ਆਜ਼ਾਦੀ ਦਿਹਾੜਾ: ਪਹਿਲੀ ਲਾਈਨ ਵਿੱਚ ਬੈਠੇ ਦਿਖੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ

ਗਣਤੰਤਰ ਦਿਵਸ ’ਤੇ ਪਿੱਛਲੀ ਲਾਈਨ ਵਿੱਚ ਮਿਲੀ ਸੀ ਬੈਠਣ ਲਈ ਸੀਟ

ਨਬਜ਼-ਏ-ਪੰਜਾਬ ਬਿਊਰੋ, ਨਵੀਂ ਦਿੱਲੀ, 15 ਅਗਸਤ:
ਦੇਸ਼ ਦੇ ਆਜ਼ਾਦੀ ਦਿਹਾੜੇ ਦੇ ਮੌਕੇ ਤੇ ਅੱਜ ਲਾਲ ਕਿਲੇ ਤੇ ਮੁੱਖ ਪ੍ਰੋਗਰਾਮ ਵਿੱਚ ਰਾਜਨੀਤਿਕ ਦਲਾਂ ਦੇ ਮੁੱਖ ਨੇਤਾਵਾਂ, ਸਰਕਾਰ ਦੇ ਮੰਤਰੀਆਂ, ਸੈਨਾ ਦੇ ਸੀਨੀਅਰ ਅਧਿਕਾਰੀਆਂ ਅਤੇ ਦੂਜੇ ਖੇਤਰਾਂ ਦੇ ਮੁੱਖ ਲੋਕਾਂ ਨੇ ਸ਼ਿਰਕਤ ਕੀਤੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਲਾਲ ਕਿਲੇ ਦੀ ਪ੍ਰਾਚੀਰ ਤੋਂ ਸੰਬੋਧਨ ਦੌਰਾਨ ਪਹਿਲੀ ਲਾਈਨ ਵਿੱਚ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਅਤੇ ਐਚ.ਡੀ.ਦੇਵਗੌੜਾ, ਲੋਕ ਸਭਾ ਸੁਮਿਤਰਾ ਮਹਾਜਨ, ਪ੍ਰਧਾਨ ਜੱਜ ਦੀਪਕ ਮਿਸ਼ਰਾ, ਕਾਂਗਰਸ ਪ੍ਰਧਾਨ ਰਾਹੁਲ ਗਾਂਧੀ, ਗ੍ਰਹਿ ਮੰਤਰੀ ਰਾਜਨਾਥ ਸਿੰਘ, ਭਾਜਪਾ ਦੇ ਸੀਨੀਅਰ ਨੇਤਾ ਲਾਲਕ੍ਰਿਸ਼ਨ ਅਡਵਾਨੀ ਅਤੇ ਕੁਝ ਹੋਰ ਸੀਨੀਅਰ ਨੇਤਾ ਅਤੇ ਮੰਤਰੀ ਨਜ਼ਰ ਆਏ। ਦਿੱਲੀ ਦੇ ਮੁੱਖਮੰਤਰੀ ਅਰਵਿੰਦ ਕੇਜਰੀਵਾਲ, ਉਪ-ਰਾਜਪਾਲ ਅਨਿਲ ਬੈਜਲ, ਸੈਨਾ ਦੇ ਤਿੰਨ ਅੰਗਾਂ ਦੇ ਮੁੱਖੀ ਅਤੇ ਹੋਰ ਦੇਸ਼ਾਂ ਦੇ ਡਿਪਲੋਮੈਟਸ ਮੌਜੂਦ ਸਨ। ਇਸ ਸਾਲ ਗਣਤੰਤਰ ਦਿਵਸ ਦੇ ਪ੍ਰੋਗਰਾਮ ਵਿੱਚ ਰਾਹੁਲ ਗਾਂਧੀ ਨੂੰ ਅਗਲੀ ਲਾਈਨ ਵਿੱਚ ਜਗ੍ਹਾ ਨਹੀਂ ਮਿਲੀ ਸੀ, ਜਿਸ ਦੀ ਬਹੁਤ ਚਰਚਾ ਹੋਈ ਸੀ। ਰਾਹੁਲ ਨੂੰ ਵਿਸ਼ੇਸ਼ ਮਹਿਮਾਨਾਂ ਦੀ ਪਹਿਲੀ ਲਾਈਨ ਵਿੱਚ ਜਗ੍ਹਾ ਨਾ ਮਿਲਣ ਨੂੰ ਕਾਂਗਰਸ ਨੇ ਮੁੱਦਾ ਬਣਾਇਆ ਸੀ। ਕਾਂਗਰਸ ਨੇ ਇਨ੍ਹਾਂ ਪਰੰਪਰਾਵਾਂ ਨੂੰ ਠੁਕਰਾ ਕੇ ਪਹਿਲਾਂ ਚੌਥੀ ਅਤੇ ਫਿਰ ਛੇਵੀਂ ਲਾਈਨ ਵਿੱਚ ਰਾਹੁਲ ਗਾਂਧੀ ਨੂੰ ਜਗ੍ਹਾ ਦੇਣ ’ਤੇ ਇਤਰਾਜ਼ ਜਤਾਇਆ ਸੀ।

Load More Related Articles
Load More By Nabaz-e-Punjab
Load More In General News

Check Also

ਏਡਿਡ ਸਕੂਲਾਂ ਦੀਆਂ ਮੰਗਾਂ ਨਾ ਮੰਨਣ ’ਤੇ ਡੀਪੀਆਈ ਦਫ਼ਤਰ ਦਾ ਘਿਰਾਓ ਕਰਨ ਦਾ ਐਲਾਨ

ਏਡਿਡ ਸਕੂਲਾਂ ਦੀਆਂ ਮੰਗਾਂ ਨਾ ਮੰਨਣ ’ਤੇ ਡੀਪੀਆਈ ਦਫ਼ਤਰ ਦਾ ਘਿਰਾਓ ਕਰਨ ਦਾ ਐਲਾਨ ਅਧਿਆਪਕ ਤੇ ਕਰਮਚਾਰੀ ਯੂਨੀ…