਪਹੁੰਚੀ ਪੁਲੀਸ ਵੱਲੋਂ ਸਥਿਤੀ ’ਤੇ ਕਾਬੂ ਪਾ ਲਿਆ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ 1805 ਵੋਟਾਂ ’ਚੋਂ 1405 ਵੋਟਾਂ ਪੋਲ ਹੋਇਆਂ। ਜੇਤੂ ਉਮੀਦਵਾਰ ਅਜਮੇਰ ਸਿੰਘ ਨੂੰ 867 ਵੋਟਾਂ ਪ੍ਰਾਪਤ ਹੋਈਆਂ ਜਦੋਂਕਿ ਅਕਾਲੀ ਪੱਖੀ ੇਉਮੀਦਵਾਰ ਗੁਰਦਾਸ ਸਿੰਘ ਨੂੰ ਕੁੱਲ 531 ਵੋਟਾਂ ਹੀ ਪ੍ਰਾਪਤ ਹੋਈਆਂ।
ਇਸ ਮੌਕੇ ਗੱਲਬਾਤ ਕਰਦਿਆਂ ਸਾਬਕਾ ਪੰਚ ਗੁਰਨਾਮ ਸਿੰਘ ਅਤੇ ਸਤਨਾਮ ਸਿੰਘ ਦਾਊਂ ਨੇ ਕਿਹਾ ਕਿ ਪਿੰਡ ਦੇ ਬੁਹ ਗਿਣਤੀ ਲੋਕਾਂ ਵੱਲੋਂ ਪਿੰਡ ਵਿੱਚ ਪਾਰਟੀਬਾਜ਼ੀ ਖ਼ਤਮ ਕਰਨ ਲਈ ਮੁਹਿੰਮ ਚਲਾਈ ਗਈ ਸੀ। ਜਿਸ ਵਿਚ ਮੌਜੂਦਾ ਸਰਪੰਚ ਵੱਲੋਂ ਸਰਬਸੰਮਤੀ ਕਰਨ ਵਿੱਚ ਅਰੋੜੇ ਅਟਕਾਏ ਗਏ ਜਿਸ ਦਾ ਸਿਟਾ ਅਜ ਸਾਹਮਣੇ ਆ ਗਿਆ। ਚੋਣ ਦਾ ਐਲਾਨ ਹੋਣ ਤੋਂ ਬਾਅਦ ਪਿੰਡ ਵਾਸੀਆਂ ਢੋਲ ਦੀ ਤਾਲ ਤੇ ਭੰਗੜੇ ਪਾ ਕੇ ਖੁਸੀ ਮਨਾਈ ਗਈ। ਅਜਮੇਰ ਸਿੰਘ ਕੈਬਨਟੀ ਮੰਤਰੀ ਬਲਬੀਰ ਸਿੰਘ ਦਾ ਧੰਨਵਾਦ ਕੀਤਾ ਗਿਆ। ਉਨਾਂ ਕਿਹਾ ਕਿ ਉਨਾਂ ਵੱਲੋਂ ਜੋ ਵਾਅਦੇ ਪਿੰਡ ਵਾਸੀਆਂ ਨਾਲ ਚੋਣਾਂ ਦੌਰਾਨ ਕੀਤੇ ਹਨ ਉਨ੍ਹਾਂ ਨੂੰ ਇੱਕ ਇੱਕ ਕਰਕੇ ਪੂਰੀ ਪੰਚਾਇਤ ਦੇ ਸਹਿਯੋਗ ਨਾਲ ਪੂਰੇ ਕਰਾਂਗਾ।

Load More Related Articles
Load More By Nabaz-e-Punjab
Load More In General News

Check Also

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ ਪ੍ਰਿਤਪਾਲ ਫਗਵਾੜਾ ਨ…