ਕਾਂਗਰਸ ਉਮੀਦਵਾਰ ਸਿੱਧੂ ਵੱਲੋਂ ਪਿੰਡਾਂ ਵਿੱਚ ਭਰਵਾਂ ਸਮਰਥਨ ਮਿਲਣ ਦਾ ਦਾਅਵਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 19 ਜਨਵਰੀ:
ਮੁਹਾਲੀ ਦੇ ਪੇਂਡੂ ਖੇਤਰਾਂ ਅੰਦਰ ਕਾਂਗਰਸ ਪਾਰਟੀ ਦੇ ਉਮੀਦਵਾਰ ਤੇ ਮੌਜੂਦਾ ਵਿਧਾਇਕ ਬਲਬੀਰ ਸਿੱਧੂ ਨੂੰ ਭਾਰੀ ਜਨ ਸਮਰਥਨ ਮਿਲ ਰਿਹਾ ਹੈ, ਜਿਸ ਕਾਰਨ ਵਿਰੋਧੀ ਪਾਰਟੀਆਂ ਅੰਦਰ ਬੁਰੀ ਤਰ੍ਹਾਂ ਖਲਬਲੀ ਮਚੀ ਹੋਈ ਹੈ। ਸਿੱਧੂ ਨੇ ਅੱਜ ਹੁਸੈਨਪੁਰ, ਠਸਕਾ, ਮਨਾਣਾ, ਤੜੌਲੀ, ਝਾਮਪੁਰ, ਬਹਿਲੋਲਪੁਰ, ਜੁਝਾਰਨਗਰ, ਬੜਮਾਜਰਾ, ਰਾਏਪੁਰ ਅਤੇ ਦਾਊਂ ਵਿਖੇ ਨੁਕੜ ਮੀਟਿੰਗਾਂ ਕਰਕੇ ਲੋਕਾਂ ਨੂੰ ਕਾਂਗਰਸ ਦੇ ਪੱਖ ਵਿਚ ਵੋਟਾਂ ਪਾਉਣ ਲਈ ਪ੍ਰੇਰਿਤ ਕੀਤਾ। ਨੁਕੜ ਮੀਟਿੰਗ ਦੌਰਾਨ ਬੋਲਦਿਆਂ ਸ੍ਰੀ ਸਿੱਧੂ ਨੇ ਕਿਹਾ ਕਿ ਪੰਜਾਬ ਦੀ ਚੰਨੀ ਸਰਕਾਰ ਵੱਲੋਂ ਕੀਤੇ ਗਏ ਲੋਕ ਪੱਖੀ ਫੈਸਲਿਆਂ ਦਾ ਅਸਰ ਪੂਰੇ ਪੰਜਾਬ ਅੰਦਰ ਦੇਖਣ ਨੂੰ ਮਿਲ ਰਿਹਾ ਹੈ ਜਿਸ ਕਾਰਨ ਲੋਕ ਆਪਮੁਹਾਰੇ ਕਾਂਗਰਸ ਦੀਆਂ ਨੁੱਕੜ ਮੀਟਿੰਗਾਂ ਵਿੱਚ ਜੁੜ ਰਹੇ ਹਨ।
ਆਮ ਆਦਮੀ ਪਾਰਟੀ ਦੇ ਉਮੀਦਵਾਰ ਕੁਲਵੰਤ ਸਿੰਘ ਅਤੇ ਅਕਾਲੀ ਦਲ ਦੇ ਉਮੀਦਵਾਰ ਪਰਵਿੰਦਰ ਸਿੰਘ ਸੋਹਾਣਾ ਉੱਤੇ ਨਿਸ਼ਾਨਾ ਸਾਧਦਿਆਂ ਵਿਧਾਇਕ ਸਿੱਧੂ ਨੇ ਕਿਹਾ ਕਿ ਇਸ ਤੋਂ ਵੱਡੀ ਮੌਕਾ ਅਤੇ ਮਤਲਬਪ੍ਰਸਤੀ ਹੋਰ ਕੀ ਹੋ ਸਕਦੀ ਹੈ ਕਿ ਸਾਲ 2014 ਦੀਆਂ ਲੋਕ ਸਭਾ ਚੋਣਾਂ ਵਿੱਚ ਅਰਵਿੰਦ ਕੇਜਰੀਵਾਲ ਨੂੰ ਭੰਡਣ ਵਾਲਾ ਕੁਲਵੰਤ ਸਿੰਘ ਅੱਜ ਉਸੇ ਕੇਜਰੀਵਾਲ ਦੇ ਸੋਹਲੇ ਗਾ ਰਿਹਾ ਹੈ ਅਤੇ ਇਹੋ ਹਾਲ ਪਰਵਿੰਦਰ ਸਿੰਘ ਸੋਹਾਣਾ ਦਾ ਹੈ, ਜਿਸ ਨੇ ਪਿਛਲੀਆਂ ਨਿਗਮ ਚੋਣਾਂ ਅਕਾਲੀ ਦਲ ਦੇ ਚੋਣ ਨਿਸ਼ਾਨ ਉੱਤੇ ਲੜਨ ਤੋਂ ਹੀ ਨਾਂਹ ਕਰ ਦਿੱਤੀ ਸੀ। ਇਹ ਵਿਅਕਤੀ ਹਲਕਾ ਵਾਸੀਆਂ ਦੁਆਰਾ ਨਕਾਰੇ ਜਾ ਚੁੱਕੇ ਆਗੂ ਹਨ ਅਤੇ ਹੋ ਸਕਦਾ ਹੈ ਕਿ ਇਹ ਦੋਵੇਂ ਨਾਮਜ਼ਦਗੀ ਕਾਗਜ ਦਾਖ਼ਲ ਕਰਨ ਤੋਂ ਪਹਿਲਾਂ ਹੀ ਮੈਦਾਨ ਛੱਡਕੇ ਭੱਜ ਜਾਣ। ਸ੍ਰੀ ਸਿੱਧੂ ਨੇ ਕਿਹਾ ਕਿ ਉਹ ਪਿਛਲੇ 30 ਸਾਲਾਂ ਤੋਂ ਹਲਕੇ ਵਿੱਚ ਦਿਨ ਰਾਤ ਵਿਚਰ ਰਹੇ ਹਨ ਅਤੇ ਅਰਬਾਂ ਰੁਪਏ ਦੀਆਂ ਗਰਾਂਟਾਂ ਵਿਕਾਸ ਕਾਰਜਾਂ ਲਈ ਵੰਡ ਚੁਕੇ ਹਨ। ਇਸ ਮੌਕੇ ਲੋਕਾਂ ਨੇ ਆਪਣਾ ਪੂਰਨ ਸਮਰਥਨ ਕਾਂਗਰਸ ਪਾਰਟੀ ਨੂੰ ਦੇਣ ਦਾ ਐਲਾਨ ਕੀਤਾ।

