ਕਾਂਗਰਸ ਨੇ ਟਰੈਕਟਰਾਂ ਨੂੰ ਅਗਨ ਭੇਂਟ ਕਰਕੇ ਖੇਤੀਬਾੜੀ ਸੰਦਾਂ ਨਿਰਾਦਰ ਕੀਤਾ: ਗੋਲਡੀ

ਭਾਜਪਾ ਕਿਸਾਨ ਮੋਰਚਾ ਨੇ ਵੱਖ-ਵੱਖ ਥਾਵਾਂ ’ਤੇ ਟਰੈਕਟਰ ਪੂਜਨ ਦਿਵਸ ਮਨਾਇਆ

ਮਲਕੀਤ ਸੈਣੀ
ਨਬਜ਼-ਏ-ਪੰਜਾਬ ਬਿਊਰੋ, ਖਰੜ, 11 ਅਕਤੂਬਰ:
ਪੰਜਾਬ ਭਰ ਵਿੱਚ ਭਾਜਪਾ ਪ੍ਰਦੇਸ਼ ਪ੍ਰਧਾਨ ਅਸ਼ਵਨੀ ਸ਼ਰਮਾ ਅਤੇ ਕਿਸਾਨ ਮੋਰਚਾ ਪੰਜਾਬ ਦੇ ਸੂਬਾ ਪ੍ਰਧਾਨ ਬਿਕਰਮਜੀਤ ਸਿੰਘ ਚੀਮਾ ਦੇ ਦਿਸ਼ਾ-ਨਿਰਦੇਸ਼ਾਂ ਉਤੇ ਟਰੈਕਟਰ ਪੂਜਨ ਦਿਵਸ ਮਨਾਇਆ ਗਿਆ। ਇਸ ਮੌਕੇ ਜ਼ਿਲ੍ਹਾ ਮੁਹਾਲੀ ਵਿੱਚ ਵੱਖ-ਵੱਖ ਜਗ੍ਹਾ ਕਿਸਾਨ ਮੋਰਚਾ ਵੱਲੋਂ ਟਰੈਕਟਰ ਪੂਜਨ ਦਿਵਸ ਮਨਾਇਆ ਗਿਆ। ਜਿਸ ਵਿੱਚ ਕਿਸਾਨਾਂ ਦੇ ਸੱਚੇ ਸਾਥੀ ਟਰੈਕਟਰ ਦੀ ਪੂਜਾ ਕੀਤੀ ਗਈ ਤੇ ਉਸ ਪ੍ਰਤੀ ਸਨਮਾਨ ਦਰਸਾਇਆ ਗਿਆ। ਖਰੜ ਵਿਖੇ ਕੀਤੇ ਪ੍ਰੋਗਰਾਮ ਵਿੱਚ ਟਰੈਕਟਰ ਦੀ ਪੂਜਾ ਕਰਨ ਉਪਰੰਤ ਲੱਡੂ ਵੀ ਵੰਡੇ ਗਏ।
ਇਸ ਮੌਕੇ ਖਾਸ ਤੌਰ ’ਤੇ ਪਹੁੰਚੇ ਭਾਜਪਾ ਪੰਜਾਬ ਦੇ ਕਾਰਜਕਾਰਨੀ ਮੈਂਬਰ ਸੁਖਵਿੰਦਰ ਸਿੰਘ ਗੋਲਡੀ ਨੇ ਕਿਹਾ ਕਿ ਇਕ ਪਾਸੇ ਕਾਂਗਰਸ ਹੈ ਜਿਸ ਨੇ ਟਰੈਕਟਰਾਂ ਨੂੰ ਅੱਗਾਂ ਲਗਾ ਕੇ ਕਿਸਾਨਾਂ ਦੇ ਰੋਟੀ ਰੋਜ਼ੀ ਦੇਣ ਵਾਲੇ ਟਰੈਕਟਰ ਤੇ ਸੰਦਾਂ ਦਾ ਨਿਰਾਦਰ ਕੀਤਾ ਹੈ ਦੂਜੇ ਪਾਸੇ ਭਾਜਪਾ ਇੰਨਾ ਦੀ ਪੂਜਾ ਕਰਕੇ ਸਨਮਾਨ ਦੇ ਰਹੀ ਹੈ, ਇਸ ਤੋਂ ਦੋਵਾਂ ਪਾਰਟੀਆਂ ਦੀ ਮਾਨਸਿਕ ਸਥਿਤੀ ਉਜਾਗਰ ਹੁੰਦੀ ਹੈ। ਇਸ ਮੌਕੇ ਕਿਸਾਨ ਮੋਰਚਾ ਦੇ ਸੂਬਾ ਉਪ ਪ੍ਰਧਾਨ ਜਗਦੀਪ ਸਿੰਘ ਅੌਜਲਾ ਨੇ ਕਿਹਾ ਕਿ ਕਿਸਾਨ ਅੰਨਦਾਤਾ ਹੈ ਤੇ ਭਾਜਪਾ ਲਈ ਉਹ ਸਨਮਾਨਿਤ ਹਨ ਅਤੇ ਮੋਦੀ ਸਰਕਾਰ ਵੱਲੋਂ ਕਿਸਾਨਾਂ ਦੀ ਆਮਦਨੀ ਦੁੱਗਣੀ ਕਰਨ ਲਈ ਜੋ ਵੀ ਉਪਰਾਲੇ ਕਰਨੇ ਪੈਣਗੇ ਕੀਤੇ ਜਾਣਗੇ। ਇਸ ਮੌਕੇ ਭਾਜਪਾ ਜ਼ਿਲ੍ਹਾ ਕਿਸਾਨ ਮੋਰਚਾ ਦੇ ਪ੍ਰਧਾਨ ਪ੍ਰੀਤਕੰਵਲ ਸਿੰਘ ਸੈਣੀ, ਜਨਰਲ ਸਕੱਤਰ ਗਗਨਪ੍ਰੀਤ ਸਿੰਘ, ਅਜੇ ਕੁਮਾਰ ਚੌਧਰੀ, ਪਰਮਿੰਦਰ ਸਿੰਘ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਕੁੰਭੜਾ ਕਤਲ-ਕਾਂਡ: ਐੱਸਐੱਸਪੀ ਦਫ਼ਤਰ ਦੇ ਘਿਰਾਓ ਲਈ ਆਮ ਲੋਕਾਂ ਦੀ ਲਾਮਬੰਦੀ ਜ਼ੋਰਾਂ ’ਤੇ ਸ਼੍ਰੋਮਣੀ ਅਕਾਲੀ ਦਲ …