ਹਰਦੇਵ ਲਾਡੀ ਦੀਆਂ ਵਧੀਕੀਆਂ ਤੋਂ ਤੰਗ 20 ਕਾਂਗਰਸੀ ਪਰਿਵਾਰਾਂ ਨੇ ਅਕਾਲੀ ਦਲ ਦਾ ਲੜ ਫੜਿਆ

ਨਬਜ਼-ਏ-ਪੰਜਾਬ ਬਿਊਰੋ, ਮਹਿਤਪੁਰ, 23 ਮਈ:
ਇਸ ਬਾਲਕ ਵਿੱਚ ਪੈਂਦੇ ਪਿੰਡ ਰਾਇਪੁਰ ਗੁੱਜਰਾਂ ਦੇ ਲਗਭਗ 20 ਪਰਿਵਾਰਾਂ ਨੇ ਕਾਂਗਰਸੀ ਉਮੀਦਵਾਰ ਹਰਦੇਵ ਸਿੰਘ ਲਾਡੀ ਵੱਲੋਂ ਉਹਨਾਂ ਦੇ ਖੇਤਾਂ ਵਿਚੋਂ ਜਬਰੀ ਕੀਤੀ ਜਾ ਰਹੀ ਰੇਤੇ ਦੀ ਖੁਦਾਈ ਦੇ ਰੋਸ ਵਜੋਂ ਸ਼੍ਰੋਮਣੀ ਅਕਾਲੀ ਦਲ ਦਾ ਲੜ ਫੜ ਲਿਆ ਹੈ। ਇਹ ਕਾਂਗਰਸੀ ਪਰਿਵਾਰ ਮਹਿਤਾਪ ਸਿੰਘ ਨੰਬਰਦਾਰ ਦੇ ਪਰਿਵਾਰ ਦੀ ਅਗਵਾਈ ਹੇਠ ਅੱਜ ਅਕਾਲੀ ਦਲ ਦੇ ਜਨਰਲ ਸਕੱਤਰ ਬਿਕਰਮ ਸਿੰਘ ਮਜੀਠੀਆ ਦੀ ਹਾਜ਼ਰੀ ਵਿੱਚ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਿਲ ਹੋਏ ਅਤੇ ਉਹਨਾਂ ਨੇ ਸ਼ਾਹਕੋਟ ਜ਼ਿਮਨੀ ਚੋਣ ਵਿਚ ਲਾਡੀ ਅਤੇ ਕਾਂਗਰਸ ਪਾਰਟੀ ਨੂੰ ਸਬਕ ਸਿਖਾਉਣ ਦਾ ਪ੍ਰਣ ਕੀਤਾ।
ਇਸ ਮੌਕੇ ਉੱਤੇ ਬੋਲਦਿਆਂ ਮਹਿਤਾਪ ਸਿੰਘ ਨੰਬਰਦਾਰ ਨੇ ਕਿਹਾ ਕਿ ਕਾਂਗਰਸੀ ਉਮੀਦਵਾਰ ਲਾਡੀ ਅਤੇ ਉਸ ਦੇ ਗੁੰਡੇ ਉਹਨਾਂ ਦੇ ਖੇਤਾਂ ਵਿਚੋਂ ਜਬਰਦਸਤੀ ਰੇਤੇ ਦੀ ਖੁਦਾਈ ਕਰ ਰਹੇ ਹਨ। ਜਦੋਂ ਉਹਨਾਂ ਨੇ ਵਿਰੋਧ ਕੀਤਾ ਤਾਂ ਲਾਡੀ ਨੇ ਕਿਹਾ ਕਿ ਉਸ ਕੋਲ ਇਸ ਇਲਾਕੇ ਵਿਚੋਂ ਰੇਤੇ ਦੀ ਖੁਦਾਈ ਕਰਨ ਦਾ ਲਾਇਸੰਸ ਹੈ। ਮਹਿਤਾਪ ਸਿੰਘ ਨੇ ਕਿਹਾ ਕਿ ਹੁਣ ਉਹ ਸਾਰੇ 25 ਪਰਿਵਾਰ ਅਕਾਲੀ ਦਲ ਵਿਚ ਸ਼ਾਮਿਲ ਹੋ ਗਏ ਹਨ। ਉਹ ਸਾਰੇ ਲਾਡੀ ਵਿਰੁੱਧ ਇੱਕ ਸਾਂਝਾ ਫਰੰਟ ਬਣਾਉਣਗੇ ਅਤੇ ਉਸ ਨੂੰ ਆਪਣੇ ਖੇਤਾਂ ਵਿਚੋਂ ਰੇਤੇ ਦੀ ਖੁਦਾਈ ਨਹੀਂ ਕਰਨ ਦੇਣਗੇ।
