ਕਾਂਗਰਸੀ ਆਗੂਆਂ ਨੇ ਮਹਾਰਾਣੀ ਪਰਨੀਤ ਕੌਰ ਨੂੰ ਨਵੇਂ ਸਾਲ ਦੀ ਦਿੱਤੀ ਵਧਾਈ

ਮਨਪ੍ਰੀਤ ਕੌਰ
ਨਬਜ਼-ਏ-ਪੰਜਾਬ ਬਿਊਰੋ, ਪਟਿਆਲਾ, 1 ਜਨਵਰੀ:
ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਕੇ.ਕੇ. ਸ਼ਰਮਾ ਦੀ ਅਗਵਾਈ ਹੇਠ ਇਕੱਠੇ ਹੋਏ ਕਾਂਗਰਸੀ ਆਗੂਆਂ ਨੇ ਨਵੇਂ ਸਾਲ ਦੇ ਸ਼ੁੱਭ ਮੌਕੇ ’ਤੇ ਮੋਤੀ ਮਹਿਲ ਵਿੱਚ ਪਹੁੰਚ ਕੇ ਮਹਾਰਾਣੀ ਪਰਨੀਤ ਕੌਰ ਨੂੰ ਫੁੱਲਾਂ ਦਾ ਗੁਲਦਸਤਾ ਭੇਂਟ ਕਰਕੇ ਨਵੇਂ ਸਾਲ ਦੀ ਵਧਾਈ ਦਿੱਤੀ ਅਤੇ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪੂਰਨ ਭਰੋਸਾ ਪ੍ਰਗਟ ਕਰਦਿਆਂ ਪਾਰਟੀ ਦੀ ਮਜ਼ਬੂਤੀ ਲਈ ਪੂਰੀ ਲਗਨ ਤੇ ਇਮਾਨਦਾਰੀ ਨਾਲ ਕੰਮ ਕਰਨ ਦਾ ਪ੍ਰਣ ਲਿਆ। ਇਸ ਮੌਕੇ ਵਿਧਾਇਕ ਪਰਨੀਤ ਕੌਰ ਨੇ ਕਾਂਗਰਸੀ ਵਰਕਰਾਂ ਦੀਆਂ ਵਧਾਈਆਂ ਕਬੂਲਦਿਆਂ ਉੁਨ੍ਹਾਂ ਦਾ ਮੂੰਹ ਮਿੱਠਾ ਕਰਵਾਇਆ। ਉਨ੍ਹਾਂ ਕਿਹਾ ਕਿ ਸਾਰਿਆਂ ਲਈ ਇਹ ਨਵਾਂ ਸਾਲ ਖੁਸ਼ੀਆਂ ਅਤੇ ਮਿਹਰਾਂ ਭਰਿਆ ਹੋਵੇ। ਉਨ੍ਹਾਂ ਆਪਣੇ ਵਰਕਰਾਂ ਨੂੰ ਮਿਸ਼ਨ-2017 ਨੂੰ ਫਤਹਿ ਕਰਨ ਲਈ ਕਮਰ ਕਸੇ ਕਰਨ ਅਤੇ ਮੁਹੱਲਾ ਪੱਧਰ ’ਤੇ ਆਮ ਲੋਕਾਂ ਨੂੰ ਲਾਮਬੰਦ ਕਰਨ ਲਈ ਪ੍ਰੇਰਿਆ। ਇਸ ਮੌਕੇ ਕੇ.ਕੇ. ਮਲਹੋਤਰਾ, ਐਸ. ਕੇ. ਸ਼ਰਮਾ, ਰਾਜੇਸ਼ ਮੰਡੋਰਾ, ਸੋਨੂੰ ਸੰਗਰ, ਬਿੱਲੂ ਬੇਦੀ, ਜਸਪਾਲ ਰਾਜ ਜਿੰਦਲ, ਇੰਦਰਜੀਤ ਸਿੰਘ ਪਰਵਾਨਾ, ਕੁਲਦੀਪ ਸ਼ਰਮਾ, ਰੋਹਿਤ ਗੁਪਤਾ, ਬਿੱਟੂ ਜਲੋਟਾ, ਰੋਹਿਤ ਜਲੋਟਾ, ਮੋਹਨ ਸ਼ਰਮਾ, ਲੱਕੀ ਸ਼ਰਮਾ, ਗੋਪੀ ਰੰਗੀਲਾ, ਤਰਸੇਮ ਬੁੱਟਰ, ਕਾਕਾ ਭਲਵਾਨ, ਸੁਖਵਿੰਦਰ ਸੋਨੂੰ ਅਤੇ ਜਸਵਿੰਦਰ ਜੁਲਕਾਂ ਸਮੇਤ ਵੱਡੀ ਗਿਣਤੀ ਵਿੱਚ ਕਾਂਗਰਸੀ ਆਗੂ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਖਾਦਾਂ ਤੇ ਕੀੜੇਮਾਰ ਦਵਾਈਆਂ ਦੇ ਸੈਂਪਲ ਚੋਰੀ ਮਾਮਲੇ ਵਿੱਚ ਹੁਣ ਤੱਕ ਪੇਸ਼ ਨਹੀਂ ਕੀਤਾ ਚਲਾਨ

ਖਾਦਾਂ ਤੇ ਕੀੜੇਮਾਰ ਦਵਾਈਆਂ ਦੇ ਸੈਂਪਲ ਚੋਰੀ ਮਾਮਲੇ ਵਿੱਚ ਹੁਣ ਤੱਕ ਪੇਸ਼ ਨਹੀਂ ਕੀਤਾ ਚਲਾਨ ਇੰਡੀਅਨ ਫਾਰਮਰਜ਼ …