Share on Facebook Share on Twitter Share on Google+ Share on Pinterest Share on Linkedin ਕਾਂਗਰਸ ਆਗੂ ਦੀ ਭਾਣਜੀ ਨੇ ਗੋਲੀ ਮਾਰ ਕੇ ਪਤੀ ਦੀ ਕੀਤੀ ਹੱਤਿਆ, ਮੁਲਜ਼ਮ ਪਤਨੀ ਗ੍ਰਿਫ਼ਤਾਰ ਖੂਨ ਨਾਲ ਲੱਥਪੱਥ ਲਾਸ਼ ਨੂੰ ਅਟੈਚੀ ਵਿੱਚ ਬੰਦ ਕਰਕੇ ਕਾਰ ਦੀ ਡਿੱਗੀ ਵਿੱਚ ਰੱਖਣ ਵੇਲੇ ਖੁੱਲ੍ਹਿਆਂ ਅੰਨ੍ਹੇ ਕਤਲ ਦਾ ਭੇਤ ਮਾਪਿਆਂ ਤੋਂ ਵੱਖਰੇ ਰਹਿਣ ਲਈ 15 ਕੁ ਦਿਨਾਂ ਹੀ ਕਿਰਾਏ ’ਤੇ ਲਿਆ ਸੀ ਫੇਜ਼-3ਬੀ1, ਮੁਹਾਲੀ ਵਿੱਚ ਮਕਾਨ ਅਮਨਦੀਪ ਸਿੰਘ ਸੋਢੀ ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 19 ਮਾਰਚ: ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਵਿੱਚ ਇੱਕ ਕਾਂਗਰਸ ਆਗੂ ਦੀ ਰਿਸ਼ਤੇਦਾਰ ਅੌਰਤ ਨੇ ਘਰੇਲੂ ਕਲੇਸ਼ ਤੋਂ ਤੰਗ ਆ ਕੇ ਆਪਣੇ ਪਤੀ ਏਕਮ ਸਿੰਘ ਢਿੱਲੋਂ (40) ਨੂੰ ਗੋਲੀ ਮਾਰ ਮੌਤ ਦੇ ਘਾਟ ਉਤਾਰ ਦਿੱਤਾ। ਪੁਲੀਸ ਨੇ ਮੁਲਜ਼ਮ ਪਤਨੀ ਸੀਰਤ ਨੂੰ ਵਾਰਦਾਤ ਤੋਂ ਕੁੱਝ ਸਮੇਂ ਬਾਅਦ ਗ੍ਰਿਫ਼ਤਾਰ ਕਰ ਲਿਆ ਹੈ। ਸੀਰਤ ਸਰਦੂਲਗੜ੍ਹ ਦੇ ਸਾਬਕਾ ਕਾਂਗਰਸੀ ਐਮਐਲਏ ਅਜੀਤ ਇੰਦਰ ਸਿੰਘ ਮੋਫ਼ਤ ਦੀ ਸਗੀ ਭਾਣਜੀ ਹੈ। ਸੀਰਤ ਦੇ ਪਿਤਾ ਦੀ ਮੌਤ ਤੋਂ ਬਾਅਦ ਉਸ ਦਾ ਵਿਆਹ ਵੀ ਸ੍ਰੀ ਮੋਫ਼ਤ ਵੱਲੋਂ ਹੀ ਕੀਤਾ ਗਿਆ ਸੀ। ਪੁਲੀਸ ਦੇ ਦੱਸਣ ਅਨੁਸਾਰ ਸੀਰਤ ਨੇ ਏਕਮ ਨੂੰ ਆਪਣੇ ਲਾਇਸੈਂਸੀ .9 ਐਮਐਮ ਦੇ ਪਿਸਤੌਲ ਨਾਲ ਗੋਲੀ ਮਾਰੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸਥਾਨਕ ਫੇਜ਼-3ਬੀ1 ਵਿੱਚ ਕਿਰਾਏ ਦੇ ਮਕਾਨ ਵਿੱਚ ਪਹਿਲੀ ਮੰਜ਼ਲ ’ਤੇ ਰਹਿੰਦੀ ਸੀਰਤ ਢਿੱਲੋਂ ਅਤੇ ਉਸ ਦੀ ਮਾਂ ਜਸਵਿੰਦਰ ਕੌਰ ਅਤੇ ਇੱਕ ਹੋਰ ਅੌਰਤ ਐਤਵਾਰ ਨੂੰ ਸਵੇਰੇ ਏਕਮ ਢਿੱਲੋਂ ਦੀ ਲਾਸ਼ ਨੂੰ ਅਟੈਚੀ ਵਿੱਚ ਪਾ ਕੇ ਚੰਡੀਗੜ੍ਹ ਨੰਬਰੀ ਇੱਕ ਬੀਐਮਡਬਲਿਊ ਕਾਰ ਦੀ ਡਿੱਗੀ ਵਿੱਚ ਰੱਖਣ ਦਾ ਯਤਨ ਕੀਤਾ ਸੀ। ਯੋਜਨਾ ਮੁਤਾਬਕ ਇਹ ਘਰ ਦੇ ਬਾਹਰ ਖਾਲੀ ਪਲਾਟ ਨੇੜੇ ਖੜੀ ਕੀਤੀ ਹੋਈ ਸੀ ਪ੍ਰੰਤੂ ਅਟੈਚੀ ਭਾਰੀ ਹੋਣ ਕਾਰਨ ਉਨ੍ਹਾਂ ਤੋਂ ਉਹ ਡਿੱਗੀ ਵਿੱਚ ਨਹੀਂ ਰੱਖਿਆ ਗਿਆ। ਉਨ੍ਹਾਂ ਨੇ ਸੜਕ ਤੋਂ ਲੰਘ ਰਹੇ ਇੱਕ ਆਟੋ ਚਾਲਕ ਨੂੰ ਰੋਕਿਆ ਅਤੇ ਅਟੈਚੀ ਗੱਡੀ ਵਿੱਚ ਰੱਖਣ ਦੀ ਗੁਹਾਰ ਲਗਾਈ। ਆਟੋ ਚਾਲਕ ਨੇ ਜਿਵੇਂ ਹੀ ਅਟੈਚੀ ਕਾਰ ਦੀ ਡਿੱਗੀ ਰੱਖਿਆ ਤਾਂ ਇਸ ਦੌਰਾਨ ਖੂਨ ਦੇ ਛਿੱਟੇ ਉਸ ਦੇ ਹੱਥ ਉੱਤੇ ਡਿੱਗ ਪਏ। ਉਸ ਨੇ ਤੁਰੰਤ ਪੁਲੀਸ ਨੂੰ ਇਤਲਾਹ ਦਿੱਤੀ ਅਤੇ ਸੂਚਨਾ ਮਿਲਦੇ ਹੀ ਡੀਐਸਪੀ ਸਿਟੀ-1 ਆਲਮ ਵਿਜੇ ਸਿੰਘ ਅਤੇ ਮਟੌਰ ਥਾਣਾ ਦੇ ਐਸਐਚਓ ਬਲਜਿੰਦਰ ਸਿੰਘ ਪੰਨੂ, ਸਬ ਇੰਸਪੈਕਟਰ ਰਾਮ ਦਰਸ਼ਨ ਅਤੇ ਹੋਰ ਪੁਲੀਸ ਕਰਮਚਾਰੀ ਮੌਕੇ ’ਤੇ ਪਹੁੰਚ ਗਏ ਅਤੇ ਮੁਹੱਲੇ ਦੇ ਲੋਕਾਂ ਦੀ ਹਾਜ਼ਰੀ ਵਿੱਚ ਕਾਰ ਦੀ ਡਿੱਗੀ ’ਚੋਂ ਏਕਮ ਦੀ ਖੂਨ ਨਾਲ ਲਥਪਥ ਬਰਾਮਦ ਕੀਤੀ ਗਈ। ਲੇਕਿਨ ਪੁਲੀਸ ਦੇ ਆਉਣ ਤੋਂ ਪਹਿਲਾਂ ਹੀ ਸੀਰਤ ਢਿੱਲੋਂ, ਉਸ ਦੀ ਮਾਂ ਅਤੇ ਇੱਕ ਹੋਰ ਅੌਰਤ ਜੋ ਰਿਸ਼ਤੇ ਵਿੱਚ ਸੀਰਤ ਦੀ ਮਾਸੀ ਦੱਸੀ ਜਾ ਰਹੀ ਹੈ, ਕਾਰ ਤੇ ਲਾਸ਼ ਨੂੰ ਛੱਡ ਕੇ ਮੌਕੇ ਤੋਂ ਫਰਾਰ ਹੋ ਗਈਆਂ। ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ। ਸੀਰਤ ਸਰਦੂਲਗੜ੍ਹ ਤੋਂ ਕਾਂਗਰਸ ਦੇ ਸਾਬਕਾ ਵਿਧਾਇਕ ਅਜੀਤ ਇੰਦਰ ਸਿੰਘ ਮੋਫ਼ਰ ਦੀ ਭਾਣਜੀ ਦੱਸੀ ਗਈ ਹੈ। ਵਿਆਹ ਤੋਂ ਬਾਅਦ ਸੀਰਤ ਦੀ ਸੁਹਰੇ ਪਰਿਵਾਰ ਨਾਲ ਅਣਬਣ ਹੋ ਗਈ ਅਤੇ ਉਨ੍ਹਾਂ ਨੇ ਵੱਖਰੇ ਤੌਰ ’ਤੇ ਰਹਿਣਾ ਸ਼ੁਰੂ ਕਰ ਦਿੱਤਾ। ਸਥਾਨਕ ਫੇਜ਼-3ਬੀ1 ਵਿੱਚ ਏਕਮ ਆਪਣੀ ਪਤਨੀ ਸੀਰਤ ਅਤੇ ਸੱਸ ਜਸਵਿੰਦਰ ਕੌਰ ਅਤੇ ਵੱਡਾ ਬੇਟਾ ਗੁਰਨਿਵਾਸ ਸਿੰਘ (11) ਅਤੇ ਬੇਟੀ ਹਮਾਇਰਾ (5) ਨਾਲ ਕਿਰਾਏ ਦੇ ਮਕਾਨ ਵਿੱਚ ਰਹਿੰਦਾ ਸੀ। ਦੋਵੇਂ ਬੱਚੇ ਵਿਵੇਕ ਹਾਈ ਸਕੂਲ ਵਿੱਚ ਪੜ੍ਹਦੇ ਹਨ। ਇਸ ਮੌਕੇ ਏਕਮ ਦੇ ਪਿਤਾ ਜਸਪਾਲ ਸਿੰਘ ਢਿੱਲੋਂ ਨੇ ਦੱਸਿਆ ਕਿ 12 ਸਾਲ ਪਹਿਲਾਂ ਉਸ ਦੇ ਬੇਟੇ ਏਕਮ ਦਾ ਸੀਰਤ ਨਾਲ ਵਿਆਹ ਹੋਇਆ ਸੀ ਅਤੇ ਵਿਆਹ ਤੋਂ ਕੁੱਝ ਸਮੇਂ ਬਾਅਦ ਹੀ ਉਹ ਵੱਖਰੇ ਰਹਿੰਦੇ ਆ ਰਹੇ ਸੀ। ਉਂਜ ਉਨ੍ਹਾਂ ਦੱਸਿਆ ਕਿ ਬੀਤੀ ਦੇਰ ਸ਼ਾਮ ਏਕਮ ਉਨ੍ਹਾਂ ਦੇ ਫੇਜ਼-6 ਵਿੱਚ ਮਿਲਣ ਜ਼ਰੂਰ ਆਇਆ ਸੀ ਅਤੇ ਉਹ ਮਾਨਸਿਕ ਤੌਰ ’ਤੇ ਕੁੱਝ ਪ੍ਰੇਸ਼ਾਨ ਲੱਗ ਰਿਹਾ ਸੀ ਪ੍ਰੰਤੂ ਇਸ ਬਾਰੇ ਉਸ ਨੇ ਘਰਦਿਆਂ ਨਾਲ ਕੋਈ ਗੱਲ ਸਾਂਝੀ ਨਹੀਂ ਕੀਤੀ ਅਤੇ ਡੀਨਰ ਕੀਤੇ ਬਿਨਾਂ ਹੀ ਵਾਪਸ ਚਲਾ ਗਿਆ। ਉਨ੍ਹਾਂ ਨੂੰ ਕੀ ਪਤਾ ਸੀ ਕਿ ਏਕਮ ਨਾਲ ਉਨ੍ਹਾਂ ਦੀ ਇਹ ਆਖਰੀ ਮੁਲਾਕਾਤ ਹੈ। ਮਕਾਨ ਮਾਲਕ ਸਤਿੰਦਰ ਕੁਮਾਰ ਸੱਗੂ ਨੇ ਦੱਸਿਆ ਕਿ ਏਕਮ ਢਿੱਲੋਂ ਤੇ ਉਸ ਦੀ ਪਤਨੀ ਸੀਰਤ ਆਪਣੇ ਦੋ ਬੱਚਿਆਂ ਨਾਲ 15 ਕੁ ਦਿਨ ਪਹਿਲਾਂ ਉਨ੍ਹਾਂ ਦੇ ਮਕਾਨ ਦੀ ਪਹਿਲੀ ਮੰਜ਼ਲ ’ਤੇ ਕਿਰਾਏ ’ਤੇ ਰਹਿਣ ਆਏ ਸੀ। ਉਸ ਪਤੀ ਪਤਨੀ ਦੇ ਝਗੜੇ ਬਾਰੇ ਕੋਈ ਜਾਣਕਾਰੀ ਨਹੀਂ ਹੈ। ਉਧਰ, ਸੂਤਰਾਂ ਦੀ ਜਾਣਕਾਰੀ ਅਨੁਸਾਰ ਲੰਘੀ ਰਾਤ ਕਰੀਬ 11 ਵਜੇ ਏਕਮ ਦਾ ਸੀਰਤ ਨਾਲ ਕਿਸੇ ਗੱਲ ਨੂੰ ਲੈ ਕੇ ਝਗੜਾ ਹੋਇਆ ਸੀ ਅਤੇ ਗੱਲ ਹੱਥੋਪਾਈ ਤੱਕ ਪਹੁੰਚ ਗਈ। ਇਸ ਦੌਰਾਨ ਸੀਰਤ ਨੇ ਘਰ ਵਿੱਚ ਪਈ ਲਾਇਸੈਂਸੀ ਪਿਸਤੌਲ ਨਾਲ ਗੋਲੀ ਮਾਰ ਕੇ ਏਕਮ ਦੀ ਹੱਤਿਆ ਕਰ ਦਿੱਤੀ। ਇਹ ਵੀ ਪਤਾ ਲੱਗਾ ਹੈ ਕਿ ਪਤੀ ਪਤਨੀ ਦੇ ਝਗੜੇ ਦੌਰਾਨ ਸੀਰਤ ਦੀ ਮਾਂ ਉਥੇ ਮੌਜੂਦ ਨਹੀਂ ਸੀ। ਦੱਸਿਆ ਗਿਆ ਹੈ ਕਿ ਉਹ ਸ਼ਾਮ ਨੂੰ ਹੀ ਚੰਡੀਗੜ੍ਹ ਵਿੱਚ ਆਪਣੀ ਭੈਣ ਦੇ ਘਰ ਚਲੀ ਗਈ ਸੀ। ਵਾਰਦਾਤ ਦੇ ਬਾਅਦ ਸੀਰਤ ਨੇ ਰਿਸ਼ਤੇਦਾਰਾਂ ਨੂੰ ਫੋਨ ਕਰਕੇ ਆਪਣੇ ਘਰ ਬੁਲਾਇਆ ਅਤੇ ਲਾਸ਼ ਨੂੰ ਇੱਕ ਬਰੀਫ਼ਕੇਸ ਵਿੱਚ ਬੰਦ ਕਰਕੇ ਲਾਸ਼ ਨੂੰ ਖੁਰਦ ਬੁਰਦ ਕਰਨ ਦੀ ਯੋਜਨਾ ਘੜੀ ਗਈ। ਸੀਰਤ ਨੇ ਕਮਰੇ ’ਚੋਂ ਖੂਨ ਦੇ ਨਿਸਾਨ ਵੀ ਮਿਟਾ ਦਿੱਤੇ ਸੀ। ਅੱਜ ਸਵੇਰੇ ਕਰੀਬ 8 ਵਜੇ ਸੀਰਤ ਅਤੇ ਦੋ ਹੋਰ ਅੌਰਤਾਂ ਨੇ ਮਿਲ ਕੇ ਬਰੀਫ਼ਕੇਸ ਨੂੰ ਪਹਿਲੀ ਮੰਜ਼ਲ ਤੋਂ ਖਿੱਚ ਕੇ ਥੱਲੇ ਉਤਾਰਿਆ ਅਤੇ ਘਰ ਦੇ ਬਾਹਰ ਖੜੀ ਕਾਰ ਦੀ ਡਿੱਗੀ ਵਿੱਚ ਰੱਖਣ ਦੀ ਕੋਸ਼ਿਸ਼ ਕੀਤੀ ਗਈ ਲੇਕਿਨ ਬੈਗ ਕਾਫੀ ਭਾਰੀ ਹੋਣ ਕਾਰਨ ਉਹ ਸਫ਼ਲ ਨਹੀਂ ਹੋ ਸਕੇ। ਹਾਲਾਂਕਿ ਉਨ੍ਹਾਂ ਨੇ ਸੜਕ ਤੋਂ ਲੰਘ ਰਹੇ ਇੱਕ ਥ੍ਰੀ ਵੀਲ੍ਹਰ ਨੂੰ ਰੋਕ ਕੇ ਚਾਲਕ ਤੋਂ ਮਦਦ ਲੈਣੀ ਚਾਹੀ ਸੀ ਲੇਕਿਨ ਬੈਗ ’ਚੋਂ ਟਪਕ ਰਹੇ ਖੂਨ ਨੇ ਉਨ੍ਹਾਂ ਦਾ ਸਾਰਾ ਭੇਤ ਖੋਲ੍ਹ ਕੇ ਰੱਖ ਦਿੱਤਾ। (ਬਾਕਸ ਆਈਟਮ) ਉਧਰ, ਮਟੌਰ ਥਾਣਾ ਦੇ ਐਸਐਚਓ ਬਲਜਿੰਦਰ ਸਿੰਘ ਪੰਨੂ ਨੇ ਦੱਸਿਆ ਕਿ ਪੁਲੀਸ ਮਾਮਲੇ ਦੀ ਵੱਖ ਵੱਖ ਪਹਿਲੂਆਂ ’ਤੇ ਜਾਂਚ ਕਰ ਰਹੀ ਹੈ। ਇਸ ਸਬੰਧੀ ਮ੍ਰਿਤਕ ਏਕਮ ਢਿੱਲੋਂ ਦੇ ਭਰਾ ਦਰਸ਼ਨ ਸਿੰਘ ਦੇ ਬਿਆਨਾਂ ਨੂੰ ਆਧਾਰ ਬਣਾ ਕੇ ਏਕਮ ਦੀ ਪਤਨੀ ਸੀਰਤ ਢਿੱਲੋਂ, ਸੱਸ ਜਸਵਿੰਦਰ ਕੌਰ ਤੇ ਸਾਲਾ ਵਿਨੈ ਪ੍ਰਤਾਪ ਅਤੇ ਸੀਰਤ ਦੇ ਰਿਸ਼ਤੇਦਾਰ ਰੂਪ ਸਿੰਘ ਦੇ ਮਾਤਾ ਪਿਤਾ ਦੇ ਖ਼ਿਲਾਫ਼ ਧਾਰਾ 302,201 ਅਤੇ ਅਸਲਾ ਐਕਟ ਅਧੀਨ ਕੇਸ ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਮੁੱਢਲੀ ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਸੀਰਤ ਨੇ ਆਪਣੀ ਮਾਂ ਤੇ ਭਰਾ ਅਤੇ ਰਿਸ਼ਤੇਦਾਰਾਂ ਨਾਲ ਮਿਲ ਕੇ ਆਪਣੇ ਲਾਇਸੈਂਸੀ .9 ਐਮਐਮ ਦੇ ਪਿਸਤੌਲ ਨਾਲ ਗੋਲੀ ਮਾਰ ਕੇ ਏਕਮ ਦੀ ਹੱਤਿਆ ਕੀਤੀ ਹੈ। ਪੁਲੀਸ ਨੇ ਕਮਰੇ ’ਚੋਂ .9 ਐਮਐਮ ਦਾ ਪਿਸਤੌਲ ਵੀ ਬਰਾਮਦ ਕੀਤਾ ਹੈ। ਜਿਸ ਨੂੰ ਇੱਕ ਰੁਮਾਲ ਵਿੱਚ ਲਪੇਟ ਕੇ ਬੈਗ ਵਿੱਚ ਰੱਖਿਆ ਹੋਇਆ ਸੀ। ਏਕਮ ਦੇ ਪੁੜਪੜੀ ਵਿੱਚ ਗੋਲੀ ਲੱਗੀ ਹੈ। ਵਾਰਦਾਤ ਤੋਂ ਬਾਅਦ ਪੁਲੀਸ ਆਪਣੇ ਘਰਾਂ ’ਚੋਂ ਫਰਾਰ ਹੋ ਗਏ ਹਨ। ਉਨ੍ਹਾਂ ਦੱਸਿਆ ਕਿ ਫੋਰੈਂਸਿਕ ਮਾਹਰਾਂ ਦੀ ਟੀਮ ਨੂੰ ਵੀ ਮੌਕਾ ’ਤੇ ਸੱਦਿਆ ਗਿਆ ਸੀ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