ਇਸ ਮੌਕੇ ਉੱਤੇ ਬੋਲਦਿਆਂ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਇਸ ਤੋਂ ਬਾਅਦ ਅਕਾਲੀ ਦਲ ਇਹਨਾਂ ਪਰਿਵਾਰਾਂ ਦੀ ਮੱਦਦ ਕਰੇਗਾ ਅਤੇ ਲਾਡੀ ਦੇ ਗੁੰਡਿਆਂ ਨੂੰ ਇਸ ਇਲਾਕੇ ਵਿਚੋਂ ਰੇਤੇ ਦੀ ਗੈਰਕਾਨੂੰਨੀ ਖ਼ੁਦਾਈ ਨਹੀਂ ਕਰਨ ਦੇਵੇਗਾ। ਉਹਨਾਂ ਕਿਹਾ ਕਿ ਉਹਨਾਂ ਨੂੰ ਜਾਣਕਾਰੀ ਮਿਲੀ ਹੈ ਕਿ ਰਾਮਾ ਅਤੇ ਫਤਿਹਪੁਰ ਭਗਵਾਨ ਪਿੰਡਾਂ ਸਮੇਤ ਇਸ ਇਲਾਕੇ ਵਿੱਚ ਲਾਡੀ ਦੇ ਗੁੰਡਿਆਂ ਨੇ ਵੱਖ ਵੱਖ ਥਾਵਾਂ ਉੱਤੇ ਵੱਡੀਆਂ ਖੱਡਾਂ ਬਣਾ ਦਿੱਤੀਆਂ ਹਨ। ਉਹਨਾਂ ਕਿਹਾ ਕਿ ਬਹੁਤ ਸਾਰੀਆਂ ਥਾਵਾਂ ਉੱਤੇ ਗੈਰ ਕਾਨੂੰਨੀ ਮਾਈਨਿੰਗ ਕਰਕੇ ਸਤਲੁਜ ਦਰਿਆ ਦੇ ਕੰਢੇ ਵੀ ਕਮਜ਼ੋਰ ਕਰ ਦਿੱਤੇ ਗਏ ਹਨ। ਉਹਨਾਂ ਕਿਹਾ ਕਿ ਆ ਰਹੀ ਜ਼ਿਮਨੀ ਚੋਣ ਵਿੱਚ ਲਾਡੀ ਦਾ ਮੁਕੰਮਲ ਸਫਾਇਆ ਹੀ ਇਸ ਇਲਾਕੇ ਨੂੰ ਗੈਰ ਕਾਨੂੰਨੀ ਮਾਈਨਿੰਗ ਤੋਂ ਮੁਕਤੀ ਦਿਵਾ ਸਕਦਾ ਹੈ।
ਇਸ ਮੌਕੇ ਅਕਾਲੀ ਦਲ ਵਿੱਚ ਸ਼ਾਮਲ ਹੋਣ ਵਾਲਿਆਂ ਵਿੱਚ ਮਹਿਤਾਬ ਸਿੰਘ, ਅਮਰੀਕ ਸਿੰਘ, ਸੁਰਜੀਤ ਸਿੰਘ, ਗੁਰਮੀਤ ਸਿੰਘ ਫੌਜੀ, ਸ਼ਮਸ਼ੇਰ ਸਿੰਘ ਨੰਬਰਦਾਰ, ਬਲਜਿੰਦਰ ਸਿੰਘ, ਰਤਨ ਸਿੰਘ, ਅਜਾਇਬ ਸਿੰਘ, ਸੁਰਜੀਤ ਸਿੰਘ ਵੇਹਰਾ, ਮਹਿੰਦਰ ਸਿੰਘ, ਸਤਪਾਲ ਸਿੰਘ, ਗੁਰਦੀਪ ਸਿੰਘ, ਗਿਆਨ ਸਿੰਘ, ਦਲਬੀਰ ਸਿੰਘ ਅਤੇ ਪਰਮਜੀਤ ਸਿੰਘ ਸਨ।

Load More Related Articles
Load More By Nabaz-e-Punjab
Load More In General News

Check Also

ਬੰਦੀ ਸਿੰਘਾਂ ਦੀ ਰਿਹਾਈ: ਮੁੱਖ ਮੰਤਰੀ ਦੀ ਕੋਠੀ ਵੱਲ ਕੂਚ ਕਰ ਰਹੇ ਸਿੱਖਾਂ ਦਾ ਰਾਹ ਰੋਕਿਆ, ਅੱਥਰੂ ਗੈੱਸ ਦੇ ਗੋਲੇ ਸੁੱਟੇ

ਬੰਦੀ ਸਿੰਘਾਂ ਦੀ ਰਿਹਾਈ: ਮੁੱਖ ਮੰਤਰੀ ਦੀ ਕੋਠੀ ਵੱਲ ਕੂਚ ਕਰ ਰਹੇ ਸਿੱਖਾਂ ਦਾ ਰਾਹ ਰੋਕਿਆ, ਅੱਥਰੂ ਗੈੱਸ ਦੇ…