ਕਾਂਗਰਸ ਸਰਕਾਰ ਦਾ ਕੈਨੇਡਾ ਦੇ ਰੱਖਿਆ ਮੰਤਰੀ ਨਾਲ ਮਾੜਾ ਵਤੀਰਾ ਸਿੱਖ ਕੌਮ ਲਈ ਮੰਦਭਾਗਾ: ਸੰਤ ਸਮਾਜ

ਗਿਆਨੀ ਗੁਰਮੁੱਖ ਸਿੰਘ ਮਾਮਲੇ ਦੀ ਸੱਚਾਈ ਬਾਰੇ ਕੌਮ ਨੂੰ ਜਾਣੂ ਕਰਵਾਉਣ ਜਥੇਦਾਰ ਗੁਰਬਚਨ ਸਿੰਘ

ਹਰਜੀਤ ਸਿੰਘ ਸੱਜਣ ਮਾਮਲੇ ’ਤੇ ਅਕਾਲੀ ਦਲ ਦੀ ਚੁੱਪ ਇਤਿਹਾਸਕ ਭੁੱਲ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 21 ਅਪਰੈਲ:
ਕਾਗਰਸ ਦੀ ਕੈਪਟਨ ਸਰਕਾਰ ਵੱਲੋ ਕੈਨੇਡਾ ਦੇ ਸਿੱਖ ਭਾਈਚਾਰੇ ਦਾ ਨਾਮ ਉੱਚਾ ਚੁੱਕਣ ਵਾਲੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਨਾਲ ਕੀਤਾ ਗਿਆ ਸਲੂਕ ਬਹੁਤ ਹੀ ਮੰਦਭਾਗਾ ਤੇ ਸਿੱਖ ਮਾਨਸਿਕਤਾ ਨੂੰ ਠੇਸ ਮਾਰਨ ਵਾਲਾ ਹੈ। ਇਹ ਪ੍ਰਗਟਾਵਾ ਸੰਤ ਸਮਾਜ ਵੱਲੋ ਬਾਬਾ ਹਰੀ ਸਿੰਘ ਰੰਧਾਵੇ ਵਾਲੇ ਬਾਬਾ ਲਖਬੀਰ ਸਿੰਘ ਰਤਵਾੜੇ ਵਾਲੇ ਬਾਬਾ ਸੇਵਾ ਸਿੰਘ ਰਾਮਪੁਰਖੇੜੇ ਵਾਲਿਆਂ ਨੇ ਕਰਦਿਆ ਕੀਤਾ ਹੈ। ਬਿਆਨ ਜਾਰੀ ਕਰਦੇ ਹੋਏ ਭਾਈ ਗੁਰਪ੍ਰੀਤ ਸਿੰਘ ਰੰਧਾਵਾ ਭਾਈ ਸੁਖਵਿੰਦਰ ਸਿੰਘ ਰਤਵਾੜਾ ਸਾਹਿਬ ਨੇ ਕਿਹਾ ਇਹ ਇਕ ਸਿੱਖ ਦਾ ਮਾਮਲਾ ਸੀ ਦੂਜੇ ਪਾਸੇ ਭਾਜਪਾ ਦੇ ਦਬਾਅ ਹੇਠ ਅਕਾਲੀ ਦਲ ਨੇ ਵੀ ਇਸ ਗੰਭੀਰ ਮਾਮਲੇ ਤੇ ਚੁੱਪ ਵੱਟ ਕੇ ਸਿੱਖ ਕੌਮ ਨੂੰ ਭਾਰੀ ਨਿਰਾਸ ਕੀਤਾ ਜੋ ਅਕਾਲੀ ਦਲ ਦਾ ਇਹ ਨੈਤਿਕ ਫਰਜ ਬਣਦਾ ਸੀ ਕਿ ਉਹ ਇਸ ਮਾਮਲੇ ਤੇ ਪੰਥਕ ਹਿਤਾ ਲਈ ਜੋਰਦਾਰ ਪਹਿਰੇਦਾਰੀ ਕਰਦੇ ਪ੍ਰੰਤੂ ਬਿਲਕੁੱਲ ਚੁੱਪ ਧਾਰਨ ਕਰਨਾ ਇਹ ਆਉਣ ਵਾਲੇ ਸਮੇ ਵਿੱਚ ਅਕਾਲੀ ਦਲ ਲਈ ਰਾਜਨੀਤਕ ਅਤੇ ਇਤਹਾਸਕ ਭੁੱਲ ਸਾਬਤ ਹੋਵੇਗੀ ਕੌਮ ਵਿੱਚ ਸਦਾ ਇਹ ਗੱਲ ਰੜਕਦੀ ਰਹੇਗੀ ਕਿਉਂਕਿ ਅਕਾਲੀ ਦਲ ਪੰਥ ਦੇ ਨਾਮ ਤੇ ਰਾਜਨੀਤੀ ਕਰਦਾ ਹੈ ਨਾਲ ਹੀ ਸੰਤ ਸਮਾਜ ਨੇ ਰਵਨੀਤ ਸਿੰਘ ਬਿੱਟੂ ਦੇ ਦਿੱਤੇ ਬਿਆਨ ਨੂੰ ਗੈਰਇਖਲਾਕੀ ਘਟੀਆ ਸੋਚ ਵਾਲਾ ਕਿਹਾ ਸਵਾਲ ਕੀਤਾ ਕਿ ਬਿੱਟੂ ਨੇ ਇਕ ਵਾਰ ਫੇਰ ਆਪਣੇ ਦਾਦੇ ਵਾਲੀ ਮਾਨਸਿਕਤਾ ਦਾ ਪ੍ਰਟਾਵਾ ਕੀਤਾ ਹੈ।
ਸੰਤ ਸਮਾਜ ਨੇ ਕਿਹਾ ਇਸ ਵਰਤਾਰੇ ਨਾਲ ਸਭਤੋ ਵੱਧ ਨੁਕਸਾਨ ਪੰਜਾਬੀਅਤ ਨੂੰ ਹੋ ਸਕਦਾ ਕਿੳਕਿ ਅੱੱਜ ਬੇਰੁਜਗਾਰ ਨੌਜੁਆਨੀ ਨੂੰ ਇਹਨਾਂ ਮੁਲਕਾ ਨੇ ਬਹੁਤ ਵੱਡਾ ਸਹਾਰਾ ਦਿੱਤਾ ਹੈ ਕਿੳਕਿ ਇਥੇ ਸਰਕਾਰਾ ਕੋਈ ਰੋਜਗਾਰ ਪੈਦਾ ਨਹੀ ਕਰ ਸਕੀਆਂ ਜੇਕਰ ਸਰਕਾਰਾਂ ਦੇ ਇਸ ਵਰਤਾਰੇ ਨਾਲ ਉਹਨਾਂ ਮੁਲਕਾ ਨੇ ਕੋਈ ਸਖਤ ਕਦਮ ਪੰਜਾਬੀਆਂ ਲਈ ਚੁੱਕੇ ਮੁਸਕਲ ਪੈਦਾ ਕਰ ਦਿੱਤੀਆ ਤਾਂ ਕੀ ਕਾਗਰਸੀ ਹਜਾਰਾਂ ਲੱਖਾਂ ਲੋਕਾਂ ਨੂੰ ਸੰਭਾਲ ਸਕਦੇ ਹਨ।ਨਾਲ ਹੀ ਸਮੁੱਚੇ ਸੰਤ ਸਮਾਜ ਨੇ ਗਿਆਨੀ ਗੁਰਬਚਨ ਸਿੰਘ ਨੂੰ ਸਵਾਲ ਕੀਤਾ ਹੈ ਕਿ ਜੋ ਖੁਲਾਸੇ ਗਿਆਨੀ ਗੁਰਮੁੱਖ ਸਿੰਘ ਵੱਲੋ ਕੀਤੇ ਗਏ ਹਨ ਕੀ ਉਹ ਸੱਚ ਹਨ ਜਾ ਝੂਠ ਕੌਮ ਨੂੰ ਜਵਾਬ ਦੇਣ ਇਹ ਜੱਥੇਦਾਰ। ਜੇਕਰ ਇਹ ਸੱਚਾਈ ਹੈ ਤਾਂ ਫਿਰ ਸਮਾ ਆ ਗਿਆ ਸਿੱਖ ਕੌਮ ਮਿਲ ਬੈਠਕੇ ਕੁਝ ਸੋਚਣਾ ਚਾਹੀਦਾ ਹੈ ਕੀ ਹੁਣ ਰਾਜਨੀਤਕ ਲੋਕ ਆਪਣੀਆਂ ਕੋਠੀਆਂ ਵਿੱਚ ਬੈਠ ਕੇ ਧਾਰਮਿਕ ਫਤਵੇ ਜਾਰੀ ਕਰਨਗੇ। ਸਾਡੀਆਂ ਮਹਾਨ ਵਿਰਾਸਤਕ ਪ੍ਰੰਪਰਾਵਾਂ ਨੂੰ ਤਹਿਸ ਨਹਿਸ ਕੀਤਾ ਜਾ ਰਿਹਾ ਹੈ।

Load More Related Articles
Load More By Nabaz-e-Punjab
Load More In Government

Check Also

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ ਸਿੰ…