ਕਾਂਗਰਸ ਪਾਰਟੀ ਵਿਕਾਸ ਨਾਂ ’ਤੇ ਮੁਹਾਲੀ ਨਗਰ ਨਿਗਮ ਚੋਣਾਂ ਲੜੇਗੀ: ਬਲਬੀਰ ਸਿੱਧੂ

ਮੁਹਾਲੀ ਨਗਰ ਨਿਗਮ ਚੋਣਾਂ ਲਈ ਕਾਂਗਰਸ ਪਾਰਟੀ ਵੱਲੋਂ ਸਾਰੀਆਂ ਸੀਟਾਂ ਦੇ ਉਮੀਦਵਾਰਾਂ ਦਾ ਐਲਾਨ

ਸ਼ਹਿਰ ਦੇ ਸੂਝਵਾਨ ਲੋਕ ਮੌਕਾਪ੍ਰਸਤ ਉਮੀਦਵਾਰਾਂ ਨੂੰ ਮੂੰਹ ਤੋੜ ਜਵਾਬ ਦੇਣਗੇ:

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 22 ਜਨਵਰੀ:
ਸ਼ਹਿਰ ਵਿੱਚ 14 ਫਰਵਰੀ ਨੂੰ ਹੋਣ ਜਾ ਰਹੀਆਂ ਨਗਰ ਨਿਗਮ ਚੋਣਾਂ ਵਿੱਚ ਕਾਂਗਰਸ ਪਾਰਟੀ ਵਿਕਾਸ ਦੇ ਮੁੱਦੇ ਉੱਤੇ ਚੋਣ ਲੜੇਗੀ ਅਤੇ ਸਾਰੇ ਕਾਂਗਰਸੀ ਉਮੀਦਵਾਰ ਵੱਡੀ ਲੀਡ ਨਾਲ ਜਿੱਤ ਹਾਸਲ ਕਰਨਗੇ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਅੱਜ ਇੱਥੇ ਫੇਜ਼-1 ਸਥਿਤ ਪਾਰਟੀ ਦੇ ਦਫ਼ਤਰ ਵਿੱਚ ਨਿਗਮ ਚੋਣਾਂ ਲਈ ਕਾਂਗਰਸ ਪਾਰਟੀ ਦੀਆਂ ਸਾਰੀਆਂ ਸੀਟਾਂ ਉਤੇ ਉਮੀਦਵਾਰਾਂ ਦਾ ਐਲਾਨ ਕਰਨ ਮੌਕੇ ਸੰਬੋਧਨ ਕਰਦਿਆਂ ਕੀਤਾ। ਕੈਬਨਿਟ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਆਜ਼ਾਦ ਗਰੁੱਪ ਉੱਤੇ ਵਰ੍ਹਦਿਆਂ ਕਿਹਾ ਕਿ ਮੋਹਾਲੀ ਸ਼ਹਿਰ ਪੜ੍ਹੇ ਲਿਖੇ ਲੋਕਾਂ ਦਾ ਸ਼ਹਿਰ ਹੈ ਅਤੇ ਸ਼ਹਿਰ ਦੇ ਲੋਕ ਆਜ਼ਾਦ ਗਰੁੱਪ ਦੇ ਮੌਕਾਪ੍ਰਸਤ ਉਮੀਦਵਾਰਾਂ ਨੂੰ ਮੰੂਹ ਤੋੜਵਾਂ ਜਵਾਬ ਦੇਣਗੇ।
ਸ੍ਰੀ ਸਿੱਧੂ ਨੇ ਕਿਹਾ ਕਿ ਜਿਹੜੇ ਸਾਬਕਾ ਕੌਂਸਲਰ ਆਪਣੀ ਮਾਂ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੇ ਨਹੀਂ ਹੋ ਸਕੇ, ਉਨ੍ਹਾਂ ਤੋਂ ਸ਼ਹਿਰ ਦੇ ਵਿਕਾਸ ਜਾਂ ਭਲਾਈ ਦੀ ਕੋਈ ਉਮੀਦ ਨਹੀਂ ਕੀਤੀ ਜਾ ਸਕਦੀ। ਉਨ੍ਹਾਂ ਆਪਣੇ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਵਿੱਚ ਆਪਣੇ ਮੌਜੂਦਾ ਕਾਰਜਕਾਲ ਦੌਰਾਨ ਸ਼ਹਿਰ ਵਿੱਚ ਕੀਤੇ ਗਏ ਵੱਡੀ ਗਿਣਤੀ ਵਿੱਚ ਕੰਮਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਮੁਹਾਲੀ ਵਿੱਚ ਮੈਡੀਕਲ ਕਾਲਜ, ਫੇਜ਼ 3ਬੀ1 ਵਿੱਚ 14 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਜਾ ਰਹੇ ਕਮਿਊਨਿਟੀ ਹੈਲਥ ਸੈਂਟਰ, ਫੇਜ਼3ਬੀ1 ਵਿੱਚ 6.38 ਕਰੋੜ ਦੀ ਲਾਗਤ ਨਾਲ ਆਧੁਨਿਕ ਕਮਿਊਨਿਟੀ ਸੈਂਟਰ, ਸ਼ਹਿਰ ਮੁਹਾਲੀ ਦੇ ਨਕਾਰਾ ਹੋ ਚੁੱਕੇ ਸੀਵਰੇਜ ਸਿਸਟਮ ਨੂੰ 22 ਕਰੋੜ ਦੀ ਲਾਗਤ ਨਾਲ ਬਦਲਣ ਦਾ ਕੰਮ ਸ਼ੁਰੂ ਹੋ ਚੁੱਕਾ ਹੈ। ਪਿਛਲੇ ਲੰਬੇ ਸਮੇਂ ਤੋਂ ਅਕਾਲੀ ਸਰਕਾਰ ਵੱਲੋਂ ਨਜ਼ਰਅੰਦਾਜ਼ ਕੀਤੀਆਂ ਜਾ ਰਹੀਆਂ ਸੋਸਾਇਟੀਆਂ ਵਿੱਚ ਜੇਕਰ ਪਹਿਲੀ ਵਾਰ ਵਿਕਾਸ ਕਾਰਜ ਸ਼ੁਰੂ ਹੋਏ ਤਾਂ ਕਾਂਗਰਸ ਸਰਕਾਰ ਦੇ ਕਾਰਜਕਾਲ ਵਿੱਚ ਹੀ ਸੰਭਵ ਹੋਏ ਜਿਸ ਨਾਲ ਵੱਡੀ ਵੱਡੀ ਗਿਣਤੀ ਵਿੱਚ ਲੋਕਾਂ ਨੂੰ ਫਾਇਦਾ ਮਿਲਿਆ। ਸ਼ਹਿਰ ਵਿੱਚ ਪਾਣੀ ਦੇ ਪ੍ਰੈਸ਼ਰ ਨੂੰ ਬਿਹਤਰ ਕਰਨ ਲਈ 5 ਨਵੇਂ ਬੂਸਟਰ ਸੈੱਟ ਲੱਗਣ ਜਾ ਰਹੇ ਹਨ, ਸਭ ਤੋਂ ਵੱਡੀ ਸਮੱਸਿਆ ਦੇ ਹੱਲ ਲਈ ਬਲੌਂਗੀ ਵਿੱਚ ਬਣਨ ਜਾ ਰਹੀ ਗਊਸ਼ਾਲਾ ਨਾਲ ਅਵਾਰਾ ਪਸ਼ੂਆਂ ਤੋਂ ਵੱਡੀ ਰਾਹਤ ਮਿਲੇਗੀ। ਸ਼ਹਿਰ ਦੇ ਵੱਖ-ਵੱਖ ਵਾਰਡਾਂ ਵਿੱਚਲੀਆਂ ਰੈਜ਼ੀਡੈਂਟਸ ਵੈੱਲਫ਼ੇਅਰ ਐਸੋਸੀਏਸ਼ਨਾਂ ਨੂੰ ਪਹਿਲੀ ਵਾਰੀ ਅਖ਼ਤਿਆਰੀ ਕੋਟੇ ’ਚੋਂ ਗਰਾਂਟਾਂ ਜਾਰੀ ਕੀਤੀਆਂ ਗਈਆਂ, ਪਾਰਕਾਂ ਦੀ ਬਿਹਤਰੀ ਲਈ ਐਸੋਸੀਏਸ਼ਨਾਂ ਵੱਲੋਂ ਕੀਤੇ ਜਾਂਦੇ ਰੱਖ ਰਖਾਅ ਦਾ ਰੇਟ ਦੁੱਗਣਾ ਕੀਤਾ ਗਿਆ। ਇਨ੍ਹਾਂ ਤੋਂ ਇਲਾਵਾ ਅਨੇਕਾਂ ਹੀ ਅਣਗਿਣਤ ਕੰਮ ਮੋਹਾਲੀ ਸ਼ਹਿਰ ਦੇ ਲੋਕਾਂ ਦੀ ਬਿਹਤਰੀ ਲਈ ਕਰਵਾਏ ਜਾ ਰਹੇ ਹਨ।
