Nabaz-e-punjab.com

ਕਾਂਗਰਸ ਨੂੰ ਅਕਾਲੀਆਂ ਤੋਂ ਦੇਸਭਗਤੀ ਦਾ ਸਰਟੀਫਕੇਟ ਲੈਣ ਦੀ ਲੋੜ ਨਹੀਂ: ਸੁਖਜਿੰਦਰ ਸਿੰਘ ਰੰਧਾਵਾ

ਭਾਰਤੀ ਸੰਵਿਧਾਨ ਦੀਆਂ ਕਾਪੀਆਂ ਸਾੜਨ ਵਾਲਿਆਂ ਨੂੰ ਉਂਗਲਾਂ ਚੁੱਕਣ ਦਾ ਕੋਈ ਹੱਕ ਨਹੀਂ

ਆਈ ਜੀ ਉਮਰਾਨੰਗਲ ਦੀ ਗ੍ਰਿਫਤਾਰੀ ਵਲੂੰਧਰੇ ਹਿਰਦਿਆਂ ‘ਤੇ ਮਲ•ਮ ਲਾਉਣ ਲਈ ਕਾਫੀ ਨਹੀਂ

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ, 19 ਫਰਵਰੀ:
ਸੀਨੀਅਰ ਕਾਂਗਰਸੀ ਆਗੂ ਅਤੇ ਪੰਜਾਬ ਦੇ ਸਹਿਕਾਰਤਾ ਤੇ ਜੇਲ• ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਸਾਬਕਾ ਮੁੱਖ ਮੰਤਰੀ ਪ੍ਰਕਾਸ ਸਿੰਘ ਬਾਦਲ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ‘ਤੇ ਦੇਸਧ੍ਰੋਹ ਦਾ ਪਰਚਾ ਦਰਜ ਕਰਨ ਦੀ ਮੰਗ ‘ਤੇ ਸਖਤ ਪ੍ਰਤੀਕਿਰਿਆ ਕਰਦਿਆਂ ਆਖਿਆ ਕਿ ਕਾਂਗਰਸ ਨੂੰ ਅਕਾਲੀਆਂ ਤੋਂ ਦੇਸਭਗਤੀ ਦਾ ਸਰਟੀਫਕੇਟ ਲੈਣ ਦੀ ਲੋੜ ਨਹੀਂ।
ਉਨ•ਾਂ ਇਸ ਤੋਂ ਵੀ ਅੱਗੇ ਜਾਂਦਿਆਂ ਆਖਿਆ ਕਿ ਜਿਨ•ਾਂ ਲੋਕਾਂ ਨੇ ਭਾਰਤੀ ਸੰਵਿਧਾਨ ਦੀਆਂ ਸਰੇਆਮ ਕਾਪੀਆਂ ਸਾੜੀਆਂ ਹੋਣ, ਉਹ ਲੋਕ ਅੱਜ ਰਾਸਟਰ ਭਗਤੀ ਦਾ ਵਿਖਾਵਾ ਕਰਕੇ ਕੀ ਸਾਬਤ ਕਰਨਾ ਚਾਹੁੰਦੇ ਹਨ। ਉਨ•ਾਂ ਕਿਹਾ ਕਿ ਕਾਂਗਰਸ ਦੇਸ ਦੀ ਆਜਾਦੀ ਤੋਂ ਪਹਿਲਾਂ ਹੌਂਦ ‘ਚ ਆਈ ਸੀ ਅਤੇ ਆਜਾਦੀ ਦੀ ਲੜਾਈ ਮੌਕੇ ਇੱਕੋ-ਇੱਕ ਅਜਿਹੀ ਪਾਰਟੀ ਸੀ, ਜਿਸ ਨੇ ਸੁਤੰਤਰਤਾ ਸੰਗਰਾਮ ‘ਚ ਸਭ ਤੋਂ ਵੱਡਾ ਯੋਗਦਾਨ ਪਾਇਆ।
ਰੰਧਾਵਾ ਨੇ ਸਾਬਕਾ ਮੁੱਖ ਮੰਤਰੀ ਪਰਕਾਸ ਸਿੰਘ ਬਾਦਲ ‘ਤੇ ਪੰਜਾਬ’ਚ ਅਤਿਵਾਦ ਦੇ ਦਿਨਾਂ ਦੌਰਾਨ ਅਤਿਵਾਦੀਆਂ ਦੇ ਭੋਗਾਂ ‘ਤੇ ਜਾਣ ਦੀਆਂ ਬੁਜਦਿਲ ਤੇ ਕਾਇਰਾਨਾ ਕਾਰਵਾਈਆਂ ‘ਤੇ ਸੁਆਲ ਚੁੱਕਦਿਆਂ ਕਿਹਾ ਕਿ ਅੱਜ ਉਨ•ਾਂ ਨੂੰ ਰਾਸਟਰਭਗਤੀ ਕਿਵੇਂ ਯਾਦ ਆ ਗਈ? ਉਨ•ਾਂ ਕਿਹਾ ਕਿ ਅਕਾਲੀ ਦਲ ਦੇ ਇਸ ਆਗੂ ਦੇ ਦੋਹਰੇ ਮਿਆਰਾਂ ਕਾਰਨ ਪੰਜਾਬ ਨੂੰ ਲੰਬਾ ਸਮਾਂ ਸੰਤਾਪ ਹੰਢਾਉਣਾ ਪਿਆ।
