ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਤੋਂ ਕਾਂਗਰਸੀ ਉੱਮੀਦਵਾਰ 18422 ਵੋਟਾਂ ਦੇ ਫਰਕ ਨਾਲ ਜਿੱਤੇ

ਕੁਲਜੀਤ ਸਿੰਘ
ਨਬਜ਼-ਏ-ਪੰਜਾਬ ਬਿਊਰੋ, ਜੰਡਿਆਲਾ ਗੁਰੂ, 11 ਮਾਰਚ:
ਅੱਜ ਪੰਜਾਬ ਵਿਧਾਨ ਸਭਾ ਦੇ ਨਤੀਜਿਆਂ ਵਿੱਚ ਕਾਂਗਰਸ ਪਾਰਟੀ ਨੂੰ ਭਾਰੀ ਬਹੁਮਤ ਮਿਲਿਆ ਹੈ ।ਉੱਥੇ ਹਲਕਾ ਜੰਡਿਆਲਾ ਗੁਰੂ ਤੋਂ ਕਾਂਗਰਸ ਪਾਰਟੀ ਦੇ ਉੱਮੀਦਵਾਰ ਸੁਖਵਿੰਦਰ ਸਿੰਘ ਡੈਨੀ ਨੇ ਆਪਣੀ ਵਿਰੋਧੀ ਧਿਰ ਦੇ ਸ਼ਿਰੋਮਣੀ ਅਕਾਲੀ ਦਲ ਬਾਦਲ ਦੇ ਉੱਮੀਦਵਾਰ ਡਾਕਟਰ ਦਲਬੀਰ ਸਿੰਘ ਵੇਰਕਾ ਨੂੰ 18422 ਵੋਟਾਂ ਦੇ ਫਰਕ ਨਾਲ ਹਰਾਇਆ ਹੈ ਜਦਕਿ ਤੀਜੇ ਨੰਬਰ ਤੇ ਆਮ ਆਦਮੀ ਪਾਰਟੀ ਦੇ ਉੱਮੀਦਵਾਰ ਸਾਬਕਾ ਈ ਟੀ ਓ ਹਰਭਜਨ ਸਿੰਘ 33912 ਵੋਟਾਂ ਲੈ ਕੇ ਰਹੇ ।ਜਦਕਿ ਵੇਰਕਾ ਨੇ34620 ਵੋਟਾਂ ਹਾਸਿਲ ਕੀਤੀਆਂ।
ਇਸੇ ਤਰਾਂ ਸਤਪਾਲ ਸਿੰਘ ਪੱਖੋਕੇ ਬੀ ਐਸ ਪੀ ਦੇ ਉੱਮੀਦਵਾਰ 814 ਵੋਟਾਂ ,ਹਰਦੀਪ ਸਿੰਘ ਬੀ ਐਸ ਪੀ ਏ 679 ਵੋਟਾਂ ਦਲੀਪ ਸਿੰਘ ਏਕਲਗੱਡਾ ਆਪਣਾ ਪੰਜਾਬ ਪਾਰਟੀ ਨੂੰ 491 ਵੋਟ ,ਵਿਕਰਮਜੀਤ ਸਿੰਘ ਡੀ ਪੀ ਆਈ ਨੂੰ 669 ਵੋਟ ਅਤੇ ਹਰਭਜਨ ਸਿੰਘ ਆਜ਼ਾਦ ਨੂੰ 581 ਵੋਟ ਮਿਲੇ।ਜਿੱਤਣ ਤੋਂ ਬਾਅਦ ਕਾਂਗਰਸ ਪਾਰਟੀ ਦੇ ਉੱਮੀਦਵਾਰ ਸੁਖਵਿੰਦਰ ਸਿੰਘ ਡੈਨੀ ਨੇ ਜੰਡਿਆਲਾ ਗੁਰੂ ਵਿਚ ਤਪ ਅਸਥਾਨ ਬਾਬਾ ਹੁੰਦਾਲ ਮੱਥਾ ਟੇਕਿਆ ਅਤੇ ਗੁਰੂ ਘਰ ਤੋਂ ਅਸ਼ੀਰਵਾਦ ਲਿਆ।ਇਸ ਤੋਂ ਬਾਅਦ ਉਹ ਪੀਰ ਬਾਬਾ ਘੋੜੇ ਸ਼ਾਹ ਜੀ।ਦੀ ਦਰਗਾਹ ਤੇ ਗਏ ਉਥੇ ਉਨ੍ਹਾਂ ਨੇ ਦਰਗਾਹ ਤੇ ਚਾਦਰ ਚੜਾਉਣ ਦੀ ਰਸਮ ਅਦਾ ਕੀਤੀ।ਇਸ ਮੌਕੇ ਬਾਬਾ ਹਰਪਾਲ ਸਿੰਘ ਜੀ ਨੇ ਉਨ੍ਹਾਂ ਨੂੰ ਸਨਮਾਨਿਤ ਕੀਤਾ।ਇਸ ਮੌਕੇ ਉਨ੍ਹਾਂ ਨਾਲ ਆਸ਼ੂ ਵਿਨਾਇਕ ,ਚਰਨਜੀਤ ਸਿੰਘ ਟੀਟੂ ,ਮੌਲਾ ਬਕਸ਼ ,ਲਾਲੀ ਚੋਪੜਾ ,ਸੰਜੀਵ ਕੁਮਾਰ ਲਵਲੀ ,ਹੈਪੀ ,ਚਾਚਾ ਦਰਸ਼ਨ ਸਿੰਘ ,ਰਣਧੀਰ ਸਿੰਘ ,ਸਾਬਕਾ ਪ੍ਰਧਾਨ ਨਗਰ ਕੌਂਸਲ ਰਾਜਕੁਮਾਰ ਮਲਹੋਤਰਾ ,ਸਾਬਾ ਪਹਿਲਵਾਨ ,ਮੋਹਿੰਦਰ ਸਿੰਘ ,ਰਿਮਪੂ ਜੈਨ ,ਸਰਬਜੀਤ ਜੰਜੂਆ ,ਅਤੇ ਹੋਰ ਬਹੁਤ ਸਾਰੇ ਹਾਜ਼ਿਰ ਸਨ।

Load More Related Articles

Check Also

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਮ…