
ਕਾਂਗਰਸ ਆਗੂ ਜ਼ੈਲਦਾਰ ਚੈੜੀਆ ਨੇ ਪ੍ਰਭ ਆਸਰਾ ਵਿੱਚ ਮਨਾਇਆ ਲਾਵਾਰਿਸ ਪ੍ਰਾਣੀਆਂ ਨਾਲ ਜਨਮ ਦਿਨ
ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 28 ਮਈ:
ਸਥਾਨਕ ਸ਼ਹਿਰ ਦੇ ਚੰਡੀਗੜ੍ਹ-ਖਰੜ ਰੋਡ ਤੇ ਸਥਿਤ ‘ਪ੍ਰਭ ਆਸਰਾ’ ਸੰਸਥਾ ਵਿਖੇ ਕਾਂਗਰਸੀ ਆਗੂ ਜ਼ੈਲਦਾਰ ਸਤਵਿੰਦਰ ਸਿੰਘ ਚੈੜੀਆਂ ਨੇ ਆਪਣਾ ਜਨਮ ਦਿਨ ਮਨਾਇਆ। ਇਸ ਮੌਕੇ ਜ਼ੈਲਦਾਰ ਸਤਵਿੰਦਰ ਸਿੰਘ ਚੈੜੀਆਂ ਨੇ ਸੰਸਥਾ ਵਿਚ ਰਹਿੰਦੇ ਲਵਾਰਸ ਲੋਕਾਂ ਨਾਲ ਜਨਮ ਦਿਨ ਮਨਾਉਂਦੇ ਹੋਏ ਉਥੇ ਰਹਿੰਦੇ ਲੋਕਾਂ ਨੂੰ ਫਲ ਭੇਂਟ ਕੀਤੇ। ਇਸ ਮੌਕੇ ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਮਨ ਵਿਚ ਲੰਮੇ ਸਮੇਂ ਤੋਂ ਤਾਂਘ ਸੀ ਕਿ ਉਹ ਆਪਣਾ ਜਨਮ ਦਿਨ ‘ਪ੍ਰਭ ਆਸਰਾ’ ਸੰਸਥਾ ਵਿਚ ਰਹਿੰਦੇ ਲਵਾਰਸ ਲੋਕਾਂ ਨਾਲ ਮਨਾਉਣ ਜਿਸ ਤਹਿਤ ਅੱਜ ਉਨਾਂ ਨੇ ਆਪਣਾ ਜਨਮ ਦਿਨ ਸੰਸਥਾ ਵਿਚ ਜਾ ਕੇ ਮਨਾਇਆ। ਇਸ ਦੌਰਾਨ ਸੰਸਥਾ ਦੇ ਮੁਖ ਪ੍ਰਬੰਧਕ ਬੀਬੀ ਰਜਿੰਦਰ ਕੌਰ ਪਡਿਆਲਾ ਨੇ ਜ਼ੈਲਦਾਰ ਚੈੜੀਆਂ ਦੇ ਉਪਰਾਲੇ ਦੀ ਸਲਾਘਾ ਕੀਤੀ। ਇਸ ਮੌਕੇ ਪਰਮਦੀਪ ਸਿੰਘ ਬੈਦਵਾਣ ਚੇਅਰਮੈਨ ਯੂਥ ਆਫ ਪੰਜਾਬ, ਲਖਵੀਰ ਸਿੰਘ ਲੱਕੀ ਕਲਸੀ, ਰਣਜੀਤ ਸਿੰਘ ਕਾਕਾ, ਪ੍ਰਦੀਪ ਕੁਮਾਰ ਰੂੜਾ, ਜਸਵੀਰ ਸਿੰਘ ਰਾਠੌਰ, ਸਤਨਾਮ ਸਿੰਘ ਧੀਮਾਨ, ਦਿਨੇਸ਼ ਗੌਤਮ, ਬਿੱਲਾ ਚੈੜੀਆਂ, ਫੌਜੀ ਕੁਰਾਲੀ ਆਦਿ ਹਾਜ਼ਰ ਸਨ।