ਅਕਾਲੀ ਆਗੂਆਂ ਨੂੰ ਬਹਿਬਲ ਕਲਾਂ ਤੇ ਕੋਟਕਪੂਰਾ ਗੋਲੀ ਕਾਂਡ ‘ਚ ਸਭ ਤੋਂ ਵੱਡਾ ਦੋਸੀ ਕਰਾਰ ਦਿੰਦਿਆਂ ਕੈਬਿਨਟ ਮੰਤਰੀ ਨੇ ਆਖਿਆ ਕਿ ਇਕੱਲੇ ਆਈ ਜੀ ਪਰਮਰਾਜ ਸਿੰਘ ਉਮਰਾਨੰਗਲ ਦੀ ਗ੍ਰਿਫਤਾਰੀ ਸਿੱਖ ਸੰਗਤਾਂ ਦੇ ਵਲੂੰਧਰੇ ਹਿਰਦਿਆਂ ‘ਤੇ ਮਲ•ਮ ਲਾਉਣ ਲਈ ਕਾਫੀ ਨਹੀਂ, ਉਨ•ਾਂ ਲੋਕਾਂ ‘ਤੇ ਕਾਰਵਾਈ ਵੀ ਜਰੂਰੀ ਹੈ, ਜਿਨ•ਾਂ ਦੇ ਇਸਾਰਿਆਂ ‘ਤੇ ਆਈ ਜੀ ਉਮਰਾਨੰਗਲ ਨੇ ਗੋਲੀ ਚਲਾਉਣ ਦੇ ਹੁਕਮ ਦਿੱਤੇ ਸਨ। ਉਸ ਵੇਲੇ ਦੇ ਮੁੱਖ ਮੰਤਰੀ (ਪ੍ਰਕਾਸ ਸਿੰਘ ਬਾਦਲ) ਤੇ ਉਸ ਵੇਲੇ ਦੇ ਗ੍ਰਹਿ ਮੰਤਰੀ (ਸੁਖਬੀਰ ਸਿੰਘ ਬਾਦਲ) ਵਿਰੁੱਧ 302 ਦਾ ਕੇਸ ਦਰਜ ਹੋਣਾ ਚਾਹੀਦਾ ਹੈ।
ਅਕਾਲੀ ਦਲ ਅਤੇ ਇਸ ਦੇ ਆਗੂਆਂ ਨੂੰ 20 ਸਾਲ ਪਹਿਲਾਂ ਅਤਿਵਾਦੀ ਮਸੂਦ ਦੀ ਸੁਰੱਖਿਅਤ ਰਿਹਾਈ ਕਰਨ ਵਾਲੀ ਉਸ ਮੌਕੇ ਦੀ ਭਾਜਪਾ ਦੀ ਅਗਵਾਈ ਵਾਲੀ ਆਪਣੀ ਸਹਿਯੋਗੀ ਸਰਕਾਰ ਨੂੰ ਵੀ ‘ਦੇਸਧ੍ਰੋਹੀ’ ਦਾ ਸਰਟੀਫਕੇਟ ਦੇਣ ਦੀ ਮੰਗ ਕਰਦਿਆਂ ਸੀਨੀਅਰ ਕਾਂਗਰਸ ਆਗੂ ਰੰਧਾਵਾ ਨੇ ਕਿਹਾ ਕਿ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦਾ ਇੱਕੋ-ਇੱਕ ਏਜੰਡਾ ਲੋਕਾਂ ਨੂੰ ਫਰਿਕਾਪ੍ਰਸਤੀ ਦੀ ਭਾਵਨਾਵਾਂ ‘ਚ ਰੰਗ ਕੇ ਇੱਕ ਦੂਜੇ ਖਿਲਾਫ ਲੜਾਉਣਾ ਹੈ ਅਤੇ ਦੇਸ ਤੇ ਰਾਜ ਦੀ ਏਕਤਾ ਤੇ ਅਖੰਡਤਾ ਉਨ•ਾਂ ਦੇ ਕਿਸੇ ਵੀ ਏਜੰਡੇ ‘ਤੇ ਨਹੀਂ।

Load More Related Articles
Load More By Nabaz-e-Punjab
Load More In Protest

Check Also

ਡੀਸੀ ਦਫ਼ਤਰ ਬਾਹਰ ਪੰਜਾਬ ਦੀ ‘ਆਪ’ ਸਰਕਾਰ ਖ਼ਿਲਾਫ਼ ਗਰਜ਼ੇ ਪੈਨਸ਼ਨਰ ਬਾਬੇ

ਡੀਸੀ ਦਫ਼ਤਰ ਬਾਹਰ ਪੰਜਾਬ ਦੀ ‘ਆਪ’ ਸਰਕਾਰ ਖ਼ਿਲਾਫ਼ ਗਰਜ਼ੇ ਪੈਨਸ਼ਨਰ ਬਾਬੇ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 15 ਜੂ…