Share on Facebook Share on Twitter Share on Google+ Share on Pinterest Share on Linkedin ਪੰਜਾਬ ਵਿੱਚ 29 ਨਗਰ ਕੌਂਸਲਾਂ ਤੇ ਨਗਰ ਪੰਚਾਇਤਾਂ ’ਚੋਂ 20 ’ਤੇ ਕਾਂਗਰਸ ਦੀ ਹੂੰਝਾਫੇਰ ਜਿੱਤ ਪਟਿਆਲਾ ਵਿੱਚ ਤਲਵਾਰਾਂ ਚੱਲੀਆਂ, ਅਕਾਲੀਆਂ ਵੱਲੋਂ ਮੋਤੀ ਮਹਿਲ ਘੇਰਨ ਦਾ ਯਤਨ, ਕਈ ਥਾਵਾਂ ’ਤੇ ਭਾਜਪਾ ਅਤੇ ਆਪ ਲੀਹੋ ਲੱਥੀ ਅਮਨਦੀਪ ਸਿੰਘ ਸੋਢੀ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 17 ਦਸੰਬਰ: ਪੰਜਾਬ ਵਿੱਚ 29 ਨਗਰ ਕੌਂਸਲਾਂ ਅਤੇ ਨਗਰ ਪੰਚਾਇਤਾਂ ਲਈ ਅੱਜ ਹੋਈ ਚੋਣ ਵਿੱਚ ਸੱਤਾਧਾਰੀ ਕਾਂਗਰਸ ਪਾਰਟੀ ਦੇ 20 ਕੌਂਸਲਾਂ ਉੱਤੇ ਸ਼ਾਨਦਾਰ ਜਿੱਤ ਦਰਜ ਕੀਤੀ ਹੈ। ਉਂਜ ਚੋਣਾਂ ਦੌਰਾਨ ਪਟਿਆਲਾ ਵਿੱਚ ਸ਼ਰ੍ਹੇਆਮ ਤਲਵਾਰਾਂ ਚੱਲੀਆਂ। ਇਸ ਤੋਂ ਇਲਾਵਾ ਕਈ ਹੋਰਨਾਂ ਥਾਵਾਂ ਉੱਤੇ ਵੀ ਮਾਮੂਲੀ ਲੜਾਈ ਝਗੜੇ ਹੋਣ ਦੀਆਂ ਘਬਰਾਂ ਮਿਲੀਆਂ ਹਨ। ਅਕਾਲੀ ਵਰਕਰਾਂ ਨੇ ਸੰਸਦ ਮੈਂਬਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਦੀ ਅਗਵਾਈ ਹੇਠ ਮੋਦੀ ਮਹਿਲ ਨੂੰ ਘੇਰਨ ਦਾ ਯਤਨ ਕੀਤਾ ਲੇਕਿਨ ਪੁਲੀਸ ਨੇ ਪ੍ਰਦਰਸ਼ਨਕਾਰੀਆਂ ਨੂੰ ਰਾਹ ਵਿੱਚ ਡੱਕ ਲਿਆ। ਉਧਰ, 3 ਨਗਰ ਨਿਗਮਾਂ ਉੱਤੇ ਕਾਗਰਸ ਪਾਰਟੀ ਨੇ ਜਿੱਤ ਦਰਜ ਕੀਤੀ ਹੈ। ਚੋਣ ਕਮਿਸ਼ਨ ਦੇ ਬੁਲਾਰੇ ਨੇ ਦੱਸਿਆ ਕਿ ਕੁਲ ਅੰਮ੍ਰਿਤਸਰ ਦੇ 85 ਵਾਰਡਾਂ ਵਿਚੋਂ ਕਾਗਰਸ 64, ਅਕਾਲੀ ਦਲ 7 , ਬੀ. ਜੇ.ਪੀ.6. ਆਪ 0 ਅਤੇ ਅਜਾਦ 08 ਜਿਤੇ ਹਨ। ਪਟਿਆਲਾ ਦੇ 60 ਵਾਰਡਾਂ ਵਿਚੋਂ ਕਾਗਰਸ 59 ਦੇ ਜਿਤੇ ਹਨ ਜਦਕਿ ਵਾਰਡ ਨੰਬਰ 37 ਦੇ ਬੂਥ ਨੰ 3 ਵਿਚ ਮੁੜ ਵੋਟਿੰਗ ਦੇ ਹੁਕਮ ਦਿਤੇ ਹਨ। ਜਲੰਧਰ ਦੇ 80 ਵਾਰਡਾਂ ਵਿਚੋਂ ਕਾਗਰਸ 66, ਅਕਾਲੀ ਦਲ 4 , ਬੀ ਜੇ.ਪੀ. 8. ਆਪ 0 ਅਤੇ ਅਜਾਦ 2 ਜਿੱਤੇ ਹਨ। ਚੋਣ ਕਮਿਸ਼ਨਰ ਦਫ਼ਤਰ ਦੇ ਬੁਲਾਰੇ ਨੇ ਦੱਸਿਆ ਕਿ ਨਗਰ ਕੌਂਸਲ ਅਤੇ ਨਗਰ ਪੰਚਾਇਤਾਂ ਚੋਣਾਂ ਦੇ ਕੁਲ 414 ਵਾਰਡਾਂ ’ਚੋਂ 267 ਉÎੱਤੇ ਕਾਂਗਰਸ ਨੇ ਜਿੱਤ ਹਾਸਿਲ ਕੀਤੀ ਜਦੋਂ ਕਿ ਅਕਾਲੀ ਦਲ 37, ਬੀਜੇ.ਪੀ.15. ਆਪ 1 ਅਤੇ ਅਜਾਦ ਉਮੀਦਵਾਰ 94 ਵਾਰਡਾਂ ਉÎੱਤੇ ਜੇਤੂ ਰਹੇ। ਬੁਲਾਰੇ ਨੇ ਦੱਸਿਆ ਕਿ ਅੰਮ੍ਰਿਤਸਰ ਵਿੱਚ ਰਾਜਾਸਾਂਸੀ ਦੇ 13 ਵਾਰਡਾਂ ਵਿੱਚ ਕਾਂਗਰਸ ਪਾਰਟੀ ਨੂੰ 7, ਅਕਾਲੀ ਦਲ ਨੂੰ 3, ਭਾਰਤੀ ਜਨਤਾ ਪਾਰਟੀ ਨੂੰ 3 ਅਤੇ ਆਪ ਨੂੰ 0 ਥਾਵਾਂ ਤੇ ਜਿਤ ਹਾਸਿਲ ਹੋਈ ਹੈ, ਬਰਨਾਲਾ ਦੇ ਹੰਡਿਆਇਆ ਦੇ 13 ਵਾਰਡਾਂ ਕਾਂਗਰਸ ਪਾਰਟੀ 7, ਅਕਾਲੀ ਦਲ ਨੂੰ 3, ਭਾਰਤੀ ਜਨਤਾ ਪਾਰਟੀ ਨੂੰ 3 ਅਤੇ ਆਪ ਨੂੰ 0 ਥਾਵਾਂ ਤੇ ਜਿੱਤ ਹਾਸਲ ਹੋਈ। ਜ਼ਿਲ੍ਹਾ ਫਤਹਿਗੜ੍ਹ ਸਾਹਿਬ ਦੇ ਅਮਲੋਹ ਦੇ 13 ਵਿੱਚ ਕਾਂਗਰਸ ਪਾਰਟੀ 9, ਅਕਾਲੀ ਦਲ ਨੂੰ 2, ਭਾਰਤੀ ਜਨਤਾ ਪਾਰਟੀ ਨੂੰ 2 ਅਤੇ ਆਪ ਨੂੰ 0 ਥਾਵਾਂ ਤੇ ਜਿਤ ਹਾਸਿਲ ਹੋਈ, ਜਲੰਧਰ ਦੇ ਭੋਗਪੁਰ 13 ਵਾਰਡਾਂ ਵਿਚੋ 13 ਅਜਾਦ ਜਿਤੇ ਹਨ, ਸ਼ਾਹਕੋਟ ਦੇ 13 ’ਚੋਂ ਕਾਂਗਰਸ ਪਾਰਟੀ 12, ਅਕਾਲੀ ਦਲ ਨੂੰ 0, ਭਾਰਤੀ ਜਨਤਾ ਪਾਰਟੀ ਨੂੰ 0 ਅਤੇ ਆਪ ਨੂੰ 0, ਅਤੇ 1 ਅਜਾਦ ਉਮੀਦਵਾਰ ਨੂੰ ਜਿਤ ਹਾਸਿਲ ਹੋਈ, ਗੋਰਾਇਆ ਦੇ 13 ਵਿਚੋਂ ਕਾਂਗਰਸ ਪਾਰਟੀ 10, ਅਕਾਲੀ ਦਲ ਨੂੰ 1, ਭਾਰਤੀ ਜਨਤਾ ਪਾਰਟੀ ਨੂੰ 1 ਅਤੇ ਆਪ ਨੂੰ 0, ਅਤੇ 1 ਅਜਾਦ ਉਮੀਦਵਾਰ ਨੂੰ ਜਿਤ ਹਾਸਿਲ ਹੋਈ, ਅਤੇ ਬਿਲਗਾ ਦੇ 13 ਵਿਚੋਂ ਕਾਂਗਰਸ ਪਾਰਟੀ 04, ਅਕਾਲੀ ਦਲ ਨੂੰ 03, ਭਾਰਤੀ ਜਨਤਾ ਪਾਰਟੀ ਨੂੰ 0 ਅਤੇ ਆਪ ਨੂੰ 0 , ਅਤੇ 06 ਅਜਾਦ ਉਮੀਦਵਾਰ ਨੂੰ ਜਿਤ ਹਾਸਿਲ ਹੋਈ। ਕਪੂਰਥਲਾ ਦੇ ਢਿੱਲਵਾਂ ਦੇ 11 ਵਾਰਡਾਂ ਵਿਚੋਂ ਕਾਂਗਰਸ ਪਾਰਟੀ 07, ਅਕਾਲੀ ਦਲ ਨੂੰ 0, ਭਾਰਤੀ ਜਨਤਾ ਪਾਰਟੀ ਨੂੰ 0 ਅਤੇ ਆਪ ਨੂੰ 0 , ਅਤੇ 4 ਅਜਾਦ ਉਮੀਦਵਾਰ ਨੂੰ ਜਿਤ ਹਾਸਿਲ ਹੋਈ। ਬੇਗੋਵਾਲ ਦੇ 13 ਵਾਰਡਾਂ ਕਾਂਗਰਸ ਪਾਰਟੀ 04, ਅਕਾਲੀ ਦਲ ਨੂੰ 08, ਭਾਰਤੀ ਜਨਤਾ ਪਾਰਟੀ ਨੂੰ 0 ਅਤੇ ਆਪ ਨੂੰ 0 , ਅਤੇ 1 ਅਜਾਦ ਉਮੀਦਵਾਰ ਨੂੰ ਜਿਤ ਹਾਸਿਲ ਹੋਈ ਕਿ ਭੁਲੱਥ ਦੇ 13 ਵਿਚੋਂ ਕਾਂਗਰਸ ਪਾਰਟੀ 05, ਅਕਾਲੀ ਦਲ ਨੂੰ 04, ਭਾਰਤੀ ਜਨਤਾ ਪਾਰਟੀ ਨੂੰ 0 ਅਤੇ ਆਪ ਨੂੰ 1 , ਅਤੇ 3 ਅਜਾਦ ਉਮੀਦਵਾਰ ਨੂੰ ਜਿਤ ਹਾਸਿਲ ਹੋਈ । ਲੁਧਿਆਣਾ ਜ਼ਿਲੇ ਦੇ ਮਾਛੀਵਾੜਾ ਦੇ 15 ਵਾਰਡਾਂ ਚੋਂ ਕਾਂਗਰਸ ਪਾਰਟੀ 12, ਅਕਾਲੀ ਦਲ ਨੂੰ 1, ਭਾਰਤੀ ਜਨਤਾ ਪਾਰਟੀ ਨੂੰ 1 ਅਤੇ ਆਪ ਨੂੰ 0, ਅਤੇ 1 ਅਜਾਦ ਉਮੀਦਵਾਰ ਨੂੰ ਜਿਤ ਹਾਸਿਲ ਹੋਈ, ਮੁੱਲਾਂਪੁਰ ਦਾਖਾਂ ਦੇ 13 ’ਚੋਂ ਕਾਂਗਰਸ ਪਾਰਟੀ 13, ਅਕਾਲੀ ਦਲ ਨੂੰ 0, ਭਾਰਤੀ ਜਨਤਾ ਪਾਰਟੀ ਨੂੰ 0 ਅਤੇ ਆਪ ਨੂੰ 0 , ਅਤੇ 0 ਅਜਾਦ ਉਮੀਦਵਾਰ ਨੂੰ ਜਿਤ ਹਾਸਿਲ ਹੋਈ, ਮਲੌਦ ਦੇ 11 ਵਿਚੋਂ ਕਾਂਗਰਸ ਪਾਰਟੀ 08 , ਅਕਾਲੀ ਦਲ ਨੂੰ 1, ਭਾਰਤੀ ਜਨਤਾ ਪਾਰਟੀ ਨੂੰ 1 ਅਤੇ ਆਪ ਨੂੰ 0 , ਅਤੇ 1 ਅਜਾਦ ਉਮੀਦਵਾਰ ਨੂੰ ਜਿਤ ਹਾਸਿਲ ਹੋਈ, ਸਾਹਨੇਵਾਲ ਦੇ 15 ਤੋਂ ਕਾਂਗਰਸ ਪਾਰਟੀ 12, ਅਕਾਲੀ ਦਲ ਨੂੰ 2, ਭਾਰਤੀ ਜਨਤਾ ਪਾਰਟੀ ਨੂੰ 1 ਅਤੇ ਆਪ ਨੂੰ 0 , ਅਤੇ 0 ਅਜਾਦ ਉਮੀਦਵਾਰ ਨੂੰ ਜਿਤ ਹਾਸਿਲ ਹੋਈ। ਜ਼ਿਲ੍ਹਾ ਮੋਗਾ ਦੇ ਧਰਮਕੋਟ ਦੇ 13 ਵਾਰਡਾਂ ਕਾਂਗਰਸ ਪਾਰਟੀ 11, ਅਕਾਲੀ ਦਲ ਨੂੰ 1, ਭਾਰਤੀ ਜਨਤਾ ਪਾਰਟੀ ਨੂੰ 0 ਅਤੇ ਆਪ ਨੂੰ 0, ਅਤੇ 1 ਅਜਾਦ ਉਮੀਦਵਾਰ ਨੂੰ ਜਿਤ ਹਾਸਿਲ ਹੋਈ, ਫਤਿਹਗੜ੍ਹ ਪੰਜਤੂਰ ਦੇ 11 ਵਿਚੋਂ ਕਾਂਗਰਸ ਪਾਰਟੀ 10, ਅਕਾਲੀ ਦਲ ਨੂੰ 1, ਭਾਰਤੀ ਜਨਤਾ ਪਾਰਟੀ ਨੂੰ 0 ਅਤੇ ਆਪ ਨੂੰ 0, ਅਤੇ 