ਨਗਰ ਨਿਗਮ ਦੀ ਵਿੱਤੀ ਹਾਲਤ ਸੁਧਾਰਨ ਅਤੇ ਵਿਕਾਸ ਕੰਮਾਂ ਨੂੰ ਗਤੀ ਦੇਣ ਲਈ 25 ਕਰੋੜ ਰੁਪਏ ਗਮਾਡਾ ਤੋਂ ਅਤੇ 20 ਕਰੋੜ ਰੁਪਏ ਸਰਕਾਰ ਤੋਂ ਗਰਾਂਟ ਦੇ ਰੂਪ ਵਿੱਚ ਲਿਆਂਦਾ। ਗਮਾਡਾ ਦੇ ਸੈਕਟਰਾਂ 66 ਤੋਂ 80 ਵਿੱਚ ਪਾਣੀ ਦੇ ਵੱਧ ਲਗਦੇ ਆ ਰਹੇ ਰੇਟਾਂ ਦਾ ਮਸਲਾ ਹੱਲ ਕਰਕੇ ਪਾਣੀ ਦੇ ਰੇਟਾਂ ਵਿੱਚਲਾ ਵਿਤਕਰਾ ਦੂਰ ਕੀਤਾ ਜਿਸ ਨਾਲ ਲੋਕਾਂ ਨੂੰ ਵੱਡੀ ਰਾਹਤ ਮਿਲੀ। ਉਨ੍ਹਾਂ ਸ਼ਹਿਰ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਆਉਂਦੀਆਂ ਨਿਗਮ ਚੋਣਾਂ ਵਿੱਚ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਨੂੰ ਭਾਰੀ ਬਹੁਮਤ ਨਾਲ ਜਿਤਾਇਆ ਜਾਵੇ ਤਾਂ ਸ਼ਹਿਰ ਵਿੱਚ ਵਿਕਾਸ ਦੀ ਗਤੀ ਹੋਰ ਤੇਜ਼ ਕੀਤੀ ਜਾ ਸਕੇ। ਇਸ ਮੌਕੇ ਮਾਰਕੀਟ ਕਮੇਟੀ ਦੇ ਚੇਅਰਮੈਨ ਸ੍ਰੀ ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ ਸਮੇਤ ਸ਼ਹਿਰ ਦੇ ਕਾਂਗਰਸੀ ਆਗੂ ਹਾਜ਼ਰ ਸਨ।
ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਇੰਚਾਰਜ ਕੈਪਟਨ ਸੰਦੀਪ ਸੰਧੂ ਦੇ ਦਸਤਖ਼ਤਾਂ ਹੇਠ ਅੱਜ ਜਾਰੀ ਹੋਈ 50 ਉਮੀਦਵਾਰਾਂ ਦੀ ਲਿਸਟ ਦਾ ਐਲਾਨ ਕਰਦਿਆਂ ਕੈਬਨਿਟ ਮੰਤਰੀ ਬਲਬੀਰ ਸਿੱਧੂ ਨੇ ਦੱਸਿਆ ਕਿ ਨਗਰ ਨਿਗਮ ਚੋਣਾਂ ਲਈ ਵਾਰਡ ਨੰਬਰ 1 ਤੋਂ ਜਸਪ੍ਰੀਤ ਕੌਰ, ਵਾਰਡ 2 ਤੋਂ ਜਸਪਾਲ ਸਿੰਘ ਟਿਵਾਣਾ, ਵਾਰਡ 3 ਤੋਂ ਦਵਿੰਦਰ ਕੌਰ ਵਾਲੀਆ, ਵਾਰਡ 4 ਤੋਂ ਰਾਜਿੰਦਰ ਸਿੰਘ, 5 ਵਾਰਡ ਤੋਂ ਰੁਪਿੰਦਰ ਕੌਰ ਰੀਨਾ, ਵਾਰਡ 6 ਤੋਂ ਜਸਪ੍ਰੀਤ ਸਿੰਘ ਗਿੱਲ, ਵਾਰਡ 7 ਤੋਂ ਬਲਜੀਤ ਕੌਰ, ਵਾਰਡ 8 ਤੋਂ ਕੁਲਜੀਤ ਸਿੰਘ ਬੇਦੀ, 9 ਤੋਂ ਬਲਰਾਜ ਕੌਰ ਧਾਲੀਵਾਲ, 