Nabaz-e-punjab.com

ਪੈਰਾਸ਼ੂਟੀ ਕਾਂਗਰਸੀ ਉਮੀਦਵਾਰ ਦਾ ਕੀ ਪਤਾ ਕਦੋਂ ਹਲਕਾ ਛੱਡ ਕੇ ਦਿੱਲੀ ਤੁਰ ਜਾਵੇ: ਹਰਮਨਜੋਤ ਕੁੰਭੜਾ

ਯੂਥ ਅਕਾਲੀ ਦਲ ਦੇ ਹਲਕਾ ਮੁਹਾਲੀ ਦੇ ਪ੍ਰਧਾਨ ਕੁੰਭੜਾ ਵੱਲੋਂ ਚੰਦੂਮਾਜਰਾ ਦੇ ਹੱਕ ਵਿੱਚ ਕੀਤੀ ਮੀਟਿੰਗ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 27 ਅਪਰੈਲ:
ਪੈਰਾਸ਼ੂਟੀ ਕਾਂਗਰਸੀ ਉਮੀਦਵਾਰ ਦਾ ਕੀ ਪਤਾ ਕਦੋਂ ਹਲਕਾ ਛੱਡ ਕੇ ਦਿੱਲੀ ਤੁਰ ਜਾਵੇ, ਵੋਟ ਹਮੇਸ਼ਾਂ ਉਸ ਨੂੰ ਪਾਈਏ ਜਿਹੜਾ ਲਗਾਤਾਰ ਸਾਥ ਨਿਭਾਉਂਦਾ ਆਵੇ। ਇਹ ਵਿਚਾਰ ਯੂਥ ਅਕਾਲੀ ਦਲ ਦੇ ਹਲਕਾ ਮੋਹਾਲੀ ਤੋਂ ਪ੍ਰਧਾਨ ਹਰਮਨਜੋਤ ਸਿੰਘ ਕੁੰਭੜਾ ਨੇ ਲੋਕ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਤੋਂ ਅਕਾਲੀ-ਭਾਜਪਾ ਗਠਜੋੜ ਦੇ ਸਾਂਝੇ ਉਮੀਦਵਾਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਦੇ ਹੱਕ ਵਿੱਚ ਚੋਣ ਪ੍ਰਚਾਰ ਤੇਜ਼ ਕਰਨ ਸਬੰਧੀ ਅਕਾਲੀ ਦਲ ਦੇ ਫੇਜ਼ 10 ਅਤੇ 11 ਦੇ ਅਹੁਦੇਦਾਰਾਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਪ੍ਰਗਟ ਕੀਤੇ। ਹਰਮਨਜੋਤ ਕੁੰਭੜਾ ਨੇ ਕਾਂਗਰਸ ਪਾਰਟੀ ’ਤੇ ਵਰ੍ਹਦਿਆਂ ਕਿਹਾ ਕਿ ਕਾਂਗਰਸ ਪਾਰਟੀ ਵੱਲੋਂ ਆਪਣੇ ਇਸ ਕਾਰਜਕਾਲ ਵਿਚ ਹੀ ਲੋਕਾਂ ਨਾਲ ਕੀਤੀਆਂ ਵਾਅਦਾ ਖਿਲਾਫ਼ੀਆਂ ਤੋਂ ਲੋਕੀਂ ਪਹਿਲਾਂ ਹੀ ਪ੍ਰੇਸ਼ਾਨ ਸਨ। ਹੁਣ ਪੈਰਾਸ਼ੂਟ ਰਾਹੀਂ ਉਤਾਰੇ ਗਏ ਉਮੀਦਵਾਰ ਮਨੀਸ਼ ਤਿਵਾੜੀ ਨੂੰ ਜਿੱਥੇ ਲੋਕੀਂ ਜਾਣਦੇ ਤੱਕ ਨਹੀਂ, ਉਸ ਤੋਂ ਖ਼ੁਦ ਕਾਂਗਰਸੀ ਆਗੂ ਅਤੇ ਵਰਕਰ ਵੀ ਪ੍ਰੇਸ਼ਾਨ ਹਨ। ਇਸ ਲਈ ਤਿਵਾੜੀ ਦੀ ਹਾਰ ਯਕੀਨੀ ਹੈ ਅਤੇ ਹੋ ਸਕਦਾ ਹੈ ਕਿ ਤਿਵਾੜੀ ਆਪਣੀ ਇਤਿਹਾਸਕ ਲੀਹ ’ਤੇ ਚਲਦੇ ਹੋਏ ਇਸ ਵਾਰ ਵੀ ਚੋਣ ਲੜਨ ਤੋਂ ਪਹਿਲਾਂ ਹਲਕਾ ਛੱਡ ਕੇ ਤੁਰ ਜਾਵੇ।