0 ਅਜਾਦ ਉਮੀਦਵਾਰ ਨੂੰ ਜਿਤ ਹਾਸਿਲ ਹੋਈ । ਮੁਕਤਸਰ ਜ਼ਿਲੇ ਦੇ ਬਰੀਵਾਲਾ ਦੇ 11 ਵਾਰਡਾਂ ਕਾਂਗਰਸ ਪਾਰਟੀ 09, ਅਕਾਲੀ ਦਲ ਨੂੰ 1, ਭਾਰਤੀ ਜਨਤਾ ਪਾਰਟੀ ਨੂੰ 0 ਅਤੇ ਆਪ ਨੂੰ 0, ਅਤੇ 1 ਅਜਾਦ ਉਮੀਦਵਾਰ ਨੂੰ ਜਿਤ ਹਾਸਿਲ ਹੋਈ। ਪਟਿਆਲਾ ਜ਼ਿਲੇ ਦੇ ਘੱਗਾ ਦੇ 13 ਵਾਰਡਾਂ ਵਿਚੋਂ ਕਾਂਗਰਸ ਪਾਰਟੀ 08, ਅਕਾਲੀ ਦਲ ਨੂੰ 1, ਭਾਰਤੀ ਜਨਤਾ ਪਾਰਟੀ ਨੂੰ 2 ਅਤੇ ਆਪ ਨੂੰ 0 , ਅਤੇ 2 ਅਜਾਦ ਉਮੀਦਵਾਰ ਨੂੰ ਜਿਤ ਹਾਸਿਲ ਹੋਈ ਅਤੇ ਘਨੌਰ ਦੇ 11 ਵਾਰਡਾਂ ਵਿਚੋਂ ਕਾਂਗਰਸ ਪਾਰਟੀ 10, ਅਕਾਲੀ ਦਲ ਨੂੰ 0, ਭਾਰਤੀ ਜਨਤਾ ਪਾਰਟੀ ਨੂੰ 1 ਅਤੇ ਆਪ ਨੂੰ 0 , ਅਤੇ 0 ਅਜਾਦ ਉਮੀਦਵਾਰ ਨੂੰ ਜਿਤ ਹਾਸਿਲ ਹੋਈ । ਜ਼ਿਲਾ ਪਠਾਨਕੋਟ ਦੇ ਨਰੋਟ ਜੈਮਲ ਸਿੰਘ 11 ਵਿਚੋਂ 11 ਹੀ ਕਾਂਗਰਸ ਦੇ ਜਿਤੇ ਹਨ, ਜਦ ਕਿ ਸੰਗਰੂਰ ਜ਼ਿਲੇ ਦੇ ਦਿੜ੍ਹਬਾ ਦੇ 13 ਵਾਰਡਾਂ ਵਿਚੋਂ ਕਾਂਗਰਸ ਪਾਰਟੀ 11, ਅਕਾਲੀ ਦਲ ਨੂੰ 0, ਭਾਰਤੀ ਜਨਤਾ ਪਾਰਟੀ ਨੂੰ 0 ਅਤੇ ਆਪ ਨੂੰ 2 ਅਜਾਦ ਉਮੀਦਵਾਰ ਨੂੰ ਜਿਤ ਹਾਸਿਲ ਹੋਈ ਗਿਆ ਹੈ ਇਸੇ ਤਰ੍ਹਾ ਚੀਮਾ ਦੇ 13 ਵਾਰਡਾਂ ਵਿਚੋਂ ਕਾਂਗਰਸ ਪਾਰਟੀ 1, ਅਕਾਲੀ ਦਲ ਨੂੰ 0, ਭਾਰਤੀ ਜਨਤਾ ਪਾਰਟੀ ਨੂੰ 0 ਅਤੇ ਆਪ ਨੂੰ 0, ਅਤੇ 12 ਅਜਾਦ ਉਮੀਦਵਾਰ ਨੂੰ ਜਿਤ ਹਾਸਿਲ ਹੋਈ, ਖਨੌਰੀ ਦੇ 13 ਵਾਰਡਾਂ ਕਾਂਗਰਸ ਪਾਰਟੀ 6, ਅਕਾਲੀ ਦਲ ਨੂੰ 1, ਭਾਰਤੀ ਜਨਤਾ ਪਾਰਟੀ ਨੂੰ 0 ਅਤੇ ਆਪ ਨੂੰ 0, ਅਤੇ 6 ਅਜਾਦ ਉਮੀਦਵਾਰ ਨੂੰ ਜਿਤ ਹਾਸਿਲ ਹੋਈ ਅਤੇ ਮੂਨਕ ਦੇ13 ਵਾਰਡਾਂ ਵਿਚੋਂ 13 ਅਜਾਦ ਜਿਤੇ ਹਨ। ਤਰਨਤਾਰਨ ਜ਼ਿਲੇ ਦੇ ਖੇਮਕਰਨ ਦੇ 13 ਵਾਰਡਾਂ ਵਿਚੋਂ ਕਾਂਗਰਸ ਪਾਰਟੀ 12, ਅਕਾਲੀ ਦਲ ਨੂੰ 0, ਭਾਰਤੀ ਜਨਤਾ ਪਾਰਟੀ ਨੂੰ 0 ਅਤੇ ਆਪ ਨੂੰ 0 , ਅਤੇ 1 ਅਜਾਦ ਉਮੀਦਵਾਰ ਨੂੰ ਜਿਤ ਹਾਸਿਲ ਹੋਈ ਅਤੇ । ਮਾਨਸਾ ਦੇ ਭੀਖੀ ਦੇ 13 ਵਾਰਡਾਂ ਵਿੱਚੋਂ ਕਾਂਗਰਸ ਪਾਰਟੀ 6, ਅਕਾਲੀ ਦਲ ਨੂੰ 0, ਭਾਰਤੀ ਜਨਤਾ ਪਾਰਟੀ ਨੂੰ 0 ਅਤੇ ਆਪ ਨੂੰ 0 , ਅਤੇ 7 ਅਜਾਦ ਉਮੀਦਵਾਰ ਨੂੰ ਜਿਤ ਹਾਸਿਲ ਹੋਈ, ਸ਼ਹੀਦ ਭਗਤ ਸਿੰਘ ਨਗਰ ਦੇ ਬਲਾਚੌਰ ਦੇ 15 ਵਾਰਡਾਂ ਵਿਚੋਂ 15 ਅਜਾਦ ਜਿਤੇ ਹਨ ਅਤੇ ਬਠਿੰਡਾ ਦੇ ਤਲਵੰਡੀ ਸਾਬੋ ਦੇ 15 ਵਾਰਡਾਂ ਵਿਚੋਂ ਕਾਂਗਰਸ ਪਾਰਟੀ 13, ਅਕਾਲੀ ਦਲ ਨੂੰ 1, ਭਾਰਤੀ ਜਨਤਾ ਪਾਰਟੀ ਨੂੰ 0 ਅਤੇ ਆਪ ਨੂੰ 0, ਅਤੇ 1 ਅਜਾਦ ਉਮੀਦਵਾਰ ਨੂੰ ਜਿਤ ਹਾਸਿਲ ਹੋਈ ਅਤੇ ਹੁਸ਼ਿਆਰਪੁਰ ਦੇ ਮਾਹਿਲਪੁਰ ਦੇ 13 ਵਾਰਡਾਂ ਕਾਂਗਰਸ ਪਾਰਟੀ 8, ਅਕਾਲੀ ਦਲ ਨੂੰ 3, ਭਾਰਤੀ ਜਨਤਾ ਪਾਰਟੀ ਨੂੰ 0 ਅਤੇ ਆਪ ਨੂੰ 0 , ਅਤੇ 2 ਅਜਾਦ ਉਮੀਦਵਾਰ ਨੂੰ ਜਿਤ ਹਾਸਿਲ ਹੋਈ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