ਕਾਂਗਰਸੀ ਆਗੂ ਦੀ ਸੜਕ ਦੁਰਘਟਨਾ ਵਿੱਚ ਮੌਤ

ਨਬਜ਼-ਏ-ਪੰਜਾਬ ਬਿਊਰੋ, ਜੰਡਿਆਲਾ ਗੁਰੂ, 27 ਅਪ੍ਰੈਲ:
ਸ਼੍ਰੀ ਮੋਹਨ ਲਾਲ ਮਲਹੋਤਰਾ ਬਰਤਨਾਂ ਦੇ ਵਪਾਰੀ ਅਤੇ ਪੁਰਾਣੇ ਕਾਂਗਰਸੀ ਆਗੂ ਦੀ ਬੀਤੀ ਰਾਤ ਇਕ ਸੜਕ ਦੁਰਘਟਨਾ ਦੌਰਾਨ ਮੌਤ ਹੋ ਗਈ। ਪਰਿਵਾਰਿਕ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਉਹ ਅਪਨੇ ਵਪਾਰਿਕ ਟੂਰ ਗੰਗਾਨਗਰ (ਰਾਜਸਥਾਨ) ਤੋਂ ਵਾਪਿਸ ਆ ਰਹੇ ਸਨ ਕਿ ਮੱਖੂ-ਹਰੀਕੇ ਦੇ ਕੋਲ ਰਾਤ ਕਰੀਬ 10 ਵਜੇ ਕਾਰ ਇਕ ਕੰਬਾਈਨ ਨਾਲ ਟਕਰਾ ਗਈ ਅਤੇ ਫਿਰ ਪਿੱਛੋਂ ਆ ਰਹੀ ਇਕ ਹੋਰ ਕਾਰ ਨੇ ਟੱਕਰ ਮਾਰ ਦਿਤੀ । ਮੋਹਨ ਲਾਲ ਉਮਰ ਕਰੀਬ 70 ਸਾਲ ਦੀ ਮੌਕੇ ਤੇ ਮੌਤ ਹੋ ਗਈ ਜਦੋ ਕਿ ਓਹਨਾ ਦਾ ਛੋਟਾ ਬੇਟਾ ਜੋ ਕਾਰ ਚਲਾ ਰਿਹਾ ਸੀ ਉਹ ਵਾਲ ਵਾਲ ਬੱਚ ਗਿਆ ਅਤੇ ਉਸਨੂੰ ਕੋਈ ਵੀ ਚੋਟ ਨਹੀਂ ਆਈ । ਜਦੋ ਮੌਤ ਅਵਾਜ਼ਾਂ ਮਾਰਦੀ ਹੈ ਤਾ ਉਸਨੂੰ ਕੋਈ ਨਹੀਂ ਰੋਕ ਸਕਦਾ ਕਿਉਂ ਕਿ ਡਰਾਈਵਰ ਦੀ ਤਬੀਅਤ ਠੀਕ ਨਾ ਹੋਣ ਕਰਕੇ ਉਸਨੇ ਕਿਹਾ ਸੀ ਕਿ ਕੱਲ੍ਹ ਟੂਰ ਤੇ ਚਲੇ ਜਾਵਾਗੇ ਪਰ ਛੋਟੇ ਬੇਟੇ ਨੇ ਕਿਹਾ ਕਿ ਨਹੀਂ ਟੂਰ ਕੈਂਸਲ ਨਹੀਂ ਕਰਨਾ ਮੈਂ ਆਪ ਕਾਰ ਲੈ ਜਾਂਦਾ ਹਾਂ ਔਰ ਅਣਹੋਣੀ ਨੇ ਉਹਨਾਂ ਨੂੰ ਅਪਨੀ ਲਪੇਟ ਵਿਚ ਲੈ ਲਿਆ। ਅੱਜ ਬਾਅਦ ਦੁਪਹਿਰ ਮੋਹਨ ਲਾਲ ਦਾ ਅੰਤਿਮ ਸੰਸਕਾਰ ਕਰ ਦਿਤਾ ਗਿਆ । ਮਿਰਤਕ ਆਪਣੇ ਪਿੱਛੇ ਵਿਧਵਾ ਪਤਨੀ, ਵੱਡੇ ਬੇਟੇ ਦੀ ਵਿਧਵਾ ਪਤਨੀ ਅਤੇ ਇਕ ਬੇਟਾ ਇਕ ਬੇਟੀ, ਦੋ ਵਿਆਹੁਤਾ ਲੜਕੀਆਂ, ਇਕ ਲੜਕਾ ਜੋ ਦੁਰਘਟਨਾ ਸਮੇ ਨਾਲ ਸੀ ਛੱਡ ਗਏ ਹਨ । ਬਰਤਨਾਂ ਦੇ ਬਾਜ਼ਾਰ ਇਸ ਦੁਖਦ ਘਟਨਾ ਨਾਲ ਸੋਗ ਦੀ ਲਹਿਰ ਫੇਲ ਗਈ।

Load More Related Articles

Check Also

ਬੰਬਾਂ ਬਾਰੇ ਬਿਆਨ ਦਾ ਮਾਮਲਾ: ਮੁਹਾਲੀ ਥਾਣੇ ਵਿੱਚ ਪੇਸ਼ ਨਹੀਂ ਹੋਏ ਪ੍ਰਤਾਪ ਸਿੰਘ ਬਾਜਵਾ

ਬੰਬਾਂ ਬਾਰੇ ਬਿਆਨ ਦਾ ਮਾਮਲਾ: ਮੁਹਾਲੀ ਥਾਣੇ ਵਿੱਚ ਪੇਸ਼ ਨਹੀਂ ਹੋਏ ਪ੍ਰਤਾਪ ਸਿੰਘ ਬਾਜਵਾ ਬਾਜਵਾ ਨੇ ਆਪਣੇ ਵਕ…