Share on Facebook Share on Twitter Share on Google+ Share on Pinterest Share on Linkedin ਕਾਂਗਰਸ ਦੇ ਉਮੀਦਵਾਰ ਬਲਬੀਰ ਸਿੱਧੂ ਵੱਲੋਂ ਦਰਜਨਾਂ ਪਿੰਡਾਂ ਵਿੱਚ ਚੋਣ ਪ੍ਰਚਾਰ, ਭੀੜ ਉਮੜੀ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 27 ਜਨਵਰੀ: ਮੁਹਾਲੀ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਤੇ ਮੌਜੂਦਾ ਵਿਧਾਇਕ ਬਲਬੀਰ ਸਿੰਘ ਸਿੱਧੂ ਦੀਆਂ ਚੋਣ ਮੀਟਿੰਗਾਂ ਵਿੱਚ ਉਮੜ ਰਿਹਾ ਲੋਕ ਸੈਲਾਬ ਇਸ ਗੱਲ ਦੀ ਤਸਦੀਕ ਕਰ ਰਿਹਾ ਹੈ ਕਿ ਸ੍ਰੀ ਸਿੱਧੂ ਦਾ ਲਗਾਤਾਰ ਚੌਥੀ ਵਾਰ ਵਿਧਾਇਕ ਬਣਨਾ ਤੈਅ ਹੈ, ਜਿਸ ਕਾਰਨ ਵਿਰੋਧੀ ਉਮੀਦਵਾਰ ਕੁਲਵੰਤ ਸਿੰਘ ਤੇ ਪਰਵਿੰਦਰ ਸੋਹਾਣਾ ਆਪਣੇ ਨਾਮਜ਼ਦਗੀ ਕਾਗਜ ਦਾਖਲ ਕਰਨ ਤੋਂ ਵੀ ਕਤਰਾਉਣ ਲੱਗੇ ਹਨ। ਹਲਕੇ ਦੇ ਪਿੰਡਾਂ ਵਿਚ ਆਪਣਾ ਧੂੰਆਧਾਰ ਚੋਣ ਪ੍ਰਚਾਰ ਜਾਰੀ ਰੱਖਦਿਆਂ ਸ. ਸਿੱਧੂ ਨੇ ਅੱਜ ਪਿੰਡ ਬੜੀ, ਸਿਆਊ, ਪੱਤੋ, ਚਾਊ ਮਾਜਰਾ, ਦੁਰਾਲੀ, ਰਾਏਪੁਰ ਖੁਰਦ ਅਤੇ ਸੁੱਖਗੜ੍ਹ ਦਾ ਦੌਰਾ ਕੀਤਾ ਅਤੇ ਲੋਕਾਂ ਨੂੰ ਕਾਂਗਰਸ ਸਰਕਾਰ ਦੁਆਰਾ ਹਲਕੇ ਅੰਦਰ ਕਰਵਾਏ ਵਿਕਾਸ ਕਾਰਜਾਂ ਅਤੇ ਦਿੱਤੀਆਂ ਗਰਾਂਟਾਂ ਦਾ ਵੇਰਵਾ ਦਿੰਦੇ ਹੋਏ ਕਾਂਗਰਸ ਪਾਰਟੀ ਦੇ ਹੱਥ ਮਜਬੂਤ ਕਰਨ ਦੀ ਸਲਾਹ ਦਿੱਤੀ। ਅੱਜ ਇਨ੍ਹਾਂ ਚੋਣ ਮੀਟਿੰਗਾਂ ਦੌਰਾਨ ਪਿੰਡ ਪੱਤੋਂ ਅਤੇ ਨੰਡਿਆਲੀ ਦੇ ਦਰਜਨਾਂ ਪਰਿਵਾਰਾਂ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਛੱਡ ਕੇ ਕਾਂਗਰਸ ਪਾਰਟੀ ਵਿਚ ਸ਼ਾਮਲ ਹੋਣ ਦਾ ਐਲਾਨ ਕੀਤਾ। ਕਾਂਗਰਸ ਵਿਚ ਸ਼ਾਮਲ ਹੋਣ ਵਾਲਿਆਂ ਵਿਚ ਸੁਖਦੀਪ ਸਿੰਘ ਅੰਟਾਲ, ਹਰਜੀਤ ਸਿੰਘ ਅੰਟਾਲ, ਹਰਦੀਪ ਸਿੰਘ ਅੰਟਾਲ, ਸਾਬਕਾ ਪੰਚ ਜਸਵੰਤ ਸਿੰਘ ਅੰਟਾਲ, ਸ਼ੇਰ ਸਿੰਘ ਅੰਟਾਲ, ਗੁਰਜੀਤ ਸਿੰਘ ਅੰਟਾਲ, ਜਗਤਾਰ ਸਿੰਘ ਅੰਟਾਲ, ਚਰਨ ਸਿੰਘ, ਤਰਸੇਮ ਸਿੰਘ ਨੰਬਰਦਾਰ, ਗੁਰਨਾਮ ਸਿੰਘ, ਗੁਰਜਿੰਦਰ ਸਿੰਘ, ਸੁਖਦੇਵ ਸਿੰਘ ਦੇਵ, ਸੋਢੀ ਸਿੰਘ, ਬਲਬੀਰ ਸਿੰਘ ਚੌਕੀਦਾਰ, ਭਗਤ ਸਿੰਘ ਨਢਿਆਲੀ ਅਤੇ ਹਰਮੇਸ਼ ਸਿੰਘ ਨੇ ਕਿਹਾ ਕਿ ਮੁਹਾਲੀ ਹਲਕੇ ਅੰਦਰ ਬਲਬੀਰ ਸਿੰਘ ਸਿੱਧੂ ਦੁਆਰਾ ਕਰਵਾਏ ਗਏ ਵਿਕਾਸ ਕੰਮਾਂ ਤੋ ਪ੍ਰਭਾਵਿਤ ਹੋ ਕੇ ਉਹ ਕਾਂਗਰਸ ਪਾਰਟੀ ਨਾਲ ਜੁੜੇ ਹਨ ਅਤੇ ਇਲਾਕੇ ਵਿਚੋਂ ਵਿਰੋਧੀ ਉਮੀਦਵਾਰਾਂ ਨੂੰ ਹੁਣ ਇਕ ਵੀ ਵੋਟ ਨਹੀਂ ਮਿਲਣੀ। ਚੋਣ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਵਿਧਾਇਕ ਸ੍ਰੀ ਸਿੱਧੂ ਨੇ ਕਿਹਾ ਕਿ ਕੁਲਵੰਤ ਸਿੰਘ ਦੋਗਲੇ ਕਿਰਦਾਰ ਦਾ ਵਿਅਕਤੀ ਹੈ, ਜਿਹੜਾ ਵਿਅਕਤੀ ਸ੍ਰੀ ਗੁਰੂ ਗਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਵਿਚ ਸਹੁੰਆਂ ਖਾ ਕੇ ਮੁਕਰ ਜਾਵੇ ਉਸ ਉਤੇ ਕੋਈ ਵੀ ਵਿਸਵਾਸ਼ ਨਹੀਂ ਕਰੇਗਾ। ਉਨ੍ਹਾਂ ਕਿਹਾ ਕਿ ਮੇਰੇ ਵਲੋਂ ਕਰਵਾਏ ਵਿਕਾਸ ਕਾਰਜ ਆਪਣੀ ਕਹਾਣੀ ਆਪਣੇ ਮੂੰਹੋਂ ਆਪ ਬਿਆਨ ਕਰਦੇ ਹਨ, ਜਦਕਿ ਕੁਲਵੰਤ ਸਿੰਘ ਕੋਲ ਮੇਅਰ ਵਜੋਂ ਆਪਣੀ ਕੋਈ ਵੀ ਪ੍ਰਾਪਤੀ ਨਹੀਂ ਜਿਸ ਨੂੰ ਉਹ ਲੋਕਾਂ ਕੋਲ ਗਿਣਵਾ ਸਕੇ। ਉਨ੍ਹਾਂ ਕਿਹਾ ਕਿ ਪਿਛਲੀ ਅਕਾਲੀ ਭਾਜਪਾ ਸਰਕਾਰ, ਜਿਸ ਵਿਚ ਕੁਲਵੰਤ ਸਿੰਘ ਤੇ ਪਰਵਿੰਦਰ ਸੋਹਾਣਾ ਸੱਤਾ ਸੁੱਖ ਭੋਗਦੇ ਰਹੇ, ਨੇ ਪੰਜਾਬ ਨੂੰ ਤਬਾਹੀ ਵੱਲ ਧਕਿਆ ਸੀ. ਪਰ ਮੌਜੂਦਾ ਕਾਂਗਰਸ ਸਰਕਾਰ ਨੇ ਬੜੀ ਮੁਸ਼ਕਿਲ ਨੇ ਪੰਜਾਬ ਨੂੰ ਖੁਸ਼ਹਾਲੀ ਦੇ ਰਾਹ ਉਤੇ ਤੋਰਿਆ ਹੈ। ਇਸ ਮੌਕੇ ਵੱਖ ਵੱਖ ਪਿੰਡਾਂ ਦੇ ਲੋਕਾਂ ਨੇ ਹੱਥ ਖੜ੍ਹੇ ਕਰਕੇ ਕਿਹਾ ਕਿ ਉਹ ਸਿਰਫ ਬਲਬੀਰ ਸਿੰਘ ਸਿੱਧੂ ਨੂੰ ਜਾਣਦੇ ਹਨ, ਜੋ ਕਿ ਹਰ ਦੁੱਖ ਸੁੱਖ ਵਿਚ ਉਨ੍ਹਾਂ ਨਾਲ ਖੜ੍ਹਦੇ ਹਨ ਅਤੇ ਉਨ੍ਹਾਂ ਦੀ ਇਕ ਇਕ ਵੋਟ ਸਿੱਧੂ ਦੇ ਹੱਕ ਵਿੱਚ ਹੀ ਭੁਗਤੇਗੀ। ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਹਰਕੇਸ਼ ਚੰਦ ਸ਼ਰਮਾ, ਜਸਵਿੰਦਰ ਕੌਰ ਦੁਰਾਲੀ ਚੇਅਰਪਰਸਨ ਜ਼ਿਲ੍ਹਾ ਪ੍ਰੀਸ਼ਦ, ਠੇਕੇਦਾਰ ਮੋਹਨ ਸਿੰਘ ਬਠਲਾਣਾ, ਜਗਰੂਪ ਸਿੰਘ ਢੋਲ, ਗੁਰਵਿੰਦਰ ਸਿੰਘ ਬੜ੍ਹੀ, ਮਨਫੂਲ ਸਿੰਘ ਸਰਪੰਚ ਬੜੀ, ਮੰਗਲ ਸਿੰਘ ਸਰਪੰਚ ਸਿਆਉ, ਗੁਰਮੀਤ ਸਿੰਘ ਸਾਬਕਾ ਸਰਪੰਚ ਸਿਆਉ, ਮੋਹਨ ਸਿੰਘ ਨੰਬਰਦਾਰ, ਮਾ. ਚਰਨ ਸਿੰਘ ਕੌਂਸਲਰ, ਸਰਪੰਚ ਲਖਮੀਰ ਸਿੰਘ ਅੌਜਲਾ ਪੱਤੋਂ, ਰਘੁਬੀਰ ਸਿੰਘ ਚਾਓ ਮਾਜਰਾ ਸੰਮਤੀ ਮੈਂਬਰ, ਯਾਦਵਿੰਦਰ ਸਿੰਘ ਸਰਪੰਚ ਚਾਓ ਮਾਜਰਾ, ਰਣਧੀਰ ਸਿੰਘ ਧੀਰਾ, ਹਰੀ ਸਿੰਘ ਸਰਪੰਚ ਰਾਏਪੁਰ, ਸੁਖਦੇਵ ਸਿੰਘ ਸਰਪੰਚ ਸੁਖਗੜ੍ਹ, ਵਕੀਲ ਗੁਰਿੰਦਰ ਸਿੰਘ ਖੱਟੜਾ, ਕੁਲਵੰਤ ਸਿੰਘ ਸਾਬਕਾ ਸਰਪੰਚ ਪੱਤੋਂ ਵੀ ਹਾਜ਼ਰ ਸਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