
ਕਾਂਗਰਸ ਸਰਕਾਰ ਲੋਕਤੰਤਰ ਦਾ ਘਾਣ ਕਰਕੇ ਚੋਣਾਂ ਨਹੀਂ ਜਿੱਤ ਸਕਦੀ: ਰਣਜੀਤ ਗਿੱਲ
ਮਲਕੀਤ ਸਿੰਘ ਸੈਣੀ
ਨਬਜ਼-ਏ-ਪੰਜਾਬ ਬਿਊਰੋ, ਖਰੜ, 8 ਦਸੰਬਰ:
ਕਾਂਗਰਸ ਪਾਰਟੀ ਪੰਜਾਬ ਵਿੱਚ ਹੋ ਰਹੀਆਂ ਨਗਰ ਨਿਗਮਾਂ, ਮਿਉਂਸਪਲ ਕੋਸਲਾਂ, ਮਿਊਸਪਲ ਪੰਚਾਇਤਾਂ ਦੀਆਂ ਚੋਣਾਂ ਵਿਚ ਲੋਕਤੰਤਰ ਦਾ ਘਾਣ ਕਰਕੇ ਉਹ ਚੋਣ ਨਹੀਂ ਜਿੱਤ ਸਕਦੀ ਬਲਕਿ ਉਨ੍ਹਾਂ ਨੂੰ ਪੰਜਾਬ ਦੇ ਵੋਟਰ ਕਰਾਰੀ ਹਾਰ ਰਾਹੀ ਜਵਾਬ ਦੇਣਗੇ। ਇਹ ਵਿਚਾਰ ਵਿਧਾਨ ਸਭਾ ਹਲਕਾ ਖਰੜ ਤੋਂ ਅਕਾਲੀ ਦਲ ਦੇ ਮੁੱਖ ਸੇਵਾਦਾਰ ਰਣਜੀਤ ਸਿੰਘ ਗਿੱਲ ਨੇ ਸ਼ੁੱਕਰਵਾਰ ਨੂੰ ਕੇ.ਐਫ.ਸੀ. ਨੇੜੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਸਾਂਝੇ ਕੀਤੇ। ਉਨ੍ਹਾਂ ਕਿਹਾ ਕਿ ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਅੱਜ ਸਮੁੱਚੇ ਪੰਜਾਬ ਨੂੰ ਜਾਮ ਕਰਨ ਲਈ ਧਰਨੇ ਦੇਣ ਦਾ ਐਲਾਨ ਕੀਤਾ ਹੈ। ਜਿਸ ਕਾਰਨ ਉਹ ਇਸ ਹਲਕੇ ਦੇ ਆਗੂਆਂ, ਵਰਕਰਾਂ ਨਾਲ ਇਕੱਠੇ ਹੋ ਕੇ ਮੁਹਾਲੀ ਵਿਖੇ ਦਿੱਤੇ ਜਾ ਰਿਹੇ ਜਿਲਾ ਪੱਧਰੀ ਧਰਨੇ ਵਿੱਚ ਸ਼ਾਮਲ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਪਾਰਟੀ ਪ੍ਰਧਾਨ ਦਾ ਸੰਘਰਸ਼ ਲਈ ਜੋ ਵੀ ਹੁਕਮ ਆਇਆ ਹੈ ਉਸ ਨੂੰ ਅੱਗੇ ਵਧਾਇਆ ਜਾਵੇਗਾ। ਇਸ ਮੌਕੇ ਐਸਜੀਪੀਸੀ ਦੇ ਮੈਂਬਰ ਚਰਨਜੀਤ ਸਿੰਘ ਕਾਲੇਵਾਲ, ਸੁਖਵਿੰਦਰ ਸਿੰਘ ਛਿੰਦੀ ਬੱਲੋਮਾਜਰਾ, ਮਨਜੀਤ ਸਿੰਘ ਮੁੰਧੋਂ, ਡਾ. ਕੁਲਵਿੰਦਰ ਸਿੰਘ ਰਕੌਲੀ, ਦਿਲਬਾਗ ਸਿੰਘ, ਪਾਲਇੰਦਰ ਸਿੰਘ ਬਾਠ, ਜਸਪਾਲ ਸਿੰਘ ਬੱਸੀ, ਰਾਜਪਾਲ ਸਿੰਘ ਰਾਜੂ, ਕਮਲ ਕਿਸ਼ੋਰ ਸ਼ਰਮਾ, ਰਣਧੀਰ ਸਿੰਘ ਧੀਰਾ, ਸਮੇਤ ਹੋਰ ਅਕਾਲੀ ਦਲ ਦੇ ਆਗੂ, ਵਰਕਰ ਹਾਜ਼ਰ ਸਨ।