10 ਤੋਂ ਅਮਰਜੀਤ ਸਿੰਘ ਸਿੱਧੂ, 11 ਤੋਂ ਅਨੁਰਾਧਾ ਆਨੰਦ, 12 ਤੋਂ ਪਰਮਜੀਤ ਸਿੰਘ, 13 ਤੋਂ ਨਮਰਤਾ ਸਿੰਘ ਢਿੱਲੋਂ, 14 ਤੋਂ ਕਮਲਪ੍ਰੀਤ ਸਿੰਘ, 15 ਤੋਂ ਸੁਰਿੰਦਰ ਕੌਰ, 16 ਤੋਂ ਨਰਪਿੰਦਰ ਸਿੰਘ ਰੰਗੀ, 17 ਤੋਂ ਬਬੀਤਾ ਰਾਣੀ, 18 ਤੋਂ ਕੁਲਵੰਤ ਸਿੰਘ, 19 ਤੋਂ ਰਾਜ ਰਾਣੀ ਜੈਨ, 20 ਤੋਂ ਰਿਸ਼ਵ ਜੈਨ, 21 ਤੋਂ ਹਰਸ਼ਪ੍ਰੀਤ ਕੌਰ ਭੰਵਰਾ, 22 ਤੋਂ ਜਸਬੀਰ ਸਿੰਘ ਮਣਕੂ, 23 ਤੋਂ ਜਤਿੰਦਰ ਕੌਰ, 24 ਤੋਂ ਚਰਨ ਸਿੰਘ, 25 ਤੋਂ ਮਨਜੀਤ ਕੌਰ, 26 ਤੋਂ ਜਗਦੀਸ਼ ਸਿੰਘ, 27 ਤੋਂ ਪਰਵਿੰਦਰ ਕੌਰ, 28 ਤੋਂ ਰਾਜੇਸ਼ ਕੁਮਾਰ, 29 ਤੋਂ ਸਰੋਜ ਰਾਣੀ, 30 ਤੋਂ ਵਿਨੀਤ ਮਲਿਕ, 31 ਤੋਂ ਕੁਲਜਿੰਦਰ ਕੌਰ, 32 ਤੋਂ ਹਰਜੀਤ ਸਿੰਘ ਬੈਦਵਾਨ, 33 ਤੋਂ ਦਵਿੰਦਰ ਕੌਰ, 34 ਤੋਂ ਸੁਰਿੰਦਰ ਸਿੰਘ ਰਾਜਪੂਤ, 35 ਤੋਂ ਪ੍ਰਭਜੋਤ ਕੌਰ ਸਿੱਧੂ, 36 ਤੋਂ ਪ੍ਰਮੋਦ ਕੁਮਾਰ, 37 ਤੋਂ ਸੁਖਵਿੰਦਰ ਕੌਰ, 38 ਤੋਂ ਪ੍ਰਤੀਪ ਸੋਨੀ, 39 ਤੋਂ ਮਲਕੀਤ ਕੌਰ, 40 ਤੋਂ ਸੁੱਚਾ ਸਿੰਘ ਕਲੌੜ, 41 ਤੋਂ ਕੁਲਵੰਤ ਕੌਰ, 42 ਤੋਂ ਅਮਰੀਕ ਸਿੰਘ ਸੋਮਲ, 43 ਤੋਂ ਹਰਵਿੰਦਰ ਕੌਰ, 44 ਤੋਂ ਜਗਦੀਸ਼ ਸਿੰਘ, 45 ਤੋਂ ਮੀਨਾ ਕੌਂਡਲ, 46 ਤੋਂ ਰਵਿੰਦਰ ਸਿੰਘ, 47 ਤੋਂ ਸੁਮਨ, 48 ਤੋਂ ਨਾਰਾਇਣ ਸਿੰਘ ਸਿੱਧੂ, 49 ਤੋਂ ਗੁਰਪ੍ਰੀਤ ਕੌਰ, 50 ਤੋਂ ਭਾਰਤ ਭੂਸ਼ਣ ਮੈਣੀ ਨੂੰ ਉਮੀਦਵਾਰ ਐਲਾਨਿਆ ਗਿਆ।

Load More Related Articles
Load More By Nabaz-e-Punjab
Load More In General News

Check Also

ਕੁੰਭੜਾ ਕਤਲ-ਕਾਂਡ: ਐੱਸਐੱਸਪੀ ਦਫ਼ਤਰ ਦੇ ਘਿਰਾਓ ਲਈ ਆਮ ਲੋਕਾਂ ਦੀ ਲਾਮਬੰਦੀ ਜ਼ੋਰਾਂ ’ਤੇ ਸ਼੍ਰੋਮਣੀ ਅਕਾਲੀ ਦਲ …