ਇਸ ਮੌਕੇ ਮਾਰਕੀਟ ਕਮੇਟੀ ਖਰੜ ਦੇ ਚੇਅਰਮੈਨ ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ, ਜਸਪਿੰਦਰ ਸਿੰਘ ਲਾਲੀ, ਰਣਧੀਰ ਸਿੰਘ ਸਰਪੰਚ ਹੁਸੈਨਪੁਰ, ਬਹਾਦਰ ਸਿੰਘ ਸਰਪੰਚ ਠਸਕਾ, ਬਲਜੀਤ ਸਿੰਘ ਠਸਕਾ, ਦਰਸ਼ਨ ਸਿੰਘ ਪੰਚ ਮਨਾਣਾ, ਜਸਪਾਲ ਸਿੰਘ ਸਾਬਕਾ ਸਰਪੰਚ ਤੜੋਲੀ, ਸੁਖਦੀਪ ਸਿੰਘ ਸਰਪੰਚ ਝਾਮਪੁਰ, ਢੇਰੂ ਸਿੰਘ ਸਾਬਕਾ ਸਰਪੰਚ ਝਾਮਪੁਰ, ਗੁਰਮੁਖ ਸਿੰਘ ਯੂਥ ਕਲੱਬ ਪ੍ਰਧਾਨ ਝਾਮਪੁਰ, ਮਨਜੀਤ ਰਾਣਾ ਸਰਪੰਚ ਬਹਿਲੋਲਪੁਰ, ਚੌਧਰੀ ਸੁਰਿੰਦਰਪਾਲ ਸਿੰਘ ਸਾਬਕਾ ਸਰਪੰਚ ਬਹਿਲੋਲਪੁਰ ਪ੍ਰਕਾਸ ਸਿੰਘ ਸਾਬਕਾ ਸਰਪੰਚ ਬਹਿਲੋਲਪੁਰ ਗੁਰਪ੍ਰੀਤ ਸਿੰਘ ਢੀਂਡਸਾ ਸਰਪੰਚ ਜੁਝਾਰ ਨਗਰ, ਗੁਰਦੇਵ ਸਿੰਘ ਸਾਬਕਾ ਸਰਪੰਚ ਬੜਮਾਜਰਾ, ਜਸਪਾਲ ਸਿੰਘ ਪਾਲਾ ਸਾਬਕਾ ਸਰਪੰਚ ਬੜਮਾਜਰਾ, ਮੋਹਣ ਸਿੰਘ ਸਰਪੰਚ ਰਾਏਪੁਰ, ਅਜਮੇਰ ਸਿੰਘ ਸਰਪੰਚ ਦਾਉ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪਤਵੰਤੇ ਮੌਜੂਦ ਸਨ।

Load More Related Articles
Load More By Nabaz-e-Punjab
Load More In General News

Check Also

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ ਪ੍ਰਿਤਪਾਲ ਫਗਵਾੜਾ ਨ…