Share on Facebook Share on Twitter Share on Google+ Share on Pinterest Share on Linkedin ਕਾਂਗਰਸ ਸਰਕਾਰ ਹਰ ਫਰੰਟ ’ਤੇ ਫ਼ੇਲ ਸਾਬਤ ਹੋਈ: ਪ੍ਰੋ. ਚੰਦੂਮਾਜਰਾ ਰਜਨੀਕਾਂਤ ਗਰੋਵਰ ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 29 ਅਕਤੂਬਰ: ਇੱਥੋਂ ਦੇ ਗੁਰਦੁਆਰਾ ਗੜੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਵਿਧਾਨ ਸਭਾ ਹਲਕਾ ਖਰੜ ਦੇ ਮੁੱਖ ਸੇਵਾਦਾਰ ਰਣਜੀਤ ਸਿੰਘ ਗਿੱਲ ਦੀ ਪ੍ਰਧਾਨਗੀ ਹੇਠ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਸੀਨੀਅਰ ਆਗੂਆਂ ਅਤੇ ਸਰਗਰਮ ਵਰਕਰਾਂ ਦੀ ਇੱਕ ਅਹਿਮ ਮੀਟਿੰਗ ਹੋਈ। ਇਸ ਮੀਟਿੰਗ ਵਿੱਚ ਸਬ ਡਿਵੀਜ਼ਨ ਖਰੜ ਦੇ ਵਰਕਰਾਂ ਦੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਪਾਰਟੀ ਦੇ ਜਨਰਲ ਸਕੱਤਰ ਅਤੇ ਸ੍ਰੀ ਆਨੰਦਪੁਰ ਸਾਹਿਬ ਤੋਂ ਸੰਸਦ ਮੈਂਬਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਕਿਸਾਨਾਂ ਅਤੇ ਨੌਜਵਾਨਾਂ ਨੂੰ ਝੂਠੇ ਲਾਰੇ ਲਾ ਕੇ ਹੋਂਦ ਵਿੱਚ ਆਈ ਕੈਪਟਨ ਸਰਕਾਰ ਤੋਂ ਛੇਤੀ ਹੀ ਲੋਕਾਂ ਦਾ ਮੋਹ ਭੰਗ ਹੋਣਾ ਸ਼ੁਰੂ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਸੂਬੇ ਦੇ ਲੋਕ ਕਾਂਗਰਸ ਸੱਤ ਮਹੀਨਿਆਂ ਦੇ ਸ਼ਾਸਨ ਤੋਂ ਪੂਰੀ ਤਰ੍ਹਾਂ ਅੱਕ ਚੁੱਕੇ ਹਨ ਅਤੇ ਅਕਾਲੀ ਭਾਜਪਾ ਗੱਠਜੋੜ ਦੀ ਪਿਛਲੀ ਸਰਕਾਰ ਦੀ ਕਾਰਗੁਜ਼ਾਰੀ ਨੂੰ ਲੋਕ ਯਾਦ ਕਰਨ ਲੱਗ ਪਏ ਹਨ। ਕਾਂਗਰਸ ਸਰਕਾਰ ਦੀ ਨੁਕਤਾਚਨੀ ਕਰਦਿਆਂ ਉਨਾਂ ਕਿਹਾ ਕਿ ਚੋਣਾਂ ਸਮੇਂ ਕੀਤੇ ਵਾਅਦਿਆਂ ਵਿਚੋਂ ਕੋਈ ਵੀ ਵਾਅਦਾ ਪੂਰਾ ਨਹੀਂ ਹੋ ਰਿਹਾ ‘ਤੇ ਕਿਸਾਨਾਂ ਦੀ ਕਰਜਾ ਮੁਆਫੀ ਅਤੇ ਨੌਜਵਾਨਾਂ ਨੂੰ ਸਮਾਰਟ ਫੋਨ ਦੇ ਵਾਅਦੇ ਵੀ ਵਫਾ ਨਹੀਂ ਹੋ ਰਹੇ, ਇਸ ਤੋਂ ਉਲਟ ਸੂਬੇ ਦੀ ਕੈਪਟਨ ਸਰਕਾਰ ਘਰੇਲੂ ਬਿਜਲੀ ਮਹਿੰਗੀ ਕਰਨ ਦੇ ਨਾਲ ਨਾਲ ਪੰਜਾਬ ਭਰ ਵਿੱਚ 800 ਸਰਕਾਰੀ ਸਕੂਲਾਂ ਨੂੰ ਬੰਦ ਕਰਨ ਦੇ ਲੋਕ ਵਿਰੋਧੀ ਫੈਸਲੇ ਲੈ ਰਹੀ ਹੈ। ਉਨਾਂ ਅੱਗੇ ਕਿਹਾ ਕਿ ਨਾ ਤਾਂ ਮੁਲਾਜਮਾਂ ਨੂੰ ਤਨਖਾਹਾਂ ਹੀ ਮਿਲ ਰਹੀਆਂ ਹਨ ‘ਤੇ ਨਾ ਹੀ ਬਜੁਰਗਾਂ ਅਤੇ ਵਿਧਵਾਵਾਂ ਨੂੰ ਪੈਨਸਨਾਂ ਦਿੱਤੀਆਂ ਜਾ ਰਹੀਆਂ। ਕੁੱਲ ਮਿੱਲਾ ਕੇ ਕਾਂਗਰਸ ਸਰਕਾਰ ਸੂਬੇ ਵਿੱਚ ਹਰ ਫਰੰਟ ਤੇ ਫੇਲ ਹੋ ਚੁੱਕੀ ਹੈ । ਇਸ ਤੋਂ ਪਹਿਲਾਂ ਅਕਾਲੀ ਆਗੂ ਰਣਜੀਤ ਸਿੰਘ ਗਿੱਲ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹ ਪਰਿਵਾਰਿਕ ਮੈਂਬਰ ਦੀ ਤਰ੍ਹਾਂ ਵਿਚਰ ਕੇ ਹਲਕਾ ਵਾਸੀਆਂ ਦੀ ਸੇਵਾ ਵਿੱਚ ਦਿਨ ਰਾਤ ਹਾਜ਼ਿਰ ਹਨ। ਉਨ੍ਹਾਂ ਆਉਂਦੀਆਂ ਪੰਚਾਇਤੀ ਚੋਣਾਂ ਸਮੇਤ ਲੋਕ ਸਭਾ ਚੋਣ ਲਈ ਵਰਕਰਾਂ ਨੂੰ ਲਾਮਬੰਦ ਹੋਣ ਦਾ ਸੱਦਾ ਦਿੰਦਿਆਂ ਸ਼ਹਿਰੀ ਖੇਤਰ ਵਿੱਚ ਵਾਰਡ ਪੱਧਰ ਅਤੇ ਦਿਹਾਤੀ ਖੇਤਰ ਵਿੱਚ ਪਿੰਡ ਪੱਧਰ ’ਤੇ ਪਾਰਟੀ ਦੀ ਮਜ਼ਬੂਤੀ ਲਈ ਸਰਗਰਮੀ ਆਰੰਭਣ ਲਈ ਪ੍ਰੇਰਿਆ। ਮੀਟਿੰਗ ਵਿੱਚ ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਅਜਮੇਰ ਸਿੰਘ ਖੇੜਾ, ਸ੍ਰੋਮਣੀ ਕਮੇਟੀ ਮੈਂਬਰ ਚਰਨਜੀਤ ਸਿੰਘ ਚੰਨਾ, ਬਲਾਕ ਸੰਮਤੀ ਦੀ ਚੇਅਰਪਰਸ਼ਨ ਬੀਬੀ ਮਨਜੀਤ ਕੌਰ, ਸੰਮਤੀ ਮੈਂਬਰ ਸਰਬਜੀਤ ਸਿੰਘ ਕਾਦੀਮਾਜਰਾ, ਰਵਿੰਦਰ ਸਿੰਘ ਸੂੰਕ, ਅਕਾਲੀ ਆਗੂ ਰਣਧੀਰ ਸਿੰਘ ਧੀਰਾ, ਦਿਲਬਾਗ ਸਿੰਘ ਮੀਆਂਪੁਰ, ਢਾਡੀ ਮਲਕੀਤ ਸਿੰਘ ਪਪਰਾਲੀ ਨੇ ਪਾਰਟੀ ਦੀ ਮਜਬੂਤੀ ਲਈ ਆਪਣੇ ਆਪਣੇ ਵਿਚਾਰ ਰੱਖੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਅਕਾਲੀ ਆਗੂ ਗੁਰਧਿਆਨ ਸਿੰਘ ਨਵਾਂਗਾਂਉਂ, ਹਰਜਿੰਦਰ ਸਿੰਘ ਮੁੰਧੋਂ, ਭਾਜਪਾ ਆਗੂ ਜੈਮਲ ਸਿੰਘ ਮਾਜਰੀ, ਸੁਰਮੁੱਖ ਸਿੰਘ ਪੱਪੀ, ਜਥੇਦਾਰ ਮਨਜੀਤ ਸਿੰਘ ਮੁੰਧੋਂ ਸੰਗਤੀਆਂ, ਪਾਲਇੰਦਰ ਸਿੰਘ ਬਾਠ, ਬਲਵੰਤ ਸਿੰਘ, ਨਾਇਬ ਸਿੰਘ ਮੁੱਲਾਂਪੁਰ, ਕੁਲਵੰਤ ਸਿੰਘ ਪੰਮਾ, ਹਰਜੀਤ ਸਿੰਘ ਹਰਮਨ, ਗੁਰਮੀਤ ਸਿੰਘ ਸਾਂਟੂ, ਸਪਿੰਦਰ ਸਿੰਘ ਤੋਗਾਂ,ਭੁਪਿੰਦਰ ਸਿੰਘ, ਸੰਤ ਸਿੰਘ ਮੁੰਧੋਂ, ਅਮਨਦੀਪ ਸਿੰਘ ਗੋਲਡੀ, ਪਿੰ੍ਰਸ ਕੁਰਾਲੀ, ਕੁਲਦੀਪ ਸਿੰਘ ਤੱਕੀਪੁਰ, ਹਰਨੇਕ ਸਿੰਘ ਨੇਕੀ, ਬਲਦੇਵ ਸਿੰਘ ਖਿਜਰਾਬਾਦ ਅਤੇ ਬਲਵਿੰਦਰ ਸਿੰਘ ਕਾਪਣੇਕਾ, ਮਨਜੀਤ ਕੌਰ ਸੰਮਤੀ ਮੈਂਬਰ ਤੋਂ ਇਲਾਵਾ ਹੋਰ ਪਾਰਟੀ ਆਗੂ ਹਾਜ਼ਿਰ ਸਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