ਕਾਂਗਰਸ ਪਾਰਟੀ ਦੀ ਸਰਕਾਰ ਪੰਜ ਸਾਲ ਵਿੱਚ ਪੰਜਾਬ ਵਿੱਚੋਂ ਨਸ਼ਾ ਖ਼ਤਮ ਨਹੀਂ ਕਰ ਸਕੀ : ਪਰਵਿੰਦਰ ਸੋਹਾਣਾ

ਵੋਟਿੰਗ ਮਸ਼ੀਨ ਉਤੇ ਚੋਣ ਨਿਸ਼ਾਨ ‘ਤੱਕਡ਼ੀ’ ਦੇ ਨਿਸ਼ਾਨ ਵਾਲਾ ਬਟਨ ਦਬਾ ਕੇ ਅਕਾਲੀ-ਬਸਪਾ ਸਰਕਾਰ ਬਣਾਉਣ ਦੀ ਅਪੀਲ

ਨਬਜ਼-ਏ-ਪੰਜਾਬ ਬਿਊਰੋ, ਐਸ.ਏ.ਐਸ. ਨਗਰ (ਮੋਹਾਲੀ), 29 ਜਨਵਰੀ:
ਪੰਜਾਬ ਵਿੱਚ ਪਿਛਲੇ ਪੰਜ ਸਾਲ ਤੋਂ ਲਗਾਤਾਰ ਰਾਜ ਕਰ ਚੁੱਕੀ ਕਾਂਗਰਸ ਪਾਰਟੀ ਦੀ ਸਰਕਾਰ ਪੰਜਾਬ ਵਿੱਚੋਂ ਨਸ਼ਾ ਖ਼ਤਮ ਨਹੀਂ ਕਰ ਸਕੀ ਅਤੇ ਹੁਣ ਵਿਧਾਨ ਸਭਾ ਚੋਣਾਂ ਸਿਰ ਉਤੇ ਆਉਂਦਿਆਂ ਹੀ ਕਾਂਗਰਸੀ ਉਮੀਦਵਾਰਾਂ ਵੱਲੋਂ ਲੋਕਾਂ ਵੱਲੋਂ ਫਿਰ ਤੋਂ ਲੋਕਾਂ ਨਾਲ ਝੂਠੇ ਦਾਅਵੇ ਅਤੇ ਵਾਅਦੇ ਕੀਤੇ ਜਾਣ ਲੱਗੇ ਹਨ। ਹਕੀਕਤ ਇਹ ਹੈ ਕਿ ਲੋਕ ਹੁਣ ਇਨ੍ਹਾਂ ਕਾਂਗਰਸੀ ਉਮੀਦਵਾਰਾਂ ਨੂੰ ਮੰੂਹ ਨਹੀਂ ਲਗਾ ਰਹੇ। ਅਕਾਲੀ-ਬਸਪਾ ਉਮੀਦਵਾਰ ਪਰਵਿੰਦਰ ਸਿੰਘ ਸੋਹਾਣਾ ਨੇ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪਿੰਡ ਮੌਜਪੁਰ, ਲਾਂਡਰਾਂ ਅਤੇ ਗਿੱਦਡ਼ਪੁਰ ਆਦਿ ਪਿੰਡਾਂ ਵਿੱਚ ਵੱਖ-ਵੱਖ ਚੋਣ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਕੀਤਾ।
ਉਨ੍ਹਾਂ ਕਿਹਾ ਕਿ ਅਕਾਲੀ ਸਰਕਾਰ ਹੀ ਅਜਿਹੀ ਖੇਤਰੀ ਪਾਰਟੀ ਹੈ ਜਿਹਡ਼ੀ ਕਿ ਪੰਜਾਬ ਦਾ ਭਲਾ ਲੋਚਦੀ ਹੈ। ਇਸ ਵਾਰ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦਾ ਗਠਜੋਡ਼ ਹੈ। ਇਸ ਲਈ ਦੋਵੇਂ ਪਾਰਟੀਆਂ ਰਲ਼ ਕੇ ਸਰਕਾਰ ਬਣਾਉਣਗੀਆਂ ਅਤੇ ਕਾਂਗਰਸ ਪਾਰਟੀ ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਵੇਗਾ।

ਇਨ੍ਹਾਂ ਪਿੰਡਾਂ ਵਿੱਚ ਚੋਣ ਮੀਟਿੰਗਾਂ ਮੌਕੇ ਬੀਬੀ ਪਰਮਜੀਤ ਕੌਰ ਲਾਂਡਰਾਂ (ਐੱਸ.ਜੀ.ਪੀ.ਸੀ. ਮੈਂਬਰ), ਇਸਤਰੀ ਅਕਾਲੀ ਦਲ ਦੀ ਪ੍ਰਧਾਨ ਬੀਬੀ ਕੁਲਦੀਪ ਕੌਰ ਕੰਗ, ਹਰਮਿੰਦਰ ਸਿੰਘ ਪੱਤੋਂ, ਬਲਵਿੰਦਰ ਸਿੰਘ ਲਖਨੌਰ, ਅਵਤਾਰ ਸਿੰਘ ਦਾਊਂ (ਤਿੰਨੋਂ ਸਰਕਲ ਪ੍ਰਧਾਨ) ਨਿਰਮਲ ਸਿੰਘ (ਸਰਪੰਚ ਮਾਣਕਮਾਜਰਾ), ਬਲਜੀਤ ਸਿੰਘ ਦੈਡ਼ੀ, ਬਿਕਰਮਜੀਤ ਸਿੰਘ ਗੀਗੇਮਾਜਰਾ, ਐਡਵੋਕੇਟ ਗਗਨਦੀਪ ਸਿੰਘ ਸੋਹਾਣਾ, ਕਮਲਜੀਤ ਸਿੰਘ ਕੰਮਾ ਬਡ਼ੀ (ਜਨਰਲ ਸਕੱਤਰ ਮੋਹਾਲੀ), ਗੁਰਪ੍ਰਤਾਪ ਸਿੰਘ ਬਡ਼ੀ (ਕੌਮੀ ਮੀਤ ਪ੍ਰਧਾਨ), ਪ੍ਰੀਤ ਰਾਠੌਰ (ਜ਼ਿਲ੍ਹਾ ਕਾਲੋਨੀ ਵਿੰਗ ਯੂਥ ਪ੍ਰਧਾਨ), ਪ੍ਰਿੰ. ਜਗਦੀਪ ਸਿੰਘ (ਸ਼ਹਿਰੀ ਪ੍ਰਧਾਨ), ਬਖਸ਼ੀਸ਼ ਸਿੰਘ (ਪ੍ਰਧਾਨ ਹਲਕਾ ਮੋਹਾਲੀ), ਹਰਨੇਕ ਸਿੰਘ ਬਸਪਾ, ਟਿੰਕੂ ਵਰਮਾ ਪ੍ਰਧਾਨ ਖੱਤਰੀ ਸਭਾ, ਸਵਰਨ ਸਿੰਘ ਲਾਂਡਰਾਂ, ਹਰਦੁਆਰੀ ਲਾਲ ਪ੍ਰਧਾਨ ਬਸਪਾ,, ਗੁਰਦਿਆਲ ਸਿੰਘ, ਬਹਾਦਰ ਸਿੰਘ ਸਾਬਕਾ ਸਰਪੰਚ, ਜਸਵੰਤ ਸਿੰਘ, ਗਿਆਨ ਸਿੰਘ, ਨਛੱਤਰ ਸਿੰਘ, ਦਰਸ਼ਨ ਸਿੰਘ, ਦਿਲਵਰ ਸਿੰਘ, ਮਹਿੰਦਰ ਸਿੰਘ, ਕਾਕਾ ਸਿੰਘ, ਸੁਖਜਿੰਦਰ ਕੌਰ, ਪਿੰਡ ਮੌਜਪੁਰ ਵਿਖੇ ਸੁਖਦੇਵ ਸਿੰਘ, ਸਵਰਨ ਸਿੰਘ, ਜਗਤਾਰ ਸਿੰਘ (ਦੋਵੇਂ ਬਸਪਾ ਆਗੂ), ਗੁਰਪ੍ਰੀਤ ਸਿੰਘ, ਸੁੱਚਾ ਸਿੰਘ, ਜਗਤਾਰ ਸਿੰਘ, ਅਮਰਜੀਤ ਸਿੰਘ, ਐਡਵੋਕੇਟ ਅਵਤਾਰ ਸਿੰਘ, ਰਣਜੀਤ ਸਿੰਘ, ਸੁਰਜੀਤ ਸਿੰਘ, ਗੁਰਪ੍ਰੀਤ ਸਿੰਘ ਮਾਵੀ, ਲਾਲੀ ਵੀਰ, ਬਿੱਲਾ, ਛੋਟਾ, ਪੰਡਿਤ ਬ੍ਰਿਜ ਮੋਹਨ ਆਦਿ ਨੇ ਹਲਕਾ ਮੋਹਾਲੀ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਆਉਂਦੀ 20 ਫ਼ਰਵਰੀ ਨੂੰ ਚੋਣ ਨਿਸ਼ਾਨ ‘ਤੱਕਡ਼ੀ’ ਉਤੇ ਮੋਹਰਾਂ ਲਗਾ ਕੇ ਪਰਵਿੰਦਰ ਸੋਹਾਣਾ ਨੂੰ ਜਿਤਾਇਆ ਜਾਵੇ ਤਾਂ ਇੱਥੋਂ ਕਾਂਗਰਸ ਪਾਰਟੀ ਦਾ ਸਫ਼ਾਇਆ ਕੀਤਾ ਜਾ ਸਕੇ ਅਤੇ ਅਕਾਲੀ-ਬਸਪਾ ਗਠਜੋਡ਼ ਵਾਲੀ ਸਰਕਾਰ ਬਣਾਈ ਜਾ ਸਕੇ।

Load More Related Articles
Load More By Nabaz-e-Punjab
Load More In Agriculture & Forrest

Check Also

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ ਸਿੰ…