ਸ੍ਰੀ ਕੁੰਭੜਾ ਨੇ ਹਲਕੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਿਰਫ਼ ਤੇ ਸਿਰਫ਼ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਵਰਗੇ ਉਮੀਦਵਾਰ ਨੂੰ ਹੀ ਵੋਟ ਦੇ ਕੇ ਫਿਰ ਤੋਂ ਪਾਰਲੀਮੈਂਟ ਵਿਚ ਭੇਜਣ ਜਿਹੜੇ ਕਿ ਪਿਛਲੇ ਪੰਜ ਸਾਲਾਂ ਤੋਂ ਲਗਾਤਾਰ ਹਲਕੇ ਦੀ ਸੇਵਾ ਵਿਚ ਜੁਟੇ ਹੋਏ ਹਨ ਅਤੇ ਲੋਕਾਂ ਲਈ ਵੱਡੇ ਪੱਧਰ ’ਤੇ ਕੰਮ ਵੀ ਕੀਤੇ ਹਨ।
ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਸਰਕਲ ਪ੍ਰਧਾਨ ਸੰਤੋਖ ਸਿੰਘ ਦੀ ਅਗਵਾਈ ਵਿਚ ਕੀਤੀ ਗਈ ਇਸ ਮੀਟਿੰਗ ਵਿਚ ਗੁਰਮੀਤ ਸਿੰਘ ਮੌਜੇਵਾਲ, ਬਲਵੀਰ ਸਿੰਘ, ਕੁਲਵਿੰਦਰ ਸਿੰਘ, ਜਗਦੀਸ਼ ਸਿੰਘ, ਗੁਰਚਰਨ ਸਿੰਘ ਚੇਚੀ, ਹਰਜੀਤ ਸਿੰਘ, ਜਸਰਾਜ ਸਿੰਘ ਸੋਨੂੰ ਮਨਦੀਪ ਸਿੰਘ, ਗੁਰਿੰਦਰ ਸਿੰਘ ਸੋਨੀ, ਹਰਪਾਲ ਸਿੰਘ ਆਦਿ ਨੇ ਹਰਮਨਜੋਤ ਕੁੰਭੜਾ ਦੇ ਪਿਤਾ ਸਵਰਗੀ ਜਥੇਦਾਰ ਬਲਜੀਤ ਸਿੰਘ ਕੁੰਭੜਾ ਵੱਲੋਂ ਪਾਰਟੀ ਦੀ ਬਿਹਤਰੀ ਲਈ ਕੀਤੇ ਗਏ ਕੰਮਾਂ ਨੂੰ ਯਾਦ ਕੀਤਾ ਅਤੇ ਉਮੀਦ ਜਤਾਈ ਕਿ ਹਰਮਨਜੋਤ ਕੁੰਭੜਾ ਵੀ ਆਪਣੇ ਪਿਤਾ ਦੀ ਲੀਹ ’ਤੇ ਚਲਦਿਆਂ ਪ੍ਰੋ. ਚੰਦੂਮਾਜਰਾ ਦ ਜਿੱਤ ਨੂੰ ਯਕੀਨੀ ਬਣਾਉਣ ਵਿਚ ਆਪਣਾ ਯੋਗਦਾਨ ਪਾਵੇਗਾ। ਮੀਟਿੰਗ ਵਿਚ ਬੂਥ ਪੱਧਰ ’ਤੇ ਪੰਜ-ਪੰਜ ਮੈਂਬਰੀ ਕਮੇਟੀਆਂ ਵੀ ਬਣਾਈਆਂ ਗਈਆਂ ਅਤੇ ਪੂਰੀ ਵਿਉਂਤਬੰਦੀ ਨਾਲ ਚੋਣ ਜਿੱਤਣ ਵਿਚ ਪ੍ਰੋ. ਚੰਦੂਮਾਜਰਾ ਨੂੰ ਸਹਿਯੋਗ ਦੇਣ ਲਈ ਦਿਨ ਰਾਤ ਇੱਕ ਕਰ ਦੇਣ ਦਾ ਪ੍ਰਣ ਵੀ ਕੀਤਾ ਗਿਆ।

Load More Related Articles
Load More By Nabaz-e-Punjab
Load More In Politics

Check Also

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਮ…